ਚਲੋ ਹੁਣ ਵਕਤ ਹੈ ਉਸ ਅਕਸ ਨੂੰ ਮੁੜ ਆਪਣਾ ਕਰੀਏ,
ਜਿਹਨੂੰ ਸ਼ੀਸ਼ੇ ਦੇ ਸਾਹਵੇਂ ਰੋਜ਼ ਖੜ੍ਹ ਖੜ੍ਹ ਕੇ ਗੁਆ ਦਿੱਤਾ।
heart touching punjabi shayari in punjabi language
ਇਕ ਮਖੌਟਾ ਪਹਿਨ ਕੇ ਤੁਰਿਆ ਸਾਂ ਮੈਂ ਉਸਦੇ ਘਰੋਂ
ਇਕ ਮਖੌਟਾ ਪਹਿਨ ਕੇ ਹੁਣ ਆਪਣੇ ਘਰ ਜਾਵਾਂਗਾ ਮੈਂਮਹਿੰਦਰ ਦੀਵਾਨਾ
ਭੁੱਖੇ ਲੋਕਾਂ ਰੱਜ ਕੇ ਸਿਦਕ ਨਿਭਾਏ ਹਨ
ਰੱਜੇ ਲੋਕਾਂ ਰੱਜ ਕੇ ਭੁੱਖ ਖਿਲਾਰੀ ਹੈਮੁਰਸ਼ਦ ਬੁਟਰਵੀ
ਇਹ ਰਾਹਾਂ ਦੇ ਕੰਡੇ, ਇਹ ਖ਼ਿਆਲਾਂ ਦੀ ਭਟਕਣ।
ਲੈ ਚੱਲੀ ਕਿਧਰ ਨੂੰ ਇਹ ਪੈਰਾਂ ਦੀ ਥਿੜਕਣ।
ਕਿ ਮੁੜ ਆਵੇ ਰਾਵਣ, ਉਹ ਅੱਗ ‘ਚੋਂ ਵੀ ਕੂਕੇ,
ਇਹ ਲੈਂਦੇ ਪਰੀਖਿਆ ਤੇ ਰੱਬ ਵੀ ਕਹਾਵਣ।ਸਿਮਰਨ ਅਕਸ
ਆਪਣੇ ਕੰਢੇ ਖੋਰਦੀ ਜੋ ਜਾ ਰਹੀ
ਇਹ ਨਦੀ ਦੀ ਆਪਣੀ ਹੀ ਚਾਲ ਹੈਸੁਰਿੰਦਰਜੀਤ ਕੌਰ
ਹਾਰੇ-ਹੰਭੇ ਜਦ ਕਦੇ ਇੱਕ ਥਾਂ ਇਕੱਤਰ ਹੋਣਗੇ।
ਵੇਖਣਾ ਉਦੋਂ ਇਹ ਸਾਰੇ ਹੀ ਸਿਕੰਦਰ ਹੋਣਗੇ।ਰਣਜੀਤ ਸਰਾਂਵਾਲੀ
ਆ ਕੇ ਵਤਨੋਂ ਦੂਰ ਵੀ ਓਹੀ ਸਾਡਾ ਹਾਲ
ਓਹੀ ਸਾਡੀ ਸੋਚਣੀ ਓਹੀ ਰੋਟੀ-ਦਾਲਗਿੱਲ ਮੋਰਾਂਵਾਲੀ
ਲਹਿ ਗਈ ਇਕ ਨਦੀ ਦੇ ਸੀਨੇ ਵਿਚ,
ਬਣ ਕੇ ਖੰਜਰ ਇਕ ਅਜਨਬੀ ਕਿਸ਼ਤੀ
ਪੀੜ ਏਨੀ ਕਿ ਰੇਤ ਵੀ ਤੜਪੀ,
ਜ਼ਬਤ ਏਨਾ ਕਿ ਚੀਕਿਆ ਨਾ ਗਿਆਵਿਜੇ ਵਿਵੇਕ
ਮਿਲਦੇ ਤਾਂ ਹਾਂ ਰੋਜ਼ ਹੀ ਪਰ ਜੰਮਦੀ ਮਹਿਫ਼ਿਲ ਨਹੀਂ।
ਕਿਉਂ ਅਜੋਕੀ ਦੋਸਤੀ ਵਿਸ਼ਵਾਸ ਦੇ ਕਾਬਿਲ ਨਹੀਂ।ਰਾਵੀ ਕਿਰਨ
ਮਹਿਕਦੀ ਪ੍ਰਭਾਤ ਹੋਣੀ ਕਦ ਨਗਰ ਵਿੱਚ,
ਰਾਤ ਮਿਲਦੀ ਹੈ ਸਦਾ ਅੰਗਾਰ ਬਣ ਕੇ।ਆਤਮਾ ਰਾਮ ਰੰਜਨ
ਏਧਰ ਮੇਰੀ ਅੱਖ ’ਚ, ਓਧਰ ਤੇਰੀ ਅੱਖ ’ਚ ਪਾਣੀ ਭਰਿਆ।
ਜ਼ਾਲਮ ਨੇ ਵਟਵਾਰਾ ਕਰ ਕੇ, ਦੋ ਭਾਗਾਂ ਵਿੱਚ ਸਾਗਰ ਕਰਿਆ।ਤਰਲੋਚਨ. ਮੀਰ
ਦੂਰ ਥਲ ਵਿਚ ਦਿਸ ਰਿਹੈ ਜੋ ਜਲ ਉਹ ਤੇਰਾ ਵਹਿਮ ਹੈ
ਰੌਸ਼ਨੀ ਜੋ ਚੰਨ ਦੀ ਦਿਸਦੀ ਹੈ ਉਹ ਉਸਦੀ ਨਹੀਂਕੁਲਵਿੰਦਰ