• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




emotional

ਡੀ• ਏ•

by admin October 20, 2020

ਸਵੇਰ ਦੀ ਚਾਹ ਪੀਣ ਵੇਲ਼ੇ ਜਦੋਂ ਹਰਪਾਲ ਦੀ ਨਜ਼ਰ ਅਖ਼ਬਾਰ ਦੇ ਮੁੱਖ ਸਫੇ ‘ਤੇ ਪਈ ਤਾਂ ੳੁਸਦੇ ਚਿਹਰੇ ‘ਤੇ ਰੌਣਕ ਅਾ ਗਈ । ੳੁਹ ਅਾਪਣੀ ਪਤਨੀ ਨੂੰ ੳੁੱਚੀ ਅਵਾਜ਼ ਮਾਰ ਕੇ ਕਹਿਣ ਲੱਗਾ ,
” ਮਨਜੀਤ ! ਅਾਹ ਦੇਖ , ਸਰਕਾਰ ਨੇ ਡੀਏ ਦੀ ਕਿਸ਼ਤ ਜਾਰੀ ਕਰਤੀ ! ਪਰ ਏਸ ਵਾਰ ਡੀਏ ਦਿੱਤਾ ਮਸਾਂ ਚਾਰ ਪਰਸੈਂਟ ਹੀ ਅੈ ”

” ਚਲੋ ਜੀ ! ਜੋ ਮਿਲ ਗਿਆ ਸੋ ਚੰਗਾ ਹੀ ਅੈ , ਮਹਿੰਗਾਈ ਵੀ ਸੱਤ ਅਸਮਾਨੀ ਚੜ੍ਹੀ ਪਈ ਅੈ ” ਮਨਜੀਤ ਖ਼ੁਸ਼ ਹੁੰਦਿਆਂ ਬੋਲੀ ।

ਦੋਹਾਂ ਜੀਅਾਂ ਨੂੰ ਖ਼ੁਸ਼ ਦੇਖ ਕੇ ਕੋਲ਼ ਹੀ ਪੋਚਾ ਲਾ ਰਹੀ ਮੇਲੋ ਨੇ ਪੁੱਛਿਆ, ” ਵਧਾਈਅਾਂ ਭੈਣ ਜੀ , ਏਹ ਡੀਏ ਹੁੰਦੈ ਕੀ ਐ ? ”

” ਮੇਲੋ ! ਤੇਰੇ ਨੀਂ ਏਹ ਸਮਝ ਪੈਣਾ , ਏਹ ਤਾਂ ਮੁਲਾਜ਼ਮਾਂ ਦੀ ਛੇ ਮਹੀਨੇ ਮਗਰੋਂ ਤਨਖਾਹ ਵਧਦੀ ਹੁੰਦੀ ਅੈ ” ਮਨਜੀਤ ਨੇ ਮੇਲੋ ਨੂੰ ਕਿਹਾ ।
ਅੱਗੋਂ ਮੇਲੋ ਹੱਥ ਜੋੜ ਕੇ ਬੋਲੀ , ” ਭੈਣ ਜੀ !! ਮੈਂ ਵੀ ਤਿੰਨ-ਚਾਰ ਸਾਲਾਂ ਤੋਂ ਤੁਹਾਡੇ ਘਰੇ ਢਾਈ ਸੌ ਰੁਪੈ ਮਹੀਨੇ ਤੇ ਝਾੜੂ ਪੋਚਾ ਕਰ ਰਹੀ ਅਾਂ, ਮੈਨੂੰ ਤੁਸੀਂ ਕਦੋਂ ਡੀਏ ਦੇਵੋਂਗੇ ? ”

ਮਾਸਟਰ ਸੁਖਵਿੰਦਰ ਦਾਨਗੜ੍ਹ

ਵਹਿਸ਼ੀ ਰੁੱਤ

by admin October 16, 2020

ਸਮਸਾਨ ਵਿਚ ਮ੍ਰਿਤਕ ਦੇਹ ਨੂੰ ਲਾਹ ਕੇ ਅਰਥੀ ਨੂੰ ਪੁਰਾਣੇ ਪਿੱਪਲ ਦੀਆਂ ਜੜਾ ਕੋਲ ਰੱਖ ਦਿੱਤਾ। ਅਤਿੰਮ ਯਾਤਰਾ ਵਿਚ ਆਏ ਲੋਕ ਆਖਰੀ ਰਸਮਾਂ ਪੂਰੀਆਂ ਕਰ ਕੇ ਤੁਰ ਗਏ। ਥੋੜੀ ਸ਼ਾਂਤੀ ਹੋਈ ਤਾਂ ਪਿੱਪਲ ਦੀ ਸੋਗੀ ਅਵਾਜ਼ ਨੇ ਅਰਥੀ ਨੂੰ ਟੁੰਬਿਆ,” ਹੁਣ ਤਾਂ ਭੈਣੇ ਮਿਲਣੋ ਵੀ ਰਹੀ ਗਈ । ਪਹਿਲਾ ਤਾਂ ਆਪਾ ਕਿੰਨਾ-ਕਿੰਨਾ ਸਮਾਂ ਗੱਲਾਂ ਮਾਰਦੇ ਰਹਿੰਦੇ ਸੀ। “ਥਾਂ-ਥਾਂ ਤੋਂ ਭਾਰ ਨਾਲ ਜਰਖੀ ਪਈ ਅਰਥੀ ਨੇ ਜਵਾਬ ਦਿੱਤਾ, “ਵੀਰਾ ਜਮਾਨਾ ਬਦਲ ਗਿਆ , ਪਹਿਲਾ ਤਾਂ ਕਦੇ-ਕਦੇ ਮੇਰੀ ਲੋੜ ਪੈਂਦੀ ਸੀ । ਹੁਣ ਵਹਿਸ਼ੀ ਰੁੱਤ ਵਿਚ ਸਾਹ ਲੈਣ ਦਾ ਮੌਕਾ ਨਹੀਂ ਮਿਲਦਾ । “ਪਿੱਪਲ ਦੇ ਪੱਤੇ ਸਰਸਰਾਏ ਕਹਿ ਰਹੇ ਹੋਣ ਕਿ ਮੈਂ ਤੇਰਾ ਦੁੱਖ ਸਮਝਦਾ।
ਅਰਥੀ ਦੇ ਇਹਨਾਂ ਬੋਲਾਂ ਨੇ ਉਸਦੀ ਉਦਾਸੀ ਨੂੰ ਹੋਰ ਗੂੜਾ ਕਰ ਦਿੱਤਾ ਸੀ।” ਬੱਸ ਹੁਣ ਤਾਂ ਤੂੰ ਹੀ ਰਹਿ ਗਈ ਜਿਸਨੂੰ ਦੇਖ ਕੇ ਮਨ ਨੂੰ ਧਰਵਾਸ ਮਿਲਦਾ ਵੀ ਹਾਲੇ ਹੈਗਾ ਕੋਈ ਆਪਣਾ,” ਪਿੱਪਲ ਨੇ ਫੇਰ ਲੜੀ ਨੂੰ ਤੋਰਿਆ। ਅਰਥੀ ਉਸਦੀ ਗੱਲ ਸਮਝ ਨਾ ਸਕੀ ਤੇ ਆਸੇ ਪਾਸੇ ਖੜੀ ਦਰਖਤ ਵਲ ਦੇਖਦੀ ਬੋਲੀ,” ਭਰਾਵਾ ਤੇਰੇ ਕੋਲ ਤਾਂ ਕਿੰਨੇ ਦਰਖਤ ਹਨ, ਮਨੁੱਖ ਦੇ ਲਾਲਚ ਨੇ ਮੇਰਾ ਬੁਰਾ ਹਾਲ ਕੀਤਾ,ਇਕ ਨੂੰ ਇਥੇ ਲੈ ਕੇ ਆਉਣੀ ਤੇ ਦੂਜੇ ਲਈ ਤੁਰੰਤ ਫੇਰ ਲਿਜਾਇਆ ਜਾਂਦਾ।”ਪਿੱਪਲ ਨੇ ਅਰਥੀ ਦੇ ਜਵਾਬ ਨੂੰ ਸੁਣਿਆ ਤੇ ਕਿਹਾ,” ਭੋਲੀਏ ਭੈਣੇ ਆਪਣੇ ਕਿਥੇ ਰਹਿ ਗਏ। ਮਨੁੱਖ ਨੇ ਮੇਰੇ ਪੁਰਾਣੇ ਸਾਥੀ ਬੋਹੜ ਨਿੰਮ ਜਾਮਣ ਕਦੋਂ ਦੇ ਵੱਢ ਤੇ ਵੇਚ ਦਿੱਤੇ। ਇਹ ਜਿਹਨਾਂ ਨੂੰ ਤੂੰ ਆਪਣੇ ਆਖਦੀ ਹੈ।” ਉਹ ਸਾਹ ਲੈਣ ਲਈ ਰੁਕਿਆ, ਤੇ ਇਸ਼ਾਰਿਆਂ ਵਿਚ ਕਿਹਾ,” ਇਹ ਤਾਂ ਬਾਹਰਲੇ ਮੁਲਕਾਂ ਤੋਂ ਆਏ ਹੋਏ ਨੇ ਜਿਹਨਾਂ ਨੂੰ ਸੁਹੱਪਣ ਕਰਕੇ ਥਾਂ ਦਿੱਤੀ ਹੈ, ਕਿਉਂਕਿ ਮੂਰਖ ਮਨੁੱਖ ਹੁਣ ਦਿਖਾਵੇ ਦੀ ਜਿੰਦਗੀ ਤੇ ਵੱਧ ਵਿਸ਼ਵਾਸ ਕਰਦਾ। “ਅਰਥੀ ਨੇ ਆਸੇ ਪਾਸੇ ਨਜ਼ਰ ਘੁੰਮਾਈ ਸਚਮੁੱਚ ਕੋਈ ਪੁਰਾਣਾ ਦਰਖੱਤ ਬਾਕੀ ਨਹੀਂ ਸੀ। ਸਜਾਵਟੀ ਰੁੱਖਾਂ ਕਰਕੇ ਪੰਛੀ ਵੀ ਦਿਖਾਈ ਨਹੀਂ ਦੇ ਰਹੇ ਸਨ। ਬਸ ਕੁੱਝ ਆਲ੍ਹਣੇ ਪਿੱਪਲ ਤੇ ਹੀ ਬਾਕੀ ਸਨ। ਆਪਣੀ ਇਸ ਬੇਧਿਆਨੀ ਤੇ ਉਸ ਨੂੰ ਹੈਰਾਨੀ ਹੋਈ ਤੇ ਉਸ ਨੇ ਪਿੱਪਲ ਨੂੰ ਸਵਾਲ ਕੀਤਾ, “ਫੇਰ ਵੀਰ ਤੂੰ ਕਿਵੇਂ ਬੱਚ ਗਿਆ । ਤੈਨੂੰ ਦੱਸਿਆਂ ਹੈ ਇਹ ਮੂਰਖ ਦਿਖਾਵੇ ਤੇ ਵਹਿਮਾਂ ਵਿਚ ਫਸਿਆ ਹੋਇਆ, ਆਪਣੇ ਵਹਿਮ ਕਰਕੇ ਇਹ ਮੈਨੂੰ ਵੱਢਣਾ ਪਾਪ ਸਮਝਦਾ। ਇਸੇ ਲਈ ਮੈਂ ਬੱਚ ਗਿਆ ਨਹੀਂ ਤਾਂ ਕਦੋਂ ਦਾ ਮੈਂ ਵੀ ਇਸ ਵਹਿਸ਼ੀ ਰੁੱਤ ਦਾ ਸ਼ਿਕਾਰ ਹੋ ਗਿਆ ਹੁੰਦਾ।”
ਪਿੱਪਲ ਦੀ ਗੱਲ ਸੁਣ ਕੇ ਅਰਥੀ ਹੋਰ ਉਦਾਸ ਹੋ ਗਈ। ਫੇਰ ਉਸਦੇ ਮੁੰਹੋ ਕੀਰਨੀਆਂ ਵਰਗੇ ਸ਼ਬਦ ਨਿਕਲੇ,” ਮੇਰਾ ਬੁਰਾ ਹਾਲ ਵੀ ਇਸੇ ਕਰਕੇ ਹੋਇਆ। ਮਨੁੱਖ ਦੇ ਲਾਲਚ ਕਰਕੇ ਮਿਲਾਵਟ, ਖੇਤਾਂ ਵਿਚ ਜ਼ਹਿਰ, ਵਾਤਾਵਰਨ ਵਿਚ ਗੰਧਾਪਨ ਇੰਨਾ ਹੋ ਗਿਆ ਕਿ ਹਰ ਰੋਜ਼ ਕੈਸਰ ਤੇ ਹੋਰ ਬੀਮਾਰੀਆਂ ਇਹਨਾਂ ਨੂੰ ਨਿਗਲ ਰਹੀਆਂ ਹਨ, ਤੇ ਮੇਰੇ ਤੇ ਭਾਰ ਵਧਦਾ ਜਾ ਰਿਹਾ ਹੈ।” ਪਿੱਪਲ ਅਰਥੀ ਦੀ ਗੱਲ ਸਮਝ ਚੁੱਕਿਆ ਸੀ । ਉਸ ਨੇ ਜਵਾਬ ਦਿੱਤਾ, “ਹਾਂ ਭੈਣੇ ਜਦੋਂ ਦਾ ਇਹ ਸਮਝਣ ਲੱਗਿਆਂ ਕਿ ਧਰਤੀ ਦੀ ਹਰ ਚੀਜ਼ ਦਾ ਮਾਲਕ ਮੈਂ ਹਾਂ, ਉਸੇ ਦਿਨ ਤੋਂ ਯੁੱਧ, ਮਾਰ ਕਾਟ ਮਚਾ ਰੱਖੀ ਹੈ ਤੇ ਹੁਣ ਤਾਂ ਅੱਤ ਕਰ ਦਿੱਤੀ, ਨਵ ਜੰਮੇ ਬੱਚੇ ਤੋਂ ਮਰਨ ਵਾਲੇ ਤੱਕ ਨੂੰ ਨਹੀਂ ਬਖਸ ਰਿਹਾ । ਪਤਾ ਨਹੀਂ ਕਦੋਂ ਇਸ ਨੂੰ ਸਮਝ ਆਊ ।” ਅਰਥੀ ਨੇ ਉਸ ਦੀ ਸੁਰ ਵਿਚ ਸੁਰ ਮਿਲਾਈ, “ਭਰਾਵਾਂ ਦੇਖ ਲੈ ਸਾਰਾ ਦਿਨ ਪੈਸਾ ਪੈਸਾ ਕਰਦਾ ਭੱਜਿਆਂ ਫਿਰਦਾ, ਕਾਹਲੀ ਇੰਨੀ ਕਿ ਸੜਕਾਂ ਵੀ ਆਦਮਖੋਰ ਹੋ ਗਈਆਂ, ਪਰ ਇਸ ਅਕਲ ਨਹੀਂ ਆਈ।”
ਪਿੱਪਲ ਹਾਲੇ ਹਾਮੀ ਭਰ ਹੀ ਰਿਹਾ ਸੀ ਕਿ ਤੇਜ਼ ਕਦਮੀ ਤੁਰੇ ਆਉਂਦੇ ਤਿੰਨ ਚਾਰ ਬੰਦਿਆਂ ਨੇ ਅਰਥੀ ਨੂੰ ਕਾਹਲੀ ਨਾਲ ਚੁੱਕ ਲਿਆ ਉਹਨਾ ਦੀ ਗੱਲਬਾਤ ਤੋਂ ਪਿੱਪਲ ਨੂੰ ਪਤਾ ਲੱਗਿਆ ਕਿ ਚਿੱਟੇ ਦੇ ਦੈਂਤ ਨੇ ਇਕ ਹੋਰ ਮੁੰਡੇ ਦਾ ਸ਼ਿਕਾਰ ਕਰ ਲਿਆ ਹੈ ।ਹਾਲੇ ਉਹ ਤੁਰੇ ਨਹੀਂ ਸਨ ਕਿ ਇਕ ਕਾਹਲਾ ਹੋਰ ਆ ਗਿਆ, “ਜਲਦੀ ਕਰੋ ਵੀਰੋ ਸਾਨੂੰ ਵੀ ਇਸ ਦੀ ਲੋੜ ਹੈ ਸਾਡੇ ਮੁਹੱਲੇ ਵਿਚ ਭਰ ਜੁਆਨ ਕੁੜੀ ਨੂੰ ਕੈਂਸਰ ਨਿਗਲ ਗਿਆ,”ਨਵੇ ਆਏ ਨੂੰ ਇੰਤਜ਼ਾਰ ਕਰਦਾ ਛੱਡ ਉਹ ਹਾਉਕੇ ਭਰਦੀ ਅਰਥੀ ਨੂੰ ਲੈ ਕੇ ਉਹ ਪਿੱਪਲ ਤੋਂ ਉਹਲੇ ਹੋ ਗਏ।
ਭੁਪਿੰਦਰ ਸਿੰਘ ਮਾਨ

