ਮੈਂ ਕਦ ਸੂਹੇ ਬੋਲ ਉਠਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ ਇਸ ਬੇਨੂਰ ਨਗਰ ਦੇ ਲੋਕ
ghaint status
ਧੁੱਪ ਚੰਗੀ ਨਾ ਉਹਦੇ ਬਾਥੋਂ ਛਾਂ ਚੰਗੀ।
ਜਿੱਥੇ ਸੋਹਣਾ ਵੱਸੇ ਉਹੀਓ ਥਾਂ ਚੰਗੀ।
ਜਿਸ ਦੀ ਕੁੱਖੋਂ ਜਨਮ ਲਿਆ ਮੇਰੇ ਆਸ਼ਿਕ ਨੇ,
ਆਪਣੀ ਮਾਂ ਤੋਂ ਲੱਗਦੀ ਉਸਦੀ ਮਾਂ ਚੰਗੀ।ਕੁਲਜੀਤ ਕੌਰ ਗਜ਼ਲ
ਮੈਂ ਜ਼ਿੰਦਗੀ ਭਰ, ਨਾ ਤਾਜ਼ਦਾਰਾਂ ਲਈ ਹੈ ਲਿਖਿਆ, ਨਾ ਲਿਖਾਂਗਾ
ਮੈਂ ਹਰ ਘਰੋਂਦੇ ਦੀ ਭੁੱਖ ਲਿਖਦਾਂ ਮੈਂ ਖ਼ੁਸ਼ਕ ਖੇਤਾਂ ਦੀ ਪਿਆਸ ਲਿਖਦਾਂਜਗਤਾਰ
ਓਸ ਜੀਵਨ ਦੀ ਸਜ਼ਾ ਪੂਰੀ ਕਦੋਂ ਤੱਕ ਹੋਇਗੀ,
ਜੇਸ ਦਾ ਹਰ ਪਲ ਕਿਆਮਤ ਦੀ ਤਰ੍ਹਾਂ ਹੀ ਬੀਤਦਾ।ਰਾਜਿੰਦਰ ਸਿੰਘ ਜਾਲੀ
ਕਿੰਨਿਆਂ ਨੂੰ ਦਿੱਤੀ ਹੈ ਖੁਸ਼ੀ ਕਿੰਨਿਆਂ ਨੂੰ ਪੀੜ ਤੂੰ
ਸ਼ੀਸ਼ੇ ਦੇ ਸਾਹਵੇਂ ਹੋ ਜਰਾ ਐਸਾ ਸਵਾਲ ਰੱਖੀਂ
ਸੁੰਨ ਲੈ ਕੇ ਪੋਹ ਤੇ ਮਾਘ ਦੀ ਭੱਜੀ ਹੈ ਆਉਂਦੀ ਸ਼ਾਮ
ਚੰਦਨ ਜਿਹੀ ਗ਼ਜ਼ਲ ਦੀ ਤੂੰ . ਧੂਣੀ ਨੂੰ ਬਾਲ ਰੱਖੀਂਡਾ. ਗੁਰਮਿੰਦਰ ਕੌਰ ਸਿੱਧੂ
ਜਨੌਰਾਂ ਦੇ ਜਗਤ ਨੂੰ ਮੋਹ ਲੀਤਾ ਜਾਲ ਲਾ ਕੇ।
ਫ਼ਰੰਗੀ ਨੇ ਬਹਾਰ ਇੱਕ ਹੁਸਨ ਆਪਣੇ ਦੀ ਦਿਖਾ ਕੇ।
ਜਗਾ ਸਕੇਗਾ ਭੰਬਟ ਨੂੰ ਕਿਆਮਤ ਤੱਕ ਨਾ ਕੋਈ,
ਜਦੋਂ ਉਹ ਸੌਂ ਗਿਆ ਤੇਰੇ ਗਲੇ ਵਿੱਚ ਬਾਂਹ ਪਾ ਕੇ।ਮੌਲਾ ਬਖ਼ਸ਼ ਕੁਸ਼ਤਾ ।
ਸੀਨੇ ਦੇ ਵਿਚ ਝੱਲਾ ਦਿਲ ਵੀ ਭੂੰਡਾਂ ਦੀ ਇਕ ਖੱਖਰ ਸੀ
ਵਾਜਾਂ ਦੇ ਇਸ ਸ਼ਹਿਰ ਦੇ ਅੰਦਰ ਹਰ ਮੂੰਹ ਲਾਊਡ ਸਪੀਕਰ ਸੀ
ਇਕ ਅੱਖ ਦੇ ਵਿਚ ਖੌਫ਼ ਇਲਾਹੀ, ਦੂਜੀ ਅੱਖ ਵਿਚ ਪੱਥਰ ਸੀ
ਰਬ ਜਾਣੇਂ ਉਹ ਕਿਉਂ ਨਾ ਸੜਿਆ, ਸੇਕ ਤਾਂ ਐਥੋਂ ਤੀਕਰ ਸੀਮਾਸਟਰ ਅਲਤਾਫ ਹੁਸੈਨ ਲਾਹੌਰ
ਪੱਤਝੜ ਵੀ ਚੰਗੀ ਜਾਪਦੀ ਸੀ, ਜਦ ਤੂੰ ਮੇਰੇ ਨਾਲ ਮੈਂ,
ਚੰਗਾ ਭਲਾ ਮੌਸਮ ਵੀ ਹੁਣ ਭਾਉਂਦਾ ਨਹੀਂ ਤੇਰੇ ਬਿਨਾਂ।ਨਰਿੰਦਰ ਮਾਨਵ
ਜੀ ਕਰੇ ਹੁਣ ਉਮਰ ਬਾਕੀ ਨਾਮ ਤੇਰੇ ਕਰ ਦਿਆਂ ਮੈਂ,
ਬਿਨ ਤੇਰੇ ਹੈ ਮਾਣ ਕਿੱਥੇ, ਬਿਨ ਤੇਰੇ ਸਨਮਾਨ ਕਿੱਥੇ।ਗੁਰਚਰਨ ਸਿੰਘ ਔਲਖ (ਡਾ.)
ਸਾਰਾ ਜੱਗ ਪਿਆ ਸੜਦਾ ‘ਆਸੀ’,
ਕ੍ਹੀਦੀ ਕ੍ਹੀਦੀ ਹਿੱਕ ਮੈਂ ਠਾਰਾਂ।ਆਸੀ ਖ਼ਾਨਪੁਰੀ (ਪਾਕਿਸਤਾਨ)
ਮੈਂ ਦਰਦ ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ
ਜੋ ਰਾਤ ਪਈ ਸੌਂ ਜਾਂਦਾ ਹੈ ਉਹ ਪੰਧ ਲੰਮੇਰਾ ਕੀ ਜਾਣੇਸੁਰਜੀਤ ਰਾਮਪੁਰੀ
ਸ਼ਹਿਰੋਂ ਸ਼ਹਿਰ ਢੰਡੋਰਾ ਮੇਰਾ ਪਿੰਡ ਪਿੰਡ ਨੂੰ ਹੈ ਹੋਕਾ
ਸਾਂਝਾਂ ਦੀ ਕੰਧ ਨੂੰ ਸੰਨ੍ਹ ਲੱਗੀ ਜਾਗ ਜਾਗ ਓ ਲੋਕਾਸੁਰਿੰਦਰ ਗਿੱਲ