ਜ਼ਿੰਦਗੀ ਸਾਨੂੰ ਵਕਤ ਦਿੰਦੀ ਹੈ, ਉਸ ਨੂੰ ਵਰਤਣਾ ਕਿਵੇਂ ਹੈ, ਇਹ ਸਾਡੀ ਜ਼ਿੰਮੇਵਾਰੀ ਹੈ।
ghaint status
ਪੈਰਾਂ ਹੇਠ ਜਦ ਸੀ ਧਰਤੀ ਤਦ ਤਕ ਸਿਰ ’ਤੇ ਅੰਬਰ ਵੀ ਸੀ
ਸਾਰੇ ਮਜ਼੍ਹਬ ਨੇ ਖਿੜ ਖਿੜ ਹਸਦੇ ਜਦ ਆਖਾਂ ਮੇਰਾ ਘਰ ਵੀ ਸੀਅੰਬਰੀਸ਼
ਗੋਦੀ ‘ਚ ਜਿਸ ਦੀ ਬਚਪਨ ਦਾ ਨਿੱਘ ਮਾਣਿਆ ਸੀ,
ਮਿੱਠੀ ਜਿਹੀ ਧਰਮ ਮਾਂ ਦੇ, ਹਾਸੇ ਸੰਭਾਲ ਰੱਖੀਂ।ਕਮਲ ਦੇਵ ਪਾਲ (ਅਮਰੀਕਾ)
ਸ਼ੀਸ਼ੇ ਅੱਗੇ ਹੋ ਕੇ ਜਦ ਵੀ ਆਪਣਾ ਚਿਹਰਾ ਦੇਖੀਦਾ।
ਸਾਹਵੇਂ ਕੌਣ ਖੜ੍ਹੈ ਕਈ ਵਾਰੀ ਦਿਲ ਵਿੱਚ ਏਦਾਂ ਸੋਚੀਦਾ।ਜਸਵਿੰਦਰ ਮਹਿਰਮ
ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਐ।
ਹੈ ਝੂਠ ਤੇਰੀ ਦੋਸਤੀ ਦੇ ਦਮ ਨੇ ਮਾਰਿਐ ।
ਮਸਿਆ ਦੀ ਕਾਲੀ ਰਾਤ ਦਾ ਕੋਈ ਨਹੀਂ ਕਸੂਰ,
ਸਾਗਰ ਨੂੰ ਉਹਦੀ ਆਪਣੀ ਪੂਨਮ ਨੇ ਮਾਰਿਐ।ਸ਼ਿਵ ਕੁਮਾਰ ਬਟਾਲਵੀ
ਚੁੱਪ-ਚੁਪੀਤੀ ਰੋਜ਼ ਮੇਰੇ ਕੋਲ ਆਵੇ ਜ਼ਿੰਦਗੀ।
ਸਿਸ਼ਕੀਆਂ ਦੇ ਨਾਲ ਕੋਈ ਬਾਤ ਪਾਵੇ ਜ਼ਿੰਦਗੀ
ਐ ‘ਸੁਮੈਰਾ’ ਅਸ਼ਕ ਜਿਹੜੇ ਵਹਿ ਗਏ ਉਹ ਗੰਮ ਗਏ,
ਕਿੱਥੋਂ ਕਿੱਥੋਂ ਲੱਭ ਕੇ ਹੁਣ ਉਹ ਲਿਆਵੇ ਜ਼ਿੰਦਗੀ।ਸਿਮਰਤ ਸੁਮੈਰਾ
ਸਿਵਿਆਂ ਦੀ ਜੋ ਅੱਗ ਤੇ ਨਿੱਤ ਰਿੰਨ੍ਹ ਪਕਾਵੇ
ਇਕ ਦਿਨ ਏਸੇ ਅੱਗ ਦੀ ਭੇਟਾ ਚੜ੍ਹ ਜਾਵੇਹਰਭਜਨ ਸਿੰਘ ਹੁੰਦਲ
ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,
‘ਸ਼ਾਹਿਦ’ ਨੂੰ ਲਹਿਜ਼ੇ ਦਾ ਚਸਕਾ ਲਾਉਣ ਦਿਉ।ਹਮਾਯੂੰ ਪਰਵੇਜ਼ ਸ਼ਾਹਿਦ (ਪਾਕਿਸਤਾਨ)
ਉੱਚਾ ਉੱਡਣਾ ਸੀ ਚਾਹਿਆ ਉਕਾਬਾਂ ਵਾਂਗਰਾਂ।
ਕੀਤੇ ਕੈਦ ਅਲਮਾਰੀ ’ਚ ਕਿਤਾਬਾਂ ਵਾਂਗਰਾਂ।ਹਾਕਮ ਸਿੰਘ ਨੂਰ
ਜਿਦ੍ਹਾ ਸੀਨਾ ਧੜਕਦਾ ਸੀ ਤਿਰੇ ਹੀ ਇੰਤਜ਼ਾਰ ਅੰਦਰ
ਤੇਰਾ ਖ਼ੰਜਰ ਉਦ੍ਹੇ ਸੀਨੇ ‘ਚ ਉਤਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਰੱਬਾ ਉਸ ਦੇ ਸਭ ਸੁਪਨੇ ਸਾਕਾਰ ਕਰੀਂ,
ਜਿਸ ਨੇ ਮੇਰੇ ਸੁਪਨੇ ਸੂਲੀ ਟੰਗੇ ਨੇ।ਨਰਿੰਦਰ ਮਾਨਵ
ਕੋਈ ਨਾਜ਼ੁਕ ਜਿਹੀ ਤਿਤਲੀ ਮਸਲ ਕੇ ਧਰ ਗਿਆ ਉਏ ਹੁਏ
ਕਿ ਇਕ ਹਮਦਰਦ ਬਣ ਕੇ ਜ਼ੁਲਮ ਦੀ ਹਦ ਕਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