ਚੜ੍ਹਦੀਕਲਾ ਵਿੱਚ ਰਹਿਣ ਵਾਲੇ ਇੱਕ ਵੀਰ ਜੀ ਦੇ ਪਿਤਾ ਜੀ ਹਸਪਤਾਲ ਵਿੱਚ ਦਾਖਲ ਸਨ। ਹਾਲ ਪੁਛਣ ਆਏ ਕਿਸੇ ਸੱਜਣ ਨੇ ਕਿਹਾ, “ਬੜੀ ਮੁਸ਼ਕਿਲ ਵਿੱਚ ਹੋਵੋਗੇ ਤੁਸੀਂ?”
ਅੱਗੋਂ ਉਹਨਾਂ ਕਿਹਾ ਨਾ ਜੀ ਨਾ ! ਹਸਪਤਾਲ ਵਿੱਚ ਫੌਜਾਂ, ਮੌਜਾਂ ਹੀ ਮੌਜਾਂ। ਸਭ ਤੋਂ ਵੱਡੇ ਤੇ ਵਧੀਆ ਹਸਪਤਾਲ ਵਿਚ ਹਾਂ, ਡਾਕਟਰ ਆਪਣਾ ਕੰਮ ਕਰ ਰਹੇ ਹਨ, ਆਪਾਂ ਭਾਣੇ ਵਿੱਚ ਹਾਂ। ਸਭ ਅਨੰਦ ਹੈ।
ਪੁਰਾਤਨ ਬੋਲਿਆਂ ਵਿੱਚ ਇੱਕ ਇਕੱਲਾ ਸਿੰਘ ਵੀ ਆਪਣੇ ਆਪ ਨੂੰ ਇਕੱਲਾ ਜਾਂ ਘੱਟ ਨਹੀਂ ਕਹਿੰਦਾ ਸਗੋਂ ਫੌਜਾਂ ਕਹਿੰਦਾ ਸੀ। ਵੱਡੀ ਗਿਣਤੀ ਵਿੱਚ ਸਮਝਣਾ, ਆਪਣੀ ਸੋਚ ਨੂੰ ਵੱਡਾ ਹੀ ਕਹਿਣਾ ਤੇ ਸਮਝਣਾ ਸੀ।
‘ਹਸਪਤਾਲ ਵਿੱਚ ਫੌਜਾਂ ਭਾਵ ਗੁਰੂ ਦੇ ਲਾਡਲੇ ਸਿੰਘ ਜਦ ਹਸਪਤਾਲ ਵਿੱਚ ਦਾਖਲ ਹੁੰਦੇ ਹਨ ਤਾਂ ਵੀ ਅਨੰਦ ਵਿੱਚ ਹੁੰਦੇ ਹਨ।
ਡਾਕਟਰ ਜਸਵੰਤ ਸਿੰਘ ਨੇਕੀ ਆਪਣੇ ਅੰਤਲੇ 5 ਦਿਨਾਂ ਵਿੱਚ ਜਦ ਹਸਪਤਾਲ ਵਿੱਚ ਦਾਖਲ ਸਨ। ਜੋ ਤਾਂ ਕਿਸੇ ਪਿਆਰੇ ਨੇ ਹਾਲ ਪੁਛਿਆ, “ਕੀ – ਇਥੇ ਤੁਹਾਡੀ ਠੀਕ ਸੰਭਾਲ ਕਰ ਰਹੇ ਹਨ?’’
ਨੇਕੀ ਜੀ ਕਹਿੰਦੇ, “ਹਾਂ ਜੀ! ਬੜੀ ਵਧੀਆ ਸੰਭਾਲ ਕਰਦੇ ਹਨ। ਸਾਰਾ ਦਿਨ ਰੰਗ-ਬਿਰੰਗੀਆਂ ਗੋਲੀਆਂ ਖਵਾਂਦੇ ਹਨ।
ਹਸਪਤਾਲ ਵਿੱਚ ਜੀਵਨ-ਮਰਨ ਦੀ ਜੰਗ ਲੜਦਿਆਂ ਵੀ ਉਹ ਖੇੜੇ ਵਿੱਚ ਸਨ। ਹਰ ਵੇਲੇ ਹੱਸਮੁਖ ਰਹਿਣਾ, ਆਦਰਸ਼ਕ ਮਨੁੱਖਾਂ ਦੀ ਟ ਨਿਸ਼ਾਨੀ ਹੈ। ਉਹ ਔਖ, ਭੈੜੇ ਤੇ ਭੀੜ ਵਾਲੇ । ਪਲਾਂ ਵਿੱਚ ਵੀ ਆਪਣਾ ਸਹਿਜ ਤੇ ਸੁਹਜ ਨਹੀਂ ਨੂੰ ਗਵਾਂਦੇ। ਬਾਕੀਆਂ ਲਈ ਹਸਪਤਾਲ ਕਹਿਰ ਹੈ, ਜ਼ਹਿਰ ਹੈ। ਸੋਚ ਵਿੱਚ ਘਬਰਾਹਟ ਹੋਵੇਗੀ ਦੇ ਤਾਂ ਜੀਵਨ ਦੁਖਦਾਈ ਬਣ ਜਾਏਗਾ, ਜੇ ਸੋਚ ਵਿੱਚ ਚੜਦੀਕਲਾ ਹੋਵੇਗੀ ਤੇ ਦੁੱਖ ਵੀ ਦੁਖੀ ਨਹੀਂ ਕਰ ਸਕਣਗੇ।