ਛੋਹ ਦੀਆਂ ਤਰੰਗਾਂ

by admin September 6, 2020

ਸ਼ਾਮ ਦਾ ਵਕਤ , ਇੰਗਲੈਂਡ ਦੀਆਂ ਠੰਢੀਆਂ ਸ਼ਾਮਾਂ ਚੋ ਇੱਕ ਸ਼ਾਮ । ਕੰਮ ਤੋਂ ਆ ਕੇ ਨਹਾ ਕੇ ਜਸਬੀਰ ਡਿਨਰ ਲਈ ਬੈਠਾ , ਫ਼ੋਨ ਦੀ ਬੈੱਲ ਵੱਜੀ । ਫ਼ੋਨ ਉਠਾਇਆ ਤਾਂ ਆਵਾਜ ਆਈ ,” ਭਾਜੀ ਸਾਸਰੀ ਕਾਲ, ਗੇਜਾ ਬੋਲਦਾਂ ਵੁਲਵਰਹੈਪਟਨ ਤੋਂ , ਪਤਾ ਲੱਗਾ ਭਾਜੀ ਇੰਡੀਆ ਚੱਲੇ, ਮੇਰਾ ਥੋੜਾ ਸਮਾਨ ਈ ਲੈ ਜੋ “ਸੁਣਕੇ ਉਹ ਜ਼ਰਾ ਕੁ ਖਿਝ ਗਿਆ , ਯਾਰ , ਇਹਨਾਂ ਨੂੰ ਪਤਾ ਨਹੀ ਕਿਵੇਂ ਬਾਸ਼ਨਾ ਆ ਜਾਂਦੀ , ਓਥੋਂ ਸਭ ਕੁਝ ਮਿਲਦਾ , ਏਧਰੋਂ ਪੰਡਾਂ ਬੰਨ੍ਹ ਬੰਨ੍ਹ ਭੇਜੀ ਜਾਂਦੇ ਆ, ਅੰਦਰਲੇ ਗ਼ੁੱਸੇ ਨੂੰ ਦਬਾ ਕੇ ਉਹ ਬੋਲਿਆ,”ਗੇਜੇ ਮੈ ਸਮਾਨ ਪੈਕ ਕਰਕੇ ਤੋਲ ਲਵਾਂ , ਫਿਰ ਫ਼ੋਨ ਕਰਦਾਂ ਤੈਨੂੰ ਜੇ ਗੁੰਜਾਇਸ਼ ਹੋਈ ਤੇ“ ਗੇਜੇ ਤਰਲਾ ਮਾਰਿਆ ,”ਭਾਜੀ , ਮੇਰੇ ਕੋਲ ਸਿਰਫ ਡੇਢ ਕੁ ਕਿੱਲੋ ਭਾਰ ਏ, ਤੇ ਮਾਤਾ ਵਾਸਤੇ ਬੀ ਪੀ ਚੈੱਕ ਕਰਨ ਦੀ ਮਸ਼ੀਨ , ਬੜੀ ਮਿਹਰਬਾਨੀ ਹੋਊਗੀ ਜੇ ਪਹੁੰਚਾ ਦਿਓ ਤਾਂ,”ਮਾਂ ਦੇ ਨਾਮ ਤੋ ਉਹ ਝੇਂਪ ਗਿਆ , ਮਾਂ ਦਾ ਵਰ੍ਹੀਣਾ ਕਰਨ ਈ ਤਾਂ ਚੱਲਿਆਂ ਸੀ ਉਹ ਪੰਜਾਬ ।ਅਨਮਨੇ ਜਿਹੇ ਮਨ ਨਾਲ ਹਾਂ ਕਰ ਦਿੱਤੀ ਕਿ ਭਾਰ ਇਸ ਤੋ ਵੱਧ ਨਾ ਹੋਵੇ ।ਅਗਲੇ ਦਿਨ ਗੇਜਾ ਸ਼ਾਮ ਨੂੰ ਸਮਾਨ ਲੈ ਕੇ ਆ ਗਿਆ , ਪਿਤਾ ਲਈ ਇੱਕ ਜੈਕਟ ਤੇ ਮਾ ਲਈ ਕੋਟੀ , ਮਸ਼ੀਨ ਤੇ ਹੋਰ ਨਿੱਕੜ ਸੁੱਕੜ । ਉਹਨੇ ਸਮਾਨ ਲੈ ਲਿਆ , ਅਗਲੇ ਦਿਨ ਸਵੱਖਤੇ ਫਲਾਈਟ ਲੈ ਕੇ ਉਹ ਇੰਡੀਆ ਚਲਾ ਗਿਆ। ਸਫਰ ਦੀ ਥਕਾਵਟ ਉਤਾਰੀ ਤੇ ਮਾਂ ਦੇ ਵਰ੍ਹੀਣੇ ਦਾ ਪਾਠ ਕਰਵਾਇਆਂ । ਕਰੀਬ ਦਸ ਦਿਨ ਬੀਤ ਗਏ ।ਫਿਰ ਅਚਾਨਕ ਇੱਕ ਦਿਨ ਗੇਜੇ ਦੀ ਵਟਸਐਪ ਕਾਲ ਆਈ,” ਭਾਜੀ , ਵੀਰ ਬਣ ਕੇ ਇੱਕ ਕੰਮ ਈ ਕਰਦੇ ਮੇਰਾ”ਹੁਣ ਉਹ ਖਿਝ ਗਿਆ ਜ਼ਰਾ ਕੁ, “ ਹੁਣ ਹੋਰ ਕੀ ਕੰਮ ਏ ਯਾਰ, ਸਮਾਨ ਲੈ ਤਾ ਆਇਆਂ, ਘਰਦਿਆਂ ਨੂੰ ਮੇਰਾ ਅਡਰੈੱਸ ਦੇ ਦੇ , ਸਮਾਨ ਲੈ ਜਾਣ ਆ ਕੇ “ ਗੇਜਾ ਮਿੰਨਤ ਕਰਨ ਲੱਗਾ ,”ਭਾਜੀ, ਸਮਾਨ ਘਰ ਪਹੁੰਚਾ ਦਿਓ ਜਾਂ ਬੰਦਾ ਭੇਜ ਦਿਓ , ਮੈ ਖਰਚ ਦੇ ਦੂੰ ਜਾਣ ਆਉਣ ਦਾ , ਮਾਂ ਪਿਓ ਬਜ਼ੁਰਗ ਨੇ ਤੇ ਭਰਾ ਨਸ਼ਿਆਂ ਚ ਪਿਆ ਏ, ਜੇ ਉਹਨੂੰ ਘੱਲਿਆ ਤਾਂ ਸਮਾਨ ਰਾਹ ਚ ਵੇਚ ਕੇ ਖਾ ਜੂ’‘ਪਰ ਆਹ ਗੱਲ ਤੇ ਗੇਜਿਆ ਤੂੰ ਓਦਣ ਨਹੀ ਦੱਸੀ ਕਿ ਤੇਰੇ ਪਿੰਡ ਵੀ ਜਾਣਾ ਪਊ, ਹੱਦ ਕਰਦਾਂ ਯਾਰ ਤੂੰ ਵੀ , ਖ਼ੈਰ , ਅਡਰੈੱਸ ਭੇਜ , ਕਰਦਾਂ ਕੁਝ ਨਾ ਕੁਝ ‘ਤੇ ਉਹ ਮੂੰਹ ਚ ਬੜਬੜਾਉਂਦਾ ਰਿਹਾ ਕਿੰਨਾ ਚਿਰ।ਗੇਜਾ ਬਿਨਾ ਪੇਪਰਾਂ ਤੋ ਇੰਗਲੈਂਡ ਰਹਿ ਰਿਹਾ ਏ ਕਰੀਬ ਪੰਦਰਾਂ ਸਾਲਾਂ ਤੋਂ, ਮਾਂ ਬਾਪ ਦੀ ਗੈਰ ਹਾਜ਼ਰੀ ਵਿੱਚ ਈ ਇੰਗਲੈਂਡ ਵਿਆਹ ਵੀ ਕਰਵਾ ਲਿਆ ਏ, ਦੋ ਬੱਚੇ ਵੀ ਹੋ ਗਏ ਨੇ ,ਪਰ ਪੱਕੇ ਹੋਣ ਦੀ ਵਾਰੀ ਨਹੀ ਆ ਰਹੀ । ਗੇਜੇ ਅਡਰੈੱਸ ਘੱਲਿਆ, ਬਿਲਕੁਲ ਬਾਡਰ ਤੇ ਸੀ ਪਿੰਡ ਓਹਦਾ , ਅਟਾਰੀ ਲਾਗੇ, ਜਿੱਥੇ ਲੋਕ ਰਿਟਰੀਟ ਵੇਖਣ ਜਾਂਦੇ ਆ। ਉਹਨੇ ਸੋਚਿਆ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਆਵੇਗਾ ਤੇ ਨਾਲ ਸਮਾਨ ਦੇ ਆਊਂਗਾ ਗੇਜੇ ਦੇ ਪਿੰਡ ।ਦੋ ਕੁ ਦਿਨਾਂ ਦੇ ਵਕਫ਼ੇ ਬਾਅਦ ਉਹਨੇ ਪ੍ਰੋਗਰਾਮ ਬਣਾ ਲਿਆ ਤੇ ਗੇਜੇ ਕੇ ਘਰੇ ਵੀ ਫ਼ੋਨ ਲਾ ਕੇ ਦੱਸ ਦਿੱਤਾ ਆਉਣ ਦਾ ਕਿ ਕੱਲ੍ਹ ਨੂੰ ਆ ਰਿਹਾਂ ਦਸ ਗਿਆਰਾਂ ਕੁ ਵਜੇ ਨਾਲ। ਜਲੰਧਰ ਤੋਂ ਸਵੱਖਤੇ ਤੁਰ ਪਹਿਲਾਂ ਹਰਿਮੰਦਰ ਸਾਹਿਬ ਪਹੁੰਚਾ , ਇਸ਼ਨਾਨ ਕੀਤਾ , ਪਰ ਜਦ ਭੀੜ ਵੇਖੀ ਤਾਂ ਅੰਦਰ ਮੱਥਾ ਟੇਕਣ ਦਾ ਵਿਚਾਰ ਛੱਡ ਦਿੱਤਾ, ਬਰੀਕ ਜਿਹੀ ਸੋਚ ਆ ਗਈ ਕਿ ਗੇਜੇ ਦੇ ਪਿੰਡ ਨਾ ਜਾਣਾ ਹੁੰਦਾ ਤਾਂ ਘੰਟਾ ਕੁ ਲਾਈਨ ਚ ਲੱਗ ਮੱਥਾ ਵੀ ਟੇਕ ਆਉਂਦਾ , ਮਨ ਮਸੋਸ ਕੇ ਬਾਹਰੋਂ ਦਰਸ਼ਨੀ ਡਿਉੜੀ ਤੋ ਈ ਮੱਥਾ ਟੇਕਿਆ ਤੇ ਬਾਹਰ ਨਿਕਲ ਆਇਆ ਘੰਟਾ ਘਰ ਵਾਲੇ ਪਾਸਿਓਂ।ਕਰੀਬ ਗਿਆਰਾਂ ਕੁ ਵਜੇ ਉਹ ਗੇਜੇ ਘਰ ਜਾ ਪਹੁੰਚਿਆ । ਪਿੰਡੋਂ ਬਾਹਰਵਾਰ ਸੋਹਣੀ ਕੋਠੀ ਪਾ ਕੇ ਗੇਟ ਲਵਾਇਆ ਹੋਇਆਂ ਸੀ ਨਵੇਂ ਡਿਜ਼ਾਈਨ ਦਾ । ਜਦ ਹਾਰਨ ਮਾਰਿਆ ਤਾਂ ਗੇਜੇ ਦੀ ਭਰਜਾਈ ਨੇ ਗੇਟ ਖੋਲ੍ਹਿਆ ਤੇ ਜ਼ਰਾ ਰੁਕਣ ਲਈ ਕਿਹਾ , ਅੰਦਰ ਆਉਣ ਤੋ ਪਹਿਲਾਂ ਤੇਲ ਚੁਆਉਣਾ ਸੀ ਗੇਜੇ ਦੀ ਮਾਤਾ ਨੇ । ਕਾਰ ਅੰਦਰ ਕਰ ਜਦ ਉਹ ਕਾਰ ਤੋ ਬਾਹਰ ਨਿਕਲਿਆ ਤਾਂ ਗੇਜੇ ਦੀ ਮਾਤਾ ਨੇ ਉਹਨੂੰ ਕਲਾਵੇ ਚ ਲੈ ਲਿਆ, ਮੱਥਾ ਚੁੰਮਿਆਂ , ਜਦ ਡਿੱਘੀ ਚੋਂ ਸਮਾਨ ਕੱਢ ਕੇ ਮਾਤਾ ਨੂੰ ਫੜਾਇਆ ਤਾਂ ਨੈਣ ਕਟੋਰੇ ਭਰ ਆਏ । ਪੁੱਛਿਆ, ਮੇਰੇ ਪੁੱਤ ਦੇ ਹੱਥ ਲੱਗੇ ਨੇ ਨਾ ਇਸ ਸਮਾਨ ਨੂੰ ? ਜਦ ਉਹਨੇ ਦੱਸਿਆ ਕਿ ਗੇਜੇ ਤੋ ਇਲਾਵਾ ਉਹਦੇ ਨੂੰਹ ਪੋਤਰਿਆਂ ਦੇ ਵੀ ਹੱਥ ਲੱਗੇ ਹੋਏ ਨੇ ਤਾਂ ਮਾਂ ਪਿੱਘਲ ਗਈ ,ਵਿਹੜੇ ਚ ਪਏ ਮੰਜੇ ਤੇ ਸਮਾਨ ਖਿਲਾਰ ਹੱਥਾਂ ਨਾਲ ਛੋਹ ਕੇ ਵੇਖਣ ਲੱਗ ਪਈ , ਪਰਲ ਪਰਲ ਹੰਝੂ ਵਹਿ ਤੁਰੇ ਆਪ ਮੁਹਾਰੇ ਪੁੱਤ ਦੇ ਹੱਥਾਂ ਦੀ ਛੋਹ ਮਹਿਸੂਸ ਕਰਕੇ । ਫਿਰ ਕੁਝ ਚਿਰ ਬਾਅਦ ਜਰਾ ਸਹਿਜ ਹੋ ਕੇ ਆਪ ਈ ਬੋਲਣ ਲੱਗ ਪਈ , “ ਵੀਹਾਂ ਕੁ ਵਰ੍ਹਿਆਂ ਦਾ ਸੀ ਗੇਜਾ , ਜਦੋਂ ਦਾ ਪਰਦੇਸੀ ਹੋ ਗਿਆ, ਮਾੜੀ ਮਾੜੀ ਲੂੰ ਫੁੱਟਦੀ ਸੀ ਮੇਰੇ ਪੁੱਤ ਦੇ ਹਾਲੇ ।ਲੋਹੜੇ ਦੀ ਕਮਾਈ ਕੀਤੀ, ਜ਼ਮੀਨ ਬਣਾਈ ਮੇਰੇ ਪੁੱਤ ਦੇ ਸਿਰੋਂ ਅਸਾਂ, ਟਰੈਗਟ, ਟਰਾਲੀ , ਸਾਰੇ ਸੰਦ ਖਰੀਦ ਕੇ ਦਿੱਤੇ ਗੇਜੇ ਨੇ । ਕੋਠੀ ਖੜੀ ਕੀਤੀ ਆਹ । ਨਿੱਕੇ ਭੈਣ ਭਰਾ ਦਾ ਵਿਆਹ ਕੀਤਾ ।ਸਾਰਾ ਟੱਬਰ ਐਸ਼ਾਂ ਕਰਦਾ ਉਹਦੇ ਸਿਰ ਤੇ ।ਪਰ ਮੇਰੀਆਂ ਆਂਦਰਾਂ ਨੂੰ ਚੈਨ ਨਹੀਂ ਆਉਂਦਾ । ਖੌਰੇ ਕਦੋਂ ਪੈਰ ਪਾਊਗਾ ਮੇਰਾ ਲਾਲ ਆਪਣੇ ਘਰੇ , ਉਹੀ ਦਿਨ ਕਰਮਾਂ ਵਾਲਾ ਹੋਊ ” ਮਾਂ ਹੱਥ ਜੋੜ ਕੇ ਉਤਾਂਹ ਨੂੰ ਵੇਖ ਰਹੀ ਸੀ ਡੱਬ ਡਬਾਈਆਂ ਅੱਖਾਂ ਨਾਲ । ਜਸਬੀਰ ਨੇ ਉੱਠ ਕੇ ਗੇਜੇ ਦੀ ਅੰਮਾਂ ਨੂੰ ਹੌਸਲਾ ਦਿੱਤਾ, “ ਬੀਜੀ ਹੌਸਲਾ ਰੱਖੋ , ਸਾਲ ਖੰਡ ਤੱਕ ਪੇਪਰ ਬਣ ਜਾਣੇ ਆਂ, ਫਿਰ ਰੱਜ ਰੱਜ ਮਿਲਿਓ ਆਪਣੇ ਪੁੱਤ ਪੋਤਰਿਆਂ ਨੂੰ “ਗੇਜੇ ਦੀ ਭਰਜਾਈ ਪਾਣੀ ਦਾ ਗਲਾਸ ਲੈ ਕੇ ਆਈ ਆਪਣੀ ਸੱਸ ਲਈ, ਨੇਕ ਕੁੜੀ ਜਾਪੀ ਜਸਬੀਰ ਨੂੰ ਉਹ । ‘ਵੇ ਤੇਰੇ ਮੂੰਹ ਚ ਘਿਓ ਸ਼ੱਕਰ ਮਾਂ ਦਿਆ ਸੋਹਣਿਆਂ ਪੁੱਤਾ, ਤੇਰੀ ਜ਼ਬਾਨ ਸੁਲੱਖਣੀ ਹੋਵੇ ‘ ਮਾਂ ਨੇ ਅਸੀਸਾਂ ਦੀ ਝੜੀ ਲਾ ਦਿੱਤੀ । ਜਸਬੀਰ ਨੇ ਚਾਹ ਪੀ ਕੇ ਵਾਪਸ ਜਾਣ ਦੀ ਇਜਾਜ਼ਤ ਮੰਗੀ ਤਾਂ ਮਾਂ ਨੇ ਤਰਲਾ ਮਾਰਿਆ, “ ਮੇਰਾ ਬੀਬਾ ਪੁੱਤ , ਰੋਟੀ ਖਾ ਕੇ ਜਾਹ, ਤਿਆਰ ਕੀਤੀ ਹੋਈ ਆ”ਨਾਂਹ ਹੋ ਈ ਨਾ ਸਕੀ , ਰੋਟੀ ਖਾ ਕੇ ਜਦ ਤੁਰਨ ਲਈ ਕਾਰ ਵਿੱਚ ਬੈਠਣ ਲੱਗਾ ਤਾਂ ਮਾਂ ਨੇ ਕਲਾਵੇ ਚ ਲੈ ਲਿਆ ,ਬਦੋ ਬਦੀ ਗਿਆਰਾਂ ਸੌ ਰੁਪਈਆ ਜੇਬ ਚ ਪਾ ਦਿੱਤਾ , ਨਾਲ ਇੱਕ ਪੱਗ ਬੜੇ ਸੋਹਣੇ ਜਿਹੇ ਰੰਗ ਦੀ ,ਲਿਫ਼ਾਫ਼ੇ ਚ ਪਾ ਕੇ ਹੱਥ ਚ ਫੜਾ ਦਿੱਤੀ । ਜਸਬੀਰ ਨੇ ਵੀ ਅੰਮਾਂ ਨੂੰ ਗਲ਼ ਨਾਲ ਲਾ ਲਿਆ ਆਪਣੀ ਸਕੀ ਮਾਂ ਵਾਂਗਰਾਂ ਤੇ ਕਿਹਾ ਕਿ ਹੌਸਲਾ ਰੱਖੋ ਬੀਜੀ, ਜਦੋਂ ਗੇਜਾ ਆਇਆ ਨਾ ਪੱਕਾ ਹੋ ਕੇ,ਮੈ ਵੀ ਆਵਾਂਗਾ ਉਹਦੇ ਨਾਲ ਦੁਬਾਰਾ ਤੁਹਾਡੇ ਘਰੇ ਫਿਰ ।ਅੰਮਾਂ ਨੇ ਮੱਥਾ ਚੁੰਮਿਆ ਜਸਬੀਰ ਦਾ । ਅਸੀਸਾਂ ਦਿੱਤੀਆਂ ਤੇ ਪਹੁੰਚ ਕੇ ਫ਼ੋਨ ਕਰਨ ਦੀ ਤਾਕੀਦ ਕੀਤੀ ।ਹੁਣ ਕਾਰ ਜਲੰਧਰ ਵੱਲ ਨੂੰ ਤੁਰ ਪਈ , ਜਸਬੀਰ ਨੂੰ ਜਾਪਿਆ ਜਿਵੇ ਉਹਨੇ ਤੀਰਥ ਯਾਤਰਾ ਪੂਰੀ ਕਰ ਲਈ ਹੋਵੇ, ਮੱਥਾ ਨਾ ਟੇਕ ਸਕਣ ਦਾ ਮਲਾਲ ਕਫੂਰ ਹੋ ਗਿਆ , ਜਾਪਿਆ ਗੇਜੇ ਦੀ ਮਾਂ ਦੀਆ ਅਸੀਸਾਂ ਨੇ ਇਹ ਘਾਟ ਪੂਰੀ ਕਰਕੇ ਨਾਲ ਸਿਰੋਪਾ ਵੀ ਦੇ ਦਿੱਤਾ ਹੋਵੇ । ਤੇ ਇੱਕ ਗੱਲ ਹੋਰ , ਗੱਲ ਸਮਾਨ ਦੀ ਕੀਮਤ ਦੀ ਨਹੀ ਹੁੰਦੀ , ਕੱਪੜਿਆਂ ਦੀ ਨਹੀ ਹੁੰਦੀ , ਉਸ ਵਿੱਚ ਲਿਪਟੇ ਜਜਬਾਤਾਂ ਦੀ ਹੁੰਦੀ ਏ, ਅਦਿੱਖ ਛੋਹਾਂ ਨੂੰ ਮਹਿਸੂਸ ਕਰਨ ਦੀ ਵੀ ਹੁੰਦੀ ਏ , , ਜੋ ਦਿਖਾਈ ਤਾ ਨਹੀ ਦਿੰਦੀਆਂ ਪਰ ਹਿਰਦਿਆਂ ਦੀ ਰਬਾਬ ਜ਼ਰੂਰ ਛੇੜ ਦਿੰਦੀਆਂ ਨੇ , ਜੋ ਬਾਹਰ ਤਾਂ ਨਹੀ ਸੁਣਦੀ , ਪਰ ਅੰਦਰੇ ਅੰਦਰ ਮੰਤਰ ਮੁਗਧ ਕਰ ਦੇਂਦੀ ਏ ਇਨਸਾਨਾਂ ਨੂੰ।

