hard work
ਪੂਰਾਣੀ ਕਥਾ ਏ..
ਇਕ ਵਾਰ ਇੱਕ ਕੰਪਨੀ ਵਿਚ ਜਰੂਰੀ ਮਸ਼ੀਨ ਖਰਾਬ ਹੋ ਗਈ..
ਸਾਰੇ ਇੰਜੀਨਿਅਰ ਜ਼ੋਰ ਲਾ-ਲਾ ਕਮਲੇ ਹੋ ਗਏ ਕਿਸੇ ਤੋਂ ਠੀਕ ਨਾ ਹੋਈ..ਅਖੀਰ ਇੱਕ ਪੂਰਾਣੇ ਕਾਰੀਗਰ ਦੀ ਦੱਸ ਪਈ..
ਉਹ ਮਿਥੇ ਸਮੇ ਔਜਾਰਾਂ ਦਾ ਝੋਲਾ ਲੈ ਕੇ ਹਾਜਿਰ ਹੋ ਗਿਆ..ਖਰਾਬ ਮਸ਼ੀਨ ਦੁਆਲੇ ਦੋ ਚੱਕਰ ਕੱਢੇ..
ਟੂਲ-ਬਾਕਸ ਚੋਂ ਵੱਡਾ ਸਾਰਾ ਹਥੌੜਾ ਕੱਢਿਆ ਤੇ ਇੱਕ ਖਾਸ ਜਗਾ ਤੇ ਇਕ ਨਿਯਮਿਤ ਸਪੀਡ ਨਾਲ ਗਿਣ-ਮਿਥ ਕੇ ਐਸੀ ਸੱਟ ਮਾਰੀ ਕੇ ਮਸ਼ੀਨ ਓਸੇ ਵੇਲੇ ਹੀ ਚੱਲ ਪਈ…
ਕੁਝ ਦਿਨ ਮਗਰੋਂ ਕੰਪਨੀ ਨੂੰ ਦਸ ਹਜਾਰ ਦਾ ਬਿੱਲ ਆ ਗਿਆ..ਸਾਰੇ ਹੈਰਾਨ ਹੋਏ ਕੇ ਦੋ ਮਿੰਟ ਦੇ ਕੰਮ ਦੇ ਦਸ ਹਜਾਰ ਡਾਲਰਂ?
ਬਿੱਲ ਵਾਪਿਸ ਭੇਜ ਦਿੱਤਾ ਗਿਆ ਕੇ ਜਿਹੜੀਆਂ ਜਿਹੜੀਆਂ ਸਰਵੀਸਾਂ ਦਿੱਤੀਆਂ ਗਈਆਂ..ਓਹਨਾ ਦੇ ਵਿਸਥਾਰ ਮੁਤਾਬਿਕ ਬਣਾ ਕੇ ਭੇਜਿਆ ਜਾਵੇ..
ਕੁਝ ਦਿਨਾਂ ਬਾਅਦ ਕਾਰੀਗਰ ਨੇ ਸੋਧਿਆ ਹੋਇਆ ਬਿੱਲ ਦੋਬਾਰਾ ਭੇਜ ਦਿੱਤਾ..
ਵਿਚ ਲਿਖਿਆ ਸੀ..ਹਥੌੜੇ ਦੀ ਸੱਟ ਦੇ 2 ਡਾਲਰ ਅਤੇ ਸੱਟ ਕਿਥੇ ਤੇ ਕਿੰਨੀ ਸਪੀਡ ਨਾਲ ਮਾਰਨੀ ਉਸ ਅੰਦਾਜੇ ਦੇ..9998 ਡਾਲਰ!
ਅਕਸਰ ਹੀ ਕਈ ਵਾਰ ਕਿਸੇ ਹਮਾਤੜ ਦੀ ਮਿਹਨਤ ਦੇ ਪੈਸੇ ਇਹ ਆਖ ਦੱਬ ਲਏ ਜਾਂਦੇ ਕੇ ਕੰਮ ਤੇ ਦੋ ਮਿੰਟ ਦਾ ਸੀ ਪਰ ਏਨੇ ਜਿਆਦਾ ਕਾਹਤੋਂ ਬਣਾਤੇ?
ਦੋਸਤੋ ਅਸਲ ਵਿਚ ਘੰਟਿਆਂ ਬੱਦੀ ਦੇ ਕੰਮ ਨੂੰ ਦੋ ਮਿੰਟਾਂ ਵਿਚ ਮੁਕਾਉਣ ਦੀ ਮੁਹਾਰਤ ਹਾਸਿਲ ਕਰਨ ਲਈ ਜਿਹੜੀ ਭੱਠੀ ਵਿਚ ਉਸਨੇ ਆਪਣੇ ਆਪ ਨੂੰ ਸਾਲਾਂ ਬੱਧੀ ਝੋਕਿਆ ਹੁੰਦਾ ਹੈ..ਉਹ ਉਸਦੇ ਪੈਸੇ ਹੀ ਮੰਗ ਰਿਹਾ ਹੁੰਦਾ ਏ..!
