ਬਾਰੀ-ਬਾਰੀ ਬਰਸੀ ਖੱਟਣ ਗਈ ਸੀ,
ਬਾਰੀ-ਬਾਰੀ ਬਰਸੀ ਖੱਟਣ ਗਈ ਸੀ,
ਖੱਟ ਕੇ ਲਿਆਂਦਾ ਫੀਤਾ…
ਮਾਮਾ ਨਿੱਕਾ ਜਿਹਾ,
ਮਾਮੀ ਨੇ ਖਿੱਚ ਕੇ ਬਰਾਬਰ ਕੀਤਾ…
ਮਾਮਾ ਨਿੱਕਾ ਜਿਹਾ,
ਮਾਮੀ ਨੇ ਖਿੱਚ ਕੇ ਬਰਾਬਰ ਕੀਤਾ
Jago Boliyan
ਊਠਾਂ ਵਾਲਿਓ ਵੇ
ਊਠ ਲੱਦੇ ਨੇ ਗੰਗਾ ਨੂੰ
ਜੱਟ ਬੇਈਮਾਨ
ਪੈਸੇ ਦੇਂਦਾ ਨਾ ਵੰਗਾਂ ਨੂੰ।
ਸੁਣ ਵੇ ਸੁਨਿਆਰਿਆ ਗੱਲ ਸੁਣਾਵਾਂ,
ਐਥੇ ਲਾ ਫੁਹਾਰਾ।
ਪਹਿਲਾਂ ਤਾਂ ਮੇਰਾ ਲੌਂਗ ਤੂੰ ਘੜ ਦੇ,
ਲੌਂਗ ਬੁਰਜੀਆਂ ਵਾਲਾ।
ਫੇਰ ਤਾਂ ਮੇਰੀ ਘੜ ਦੇ ਤੀਲੀ,
ਨਾਭਾ ਤੇ ਪਟਿਆਲਾ।
ਏਸ ਤੋਂ ਬਾਅਦ ਮੇਰੀ ਘੜ ਦੇ ਮਛਲੀ,
ਕੱਲਰ ਪਵੇ ਚਮਕਾਰਾ।
ਚੰਦ ਵਾਂਗੂੰ ਛਿਪ ਜੇਂਗਾ,
ਦਾਤਣ ਵਰਗਿਆ ਯਾਰਾ।
ਰੜਕੇ ਰੜਕੇ ਰੜਕੇ
ਤੇਰੇ ਨਾਲ ਗੱਲ ਕਰਨੀ
ਜਰਾ ਸੁਣਲੈ ਮੋੜ ਤੇ ਖੜਕੇ
ਊਠਾਂ ਵਾਲਿਓ ਵੇ
ਊਠ ਲੱਦੇ ਨੇ ਥਲੀ ਨੂੰ
ਲੈਗੇ ਕੱਢ ਕੇ
ਵੇ ਨਣਦ ਪਰੀ ਨੂੰ।
ਆ ਵਣਜਾਰਿਆ ਬਹਿ ਵਣਜਾਰਿਆ,
ਆਈਂ ਹਮਾਰੇ ਘਰ ਵੇ।
ਚਾਰ ਕੁ ਕੁੜੀਆਂ ਕਰ ਲੂੰ ਕੰਠੀਆਂ,
ਕਿਉਂ ਫਿਰਦਾ ਏਂ ਦਰ ਦਰ ਵੇ।
ਝਿੜਕਾਂ ਰੋਜ਼ ਦੀਆਂ,
ਮੈਂ ਜਾਊਂਗੀ ਮਰ ਵੇ।
ਬਾਰੀ ਬਰਸੀ ਖੱਟਣ ਗਿਆ ਸੀ ਖੱਟਕੇ ਲਿਆਦਾ ਮੰਜਾ..
ਜਿਹੜੀਆਂ ਕੁੜੀਆਂ ਨਖਰੇ ਕਰਦਿਆਂ
ਰੱਬ ਕਰੇ ਉਹਨਾਂ ਦਾ ਘਰਵਾਲਾ ਹੋਵੇ ਗੰਜਾ
ਊਠਾਂ ਵਾਲਿਓ ਵੇ
ਊਠ ਲੱਦੀਆਂ ਬੋਰੀਆਂ
ਮਹਿਲੀਂ ਛੱਡੀਆਂ
ਸੁੰਨੀਆਂ ਗੋਰੀਆਂ।
ਵਿਚ ਬਾਗਾਂ ਦੇ ਸੋਹੇ ਕੇਲਾ,
ਖੇਤਾਂ ਵਿੱਚ ਰਹੂੜਾ।
ਤੈਨੂੰ ਵੇਖ ਕੇ ਤਿੰਨ ਵਲ ਖਾਵਾਂ,
ਖਾ ਕੇ ਮਰਾਂ ਧਤੂਰਾ।
ਕਾਹਨੂੰ ਪਾਇਆ ਸੀ,
ਪਿਆਰ ਵੈਰਨੇ ਗੂੜ੍ਹਾ।
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਖੱਟ ਲਿਆਂਦਾ ਆਲੂ
ਤੂੰ ਨਿਰੀ ਬਾਂਦਰੀ
ਤੇ ਮੈਂ ਕਿਉਟ ਜਿਹਾ ਭਾਲੂ
ਊਠਾਂ ਵਾਲਿਆਂ ਨੂੰ ਨਾ ਵਿਆਹੀ ਮੇਰੀ ਮਾਏ
ਅੱਧੀ ਰਾਤੀਂ ਲੱਦ ਜਾਣਗੇ।
ਸਿੰਘ ਧਰੇ ਮੁਕਲਾਵੇ ਛੱਡ ਜਾਣਗੇ ।
ਨਾ ਵੇ ਪੂਰਨਾ ਚੋਰੀ ਕਰੀਏ,
ਨਾ ਵੇ ਮਾਰੀਏ ਡਾਕਾ।
ਬਾਰਾਂ ਬਰਸ ਦੀ ਸਜ਼ਾ ਬੋਲ ਜੂ,
ਪੀਹਣਾ ਪੈ ਜੂ ਆਟਾ।
ਨੇੜੇ ਆਈ ਦੀ ਬਾਂਹ ਨਾ ਫੜੀਏ,
ਲੋਕੀਂ ਕਹਿਣਗੇ ਡਾਕਾ।
ਕੋਠੀ ਪੂਰਨ ਦੀ,
ਵਿਚ ਪਰੀਆਂ ਦਾ ਵਾਸਾ।