ਕਬੀਰ ਖ਼ਾਨ

by Manpreet Singh January 17, 2019

ਨਾਮ ਸੀ ਕਬੀਰ ਖ਼ਾਨ…ਰੇਲਵੇ ਦੇ ਮਹਿਕਮੇਂ ਦਾ ਕਮਾਲ ਦਾ ਡਰਾਈਵਰ ਮਨਿਆ ਜਾਂਦਾ ਸੀ ਉਹ
ਪੰਝੀ ਸਾਲਾਂ ਤੋਂ ਡਰਾਈਵਰੀ ਕਰਦਾ ਹੋਇਆ ਉਹ ਪਤਾ ਨੀ ਕਿੰਨੇ ਇਨਸਾਨ ਅਤੇ ਜਾਨਵਰਾਂ ਦੀ ਜਾਨ ਬਚਾ ਚੁੱਕਿਆ ਸੀ…
ਪਤਾ ਨਹੀਂ ਕਾਹਦੀ ਮੇਹਰ ਸੀ ਉਸ ਉੱਤੇ ਕੇ ਦੂਰੋਂ ਹੀ ਸੁੱਝ ਜਾਂਦੀ ਕੇ ਅੱਗੇ ਪਟੜੀ ਟੁੱਟੀ ਹੋਈ ਏ….ਫੇਰ ਹਿੱਸਾਬ ਜਿਹੇ ਨਾਲ ਐਸੀ ਬ੍ਰੇਕ ਲਾਉਂਦਾ ਕੇ ਹਰੇਕ ਦਾ ਹੀ ਬਚਾ ਹੋ ਜਾਂਦਾ..ਅਨੇਕਾਂ ਵਾਰ ਸਨਮਾਨਿਤ ਵੀ ਹੋ ਚੁੱਕਾ ਸੀ!

ਇੱਕ ਵਾਰ ਪਟੜੀ ਤੇ ਖ਼ੁਦਕੁਸ਼ੀ ਕਰਨ ਲੰਮੀ ਪਈ ਹੋਈ ਇੱਕ ਔਰਤ ਨੂੰ ਬਚਾ ਕੇ ਖੁਦ ਉਸਦੇ ਘਰ ਪੁਚਾਇਆ…
ਹੈ ਤਾਂ ਮੁਸਲਮਾਨ ਸੀ ਪਰ ਦਿਲ ਵਿਚ ਹਰ ਧਰਮ ਦਾ ਪੂਰਾ-ਪੂਰਾ ਆਦਰ ਸਨਮਾਨ ਰੱਖਦਾ ਸੀ…ਦਿੱਲੀ ਭੋਪਾਲ ਸੈਕਸ਼ਨ ਤੇ ਜਾਂਦਿਆਂ ਪਟੜੀ ਤੋਂ ਦਿਸਦੇ ਗਵਾਲੀਅਰ ਦੇ ਬੰਦੀ ਛੋੜ ਗੁਰੂਦੁਆਰੇ ਨੂੰ ਦੂਰੋਂ ਹੀ ਮੱਥਾ ਟੇਕਣਾ ਵੀ ਕਦੇ ਨਾ ਭੁੱਲਦਾ…!