ਪਿੱਛੇ ਜਿਹੇ ਇੱਕ ਜਾਣਕਾਰ ਆਖਣ ਲੱਗਾ ਭਾਜੀ ਗੈਸ ਫੇਰਨੇਸ ਖਰਾਬ ਹੋ ਗਈ ਏ..ਕੋਈ ਬੰਦਾ ਤਾਂ ਦੱਸੋ!
ਇੱਕ ਬਜ਼ੁਰਗ ਗੋਰੇ ਮਕੈਨਿਕ ਦੀ ਦੱਸ ਪਾ ਦਿੱਤੀ..ਉਸਨੇ ਦਸ ਮਿੰਟਾਂ ਵਿਚ ਠੀਕ ਕਰ ਦਿੱਤੀ ਤੇ ਦੋ ਸੌ ਡਾਲਰ ਮੰਗ ਲਿਆ..
ਪੰਗਾ ਖੜਾ ਹੋ ਗਿਆ..ਆਖੇ ਦਸਾਂ ਮਿੰਟਾ ਦੇ ਦੋ ਸੌ?
ਉਹ ਆਖੇ ਭਾਈ ਮੈਨੂੰ ਚਾਲੀ ਸਾਲ ਹੋ ਗਏ ਇਸੇ ਕੰਮ ਨੂੰ..ਖੈਰ ਮਸਾਂ ਮੁੱਕ-ਮੁਕਾ ਕਰਵਾਇਆ..
ਸੋ ਮੁੱਕਦੀ ਗੱਲ ਹਥੌੜੇ ਦੀ ਸੱਟ ਕਿਥੇ ਅਤੇ ਕਿੰਨੀ ਸਪੀਡ ਨਾਲ ਮਾਰਨੀ ਏ..ਇਹ ਮੁਹਾਰਤ ਹਾਸਿਲ ਕਰਨ ਲਈ ਵਾਕਿਆ ਹੀ ਉਮਰਾਂ ਲੱਗ ਜਾਂਦੀਆਂ..
ਪਰ ਇਕੀਵੀਂ ਸਦੀ ਅੰਦਰ ਪਦਾਰਥਵਾਦ ਅਤੇ ਮੁਕਾਬਲੇਬਾਜੀ ਦੇ ਝੁੱਲਦੇ ਬੇਰਹਿਮ ਝੱਖੜਾਂ ਵਿਚ ਚਾਰੇ ਬੰਨੇ ਹਰ ਮੰਜਿਲ ਅਤੇ ਟੀਚੇ ਨੂੰ ਰਾਤੋ ਰਾਤ ਹਾਸਿਲ ਕਰਨ ਦੀ ਦੌੜ ਜਿਹੀ ਲੱਗੀ ਪਈ ਹੈ..
ਲੰਮਾ ਇੰਤਜਾਰ ਅਤੇ ਟਰੇਨਿੰਗ ਵਾਲੀ ਭੱਠ ਵਿਚ ਤਪ ਕੇ ਸੋਨਾ ਬਣਨ ਦਾ ਨਾ ਕਿਸੇ ਕੋਲ ਵੇਹਲ ਹੀ ਰਿਹਾ ਹੈ ਤੇ ਨਾ ਹੀ ਸਬਰ ਸੰਤੋਖ..ਬਜ਼ੁਰਗਾਂ ਦੀ ਆਖੀ ਕੌਣ ਸਮਝਾਵੇ ਕੇ ਭਾਈ ਸ਼ੋਟ-ਕੱਟਾਂ ਨਾਲ ਸਿਰਫ ਤੁੱਕੇ ਲਗਿਆ ਕਰਦੇ ਸਨ ਤੀਰ ਨਹੀਂ!
ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ।
ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ।ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7 –9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ । ਉਸ ਨੂੰ ਇਹ ਦੱਸਿਆ ਜਾਵੇ ਗਾ ਕੇ ਤੂੰ ਕਿਸ ਲਈ ਪੈਦਾ ਹੋਇਆ ਹੈ ? ਤੇਰੀ ਦੁਨੀਆਂ ਕੀ ਹੈ ? ਤੇਰੀ ਉਚਾਈ ਕੀ ਹੈ ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ। 7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।
ਲਗਭੱਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ । ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ।
ਇਸ ਸਮੇਂ ਇਹ ਧਰਤੀ ਤੋਂ ਤਕਰੀਬਨ 3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ । ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ 700–800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ।
ਧਰਤੀ ਤੋਂ ਤਕਰੀਬਨ 400_500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ । ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ।
ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ 10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ।
ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ,ਪਰ ਉਸ ਨੂੰ ਦੁਨੀਆਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ
ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।
ਕਾਪੀ
ਸਪਨਾ ਦਾ ਇਕ ਹੀ ਸੁਪਨਾ ਸੀ। ਡਾਕਟਰ ਬਣਨ ਦਾ। ਉਹ ਆਪਣਾ ਸਪਨਾ ਪੂਰਾ ਕਰਨ ਲਈ ਤਨ-ਮਨ ਨਾਲ ਜੁਟ ਗਈ ਸੀ। ਉਹ ਸਾਰਾ ਦਿਨ ਮਿਹਨਤ ਕਰਦੀ।
ਸਪਨਾ ਦਾ ਰਿਜਲਟ ਆਇਆ ਤਾਂ ਉਸ ਦਾ ਸਲੈਕਸ਼ਨ ਨਾ ਹੋਇਆ ਪਰ ਉਸ ਤੋਂ ਘੱਟ ਨੰਬਰਾਂ ਵਾਲੀ ਐ.ਸੀ ਕੁੜੀ ਦਾ ਸਲੈਕਸ਼ਨ ਹੋ ਗਿਆ । ਉਹ ਬਹੁਤ ਉਦਾਸ ਹੋ ਗਈ ।
ਸਪਨਾ ਦੀ ਮਾਂ ਮਨਜੋਤ ਤੋਂ ਸਪਨਾ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ । “ਸਪਨਾ ਬੇਟਾ , ਕੁੱਝ ਤੇ ਖਾ ਲਵੋ।” ਸਪਨਾ ਨੇ ਨਾ ਵਿਚ ਸਿਰ ਹਿਲਾ ਦਿੱਤਾ।
ਮਨਜੋਤ ਨੇ ਸਪਨਾ ਨਾਲ ਗੱਲ ਕਰਨ ਲਈ ਕਿਹਾ ,” ਸਪਨਾ ਪੁੱਤ , ਤੇਰੇ ਅੰਕਲ ਦੇ ਬੇਟੇ ਦੀ ਆਈ.ਏ.ਐਸ ਅਫ਼ਸਰ ਦੀ ਪੋਸਟ ਤੇ ਹੋ ਗਈ ਹੈ । ” ਸਪਨਾ ਇੱਕ ਦੱਮ ਉਛਲੀ ਤੇ ਖੁਸ਼ ਹੁੰਦੇ ਹੁਣ ਲੱਗੀ ਸੱਚ ਮਾਂ ! ਅੰਕੁਰਜੀਤ ਦਾ ਸਲੈਕਸ਼ਨ ਹੋ ਗਿਆ । ਉਸ ਦਾ ਪਿਛਲੇ ਸਾਲ ਆਈ.ਏ.ਐਸ ਦਾ ਟੈਸਟ ਕਲੀਅਰ ਹੋ ਗਿਆ ਸੀ ਪਰ ਐਸ.ਸੀ ਕੁੜੀ ਦੇ ਘੱਟ ਨੰਬਰ ਹੋਣ ਤੇ ਉਸ ਕੁੜੀ ਦਾ ਸਲੈਕਸ਼ਨ ਹੋ ਗਿਆ ਸੀ।
ਮਾਂ ਨੇ ਕਿਹਾ, “ਉਹ ਵੀ ਤੇਰੇ ਵਾਂਗ ਉਦਾਸ ਹੋ ਗਿਆ ਸੀ। ਉਹ ਜਲਦੀ ਸੰਭਲ ਗਿਆ। ਉਸਨੇ ਪਹਿਲਾਂ ਤੋਂ ਵੀ ਖੂਬ ਮਹਿਨਤ ਕੀਤੀ ਸੀ।
“ਮੰਮੀ ਜੀ, ਉਸਨੂੰ ਤਾਂ ਅੰਨਦਰਾਤਾ ਹੈ। ਸ਼ਾਮ ਤੋਂ ਬਾਅਦ ਘੱਟ ਦਿਖਾਈ ਦਿੰਦਾ ਹੈ। ਫੇਰ ਵੀ ਕਮਾਲ ਹੈ । ਘੱਟ ਸਮੇਂ ਵਿੱਚ ਵੀ ਉਸਨੇ ਆਪਣੀ ਅਰੋਗਤਾ ਨੂੰ ਆੜੇ ਨਹੀਂ ਆਣ ਦਿੱਤਾ।”
ਸਪਨਾ ਨੇ ਕਿਹਾ ,” ਮੈਂ ਵੀ ਸਭ ਕੁਝ ਸਮਝ ਗਈ ਹਾਂ ।” ਉਸ ਨੇ ਦੁਬਾਰਾ ਅੰਕੁਰਜੀਤ ਵਾਂਗ ਮਿਹਨਤ ਕਰ ਕੇ ਡਾਕਟਰ ਬਨਣ ਲਈ ਕਮਰ ਕਸ ਲਈ।