ਪੈਰਾਂ ਹੇਠ ਜਦ ਸੀ ਧਰਤੀ ਤਦ ਤਕ ਸਿਰ ’ਤੇ ਅੰਬਰ ਵੀ ਸੀ
ਸਾਰੇ ਮਜ਼੍ਹਬ ਨੇ ਖਿੜ ਖਿੜ ਹਸਦੇ ਜਦ ਆਖਾਂ ਮੇਰਾ ਘਰ ਵੀ ਸੀ
heart touching punjabi shayari in punjabi language
ਇਹ ਵੀ ਹੁਣ ਕਾਗ਼ਜ਼ਾਂ ਤੋਂ, ਮੂਰਤਾਂ ਤੋਂ ਲੜਨ ਲੱਗਾ ਹੈ
ਮੇਰਾ ਪਿੰਡ ਥੋੜ੍ਹਾ ਥੋੜ੍ਹਾ ਸ਼ਹਿਰ ਵਰਗਾ ਬਣਨ ਲੱਗਾ ਹੈਸਰਹੱਦੀ
ਚਲੋ ਲੱਭੀਏ ਕਿਤੇ ਇਸ ਯੁੱਗ ਵਿੱਚ ਉਸ ਮਰਦਿ ਕਾਮਿਲ ਨੂੰ,
ਜਿਨ੍ਹੇ ਪੱਗ ਵੀ ਬਚਾਈ ਹੈ, ਜਿਨ੍ਹਾਂ ਸਿਰ ਵੀ ਬਚਾਇਆ ਹੈ।ਕਸ਼ਮੀਰ ਨੀਰ
ਰਾਵਣ ਦੇ ਪੁਤਲੇ ਨੂੰ ਰਾਵਣ ਅੱਗ ਦਏ
ਸ਼ਰਮ ਵਿਚ ਕਿਉਂ ਨਾ ਦੁਸਹਿਰਾ ਮਰ ਗਿਆ?ਸਰਹੱਦੀ
ਸ਼ੀਸ਼ੇ ਅੱਗੇ ਹੋ ਕੇ ਜਦ ਵੀ ਆਪਣਾ ਚਿਹਰਾ ਦੇਖੀਦਾ।
ਸਾਹਵੇਂ ਕੌਣ ਖੜ੍ਹੈ ਕਈ ਵਾਰੀ ਦਿਲ ਵਿੱਚ ਏਦਾਂ ਸੋਚੀਦਾ।ਜਸਵਿੰਦਰ ਮਹਿਰਮ
ਛਿੜ ਨਾ ਪੈਣ ਕਿਤੇ ਮੰਦਰ ਵਿਚ, ਉਸ ਹਾਕਿਮ ਜਾਬਰ ਦੀਆਂ ਗੱਲਾਂ
ਛੇਤੀ ਛੇਤੀ ਛੇੜੋ ਬਾਬਾ ਇਸ ਪੱਥਰ ਗਿਰਧਰ ਦੀਆਂ ਗੱਲਾਂਸਰਹੱਦੀ
ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਐ।
ਹੈ ਝੂਠ ਤੇਰੀ ਦੋਸਤੀ ਦੇ ਦਮ ਨੇ ਮਾਰਿਐ ।
ਮਸਿਆ ਦੀ ਕਾਲੀ ਰਾਤ ਦਾ ਕੋਈ ਨਹੀਂ ਕਸੂਰ,
ਸਾਗਰ ਨੂੰ ਉਹਦੀ ਆਪਣੀ ਪੂਨਮ ਨੇ ਮਾਰਿਐ।ਸ਼ਿਵ ਕੁਮਾਰ ਬਟਾਲਵੀ
ਐਵੇਂ ਕਾਗ਼ਜ਼ਾਂ ਦੇ ਰਾਵਣਾਂ ਨੂੰ ਸਾੜ ਕੀ ਬਣੇ
ਤੀਰ ਤੀਲਾਂ ਦੇ ਕਮਾਨਾਂ ਉਤੇ ਚਾੜ੍ਹ ਕੀ ਬਣੇਸੰਤ ਰਾਮ ਉਦਾਸੀ
ਸਿਵਿਆਂ ਦੀ ਜੋ ਅੱਗ ਤੇ ਨਿੱਤ ਰਿੰਨ੍ਹ ਪਕਾਵੇ
ਇਕ ਦਿਨ ਏਸੇ ਅੱਗ ਦੀ ਭੇਟਾ ਚੜ੍ਹ ਜਾਵੇਹਰਭਜਨ ਸਿੰਘ ਹੁੰਦਲ
ਖ਼ੰਜਰ ਲਿਸ਼ਕੇ, ਖ਼ੂਨ ਵਗਾਏ, ਚਾਨਣ ਹੋਇਆ ਤਾਂ ਡਿੱਠਾ
ਇਕ ਪਾਸੇ ਸੀ ਖੜਾ ਜਨੇਊ ਦੂਜੇ ਪਾਸੇ ਅੱਲਾ ਸੀਹਰਭਜਨ ਸਿੰਘ ਹੁੰਦਲ
ਉੱਚਾ ਉੱਡਣਾ ਸੀ ਚਾਹਿਆ ਉਕਾਬਾਂ ਵਾਂਗਰਾਂ।
ਕੀਤੇ ਕੈਦ ਅਲਮਾਰੀ ’ਚ ਕਿਤਾਬਾਂ ਵਾਂਗਰਾਂ।ਹਾਕਮ ਸਿੰਘ ਨੂਰ
ਜਿਦ੍ਹਾ ਸੀਨਾ ਧੜਕਦਾ ਸੀ ਤਿਰੇ ਹੀ ਇੰਤਜ਼ਾਰ ਅੰਦਰ
ਤੇਰਾ ਖ਼ੰਜਰ ਉਦ੍ਹੇ ਸੀਨੇ ‘ਚ ਉਤਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