ਇੱਕ ਦਿਨ ਖਬਰ ਮਿਲੀ ਕੇ ਨਿੱਕੇ ਭਰਾ ਨੂੰ ਪਿੰਡ ਵਾਲੇ ਘਰ ਵਿਚ ਗਾਂ ਦਾ ਮਾਸ ਰੱਖਣ ਦੇ ਸ਼ੱਕ ਵਿਚ ਭੀੜ ਨੇ ਬਹੁਤ ਮਾਰਿਆ ਕੁੱਟਿਆ…ਘਰੇ ਪਹੁੰਚਿਆਂ ਤਾਂ ਭਰਾ ਦੀ ਮੌਤ ਹੋ ਚੁੱਕੀ ਸੀ…ਅੰਤਮ ਰਸਮਾਂ ਮਗਰੋਂ ਵਾਪਿਸ ਡਿਊਟੀ ਤੇ ਹਾਜਿਰ ਹੋ ਗਿਆ..!
ਮਿਸ਼ਰਾ ਨਾਮ ਦਾ ਹਿੰਦੂ ਅਸਸੀਟੇਂਟ ਡਰਾਈਵਰ ਅਕਸਰ ਹੀ ਜਦੋਂ ਉਸ ਨਾਲ ਵਾਪਰੀ ਘਟਨਾ ਬਾਰੇ ਕੋਈ ਗੱਲ ਛੇੜਦਾ ਤਾਂ ਉਹ ਅੱਗੋਂ ਇਸਨੂੰ ਅਲਾਹ ਦੀ ਮਰਜੀ ਆਖ ਚੁੱਪ ਕਰਵਾ ਦਿੰਦਾ…!
ਇੱਕ ਦਿਨ ਦਿੱਲੀ-ਅੰਬਾਲਾ ਸੈਕਸ਼ਨ ਤੇ ਜਾਂਦਿਆਂ ਪਾਨੀਪਤ ਲਾਗੇ ਪਟੜੀ ਤੇ ਇੱਕ ਪਸ਼ੂ ਚਰਦਾ ਹੋਇਆ ਦੇਖ ਉਸਨੇ ਦੂਰੋਂ ਹੀ ਬ੍ਰੇਕ ਲਾਉਣੀ ਸ਼ੁਰੂ ਕਰ ਦਿੱਤੀ..ਨੇੜੇ ਜਾ ਕੇ ਦੇਖਿਆ ਤਾਂ ਗਾਵਾਂ ਦਾ ਇੱਕ ਵੱਡਾ ਸਾਰਾ ਝੁੰਡ ਸੀ..
ਮਿਸ਼ਰਾ ਆਖਣ ਲੱਗਾ ਕੇ ਖ਼ਾਨ ਸਾਬ ਨਾ ਲਾਓ ਬ੍ਰੇਕ ਤੇ ਉਡਾ ਦਿਓ ਸਾਰੇ ਦੇ ਸਾਰੇ…ਇਹਨਾਂ ਕਰਕੇ ਹੀ ਤਾਂ ਤੁਹਾਡੇ ਭਰਾ ਦੀ ਜਾਨ ਗਈ..ਕਰ ਲਵੋ ਅੱਜ ਆਪਣਾ ਬਦਲਾ ਪੂਰਾ!

ਪਰ ਉਸਨੇ ਠਰੰਮੇ ਜਿਹੇ ਨਾਲ ਬ੍ਰੇਕ ਲਾ ਗੱਡੀ ਪੂਰੀ ਤਰਾਂ ਰੋਕ ਲਈ…
ਫੇਰ ਹੇਠਾਂ ਉਤਰ ਆਪ ਹੀ ਹੱਕ ਹੱਕ ਕੇ ਸਾਰੇ ਜਾਨਵਰ ਪਟੜੀ ਤੋਂ ਲਾਂਭੇ ਕੀਤੇ ਤੇ ਮੁੜ ਏਨਾ ਆਖਦਿਆਂ ਵਾਪਿਸ ਇੰਜਣ ਵਿਚ ਚੜ ਆਇਆ ਕੇ ਮਿਸ਼ਰਾ ਜੀ ਮੁਸਲਮਾਨ ਜਰੂਰ ਹਾਂ ਪਰ ਦਹਿਸ਼ਤਗਰਦ ਨਹੀਂ!

ਪਿੰਜਰਾ

by Manpreet Singh January 16, 2019

ਪਿੰਜਰਾ

ਨੱਬੇ-ਕਾਨਵੇਂ ਦੀ ਗੱਲ ਏ…ਮੈਨੂੰ ਉੱਡਦੇ ਪੰਛੀ ਫੜਨ ਦਾ ਵੱਡਾ ਜਨੂਨ ਹੁੰਦਾ ਸੀ…
ਇੱਕ ਵਾਰ ਉਚੇ ਰੁੱਖ ਦੀ ਖੁੱਡ ਵਿਚੋਂ ਗਾਨੀ ਵਾਲਾ ਤੋਤਾ ਫੜ ਪਿੰਜਰੇ ਵਿਚ ਡੱਕ ਦਿੱਤਾ..!
ਵੇਹੜੇ ਬੈਠੀ ਦਾਦੀ ਨੇ ਬਥੇਰੇ ਵਾਸਤੇ ਪਾਏ ਕੇ ਬੇਜ਼ੁਬਾਨ ਤੇ ਜ਼ੁਲਮ ਨਾ ਕਰ…ਪਰ ਕੋਈ ਅਸਰ ਨਾ ਹੋਇਆ…!
ਓਹਨੀ ਦਿੰਨੀ ਗਿਆਰਵੀਂ ਵਿਚ ਦਾਖਲੇ ਲਈ ਬਟਾਲੇ ਆਉਂਦਿਆਂ ਆਲੀਵਾਲ ਦੀ ਨਹਿਰ ਤੇ ਲੱਗੇ ਨਾਕੇ ਤੇ ਸਾਨੂੰ ਬੱਸੋਂ ਹੇਠਾਂ ਲਾਹ ਲਿਆ..
ਲਾਈਨ ਬਣਾ ਕੇ ਇੱਕ ਕਾਲੇ ਸ਼ੀਸ਼ਿਆਂ ਵਾਲੀ ਜਿਪਸੀ ਮੂਹਰਿਓਂ ਲੰਘਾਇਆ ਗਿਆ…ਅੰਦਰੋਂ ਕਿਸੇ ਦੇ ਇਸ਼ਾਰੇ ਤੇ ਮੈਨੂੰ ਬਾਕੀਆਂ ਨਾਲੋਂ ਅੱਡ ਕਰ ਬਟਾਲੇ ਦੀ ਬੀਕੋ ਪੁੱਛਗਿੱਛ ਕੇਂਦਰ ਲਿਆ ਡੱਕਿਆ…
ਕੁਝ ਘੰਟਿਆਂ ਬਾਅਦ ਇੱਕ ਵੱਡੇ ਥਾਣੇਦਾਰ ਨੇ ਕੋਲ ਕੁਰਸੀ ਡਾਹ ਲਈ ਤੇ ਪੁੱਛਣ ਲੱਗਾ “ਮੁੰਡੇ ਜਿਹੜੇ ਹਥਿਆਰ ਤੇ ਪੈਸਿਆਂ ਵਾਲੀ ਬੋਰੀ ਰੱਖ ਗਏ ਨੇ ਉਹ ਕਿਥੇ ਲੁਕਾਏ?
ਜਦੋਂ ਮੈਂ ਅਗਿਆਨਤਾ ਦਰਸਾਈ ਤਾਂ ਉਸਨੇ ਗਾਹਲ ਕੱਢਦੇ ਹੋਏ ਨੇ ਡਾਂਗ ਮੇਰੀ ਕੂਹਣੀ ਤੇ ਲਿਆ ਮਾਰੀ..ਮੇਰੀ ਬਾਂਹ ਸੁੰਨ ਹੋ ਗਈ ਤੇ ਮੇਰਾ ਰੋਣ ਨਿੱਕਲ ਗਿਆ..ਹੌਲਦਾਰ ਆਖਣ ਲੱਗਾ ਕੇ ਰੋਣ ਦਾ ਕੋਈ ਫਾਇਦਾ ਨਹੀਂ ਸਚੋਂ ਸੱਚ ਦੱਸ ਦੇ..ਖਹਿੜਾ ਛੁੱਟ ਜਾਵੇਗਾ..!
ਰਾਤ ਨੂੰ ਇੱਕ ਮੋਟੇ ਸਾਰੇ ਜਗਦੇ ਬੱਲਬ ਥੱਲੇ ਬੋ ਮਾਰਦਾ ਕੰਬਲ ਅਤੇ ਪਾਣੀ ਦਾ ਇੱਕ ਗਿਲਾਸ…ਮੈਨੂੰ ਉੱਕਾ ਨੀਂਦ ਨਹੀਂ ਆਈ…!
ਫੇਰ ਤੜਕੇ ਪੁੱਛਗਿੱਛ ਲਈ ਇੱਕ ਵੱਖਰੀ ਜਿਹੀ ਥਾਂ ਲੈ ਗਏ..ਇਸ ਵਾਰ ਚੇਹਰੇ ਹੋਰ ਸਨ ਪਰ ਸੁਆਲ ਓਹੀ…ਤੇ ਮੇਰੇ ਜੁਆਬ ਵੀ ਓਹੀ..!
ਇਸ ਵਾਰ ਓਹਨਾ ਇਸ਼ਾਰਿਆਂ ਚ ਗੱਲਬਾਤ ਕੀਤੀ ਤੇ ਮੈਨੂੰ ਪਟੇ ਤੇ ਲੰਮਾ ਪਾ ਲਿਆ…ਫੇਰ ਜੋ ਹੋਇਆ ਸ਼ਾਇਦ ਸ਼ਬਦਾਂ ਵਿਚ ਬਿਆਨ ਨਾ ਕਰ ਸਕਾਂ..!
ਅੱਧਮੋਏ ਹੋਏ ਨੂੰ ਜਦੋਂ ਹੋਸ਼ ਆਈ ਤਾਂ ਓਹੀ ਹਵਾਲਦਾਰ ਮੂੰਹ ਵਿਚ ਪਾਣੀ ਪਾ ਰਿਹਾ ਸੀ….ਫੇਰ ਇਹ ਸਿਲਸਿਲਾ ਕਿੰਨੇ ਦਿਨ ਹੋਰ ਚੱਲਦਾ ਰਿਹਾ…ਮੈਨੂੰ ਉਸ ਮਾਹੌਲ ਦੀ ਆਦਤ ਜਿਹੀ ਪੈ ਗਈ..!
ਮੈਨੂੰ ਮੇਰੀ ਮਾਂ ਅਤੇ ਘਰ ਦਾ ਵੇਹੜਾ ਬੜਾ ਚੇਤੇ ਆਇਆ ਕਰਦਾ..ਸੋਚਿਆ ਕਰਦਾ ਕੇ ਪਤਾ ਨਹੀਂ ਇਥੋਂ ਬਾਹਰ ਨਿੱਕਲ ਵੀ ਸਕਾਂਗਾ ਕੇ ਨਹੀਂ…!
ਫੇਰ ਇੱਕ ਦਿਨ ਓਸੇ ਹਵਾਲਦਾਰ ਨੇ ਆਸਰਾ ਦੇ ਕੇ ਮੈਨੂੰ ਇਸ਼ਨਾਨ ਕਰਵਾਇਆ..ਸਿਰ ਤੇ ਕੇਸਰੀ ਦਸਤਾਰ ਸਜਾਈ…ਚਿੱਟਾ ਕੁੜਤਾ ਪਜਾਮਾ ਅਤੇ ਫੇਰ ਰੱਜ ਕੇ ਰੋਟੀ..!
ਫੇਰ ਆਥਣ ਵੇਲੇ ਓਹਲੇ ਜਿਹੇ ਨਾਲ ਆਖਣ ਲੱਗਾ ਕੇ ਮਿੱਤਰਾ ਜੇ ਤੇਰੀ ਕਿਸਮਤ ਹੋਈ ਤੇ ਬਚ ਜਾਵੇਂਗਾ ਨਹੀਂ ਤਾਂ ਸਾਡਾ ਮਹਿਕਮਾ ਸਬੂਤ ਨਹੀਂ ਛੱਡਦਾ…ਇਥੇ ਜਿਉਂਦਾ ਲੱਖ ਦਾ ਤੇ ਮੋਇਆ ਡੇਢ ਲੱਖ ਦਾ !

ਮੈਨੂੰ ਗੱਲ ਦੀ ਉੱਕੀ ਸਮਝ ਨਹੀਂ ਆਈ ਪਰ ਲੱਗਣ ਲੱਗਾ ਕੇ ਅੱਜ ਕੁਝ ਵੱਖਰਾ ਹੋਣ ਜਾ ਰਿਹਾ ਏ..
ਫੇਰ ਅਚਾਨਕ ਇੱਕ ਕਰਾਮਾਤ ਹੋਈ…ਐਨ ਮੌਕੇ ਤੇ ਸਿਆਸੀ ਦਬਾਅ ਪੁਆ ਕੇ ਮੈਨੂੰ ਪੂਰੇ ਦਸਾਂ ਦਿੰਨਾ ਮਗਰੋਂ ਰਿਹਾ ਕਰਵਾ ਕੇ ਘਰੇ ਲੈ ਆਂਦਾ ਗਿਆ…

ਮੈਂ ਟਰਾਲੀ ਤੋਂ ਉੱਤਰ ਸਭ ਤੋਂ ਪਹਿਲਾਂ ਭੱਜ ਕੇ ਜਾ ਵੇਹੜੇ ਵਿਚ ਲਮਕਦੇ ਹੋਏ ਪੰਜਰੇ ਵਿਚੋਂ ਗਾਨੀ ਵਾਲਾ ਤੋਤਾ ਰਿਹਾ ਕੀਤਾ..ਫੇਰ ਉਸਨੂੰ ਖੁੱਲੇ ਆਸਮਾਨ ਚੁਗੀਆਂ ਭਰਦੇ ਨੂੰ ਹੋਏ ਨੂੰ ਦੇਖ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਮੇਰੇ ਜਿਸਮ ਤੇ ਪਾਏ ਹੋਏ ਡੂੰਘੇ ਜਖਮਾਂ ਤੇ ਮਰਹਮ ਪੱਟੀ ਕਰ ਰਿਹਾ ਹੋਵੇ!

ਇਮਤਿਹਾਨ

by Manpreet Singh January 13, 2019

ਸੰਨ ਦੋ ਹਜਾਰ ਦੀ ਗੱਲ ਏ…ਚੰਡੀਗੜ੍ਹ ਪੜਿਆ ਕਰਦਾ ਸੀ…ਹੋਸਟਲ ਗਰੁੱਪ ਵਿਚ ਤਕਰੀਬਨ ਸਾਰੇ ਹੀ ਵੱਡੇ ਘਰਾਂ ਦੇ ਕਾਕੇ ਹੁੰਦੇ ਸਨ..ਕੋਈ ਪੀ ਸੀ ਐਸ ਦਾ ਭਤੀਜਾ, ਕੋਈ ਆਈ.ਪੀ.ਐੱਸ ਦਾ ਭਾਣਜਾ ਤੇ ਕਿਸੇ ਦਾ ਡੈਡੀ ਬ੍ਰਿਗੇਡੀਅਰ…ਕਿਹੜਾ ਐਬ ਸੀ ਜਿਹੜਾ ਅਸਾਂ ਨਾ ਕੀਤਾ ਹੋਵੇ..!

