ਮੈਂ ਖੁਸ਼ ਹਾਂ ਤੇਰੇ ਸ਼ਹਿਰ ਦਾ ਵਿਸਥਾਰ ਦੇਖ ਕੇ,
ਪਰ ਯਾਰਾ! ਮੇਰੇ ਪਿੰਡ ਦਾ ਪਿੱਪਲ ਉਦਾਸ ਹੈ।
heart touching punjabi shayari in punjabi language
ਸੱਚ ਦੇ ਜਿਸਦੇ ਪੱਲੇ ਤੇ ਕਿਰਦਾਰ ਖ਼ਰਾ ਹੈ
ਦੇਣ ਲਈ ਉਹ ਹੋਕਾ ਨਗਰ ਨਗਰ ਜਾਇਗਾਸੁਦਰਸ਼ਨ ਵਾਲੀਆ
ਦਿੱਲ ਧੜਕਤਾ ਨਹੀਂ ਥਾ ਤੁਮਹਾਰਾ
ਹਮ ਜ਼ੋ ਧੜਕਣ ਮੇਂ ਸ਼ਾਮਿਲ ਨਹੀਂ ਥੇ
ਆਜ ਤੁਮਕੋ ਪਤਾ ਯੇ ਚਲਾ ਹੈ
ਹਮ ਮੋਹੱਬਤ ਕੇ ਕਾਬਿਲ ਨਹੀਂ
ਅੰਨ੍ਹੇ, ਗੂੰਗੇ, ਬੋਲੇ ਲੋਕ ਨੇ ਤੇਰੀ ਧਰਤੀ ਦੇ,
ਸ਼ਬਦ ਰਬਾਬ ਦੇ ਨਾਲੋਂ ਰਿਸ਼ਤਾ ਤੋੜ ਲਿਆ।ਗੁਰਚਰਨ ਨੂਰਪੁਰ
ਦਿਲਾਂ ਦੇ ਅੰਦਰ ਗਰਮ ਜੋਸ਼ੀਆਂ ਵਾਲੇ ਗਏ ਜ਼ਮਾਨੇ
ਹੱਥਾਂ ਦੀ ਥਾਂ ਲੋਕ ਮਿਲਾਉਂਦੇ ਅਜ ਕਲ ਬਸ ਦਸਤਾਨੇਸੁਦਰਸ਼ਨ ਵਾਲੀਆ
ਡੂਬ ਜਾਤੇ ਥੇ ਜਬ ਇਸ ਨਜ਼ਰ ਮੇ
ਯਾਦ ਤਬ ਤੁਮਕੋ ਸਾਹਿਲ ਨਹੀਂ ਥੇ
ਆਜ ਤੁਮਕੋ ਪਤਾ ਯੇ ਚਲਾ ਹੈ
ਹਮ ਮੋਹੱਬਤ ਕੇ ਕਾਬਿਲ ਨਹੀਂ ਥੇ
ਜੁੜਿਆਂ ਹੱਥਾਂ ‘ਤੇ ਜਦ, ਬੁਜ਼ਦਿਲ ਜ਼ਾਬਰ ਅੱਤਿਆਚਾਰ ਕਰੇ।
ਵੇਖ ਕੇ ਅਨਿਆਂ, ਸੁਰਖ਼ ਸਮਾਂ ਤਦ ਮਾਲਾ ਨੂੰ ਤਲਵਾਰ ਕਰੇ।ਆਰ. ਬੀ. ਸੋਹਲ
ਜੇ ਮੇਰਾ ਨਹੀ ਹੋ ਸਕਦਾ ਹੁਣ ਤਾ ਇੱਕ ਇਹਸਾਨ ਕਰਦੇ ?
ਮੈ ਜਿਦਾ ਪਹਿਲਾ ਹੱਸਦੀ ਸੀ ਮੇਰੀ ਉਹੀ ਪਹਿਚਾਣ ਕਰਦੇ ?
ਉਸ ਅੱਲ੍ਹੜ ਨੂੰ ਆਖ ਦਿਉ ਗ਼ਮਾਂ ਦਾ ਨਾਂ ਸਾਗਰ ਤਰਿਆ ਕਰ
ਸਿਰ ਲੈ ਫੁਲਕਾਰੀ ਚਾਨਣ ਦੀ ਨਾ ਕਾਲੀ ਰਾਤੋਂ ਡਰਿਆ ਕਰ
ਵੇਖਣ ਲਈ ਰੰਗਤ ਕਿਰਨਾਂ ਦੀ ਕੱਚ ਦਾ ਇਕ ਟੁਕੜਾ ਕਾਫ਼ੀ ਹੈ
ਰੰਗ ਸੰਧੂਰੀ ਤੱਕਣ ਨੂੰ ਨਾ ਹੱਥ ’ਤੇ ਸੂਰਜ ਧਰਿਆ ਕਰਸੁਦਰਸ਼ਨ ਵਾਲੀਆ
ਹੋਰ ਕਿਸੇ ਨਾਲ ਗੱਲ ਕਿਵੇ ਕਰ ਲਈਏ
ਇੱਥੇ ਤਾ ਪਹਿਲਾਂ ਵਾਲੀ ਨੇ ਤਸੱਲੀਆਂ ਕਰਵਾਤੀਆ
ਜਿਹਨੀਂ ਘਰੀਂ ਅਸੀਸਾਂ ਦਿੰਦੀਆਂ ਮਾਂਵਾਂ ਨੇ।
ਉਹਨਾਂ ਘਰਾਂ ਬਰਾਬਰ ਕਿਹੜੀਆਂ ਥਾਂਵਾਂ ਨੇ।
ਚੋਗਾ ਪਾਉਂਦਾ ਬਾਪੂ ਸੁਰਗ ਸਿਧਾਰ ਗਿਆ,
ਚੋਗਾ ਫਿਰ ਵੀ ਚੁਗਿਆ ਚਿੜੀਆਂ-ਕਾਂਵਾਂ ਨੇ।ਸਰਬਜੀਤ ਸਿੰਘ ਸੰਧੂ
ਭੀਖ਼ ਤਰਸ ਦੀ ਮੰਗੀਏ ਨਾ ਜਖ਼ਮ ਦਿਖਾ ਕੇ ‘
ਅਸੀਂ ਮਹਿਫ਼ਲਾਂ ਚ’ ਹੱਸੀਏ ਤੇ ਰੋਈਏ ਕੰਡੇ ਲਾ ਕੇ