ਖ਼ਮੋਸ਼ੀ ਤਾਣ ਕੇ ਸੁੱਤੇ ਉਹੀ ਅੱਜ ਕਬਰ ਦੇ ਹੇਠਾਂ,
ਜਿਨ੍ਹਾਂ ਦੇ ਜ਼ੋਰ ਦੇ ਚਰਚੇ ਰਹੇ ਸਨ ਮਹਿਫ਼ਿਲਾਂ ਅੰਦਰ।
heart touching punjabi shayari in punjabi language
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਦੱਸ ਫਕੀਰਾ ਕਿਹੜੇ ਦਰਦ ਛੁਪਾ ਰਿਹਾ ਏਂ
ਜੋ ਇਹਨੇ ਮਿੱਠੇ ਲਫ਼ਜ਼ ਸੁਣਾ ਰਿਹਾਂ ਏਂ
ਉਸ ਨੂੰ ਚਾਹਿਆ ਤਾਂ ਬਹੁਤ ਸੀ ,
ਪਰ ਉਹ ਮਿਲਿਆ ਹੀ ਨਹੀਂ….
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ,
ਫਾਸਲਾ ਮਿਟਿਆ ਹੀ ਨਹੀਂ
ਕੁੱਖਾਂ ਵੀ ਬਣੀਆਂ ਸਾਡੇ ਲਈ ਕਤਲਗਾਹਾਂ
ਛੁਰੀਆਂ ਦੀ ਨੋਕ ‘ਤੇ ਬਚਪਨ ਬਿਤਾਵਾਂ
ਗੁੱਡੀਆਂ ਪਟੋਲਿਆਂ ਦੇ ਤਾਂ ਗੀਤ ਮਰ ਗਏ
ਤੁਸੀਂ ਜੀਭ ‘ਤੇ ਧਰੇ ਜੋ ਵਿਤਕਰੇ, ਮੈਂ ਗਾਵਾਂਨਿਰਪਾਲਜੀਤ ਕੌਰ ਜੋਸਨ
ਐਨਾ ਵੀ ਨਾਂ ਸਾਡੇ ਨਾਲ ਰੁੱਸਿਆ ਕਰ ਸੱਜਣਾ
ਤੂੰ ਸਾਡੀ ਕਿਸਮਤ ਚ ਵੈਸੇ ਵੀ ਹੈ ਨੀਂ
ਸੁਣਿਆ ਸੀ ਤੇਰੇ ਸ਼ਹਿਰ ਵਿੱਚ ਵਗਦਾ ਨਹੀਂ ਕੋਈ ਦਰਿਆ,
ਫਿਰ ਮੈਂ ਗਲੀ ਗਲੀ ਵਿੱਚ ਮੁੜ ਮੁੜ ਡੁੱਬਦਾ ਕਿਵੇਂ ਰਿਹਾ।ਜਗਜੀਤ ਬਰਾੜ (ਅਮਰੀਕਾ)
ਗੱਲ ਇਹ ਨ੍ਹੀ ਕਿ ਤੂੰ ਝੂਠੀ ਆ
ਦੁੱਖ ਤਾ ਏਸ ਗੱਲ ਦਾ ਕਿ ਲੋਕ ਸੱਚੇ ਨਿਕਲੇ
ਉਹ ਖੁਦ ਬਦਲ ਗਏ ਨੇ ਜਿਹੜੇ ਕਦੇ ਮੈਨੂੰ ਕਿਹਾ ਕਰਦੇ ਸੀ ਕੇ ਬਦਲ ਨਾ ਜਾਵੀਂ
ਤੂੰ ਸੋਚੇਗੀ ਮੈਂ ਭੁੱਲ ਗਿਆ ਹਾਂ ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਭੁੱਲਦਾ ਹਾਂ ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ
ਕੰਢਿਆਂ ਦੀ ਰੇਤ ਹਾਂ ਬਸ ਲਹਿਰ ਤੀਕ ਹਾਂ
ਧੁੰਦਾਂ ਦੀ ਬਦਲੀ ਹਾਂ ਗਹਿਰ ਤੀਕ ਹਾਂਨਿਰਪਾਲਜੀਤ ਕੌਰ ਜੋਸਨ
ਮੈ ਸਭ ਨੂੰ ਨਸੀਬ ਨਹੀਂ ਹਾਂ ਮੇਰੀ ਜਾਨ
ਤੂੰ ਮੇਰੇ ਹੋਣ ਦਾ ਸ਼ੁਕਰ ਮਨਾਇਆ ਕਰ