ਚੰਡੀ-ਮੰਦਿਰ ਤੋਂ ਇੱਕ ਫੌਜੀ ਕਰਨਲ ਦਾ ਮੁੰਡਾ ਹੁੰਦਾ ਸੀ…ਇੱਕ ਕੁੜੀ ਨੇ ਉਸਦੇ ਪੈਸੇ ਦੇਣੇ ਸਨ…ਉਹ ਜਦੋਂ ਵੀ ਕਾਲ ਕਰਿਆ ਕਰਦਾ ਤਾਂ ਉਹ ਅੱਗੋਂ ਫੋਨ ਕੱਟ ਦਿਆ ਕਰਦੀ..!
ਇੱਕ ਦਿਨ ਭਿਣਕ ਲੱਗੀ ਕੇ ਸੈਕਟਰ ਬਾਈ ਕਿਸੇ ਫਲੈਟ ਵਿਚ ਠਹਿਰੀ ਹੋਈ ਹੈ..
ਉਸਨੇ ਕਿਸੇ ਮਿੱਤਰ ਨੂੰ ਫੋਨ ਕਰ ਸਰਕਾਰੀ ਜਿਪਸੀ ਮੰਗਵਾ ਲਈ ਤੇ ਮੈਨੂੰ ਨਾਲ ਬਿਠਾ ਲਿਆ..ਨਾਲ ਆਏ ਗੰਨਮੈਨ ਦੋਸਤਾਂ ਨੂੰ ਆਖਣ ਲੱਗਾ ਕੇ ਜੇ ਪੈਸੇ ਦੇਵੇ ਵੀ ਤਾਂ ਨਹੀਂ ਲੈਣੇ..ਬੱਸ ਐਸਾ ਸਬਕ ਸਿਖਾਉਣਾ ਕੀ ਜਿੰਦਗੀ ਭਰ ਯਾਦ ਰੱਖੇ!
ਫੇਰ ਘੁਸਮੁਸੇ ਜਿਹੇ ਨੂੰ ਕੁੜੀ ਨੂੰ ਜਬਰਦਸਤੀ ਜਿਪਸੀ ਵਿਚ ਬਿਠਾ ਲਿਆ ਗਿਆ ਤੇ ਗੱਡੀ ਕਾਲਕੇ ਵੱਲ ਨੂੰ ਪਾ ਲਈ
ਹੌਲੀ ਉਮਰ ਦੀ ਚੰਗੇ ਘਰ ਦੀ ਕੁੜੀ ਲੱਗਦੀ ਸੀ ਉਹ..ਪਹਿਲਾਂ ਥੋੜਾ ਵਿਰੋਧ ਕੀਤਾ ਫੇਰ ਜਿੰਨੇ ਕੋਲ ਹੈ ਸਨ ਓਨੇ ਪੈਸੇ ਵੀ ਦੇਣੇ ਚਾਹੇ…ਅਖੀਰ ਨੂੰ ਮਿੰਨਤਾਂ ਮੁਆਫ਼ੀਆਂ ਵੀ ਮੰਗੀਆਂ ਪਰ ਕੋਈ ਅਸਰ ਨਹੀਂ ਹੋਇਆ…
ਫੇਰ ਉਸਨੂੰ ਕਾਲੇ ਸ਼ੀਸ਼ਿਆਂ ਵਾਲੀ ਜੀਪ ਵਿਚ ਹੀ ਪਹਿਲੋਂ ਤੋਂ ਮਿਥਿਆ ਹੋਇਆ ਮਰਦਾਨਗੀ ਵਾਲਾ ਸਬਕ ਸਿਖਾਇਆ ਗਿਆ..ਅਖੀਰ ਵਿਚ ਉਸਨੂੰ ਮੇਰੇ ਕੋਲ ਬਿਠਾਉਂਦਿਆਂ ਹੋਇਆ ਆਖਣ ਲੱਗਾ ਕੇ ਹੁਣ ਤੇਰੀ ਵਾਰੀ ਏ ਮਿੱਤਰਾ..!

ਏਨੀ ਗੱਲ ਸੁਣ ਉਹ ਮੇਰੇ ਵੱਲ ਏਦਾਂ ਝਾਕਣ ਲੱਗੀ ਜਿੱਦਾਂ ਜਿਬਾ ਹੋਣ ਤੋਂ ਪਹਿਲਾਂ ਬੱਕਰੀ ਕਸਾਈ ਵੱਲ ਦੇਖ ਰਹੀ ਹੋਵੇ..ਅਕਸਰ ਹੀ ਇਸ ਕਿਸਮ ਦੇ ਮਾਮਲਿਆਂ ਵਿਚ ਸਭ ਤੋਂ ਮੂਹਰੇ ਰਹਿਣ ਵਾਲਾ ਮੈਂ ਪਤਾ ਨਹੀਂ ਕਿੱਦਾਂ ਉਸ ਦਿਨ ਪੱਥਰ ਜਿਹਾ ਹੋ ਗਿਆ…ਹੱਡਾਂ ਵਿਚ ਪਾਣੀ ਪੈ ਗਿਆ ਮਹਿਸੂਸ ਹੋਇਆ ਜਾਪਿਆ ਤੇ ਮੈਂ ਆਪਣਾ ਮੂੰਹ ਦੂਜੇ ਪਾਸੇ ਕਰੀ ਬੈਠਾ ਰਿਹਾ..
ਤੇਜੀ ਨਾਲ ਭੱਜੀ ਜਾਂਦੀ ਜਿਪਸੀ ਵਿਚ ਜਦੋਂ ਵੀ ਚੋਰੀ ਅੱਖੇ ਦੇਖਦਾ ਤਾਂ ਉਹ ਕੱਪੜੇ ਠੀਕ ਕਰਦੀ ਹੋਈ ਮੇਰੇ ਵੱਲ ਤੱਕ ਰਹੀ ਹੁੰਦੀ..!

ਖੈਰ ਮਗਰੋਂ ਮੇਰੇ ਇਸ ਵਿਵਹਾਰ ਤੇ ਮੇਰਾ ਬੜਾ ਮਜਾਕ ਵੀ ਉਡਿਆ ਤੇ ਕਈ ਤਰਾਂ ਦੇ ਚੁਟਕੁਲੇ ਤੱਕ ਵੀ ਸੁਣਾਏ ਜਾਣ ਲੱਗੇ!

ਫੇਰ ਇੱਕ ਦਿਨ ਸੈਕਟਰ ਸਤਾਰਾਂ ਦੀ ਮਾਰਕੀਟ ਵਿਚ ਉਸਨੇ ਮੈਨੂੰ ਤੁਰਦੇ ਫਿਰਦੇ ਨੂੰ ਦੇਖ ਲਿਆ ਤੇ ਮੇਰੇ ਸਾਮਣੇ ਆ ਗਈ ਪਰ ਮੂਹੋਂ ਕੁਝ ਨਾ ਬੋਲੀ..ਮੈਨੂੰ ਉਸਦੀਆਂ ਅੱਖਾਂ ਵਿਚ ਸ਼ੁਕਰਾਨੇ ਵਾਲੀ ਇੱਕ ਅਜੀਬ ਜਿਹੀ ਝਲਕ ਜਿਹੀ ਦਿੱਸੀ…

ਫੇਰ ਕੁਝ ਵਰ੍ਹਿਆਂ ਮਗਰੋਂ ਮੈਂ ਅਮਰੀਕਾ ਦੀ ਧਰਤੀ ਤੇ ਆਣ ਉਤਰਿਆ..ਨਵਾਂ ਮੁਲਖ ਨਵਾਂ ਮਾਹੌਲ..ਪੈਰ ਪੈਰ ਤੇ ਠੋਕਰਾਂ ਧਕੇ ਅਤੇ ਨਿੱਤ ਦੇ ਇਮਤਿਹਾਨਾਂ ਨੇ ਮੇਰੇ ਨਜਰੀਏ ਅਤੇ ਰਹਿਣ ਸਹਿਣ ਵਿਚ ਭਾਰੀ ਬਦਲਾਓ ਲੈ ਆਂਦਾ ਤੇ ਮੈਂ ਉਦਾਸ ਰਹਿਣ ਲੱਗਾ!

ਤੇ ਫੇਰ ਇੱਕ ਦਿਨ ਗੁਰੂ ਦੀ ਮੇਹਰ ਹੋਈ ਅਤੇ ਮੈਂ ਖੰਡੇ ਬਾਟੇ ਦੀ ਪਾਹੁਲ ਲੈ ਸਿੰਘ ਸੱਜ ਗਿਆ..ਮਨ ਵਿਚ ਠਹਿਰਾਓ ਅਤੇ ਵਿਵਹਾਰ ਵਿਚ ਇੱਕ ਜਾਬਤਾ ਜਿਹਾ ਆ ਗਿਆ!
ਦਿਨ ਭਰ ਦੀ ਹੱਡ-ਭੰਨਵੀਂ ਮੇਹਨਤ ਮਗਰੋਂ ਜਦੋਂ ਰਾਤੀ ਗੂੜੀ ਨੀਂਦਰ ਸੁੱਤਾ ਹੋਇਆ ਹੁੰਦਾ ਤਾਂ ਅਕਸਰ ਹੀ ਇੱਕ ਅਜੀਬ ਜਿਹਾ ਸੁਫਨਾ ਦੇਖਿਆ ਕਰਦਾ…
ਅਬਦਾਲੀ ਵੇਲੇ ਦੇ ਸਮਿਆਂ ਵਾਲਾ ਮਾਹੌਲ ਹੁੰਦਾ ਤੇ ਕੁਝ ਘੋੜ ਸਵਾਰ ਇੱਕ ਨੌਜੁਆਨ ਕੁੜੀ ਨੂੰ ਜਬਰਦਸਤੀ ਆਪਣੇ ਨਾਲ ਲਈ ਜਾ ਰਹੇ ਹੁੰਦੇ…ਕੁੜੀ ਮੇਰੇ ਵੱਲ ਤੱਕ ਤੱਕਦੀ ਹੋਈ ਸਹਾਇਤਾ ਲਈ ਦੁਹਾਈਆਂ ਪਾਉਂਦੀ..ਮੈਂ ਕੁਝ ਚਿਰ ਚੁੱਪਚਾਪ ਖਲੋਤਾ ਦੇਖਦਾ ਰਹਿੰਦਾ ਤੇ ਫੇਰ ਬਿਜਲੀ ਦੀ ਫੁਰਤੀ ਨਾਲ ਜਾ ਕੁੜੀ ਛੁਡਾ ਲੈਂਦਾ ਤੇ ਇਸਤੋਂ ਪਹਿਲਾਂ ਕੇ ਕੁੜੀ ਦਾ ਚੇਹਰਾ ਦੇਖ ਸਕਦਾ ਮੇਰੀ ਜਾਗ ਖੁੱਲ ਜਾਇਆ ਕਰਦੀ ਤੇ ਮੁੜਕੇ ਨੀਂਦ ਨਾ ਪੈਂਦੀ!

ਅਖੀਰ ਮੈਂ ਇੱਕ ਦਿਨ ਇਕ ਗੁਰੂਘਰ ਬਾਬਾ ਜੀ ਨਾਲ ਇਸ ਸੁਫ਼ਨੇ ਬਾਰੇ ਗੱਲਬਾਤ ਕੀਤੀ ਅਤੇ ਨਾਲ ਹੀ ਕਈ ਵਰੇ ਪਹਿਲਾਂ ਚੰਡੀਗੜ ਜਿਪਸੀ ਵਿਚ ਵਾਪਰੀ ਉਸ ਘਟਨਾ ਦਾ ਵੀ ਜਿਕਰ ਕਰ ਦਿੱਤਾ !
ਕੁਝ ਸੋਚਿਆ ਮਗਰੋਂ ਹੱਸ ਪਏ ਤੇ ਆਖਣ ਲੱਗੇ ਕੇ ਭੋਲਿਆ ਜਿਸ ਖੰਡੇ ਬਾਟੇ ਦੀ ਪਾਹੁਲ ਲਈ ਆ ਉਹ ਖੁਦ ਆਪ ਆ ਤੈਨੂੰ ਯਾਦ ਦਵਾਉਂਦਾ ਏ ਕੇ ਜੇ ਉਸ ਦਿਨ ਵੀ ਸਿੰਘ ਸਜਿਆ ਹੁੰਦਾ ਤਾਂ ਕੀ ਮਜਾਲ ਸੀ ਕੇ ਕੋਈ ਉਸ ਕੁੜੀ ਦੀ ਵਾਅ ਵੱਲ ਵੀ ਤੱਕ ਜਾਂਦਾ..ਪਰ ਅਜੇ ਵੀ ਡੁਲਿਆਂ ਬੇਰਾਂ ਦਾ ਕੁਝ ਨੀ ਵਿਗੜਿਆ..ਜੇ ਕਦੀ ਮੁੜ ਓਸੇ ਤਰਾਂ ਦੇ ਇਮਤਿਹਾਨ ਵਿਚ ਪੈ ਜਾਵੇਂ ਤਾਂ ਖਾਲਸਾਈ ਰਿਵਾਇਤਾਂ ਮੁਤਾਬਿਕ ਫੈਸਲਾ ਲਵੀਂ..ਦਸਮ ਪਿਤਾ ਅੰਗ ਸੰਗ ਸਹਾਈ ਹੋਣਗੇ!

