ਖ਼ੁਦ ਖ਼ਾਮੋਸ਼ ਖੜ੍ਹੇ ਸੁਣ ਰਹੇ ਹਾਂ ਪਰ ਬੰਦੂਕਾਂ ਬੋਲ ਪਈਆਂ ਨੇ।
ਜਿਊਂਦੇ ਚੁੱਪ ਨੇ ਇਸ ਧਰਤੀ ‘ਤੇ ਲੇਕਿਨ ਲਾਸ਼ਾਂ ਬੋਲ ਪਈਆਂ ਨੇ।
fb status punjabi
ਤੂੰ ਝੂਠ ਬੋਲਣਾ ਛੱਡ ਦਿਆ ਕਰ
ਜਦੋ ਮੈਂ ਪੁੱਛਾਂ ਕੀ ਕਰਦੀ ਆ
ਤੂੰ ਮੈਨੂੰ ਯਾਦ ਕਰਦੀ ਆ ਕਹਿ ਕੇ
ਮੇਰਾ ਸ਼ੱਕ ਜਿਹਾ ਕੱਢ ਦਿਆ ਕਰ
ਲੰਘ ਗਏ ਕੱਲ੍ਹ ਦੇ ਕਾਰਜ, ਅੱਜ ਦੇ ਸਿੱਟੇ ਬਣ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਹੁਣ ਤੂੰ ਭਾਵੇਂ ਜਿਸਮ ’ਤੇ ਕਿੰਨੇ ਕੱਜਣ ਪਾ
ਮੈਂ ਤੇਰਾ ਨਾਂ ਰੱਖਿਆ ਨੰਗੀ ਸੁਰਖ਼ ਹਵਾ
ਨਾ ਕੋਈ ਪੰਛੀ ਬਿਰਖ਼ ਤੋਂ ਉੱਡ ਕੇ ਕਿਤੇ ਗਿਆ
ਇਕ ਦੂਜੇ ਨੂੰ ਇਸ ਤਰ੍ਹਾਂ ਕੀਤਾ ਅਸਾਂ ਵਿਦਾਪ੍ਰਮਿੰਦਰਜੀਤ
ਅਰਥੀ ’ਤੇ ਉਹ ਹੁਣ ਲੇਟਿਆ, ਫ਼ਿਕਰਾਂ ‘ਚ ਡੁੱਬਾ ਸੋਚਦੈ,
ਜੋ ਉਮਰ ਭਰ ਸੀ ਜੋੜਿਆ, ਸਭ ਕੁੱਝ ਬਿਗਾਨਾ ਹੋ ਗਿਆ।ਗੁਰਦਿਆਲ ਦਲਾਲ
ਦਿਲ ਅੰਦਰ ਆ ਤੂੰ ਬੈਠ ਗਿਆ
ਕਿੰਝ ਸੱਜਦਾ ਕਰਾਂ ਮੈਂ ਮਸਜਿਦ ਮੰਦਰਾਂ ਨੂੰ
ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ
ਮੈਂ ਤੇਰੇ ਨੈਣ ਤਾਂ ਕੀ, ਤੇਰੇ ਖ਼ਾਬ ਤਕ ਦੇਖਾਂ
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ
ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤਕ ਦੇਖਾਂਸੁਰਜੀਤ ਪਾਤਰ
‘ਅਫ਼ਜ਼ਲ ਅਹਿਸਨ’ ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ।
ਚੁੱਕਣ ਲਈ ਸਲੀਬ ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ।ਅਫ਼ਜ਼ਲ ਅਹਿਸਨ ਰੰਧਾਵਾ
ਪਾਕ ਮਹੁੱਬਤ ਵਾਲੇ ਵਾਅਦੇ ਨਹੀਂ ਕਰਦੇ
ਪਰ ਬਹੁਤ ਕੁਝ ਨਿਭ ਜਾਂਦੇ ਆ
ਇਸ ਸੰਸਾਰ ਨੂੰ ਮਿਲ ਜਾਂ ਜੇਲ੍ਹ ਬਣਾਉਣਾ ਸਾਡੇ ਹੱਥ ਹੈ।
ਨਰਿੰਦਰ ਸਿੰਘ ਕਪੂਰ
ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ
ਕੀ ਆਖੇਗੀ ਫ਼ਜਰ ਜਦ ਹਾਰ ਕੇ ਦੀਵੇ ਬੁਝਾਵਾਂਗਾਜਗਤਾਰ
ਤੈਨੂੰ ਗਹਿਣਿਆਂ ਦਾ ਭਾਵੇਂ ਘੱਟ ਹੀ ਚਾ ਹੋਵੇ
ਪਰ ਗਹਿਣਿਆਂ ਨੂੰ ਤੇਰਾ ਬਹੁਤ ਚਾ ਹੋਣੈ