ਹੱਕ ਦਾ ਹੋਕਾ ਦੇ ਕੇ ਅੜਿਆ,
ਤੂੰ ਸੁੱਤਾ ਇਨਸਾਨ ਜਗਾ ਦੇ।
ਇਨਸਾਨਾਂ ਨੂੰ ਕਰ ਕੇ ‘ਕੱਠਾ,
ਅੱਜ ਬੋਲਾ ਭਗਵਾਨ ਜਗਾ ਦੇ।
ghaint status
ਮਨ ਦਾ ਰਿਸ਼ਤਾ ਹੀ ਤਾਂ ਅਸਲੀ ਰਿਸ਼ਤਾ ਹੈ,
ਉਂਝ ਭਾਵੇਂ ਜੁੜ ਜਾਂਦੇ ਰਿਸ਼ਤੇ ਲਾਵਾਂ ਨਾਲ।ਮੋਹਨ ਸ਼ਰਮਾ
ਬਦੀ ਦੀਆਂ ਸ਼ਕਤੀਆਂ ਨੂੰ ਜੋ ਸਲਾਮ ਕਰਦੀ ਰਹੀ
ਤੇਰੇ ਸ਼ਹਿਰ ਦੀ ਹਵਾ ਸਾਨੂੰ ਬਦਨਾਮ ਕਰਦੀ ਰਹੀ
ਜਾਲ ਉਣਦੀ ਰਹੀ ਭੋਲੇ ਪੰਛੀਆਂ ਵਾਸਤੇ ਚੰਦਰੀ
ਹੁਸੀਨ ਖ਼ਾਬਾਂ ਨੂੰ ਕੁਲਹਿਣੀ ਕਤਲੇਆਮ ਕਰਦੀ ਰਹੀਗਿਆਨੀ ਮਲਕੀਅਤ ਸਿੰਘ ਬਰਾੜ
ਸੋਗੀ ਬੜੀ ਹਵਾ ਹੈ ਅੱਜਕੱਲ੍ਹ ਮੇਰੇ ਨਗਰ ਦੀ,
ਛਣਕਣ ਕਿਤੇ ਨਾ ਵੰਗਾਂ, ਝਾਂਜਰ ਨਾ ਛਣਛਣਾਏ।ਮਨਜੀਤ ਕੌਰ ਅੰਬਾਲਵੀ
ਬੰਦਾ ਬੰਦਿਆਂ ਨਾਲ ਹੀ ਹੈ ਵੱਡਾ ਬਣਦਾ
ਮਿਰਜ਼ੇ ਵਾਂਗੂੰ ਕਰਦਾ ਜੋ, ਉਸ ਵਾਂਗੂੰ ਮਰਦਾ
ਤੀਰਾਂ ਦੇ ਹੰਕਾਰ ਦਾ ਇਕ ਫ਼ਲਸਫ਼ਾ ਮਰਿਆ
ਬਾਝ ਭਰਾਵਾਂ ਡੁੱਬਿਆ ਮਿਰਜ਼ਾ ਨਾ ਤਰਿਆਡਾ. ਸੁਰਿੰਦਰ ਸ਼ਾਂਤ
ਨੇਰ੍ਹਿਆਂ ਤੋਂ ਰੌਸ਼ਨੀ ਤੱਕ ਇਹ ਸਫ਼ਰ ਜਾਰੀ ਰਹੇ।
ਚਾਲ ਵਿੱਚ ਮਸਤੀ ਵੀ ਹੋਵੇ ਪਰ ਖ਼ਬਰ ਸਾਰੀ ਰਹੇ।ਰਾਮ ਲਾਲ ਪ੍ਰੇਮੀ
ਕਿਉਂ ਅੱਜ ਮਾਣੀ ਚੁੱਪ ਦੇ ਵਿੱਚ ਮੁੜ ਚੇਤੇ ਆਈ ਸੀ,
ਜਿਸ ਪਾਗਲ ਮੂੰਹ-ਜ਼ੋਰ ਹਨੇਰੀ ਨੂੰ ਭੁੱਲ ਚੁੱਕਾ ਸਾਂ।ਰਸ਼ੀਦ ਅੱਬਾਸ
ਹਰ ਵਿਕਾਸ ਵਿਚ ਕੁਝ ਨਾ ਕੁਝ ਨਿਘਰਦਾ ਹੈ।
ਨਰਿੰਦਰ ਸਿੰਘ ਕਪੂਰ
ਮੈਂ ਕਦ ਕਹਿਨਾਂ ਇਨਸਾਫ਼ ਨਾ ਮੰਗ
ਜਾਂ ਇਹ ਕਿ ਹੱਕ ਲਈ ਛੇੜ ਨਾ ਜੰਗ
ਪਰ ਦੁਸ਼ਮਣ ਦੀ ਪਹਿਚਾਣ ਤਾਂ ਕਰ,
ਐਵੇਂ ਨਾ ਕੱਟ ਆਪਣੇ ਹੀ ਅੰਗਸੁਰਜੀਤ ਪਾਤਰ
ਕੌਣ ਜਾਣੇ, ਕੌਣ ਬੁੱਝੇ , ਕਿਸ ਨੂੰ ਸੀ ਐਨਾ ਪਤਾ,
ਹੌਲੀ-ਹੌਲੀ ਰਾਹਾਂ ਨੇ ਹੀ ਨਿਗਲ ਜਾਣੈ ਕਾਫ਼ਲਾ।ਲਖਵਿੰਦਰ ਸਿੰਘ ਜੌਹਲ
ਜਿਹੜਾ ਛਿਣ ਲੰਘ ਜਾਂਦੈ ਉਹ ਕਦੇ ਆਪਣਾ ਨਹੀਂ ਹੁੰਦਾ
ਕਿ ਉਡਦੇ ਪੰਛੀਆਂ ਦਾ ਧਰਤ ਤੇ ਸਾਇਆ ਨਹੀਂ ਹੁੰਦਾ
ਹਵਾ ਦੀ ਸਰਸਰਾਹਟ ਕਦ ਰੁਕੀ ਹੈ ਇਕ ਬਿੰਦੁ ਤੇ
ਮਹਿਕ ਤੇ ਰੰਗ ਉੱਤੇ ਵਕਤ ਦਾ ਪਹਿਰਾ ਨਹੀਂ ਹੁੰਦਾਕੰਵਰ ਚੌਹਾਨ
ਜਿਸ ਵਿੱਚ ਗੋਤੇ ਖਾ ਕੇ ਤੇਰੇ ਵੱਲ ਆਵਾਂ,
ਦਿਲ ਆਪਣੇ ਨੂੰ ਸੋਹਣੀ ਲਈ ਝਨਾਂ ਲਿਖ ਦੇ।ਕੁਲਵਿੰਦਰ ਕੌਰ ਕਿਰਨ