ਜੁਆਬ ਸੁਣ ਇੱਕ ਮੁਸ਼ਕਿਲ ਗੁੱਥੀ ਹੱਲ ਹੋ ਗਈ ਜਾਪੀ ਤੇ ਫੇਰ ਉਸ ਦਿਨ ਮਗਰੋਂ ਮੈਨੂੰ ਉਹ ਸੁਫਨਾ ਫੇਰ ਕਦੀ ਨੀਂ ਆਇਆ

ਵੈਲੇਨਟਾਈਨ ਕਾਰਡ

by Manpreet Singh January 10, 2019

ਦੋ ਸਾਲ ਪਹਿਲਾਂ ਫਰਵਰੀ ਮਹੀਨੇ ਦੀ ਗੱਲ ਏ
ਸਟੋਰ ਦੇ ਅੰਦਰ ਵੜਨ ਲੱਗਾ ਹੀ ਸਾਂ ਕੇ ਪਿੱਛੋਂ ਅਵਾਜ ਜਿਹੀ ਆਈ !
ਮੁੜ ਕੇ ਦੇਖਿਆਂ ਤਾਂ ਬਜ਼ੁਰਗ ਗੋਰਾ ਸ਼ਾਇਦ ਕਿਸੇ ਕਾਰਨ ਪਾਰਕਿੰਗ ਵਿਚ ਠੇਡਾ ਖਾ ਕੇ ਡਿਗ ਪਿਆ ਸੀ
ਮੈਂ ਭੱਜ ਕੇ ਜਾ ਆਸਰਾ ਜਿਹਾ ਦੇ ਕੇ ਉਠਾਇਆ ਤੇ ਇੱਕ ਪਾਸੇ ਬਿਠਾ ਦਿੱਤਾ!
ਗਹੁ ਨਾਲ ਦੇਖਿਆਂ ਤਾਂ ਉਹ ਕੰਬਦੇ ਹੱਥਾਂ ਨਾਲ ਨੱਕ ਚੋ ਵਗਦਾ ਹੋਇਆ ਖੂਨ ਪੂੰਝ ਰਿਹਾ ਸੀ 
ਮੈਨੂੰ ਪਹਿਲੀ ਨਜ਼ਰੇ ਲੱਗਾ ਕੇ ਸ਼ਾਇਦ ਡਰਿੰਕ ਕੀਤੀ ਹੋਈ ਹੈ ਪਰ ਅਸਲ ਵਿਚ ਉਹ ਵਡੇਰੀ ਉਮਰ ਵਾਲਾ ਕਾਂਬਾ ਸੀ!
ਮੈਂ ਕੋਲ ਖਲਿਆਰੇ ਆਪਣੇ ਟਰੱਕ ਵਿਚੋਂ ਨੈਪਕਿਨ ਕੱਢ ਲਿਆਇਆ ਤੇ ਨਾਲ ਹੀ ਪਾਣੀ ਦੀ ਬੋਤਲ ਫੜਾਉਂਦੇ ਹੋਏ ਨੇ ਪੁੱਛ ਲਿਆ ਕੇ ਮਿੱਤਰਾ ਜੇ ਸੱਟ ਜਿਆਦਾ ਏ ਤਾਂ ਐਮਬੂਲੈਂਸ ਬੁਲਾ ਦੇਵਾਂ?
ਅੱਗੋਂ ਆਖਣ ਲੱਗਾ ਕੇ “ਨੋ ਥੈਂਕ ਯੂ ਮੈਨ…ਹੁਣ ਮੈੰ ਠੀਕ ਹਾਂ “

ਅੱਧੇ ਘੰਟੇ ਮਗਰੋਂ ਹੀ ਅੰਦਰ ਘੁੰਮਦੇ ਘੁਮਾਉਂਦੇ ਨੂੰ ਗ੍ਰੀਟਿੰਗ ਕਾਰਡ ਵਾਲੇ ਸੈਕਸ਼ਨ ਵਿਚ ਕਾਰਡ ਫਰੋਲਦਾ ਇੱਕ ਵਾਰ ਫੇਰ ਟੱਕਰ ਗਿਆ…ਨੱਕ ਅਜੇ ਵੀ ਇੱਕ ਹੱਥ ਨਾਲ ਢਕਿਆ ਹੋਇਆ ਸੀ…!
ਮੈਂ ਇੱਕ ਵਾਰ ਫੇਰ ਪੁੱਛ ਲਿਆ….ਹੁਣ ਕੀ ਹਾਲ ਹੈ ਤੇਰਾ ਮਿੱਤਰਾ ਤੇਰਾ ਤੇ ਨਾਲੇ ਇਥੇ ਕਾਰਡ ਸੈਕਸ਼ਨ ਵਿਚ ਕੀ ਲੱਭੀ ਜਾਂਦਾ ਏ?

ਕਹਿੰਦਾ ਨਾਲਦੀ ਵਾਸਤੇ ਵੈਲੇਨਟਾਈਨ ਕਾਰਡ ਲੈਣ ਆਇਆ ਹਾਂ..ਨਾ ਦੇਵਾਂ ਤਾਂ ਗੁੱਸਾ ਕਰ ਜਾਂਦੀ ਏ..ਤੇ ਆਖ ਦਿੰਦੀ ਏ ਕੇ ਮੈਨੂੰ ਤਲਾਕ ਦੇ ਦੇਣਾ ਏ..ਭਾਵੇਂ ਕੈਂਸਰ ਦੀ ਆਖਰੀ ਸਟੇਜ ਏ ਪਰ ਫੇਰ ਵੀ ਇਹ ਕਾਰਡ ਲਏ ਬਗੈਰ ਨਹੀਂ ਜਾਂਦੀ ਇਸ ਜਹਾਨ ਤੋਂ..ਅੜਬ ਸੁਭਾ ਦੀ ਏ ਪਰ ਦਿਲ ਦੀ ਹੈ ਬੜੀ ਹੀ ਚੰਗੀ ”

ਪੂਰਾਣਾ ਗੀਤ ਯਾਦ ਆ ਗਿਆ..
“ਦਿਲ ਦਰਿਆ ਸਮੁੰਦਰੋਂ ਡੂੰਘੇ..ਕੌਣ ਦਿਲਾਂ ਦੀਆਂ ਜਾਣੇ”..ਤੇ ਨਾਲ ਹੀ ਇਹ ਸਮਝ ਵੀ ਆ ਗਈ ਕੇ ਚੰਗੇ ਭਲੇ ਤੁਰੇ ਜਾਂਦੇ ਨੂੰ ਅਚਾਨਕ ਠੇਡਾ ਕਿਓਂ ਲੱਗ ਗਿਆ ਸੀ !

ਜਿਉਂਦੇ ਜੀ ਵਾਪਿਸ ਨੀ ਜਾਣਾ

by Manpreet Singh January 8, 2019

ਉਸਨੂੰ ਅਕਸਰ ਹੀ ਸੁਨੇਹੇ ਮਿਲਦੇ ਰਹਿੰਦੇ ਕੇ ਪਿੰਡ ਆ ਬੇਬੇ ਬਾਪੂ ਨਾਲ ਗੱਲ ਤੋਰ ਲੈ ਪਰ ਮੇਜਰ ਸਾਬ ਹਮੇਸ਼ਾਂ ਹੀ ਇਹ ਆਖ ਛੁੱਟੀ ਵਾਲੀ ਅਰਜੀ ਪਾੜ ਦਿਆ ਕਰਦਾ ਕੇ ਬਾਡਰ ਤੇ ਹਾਲਾਤ ਬੜੇ ਗੰਭੀਰ ਨੇ…ਅਜੇ ਨਹੀਂ!

ਅਖੀਰ ਇੱਕ ਦਿਨ ਬੇਬੇ ਦੀ ਤਾਰ ਆਣ ਹੀ ਪਹੁੰਚੀ..ਵਿਚ ਲਿਖਿਆ ਸੀ ਤਗੜੀ ਨੀ ਹਾਂ..ਆ ਕੇ ਮਿਲ ਜਾ ਇੱਕ ਵਾਰ…ਛੁੱਟੀ ਮਨਜੂਰ ਹੋ ਗਈ..

ਦੋ ਦਿਨ..ਕਦੇ ਪੈਦਲ ਕਦੇ ਬੱਸਾਂ ਤੇ ਕਦੇ ਗੱਡੀਆਂ ਵਿਚ..ਧੱਕੇ ਖਾਂਦਾ ਜਦੋਂ ਘਰੇ ਪਹੁੰਚਿਆ ਤਾਂ ਅੱਗੋਂ ਨਿੱਕੇ ਦੀ ਜੰਝ ਚੜ ਰਹੀ ਸੀ..ਬੇਬੇ ਨੇ ਸ਼ਾਇਦ ਤਾਰ ਵਿਚ ਝੂਠ ਹੀ ਲਿਖਿਆ ਸੀ…ਉਹ ਤਾਂ ਚੰਗੀ ਭਲੀ ਤੁਰੀ ਫਿਰਦੀ ਸੀ ਸ਼ਗਨ ਸੁਆਰਥ ਕਰਦੀ ਹੋਈ

ਖੈਰ ਲਾਵਾਂ ਫੇਰਿਆਂ ਮਗਰੋਂ ਜਦੋਂ ਨਵੀਂ ਭਾਬੀ ਦੇ ਪੈਰਾਂ ਨੂੰ ਹੱਥ ਲਾਉਣ ਲੱਗਾ ਤਾਂ ਘੁੰਡ ਵਿਚੋਂ ਮਲੋ ਮੱਲੀ ਡਿੱਗੇ ਦੋ ਹੰਜੂਆਂ ਨੇ ਉਸਦੇ ਹੱਥ ਸਿੱਲੇ ਕਰ ਦਿੱਤੇ…
ਧਿਆਨ ਉੱਪਰ ਨੂੰ ਗਿਆ ਤਾਂ ਅਸਮਾਨੋਂ ਬਿਜਲੀ ਜਿਹੀ ਹੀ ਆਣ ਡਿੱਗੀ..
ਇਹ ਤਾਂ ਓਹੀ ਸੀ ਜਿਸਦੇ ਨਾਲ ਕਿਸੇ ਵੇਲੇ ਇਕੱਠੇ ਰਹਿਣ ਦੇ ਕੌਲ ਕਰਾਰ ਕੀਤੇ ਸਨ..!

ਲੰਮੇ ਸਾਰੇ ਘੁੰਡ ਦੇ ਘੇਰੇ ਹੇਠ ਆਈ ਰੂਹਾਂ ਦੀ ਹਾਣ ਅੱਜ ਭਾਬੀ ਬਣ ਜ਼ਾਰੋ-ਜਾਰ ਰੋਈ ਜਾ ਰਹੀ ਸੀ ਪਰ ਉਹ ਹੈ ਤਾਂ ਫੌਜੀ ਹੀ ਸੀ…ਕਿਦਾਂ ਰੋਂਦਾ?
ਪੱਥਰ ਬਣੇ ਨੂੰ ਇਹ ਫੈਸਲਾ ਲੈਂਦਿਆਂ ਕਿੰਨੀ ਦੇਰ ਲੱਗ ਗਈ ਕੇ ਹੁਣ ਅੱਗੋਂ ਕੀ ਕੀਤਾ ਜਾਵੇ..

ਥੋੜੀ ਦੇਰ ਮਗਰੋਂ ਹੀ ਏਨਾ ਆਖ ਵਾਪਿਸ ਛਾਉਣੀ ਨੂੰ ਤੁਰ ਪਿਆ ਕੇ ਸੁਨੇਹਾ ਆਇਆ ਕੇ ਬਾਡਰ ਤੇ ਹਾਈ-ਅਲਰਟ ਹੋ ਗਿਆ ਏ..ਛੁੱਟੀ ਕੈਂਸਲ ਹੋ ਗਈ…!

ਫੇਰ ਦੋ ਦਿਨ ਓਸੇ ਤਰਾਂ ਧੱਕੇ ਖਾਂਦਾ ਵਾਪਿਸ ਯੂਨਿਟ ਪਹੁੰਚਿਆ..ਫੌਜੀ ਟਰੇਨਿੰਗ ਨੇ ਹਰ ਚੰਗੇ ਮਾੜੇ ਹਾਲਾਤਾਂ ਨਾਲ ਦਲੇਰੀ ਨਾਲ ਲੜਨਾ ਸਿਖਾਇਆ ਸੀ…
ਆਉਂਦਿਆਂ ਹੀ ਵਰਦੀ ਪਾ ਮਸ਼ੀਨ ਗੰਨ ਚੁੱਕ ਲਈ ਤੇ ਮੋਰਚੇ ਤੇ ਡਟ ਗਿਆ..ਨਾਲਦਿਆਂ ਬਥੇਰਾ ਆਖਿਆ ਕੇ ਚੋਬਰਾਂ ਦੋ ਘੜੀ ਆਰਾਮ ਤਾਂ ਕਰ ਲੈਂਦਾ..ਅਸੀ ਹੈਗੇ ਹਾਂ…ਕੁਝ ਨੀ ਹੋਣ ਦਿੰਦੇ ਮੋਰਚੇ ਨੂੰ..ਪਰ ਅੱਗੋਂ ਆਖਣ ਲੱਗਾ..ਹੁਣੇ ਹੁਣੇ ਇੱਕ ਜੰਗ ਹਾਰੀ ਏ ਮੈਂ..ਤੇ ਦੂਜੀ ਹਾਰਨ ਦਾ ਹੋਂਸਲਾ ਨਹੀਂ ਏ ਮੇਰੇ ਵਿਚ…
ਨਾਲ ਹੀ ਮਸ਼ੀਨ ਗੰਨ ਚੁੱਕ ਸੀਨੇ ਨਾਲ ਲਾ ਲਈ..ਆਪਣੇ ਕਈ ਸਾਥੀਆਂ ਦੇ ਮਾਰੇ ਜਾਣ ਤੇ ਵੀ ਹਮੇਸ਼ਾਂ ਦਲੇਰੀ ਨਾਲ ਵਿਚਰਦਾ ਹੋਇਆ ਉਹ ਫੌਜੀ ਅੱਜ ਪਹਿਲੀ ਵਾਰ ਏਨੀ ਬੁਰੀ ਤਰਾਂ ਜ਼ਾਰੋ ਜਾਰ ਰੋ ਰਿਹਾ ਸੀ..!

ਕੁਝ ਦਿਨ ਮਗਰੋਂ
ਝੰਡੇ ਵਿਚ ਵਲ੍ਹੇਟੀ ਲਾਸ਼ ਪਿੰਡ ਅੱਪੜੀ ਤਾਂ ਨਾਲ ਆਇਆ ਮੇਜਰ ਸਾਬ ਦੱਸ ਰਿਹਾ ਸੀ ਕੇ ਸਰਹੱਦ ਪਾਰੋਂ ਆਉਂਦੇ ਅੱਠਾਂ ਨੂੰ ਮੁਕਾ ਕੇ ਫੇਰ ਮੁੱਕਿਆ ਸੀ ਆਪ..ਪਰ ਪਤਾ ਨੀ ਕਿਓਂ ਸਹਿਕਦਾ ਹੋਇਆ ਵੀ ਏਹੀ ਆਖੀ ਜਾਂਦਾ ਸੀ ਕੇ ਜਿਉਂਦੇ ਜੀ ਵਾਪਿਸ ਨੀ ਜਾਣਾ ਨਹੀਂ ਤੇ ਦੂਜੀ ਵਾਰ ਫੇਰ ਹਾਰ ਜਾਊਂ..

