ਅਸੀਂ ਅਕਸਰ ਹੀ ਹਾਰੇ ਹਾਂ ਤੂੰ ਪਰ ਹਰ ਵਾਰ ਹੀ ਜਿੱਤੇ,
ਗਿਲੇ ਸ਼ਿਕਵੇ ਤੇਰੇ ਹੁੰਦੇ ਕਿਉਂ ਹਰ ਦਮ ਹਾਰਿਆਂ ਵਰਗੇ।
heart touching punjabi shayari in punjabi language
ਦੋ ਪਲ ਦੀ ਨਰਾਜ਼ਗੀ ਇੱਕ ਪਲ ਵਿੱਚ ਮਿਟ ਜਾਂਏ,
ਜੇ ਤੂੰ ਇੱਕ ਵਾਰੀ ਆਕੇ ਮੇਰੇ ਸੀਨੇ ਨਾਲ ਲਿਪਟ ਜਾਂਏ।
ਯਾਰੋ ਤੁਸੀਂ ਹੋ ਆਦਮੀ ਕਿੰਨੇ ਕਮਾਲ ਦੇ
ਫਿਰਦੇ ਹੋ ਅੱਜ ਕਲ੍ਹ ਸਾਬਤਾ ਹੀ ਬੰਦਾ ਭਾਲਦੇਰਾਮ ਨਾਲ ਪ੍ਰੇਮੀ
ਕਿਸ ਤਰ੍ਹਾਂ ਦਾ ਲੈ ਕੇ ਦਿਲ ਬੇਚੈਨ ਹਾਂ ਜਨਮੇ ਅਸੀਂ,
ਭਾਲ ਭਾਵੇਂ ਮੁੱਕ ਗਈ ਪਰ ਭਟਕਣਾ ਜਾਰੀ ਰਹੀ।ਸੁਖਦੇਵ ਸਿੰਘ ਗਰੇਵਾਲ
ਜਿਸ ਇਨਸਾਨ ਨੂੰ ਦੁਨੀਆ ਬਣਾ ਲਿਆ ਜਾਵੇ।
ਅਕਸਰ ਉਹੀ ਇਨਸਾਨ ਦੁਨੀਆਦਾਰੀ ਸਮਝਾ ਜਾਂਦਾ ਹੈ।
ਏਸ ਤੋਂ ਵਧ ਬਦਬਖਤੀ ਹੋਰ ਕੀ ਹੋ ਸਕਦੀ ਏ
ਸਹਿਰਾ ਵੇਖ ਕੇ ਆਖਣ ਲੋਕੀਂ ਦਰਿਆ ਲਭਿਆਂਕਾਇਮ ਨਕਵੀ
ਹੱਸਣਾ ਤਾਂ ਕੇਵਲ ਮੁੱਖ ਦਾ ਹੈ,
ਮਸਲਾ ਤਾਂ ਦਿਲ ਦੇ ਦੁੱਖ ਦਾ ਹੈ,
ਮ੍ਰਿਗ ਤ੍ਰਿਸ਼ਨਾ ਕੇਵਲ ਮਿਰਗ ਦੀ ਮੌਤ ਨਹੀਂ ਕਰਦੀ
ਅੱਖੀਂ ਸੱਜਰੀ ਪਿਆਸ ਜਗਾ ਕਈ ਸੱਸੀਆਂ ਮਰੀਆਂ ਨੇਸੀਮਾਂਪ
ਸਲੀਕਾ, ਸ਼ਾਇਰੀ ਤੇ ਸੂਝ , ਜੀਣਾ,
ਹਮੇਸ਼ਾ ਆਉਣ ਚਾਰੇ ਵਕਤ ਪਾ ਕੇ।ਬੂਟਾ ਸਿੰਘ ਚੌਹਾਨ
ਧੁੱਪ ਕੋਸੀ ਲਹਿਰਾਂ ਚੁੰਮਦੀ
ਸਮੁੰਦਰ ਲਵੇ ਕਚੀਚ ਤੂੰ
ਚੁੰਮਿਆ ਮੇਰਾ ਮੱਥੜਾ ਮੈਂ
ਅੱਖੀਆਂ ਲਈਆਂ ਮੀਚ।
ਹਾਰ ਗਿਆਂ ਲਈ ਹਰ ਗੁੰਦਾਈ ਫਿਰਦੇ ਨੇ
ਫੁੱਲਾਂ ਵਿੱਚ ਤਲਵਾਰ ਛੁਪਾਈ ਫਿਰਦੇ ਨੇਸੀਮਾਂਪ
ਹੁਣ ਤਾਂ ਮੰਡੀ ‘ਚ ਇਹੀਓ ਚੱਲੇਗਾ,
ਖੋਟਾ ਸਿੱਕਾ ਸੰਭਾਲ ਕੇ ਰੱਖੀਂ,ਅਸਲਮ ਹਬੀਬ