ਯਾਰੀ-ਯਾਰੀ ਕੀ ਲਾਈ ਆ ਮੁੰਡਿਆ
ਕੀ ਯਾਰੀ ਤੋਂ ਲੈਣਾ
ਪਹਿਲਾਂ ਯਾਰੀ ਲੱਡੂ ਮੰਗੇ
ਫੇਰ ਮੰਗੂ ਦੁੱਧ ਪੇੜੇ
ਆਸ਼ਕ ਲੋਕਾਂ ਦੇ
ਮੂੰਹ ਤੇ ਪੈਣ ਚਪੇੜੇ।
funny boliyan
ਨੂੰਹਾਂ ਗੋਰੀਆਂ ਪੁੱਤਾਂ ਦੇ ਰੰਗ ਕਾਲੇ,
ਸਹੁਰਿਆ ਬਦਾਮ ਰੰਗਿਆ।
ਐਵੇਂ ਨਿੱਕੀ ਨੂੰਹ ਦੀਆਂ ਸਿਫਤਾਂ,
ਘਿਉ ਨੇ ਬਣਾਈਆਂ ਤੋਰੀਆਂ।
ਘੁੰਡ ਕੱਢਣਾ ਤਵੀਤ ਨੰਗਾ ਰੱਖਣਾ,
ਛੜਿਆਂ ਦਾ ਮੱਚੇ ਕਾਲਜਾ।
ਅਸਾਂ ਸੱਸ ਦਾ ਸੰਦੂਕ ਬਣਾਨਾ,
ਛੇਤੀ ਛੇਤੀ ਵਧ ਕਿੱਕਰੇ ।
ਪੈਰੀਂ ਝਾਂਜਰਾਂ ਸਲੀਪਰ ਕਾਲੇ,
ਗੱਡੀ ਵਿੱਚੋਂ ਲੱਤ ਲਮਕੇ।
ਮੇਰੀ ਸੱਸ ਭਰਮਾਂ ਦੀ ਮਾਰੀ,
ਹੱਸ ਕੇ ਨਾ ਲੰਘ ਵੈਰੀਆ।
ਸੱਸ ਮੇਰੀ ਨੇ ਸੱਗੀ ਕਰਾਈ
ਮੈਨੂੰ ਕਹਿੰਦੀ ਪਾ ਕੁੜੇ .
ਰਾਂਝਾ ਮੇਰਾ ਨੂਣ ਤੇਲ ਵੇਚਦਾ
ਮੈਨੂੰ ਕਾਹਦਾ ਚਾਅ ਕੁੜੇ।
_
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਭੋਰੀ।
ਉਥੋਂ ਦੀਆਂ ਦੋ ਕੁੜੀਆਂ ਸੁਣਾਂਦੀਆਂ,
ਇੱਕ ਕਾਲੀ, ਇਕ ਗੋਰੀ।
ਗੋਰੀ ਦੇ ਤਾਂ ਗਾਹਕ ਬਥੇਰੇ,
ਕਾਲੀ ਜਿਵੇਂ ਨਾ ਛੋਰੀ।
ਕਾਲੀ ਨੇ ਫਿਰ ਛੜਾ ਕਰ ਲਿਆ,
ਲੋਕੋ ਚੋਰੀ ਚੋਰੀ।
ਮਾਪਿਆਂ ਉਹਦਾ ਵਿਆਹ ਕਰ ਦਿੱਤਾ,
ਉਹ ਵੀ ਜ਼ੋਰੋ ਜ਼ੋਰੀ।
ਰੋਂਦੀ ਚੁੱਪ ਨਾ ਕਰੇ….
ਸਿਖਰ ਦੁਪਹਿਰੇ ਤੋਰੀ।
ਤਾਵੇ-ਤਾਵੇ-ਤਾਵੇ।
ਸਹੁਰਾ ਬਿਮਾਰ ਹੋ ਗਿਆ।
ਸੱਸ ਕੁੰਜ ਮਾਂਗ ਕੁਰਲਾਵੇ
ਲੱਤਾਂ ਬਾਹਾਂ ਘੱਟਦੀ ਫਿਰੇ
ਮੰਜੇ ਜੋੜ ਕੇ ਚੁਬਾਰੇ ਡਾਹਵੇ
ਦੁੱਧ ‘ਚ ਛੁਹਾਰੇ ਰਿੰਨ੍ਹ ਕੇ .
ਸੱਸ ਭਰ ਕੇ ਗਿਲਾਸ ਪਲਾਵੇ
ਦੋਹਾਂ ਦਾ ਪਿਆਰ ਦੇਖ ਕੇ
ਮੇਰਾ ਮਾਹੀ ਸ਼ਰਮਦਾ ਜਾਵੇ
ਸੱਸ ਦੀ ਦੁਖੱਲੀ ਜੁੱਤੀ ਨੂੰ
ਸਹੁਰਾ ਨਿੱਤ ਪਟਿਆਲੇ ਜਾਵੇ।
ਸੱਸੇ ਨੀ ਪੁੱਤ ਬਾਹਲੇ ਜਣ ਲਏ
ਘਰ ਦਾ ਬਣਾ ਲਿਆ ਠਾਣਾ ,
ਮੈਂ ਵੀ ਯੱਕੇ ਬਿਨਾਂ
ਯੱਕੇ ਬਿਨਾਂ ਨਹੀਂ ਜਾਣਾ।
ਸੱਸੀਏ ਨੀ ਪੁੱਤ ਬਹੁਤੇ ਜੰਮ ਲੈ
ਘਰ ਦੀ ਬਣਾ ਲਈਂ ਛਾਉਣੀ
ਚਾਇਨਾਂ ਸਿਲਕ ਬਿਨਾ
ਮੈਂ ਕੁੜਤੀ ਨਾ ਪਾਉਣੀ।