ਇੱਕ ਮੌਕਾ

by Manpreet Singh January 7, 2019

ਨਿੱਕੇ ਹੁੰਦਿਆਂ ਇੱਕ ਵਾਰ ਚੈਕ ਜਮਾ ਕਰਾਉਣ ਬੈਂਕ ਗਿਆ..
ਬਾਹਰ ਆਇਆ ਤੇ ਦੇਖਿਆ ਸਾਈਕਲ ਚੁੱਕਿਆ ਜਾ ਚੁੱਕਾ ਸੀ..ਘਰੋਂ ਬੜੀਆਂ ਝਿੜਕਾਂ ਪਈਆਂ..
ਚੋਰ ਤੇ ਬੜਾ ਗੁੱਸਾ ਆਈ ਜਾਵੇ..ਅਗਲੇ ਦਿਨ ਰਲ ਸਕੀਮ ਲੜਾਈ…ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਓਸੇ ਜਗਾ ਖੜਾ ਕਰ ਦਿੱਤਾ ਅਤੇ ਆਪ ਸਾਮਣੇ ਦੁਕਾਨ ਵਿਚ ਬਹਿ ਗਏ!
ਦੋ ਕੂ ਘੰਟੇ ਬਾਅਦ ਹੋਲੀ ਜਿਹੀ ਉਮਰ ਦਾ ਮੁੰਡਾ ਆਇਆ..ਦੋ ਕੂ ਗੇੜੇ ਜਿਹੇ ਦੇ ਸਾਈਕਲ ਸਟੈਂਡ ਤੋਂ ਲਾਹ ਕੇ ਤੁਰਨ ਹੀ ਲੱਗਾ ਸੀ ਕੇ ਅਸੀਂ ਸਾਰੇ ਭੱਜ ਕੇ ਦੁਆਲੇ ਹੋ ਗਏ ਤੇ ਕੁੱਟਦੇ-ਕੁਟਾਉਂਦੇ ਬਟਾਲੇ ਰੇਲਵੇ ਸਟੇਸ਼ਨ ਦੀ ਪੁਲਸ ਚੋਂਕੀ ਲੈ ਆਏ…

ਆਖਣ ਲੱਗਾ ਕੇ ਰੱਬ ਦੀ ਸੌਂਹ ਕੱਲ ਪਹਿਲੀ ਚੋਰੀ ਸੀ ਤੇ ਅੱਜ ਦੂਜੀ ਕਰਦਾ ਫੜਿਆ ਗਿਆ ਹਾਂ..ਪਿਓ ਮਰ ਗਿਆ ਤੇ ਮਾਂ ਦਮੇਂ ਦੀ ਮਾਰੀ ਮੰਜੇ ਤੇ ਹੀ ਰਹਿੰਦੀ ਏ..ਤਿੰਨ ਛੋਟੇ ਭੈਣ ਭਾਈਆਂ ਦੀ ਜੁਮੇਵਾਰੀ ਤੇ ਉੱਤੋਂ 3 ਮਹੀਨੇ ਦਾ ਕਿਰਾਇਆ ਬਕਾਇਆ ਏ..

ਉਸਦੀ ਇਸ ਫਿਲਮੀਂ ਜਿਹੀ ਲੱਗਦੀ ਕਹਾਣੀ ਤੇ ਕੋਈ ਇਤਬਾਰ ਨਾ ਕਰੇ…ਸਗੋਂ ਜਿਹੜਾ ਆਵੇ ਦੋ ਚਪੇੜਾ ਮਾਰ ਇਹ ਆਖ ਤੁਰਦਾ ਬਣੇ ਕੇ ਪਰਚਾ ਕਰਾ ਕੇ ਅੰਦਰ ਕਰਾਓ ਜੀ….ਪੱਕਾ ਚੋਰ ਏ..
ਪਰ ਪਿਤਾ ਜੀ ਆਖਣ ਲੱਗੇ ਕੇ ਜਰੂਰੀ ਨਹੀਂ ਕੇ ਝੂਠ ਹੀ ਬੋਲਦਾ ਹੋਵੇ..ਜੋ ਆਖਦਾ ਸੱਚ ਵੀ ਹੋ ਸਕਦਾ ਏ…ਇੱਕ ਮੌਕਾ ਤੇ ਮਿਲਣਾ ਹੀ ਚਾਹੀਦਾ ਹੈ
ਫੇਰ ਉਸਨੂੰ ਆਖਣ ਲੱਗੇ ਕੇ ਕੱਲ ਚੋਰੀ ਕੀਤਾ ਮੋੜ ਜਾ…ਪੁਲਸ ਤੋਂ ਬਚਾਉਣਾ ਮੇਰਾ ਕੰਮ ਏ..
ਅਗਲੇ ਦਿਨ ਸਾਈਕਲ ਮੋੜਨ ਬਿਮਾਰ ਮਾਂ ਵੀ ਨਾਲ ਆਈ..ਹਰੇਕ ਅੱਗੇ ਹੱਥ ਹੀ ਜੋੜੀ ਜਾਵੇ ਤੇ ਫੇਰ ਪਿਤਾ ਜੀ ਦੇ ਪੈਰੀ ਪੈਣ ਲੱਗੀ ਤਾਂ ਉਹ ਥੋੜਾ ਲਾਂਹਬੇ ਜਿਹੇ ਨੂੰ ਹੋ ਗਏ…
ਇਸ ਸਾਰੇ ਵਰਤਾਰੇ ਤੋਂ ਘਰ ਦੇ ਹਾਲਾਤਾਂ ਦਾ ਅੰਦਾਜਾ ਲੱਗ ਗਿਆ..ਮਗਰੋਂ ਪਿਤਾ ਜੀ ਨੇ ਸਟੇਸ਼ਨ ਲਾਗੇ ਲਾਗੇ ਹੀ ਇੱਕ ਫੈਕ੍ਟ੍ਰੀ ਵਿਚ ਆਪਣੀ ਗਰੰਟੀ ਤੇ ਨੌਕਰੀ ਤੇ ਰਖਵਾ ਦਿੱਤਾ..

ਇਸ ਘਟਨਾ ਤੋਂ ਕਾਫੀ ਅਰਸੇ ਬਾਅਦ 2015 ਵਿਚ ਪਿਤਾ ਜੀ ਚੜਾਈ ਕਰ ਗਏ…ਮੈਂ ਪੰਜਾਬ ਪਹੁੰਚਿਆ….ਫੇਰ ਸੰਸਕਾਰ ਮਗਰੋਂ ਅੰਤਿਮ ਅਰਦਾਸ ਵੀ ਹੋ ਗਈ ਤੇ ਗੋਇੰਦਵਾਲ ਸਾਬ ਫੁਲ ਵੀ ਤਾਰੇ ਗਏ…!

ਇੱਕ ਦਿਨ ਘਰੇ ਬੈਠਿਆ ਬਾਹਰ ਬੈੱਲ ਵੱਜੀ..ਦੋ ਪੁਲਸ ਵਾਲੇ ਖਲੋਤੇ ਸੀ…
ਅੰਦਾਜਾ ਲਾ ਲਿਆ ਕੇ ਕਿਰਾਏ ਦੇ ਘਰ ਤੇ ਕਾਬਜ ਮੱਕਾਰ ਕਿਰਾਏਦਾਰ ਦੀ ਹੀ ਕੋਈ ਚਾਲ ਹੋਣੀ ਹੈ
ਬੂਹਾ ਖੋਲਿਆ ਤਾਂ ਪੱਗ ਬਨੀਂ ਇੱਕ ਹੌਲਦਾਰ ਅੰਦਰ ਲੰਘ ਆਇਆ ਤੇ ਆਖਣ ਲੱਗਾ ਕੇ ਲੱਗਦਾ ਪਛਾਣਿਆਂ ਨਹੀਂ ਮੈਨੂੰ….
ਮੈਂ ਓਹੀ ਹਾਂ ਜੀ ਸਾਈਕਲ ਵਾਲਾ ਜਿਹਨੂੰ ਸਰਦਾਰ ਜੀ ਨੇ ਬਹੁਤ ਚਿਰ ਪਹਿਲਾਂ ਬਾਂਸਲ ਸਾਬ ਦੀ ਫੈਕਟਰੀ ਵਿਚ ਨੌਕਰੀ ਤੇ ਰਖਾਇਆ ਸੀ…
ਅਗਲੀ ਕਹਾਣੀ ਦੱਸਦਾ ਹੋਇਆ ਆਖਣ ਲੱਗਾ ਕੇ ਜਦੋਂ ਮਾਂ ਪੂਰੀ ਹੋ ਗਈ ਤਾਂ ਨਿੱਕਿਆਂ ਦੇ ਪਾਲਣ ਪੋਸ਼ਣ ਦੀ ਜੁਮੇਵਾਰੀ ਮੋਢਿਆਂ ਤੇ ਆਣ ਪਈ…ਫੇਰ ਫੈਕਟਰੀ ਵਾਲੇ ਬਾਂਸਲ ਸਾਬ ਦੀ ਸਿਫਾਰਿਸ਼ ਨਾਲ ਹੋਮਗਾਰਡ ਵਿਚ ਭਰਤੀ ਹੋ ਗਿਆ ਤੇ ਮਗਰੋਂ ਲਾਂਗਰੀ ਬਣ ਪੁਲਸ ਦਾ ਪੱਕਾ ਨੰਬਰ ਲੈ ਲਿਆ..ਹੁਣ ਥੋੜੇ ਦਿਨ ਹੀ ਹੋਏ ਨੇ ਬਦਲ ਕੇ ਵਾਪਿਸ ਅੰਬਰਸਰ ਆਇਆਂ ਹਾਂ..
ਅੱਜ ਟੇਸ਼ਨ ਤੇ ਕਿਸੇ ਨਾਲ ਸਰਸਰੀ ਗੱਲ ਹੋਈ ਤਾਂ ਪਤਾ ਲੱਗਾ ਕੇ ਵੱਡੇ ਸਰਦਾਰ ਜੀ ਤਾਂ ਪਿਛਲੀ ਦਿੰਨੀ ਪੂਰੇ ਹੋ ਗਏ ਤੇ ਬਸ ਓਸੇ ਵੇਲੇ ਹੀ ਐਡਰੈੱਸ ਲੈ ਕੇ ਏਧਰ ਨੂੰ ਨੱਸਿਆ ਆਇਆ ਹਾਂ….

ਤੇ ਫੇਰ ਏਨਾ ਆਖਣ ਮਗਰੋਂ ਨਾ ਤੇ ਉਸਤੋਂ ਹੀ ਕੁਝ ਅੱਗੇ ਬੋਲਿਆ ਗਿਆ ਤੇ ਨਾ ਹੀ ਮੈਥੋਂ ਕੁਝ ਹੋਰ ਪੁੱਛਿਆ ਗਿਆ

ਫੇਰ ਤੁਰਨ ਤੋਂ ਪਹਿਲਾਂ ਹੰਜੂਆਂ ਭਿੱਜੀ ਚੁੱਪ ਤੋੜਦਿਆਂ ਹੋਇਆ ਆਖਣ ਲੱਗਾ ਕੇ ਪੂਰੇ ਵੀਹ ਸਾਲ ਹੋ ਗਏ ਨੇ ਪੁਲਸ ਦੀ ਨੌਕਰੀ ਕਰਦਿਆਂ..ਅੱਜ ਵੀ ਥਾਣੇ ਵਿਚ ਕੋਈ ਫਸਿਆ ਹੋਇਆ ਗਰੀਬ ਲੋੜਵੰਦ ਦਿਸ ਪਵੇ ਤਾਂ ਇਹ ਸੋਚ ਅਫਸਰਾਂ ਦਾ ਤਰਲਾ ਮਿੰਤ ਕਰ ਇੱਕ ਮੌਕਾ ਤੇ ਜਰੂਰ ਦਵਾ ਹੀ ਦਿੰਦਾ ਹਾਂ ਕੇ ਹੋ ਸਕਦਾ ਏ ਕੇ ਹਮਾਤੜ ਮੇਰੇ ਵਾਂਙ ਸੱਚ ਹੀ ਬੋਲਦਾ ਹੋਵੇ..!

ਆਂਟੀ

by Manpreet Singh January 3, 2019

ਆਂਟੀ ਦੀ ਮਰਜੀ ਦੇ ਖਿਲਾਫ ਅਖੀਰ ਬਜ਼ੁਰਗ ਨੇ ਆਪਣੀ ਬੇਸਮੇਂਟ ਕਿਰਾਏ ਤੇ ਦੀ ਹੀ ਦਿੱਤੀ…
ਅਡਵਾਂਸ ਫੜਦਿਆਂ ਸਾਰਿਆਂ ਨੂੰ ਸਮਝਾ ਦਿੱਤਾ ਕੇ ਨਾਲਦੀ ਜੋ ਮਰਜੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ..ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਏ…
ਉਹ ਸਾਰੇ ਸਟੂਡੈਂਟ ਸਨ…ਅਜੇ ਇੱਕ ਦਿਨ ਸਮਾਨ ਸਿਫਟ ਕਰ ਹੀ ਰਹੇ ਸਨ ਕੇ ਆਂਟੀ ਨੇ ਉਚੀ ਉਚੀ ਬੋਲਣਾ ਸ਼ੁਰੂ ਕਰ ਦਿੱਤਾ…”ਪਾਣੀ ਧਿਆਨ ਨਾਲ ਵਰਤਣਾ ਪਵੇਗਾ..ਰਾਤੀ ਕੁਵੇਲੇ ਨਹੀਂ ਆਉਣਾ..ਸਫਾਈ ਰੱਖਣੀ ਪੈਣੀ…ਜੇ ਮਿਊਜ਼ਿਕ ਉਚੀ ਲੱਗਾ ਤਾਂ ਤੁਹਾਡੀ ਖੈਰ ਨਹੀਂ…ਬਾਹਰੋਂ ਘਾਹ ਕੱਟਣਾ ਤੁਹਾਡੀ ਜੁੰਮੇਵਾਰੀ ਹੋਵੇਗੀ..ਫੋਨ ਤੇ ਹੌਲੀ ਗੱਲ ਕਰਨੀ ਏ”…ਉਹ ਸਾਰੇ ਚੁੱਪ ਚਾਪ ਸਾਰਾ ਕੁਝ ਸੁਣੀ ਜਾ ਰਹੇ ਸਨ…

ਹੁਣ ਆਂਟੀ ਦਾ ਗੱਲ ਗੱਲ ਤੇ ਗੁੱਸੇ ਹੋ ਕੇ ਉਚੀ-ਉਚੀ ਬੋਲਣਾ ਲਗਪਗ ਰੋਜ ਦੀ ਰੁਟੀਨ ਜਿਹਾ ਬਣ ਗਿਆ ਸੀ..
ਉਹ ਸਾਰੇ ਅਕਸਰ ਹੀ ਸੋਚਿਆ ਕਰਦੇ ਕੇ ਪਤਾ ਨਹੀਂ ਅੰਕਲ ਏਨਾ ਕੁਝ ਕਿੱਦਾਂ ਸਹਿ ਲੈਂਦੇ ਨੇ…
ਮੁੜ ਪਤਾ ਲੱਗਾ ਕੇ ਤਿੰਨ ਪੁੱਤਰ ਸਨ ਵਿਆਹੇ ਵਰੇੇ..ਪਰ ਨਾਲ ਕੋਈ ਵੀ ਨਹੀਂ ਸੀ ਰਹਿੰਦਾ..ਸ਼ਾਇਦ ਏਹੀ ਕਾਰਨ ਸੀ ਘਰ ਵਿਚ ਪਏ ਰਹਿੰਦੇ ਹਰ ਵੇਲੇ ਦੀ ਕਲਾ ਕਲੇਸ਼ ਦਾ…!

ਉਸ ਦਿਨ ਸੁਵੇਰੇ-ਸੁਵੇਰੇ ਉਮੀਦ ਦੇ ਉਲਟ ਬਿਲਕੁਲ ਹੀ ਸ਼ਾਂਤੀ ਵਾਲਾ ਮਾਹੌਲ ਸੀ..

“ਲੱਗਦਾ ਆਂਟੀ ਅੱਜ ਘਰੇ ਨਹੀਂ”..ਇੱਕ ਹੌਲੀ ਜਿਹੀ ਬੋਲਿਆ
ਪਰ ਬਾਹਰ ਦਾ ਬੂਹਾ ਖੁੱਲ੍ਹਾ ਦੇਖ ਜਦੋਂ ਸਾਰੇ ਉੱਪਰ ਨੂੰ ਗਏ ਤਾਂ ਆਂਟੀ ਰਸੋਈ ਵਿਚ ਭੁੰਜੇ ਡਿੱਗੀ ਹੋਈ ਬੇਹੋਸ਼ ਪਈ ਸੀ..

ਇੱਕ ਨੇ ਓਸੇ ਵੇਲੇ ਐਂਬੂਲੈਂਸ ਕਾਲ ਕਰ ਦਿੱਤੀ…ਦੂਜੇ ਨੇ ਸੈਰ ਤੇ ਗਏ ਅੰਕਲ ਨੂੰ ਫੋਨ ਕਰ ਦਿੱਤਾ ਤੇ ਤੀਜਾ ਕਾਰ ਸਟਾਰਟ ਕਰਨ ਬਾਹਰ ਦੌੜ ਗਿਆ…!
ਮਿੰਟਾ ਸਕਿੰਟਾਂ ਵਿਚ ਹੀ ਡਾਕਟਰੀ ਸਹਾਇਤਾ ਅੱਪੜ ਗਈ ਤੇ ਦੋ ਕੂ ਘੰਟਿਆਂ ਬਾਅਦ ਹਸਪਤਾਲ ਦੇ ਆਈ.ਸੀ.ਯੂ ਵਿਚੋਂ ਅੱਖਾਂ ਪੂੰਝਦੇ ਤੁਰੇ ਆਉਂਦੇ ਅੰਕਲ ਨੇ ਦੱਸਿਆ ਕੇ ਮੇਜਰ ਹਾਰਟ-ਅਟੈਕ ਸੀ ਤੇ ਜੇ ਥੋੜੀ ਜਿੰਨੀ ਵੀ ਦੇਰ ਹੋ ਜਾਂਦੀ ਤਾਂ….”

ਮਗਰੋਂ ਉਹ ਤਿੰਨੇ ਨਿਯਮਤ ਤਰੀਕੇ ਨਾਲ ਹਸਪਤਾਲ ਵਿਚ ਹਾਜਰੀ ਭਰਦੇ ਰਹੇ ਤੇ ਚੋਥੇ ਦਿਨ ਆਂਟੀ ਨੂੰ ਘਰੇ ਲੈ ਆਂਦਾ ਗਿਆ…

ਇੱਕ ਦਿਨ ਆਂਟੀ ਤਿੰਨਾਂ ਨੂੰ ਕੋਲ ਸੱਦ ਪੁੱਛਣ ਲੱਗੀ ਕੇ ਤੁਸੀਂ ਸਾਰੇ ਏਨਾ ਸ਼ਾਂਤ ਕਿਓਂ ਰਹਿੰਦੇ ਓ ਤੇ ਪਹਿਲਾਂ ਵਾਂਗ ਹੱਲਾ ਗੁੱਲਾ ਵੀ ਕਿਓਂ ਨਹੀਂ ਕਰਦੇ…ਕੀ ਗੱਲ ਹੋ ਗਈ?

“ਕਿਓੰਕੇ ਤੁਸੀਂ ਗੁੱਸਾ ਕਰਦੇ ਹੋ..ਤੇ ਝਿੜਕਾਂ ਵੀ ਮਾਰਦੇ ਓ”…ਇੱਕ ਝਕਦਾ ਹੋਇਆ ਬੋਲਿਆ..
“ਹਾਂ ਝਿੜਕਾਂ ਤੇ ਹੁਣ ਵੀ ਪੈਣਗੀਆਂ…ਪਰ ਅੱਗੇ ਆਂਟੀ ਮਾਰਿਆ ਕਰਦੀ ਸੀ ਤੇ ਹੁਣ ਤੁਹਾਡੀ “ਮਾਂ” ਮਾਰਿਆ ਕਰੇਗੀ…

ਤਿੰਨਾਂ ਨੂੰ ਕਲਾਵੇ ਵਿਚ ਲੈਂਦੀ ਹੋਈ ਆਂਟੀ ਨੂੰ ਲੱਗ ਰਿਹਾ ਸੀ ਸ਼ਾਇਦ ਉਸਦੇ ਤਿੰਨੋਂ ਪੁੱਤਰ ਅੱਜ ਘਰ ਵਾਪਿਸ ਮੁੜ ਆਏ ਸਨ..!

ਮੂੰਹ ਵਿੱਚ ਪਿਸਤੌਲ

by Manpreet Singh December 30, 2018

ਉਹ ਮੂੰਹ ਵਿੱਚ ਗੰਨ ਲਈ ਘੋੜੇ ਨੂੰ ਉਂਗਲ ਨਾਲ ਫੜੀ ਆਖਰੀ ਸਾਹ ਗਿਣ ਰਿਹਾ ਸੀ ਕਿ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਤੇ ਉਹਨੇ ਉਸ ਦਿਨ ਮਰਨੇ ਦਾ ਖਿਆਲ ਛੱਡ ਦਿੱਤਾ ਤੇ ਉਹ ਉਠ ਕੇ ਘਰੇ ਆ ਗਿਆ ।
ਸ਼ਰਾਬ ਦਾ ਅਡਿਕਟਿਡ ਬਾਪ ਤੇ ਗੋਲ਼ੀਆਂ ਤੇ ਲੱਗੀ ਮਾਂ ਦੇ ਘਰੇ ਇਹਨੇ ਜਨਮ ਲਿਆ ਸੀ । ਘਰ ਚ ਇਹੋ ਜਹੇ ਹਾਲਤ ਦੇਖ ਕੇ ਇਹ ਬਾਹਰ ਹਾਕੀ ਖੇਡਦਾ ਰਹਿੰਦਾ । ਮਾਂ ਬਾਪ ਨੇ ਇਹਦਾ ਸ਼ੌਕ ਦੇਖਕੇ ਹਾਕੀ ਖੇਡਣ ਲਾ ਦਿੱਤਾ । ਇਹ ਬਚਾ ਸਾਰੀ ਉਮਰ ਡਰ ਡਰ ਕੇ ਹੀ ਜ਼ਿੰਦਗੀ ਬਿਤਾ ਰਿਹਾ ਸੀ ।
14 ਸਾਲ ਦੀ ਉਮਰ ਵਿੱਚ ਦੋ ਢਾਈ ਸਾਲ ਵਿੱਚ ਇਹਦੇ ਕੋਚ ਨੇ ਇਹਨੂੰ 150 ਵਾਰੀ ਰੇਪ ਕੀਤਾ । ਇਹ ਡਰਦਾ ਮਾਰਾ ਆਪਦੀ ਜ਼ੁਬਾਨ ਨ ਖੋਲ ਸਕਿਆ । ਆਪਣੀ ਜ਼ਿੰਦਗੀ ਨੂੰ ਹਾਕੀ ਵਿੱਚ ਲਾ ਕੇ ਆਪਦਾ ਦਰਦ ਛੁਪਾਈ ਗਿਆ ।
ਅਖੀਰ ਨੂੰ ਸਾਡੇ ਕੈਨੇਡਾ ਦੇ ਸਟੈਨਲੀ ਕੱਪ ਦਾ ਚੈਪੀਅਨ ਬਣਿਆ ! ਓਲੰਪਕ ਦਾ ਚੈਪੀਅਨ ਬਣਿਆਂ ਤੇ 7 ਵਾਰੀ ਸਟਾਰ ਬਣਿਆ ।
ਪਰ ਜੋ ਅੰਦਰ ਜ਼ਖ਼ਮ ਸੀ ਉਹ ਉਵੇਂ ਰਿਸਦੇ ਰਹੇ ਤੇ ਉਹ ਨਸ਼ੇ ਕਰਨ ਲੱਗ ਪਿਆ ਫੇਰ ਡਰਗਜ ਖਾਣ ਲੱਗ ਪਿਆ । ਵੇਸਵਾਵਾਂ ਦੇ ਦਰ ਜਾਣਾ ਤੇ ਜੂਆ ਖੇਡਣਾ ਸ਼ੌਕ ਬਣ ਗਿਆ । ਇਹ ਹਨੇਰ ਵਿੱਚ ਜੀਅ ਰਹੇ ਮਨੁੱਖ ਦਾ ਕਾਰਨ ਬਣਦਾ ਹੈ ਤੇ ਇਹ ਵੀ ਉਸੇ ਰਾਹ ਪੈ ਗਿਆ । ਤੇ ਅਖੀਰ ਜ਼ਿੰਦਗੀ ਦੀ ਲੜਾਈ ਲੜਦਾ ਲੜਦਾ ਹਾਰ ਗਿਆ ਤੇ ਆਪਦੀ ਜ਼ਿੰਦਗੀ ਦਾ ਅੰਤ ਕਰਨ ਲਈ ਗੰਨ ਖ਼ਰੀਦ ਲਈ । ਤੇ ਇਕ ਦਿਨ ਇਹ ਮੂੰਹ ਚ ਗੰਨ ਲੈ ਕੇ ਗੋਲੀ ਮਾਰਨ ਲੱਗਾ ਸੀ ਜਦੋਂ ਇਹਨੇ ਸੋਚਿਆ ਕਿ ਸ਼ਾਇਦ ਮੇਰੇ ਵਰਗੇ ਹੋਰ ਵੀ ਹੋਣੇ ਨੇ ਜੋ ਹਾਲੇ ਜੀਅ ਰਹੇ ਹਨ ਤੇ ਉਨਾਂ ਦੀ ਕਹਾਣੀ ਮੈ ਲਿਖਾਂਗਾ ।
ਇਹਦਾ ਨਾ ਹੈ ਥੀਓ ਫਲੇਉਰੀ । ਕੈਨੇਡਾ ਦਾ ਜੰਮਪਲ ਜਿਸ ਨੇ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ Playing With Fire . ਇਹ ਕਿਤਾਬ ਉਹਨੇ ਤਕਰੀਬਨ 9 ਕੁ ਸਾਲ ਪਹਿਲਾਂ ਲਿਖੀ ਹੈ ।
ਉਹਨੇ ਥਾਂ ਥਾਂ ਤੇ ਜਾ ਕੇ ਲੋਕਾਂ ਨਾਲ ਗੱਲ-ਬਾਤ ਕੀਤੀ । ਸੈਮੀਨਾਰ ਕੀਤੇ ਤੇ ਉਹਦੇ ਦੱਸਣ ਮੁਤਾਬਕ ਹਰ ਚੌਥਾ ਮਨੁੱਖ ਬਚਪਨ ਵਿੱਚ ਕਿਸੇ ਨ ਕਿਸੇ ਦੇ ਕਾਮ ਦੀ ਹਵਸ ਦਾ ਸ਼ਿਕਾਰ ਹੋਇਆ ਹੈ । ਚਾਹੇ ਉਹ ਮੁੰਡਾ ਸੀ ਜਾਂ ਕੁੜੀ ।
ਇਹ ਸਿਰਫ ਕੈਨੇਡਾ ਦੀ ਹੀ ਕਹਾਣੀ ਨਹੀਂ ਇਹ ਹਰ ਸਮਾਜ ਹਰ ਦੇਸ਼ ਦੀ ਕਹਾਣੀ ਹੈ ਜਿੱਥੇ ਬਚਿਆਂ ਨੂੰ ਸੈਕਸ ਦੀ ਪੂਰਤੀ ਲਈ ਡਰਾ ਕੇ ਜਾਂ ਲਾਲਚ ਦੇ ਕੇ ਸ਼ਿਕਾਰ ਬਣਾਇਆ ਜਾਂਦਾ ਤੇ ਉਹ ਸਾਰੀ ਉਮਰ ਮੂੰਹ ਨਹੀਂ ਖੋਲਦੇ । ਇਹ ਇਕ ਮਾਨਸਿਕ ਰੋਗ ਬਣ ਜਾਂਦਾ । ਜਿੱਥੇ ਮਨੁੱਖ ਹੌਲੀ ਹੌਲੀ ਆਪ ਨੂੰ ਦੋਸ਼ੀ ਮੰਨਣ ਲੱਗ ਪੈਂਦਾ । ਤੇ ਮਾੜੇ ਜਾਂ ਕੰਮਜੋਰ ਮਨੁੱਖ ਆਤਮ ਹੱਤਿਆ ਕਰ ਲੈਂਦੇ ਹਨ ।
ਕੁੜੀਆਂ ਨਾਲ ਜੋ ਦਫ਼ਤਰਾਂ ਵਿੱਚ ਕੰਮ ਤੇ ਜਾਂ ਬੱਸਾਂ ਗੱਡੀਆਂ ਵਿੱਚ ਛੇੜਖ਼ਾਨੀ ਕੀਤੀ ਜਾਂਦੀ ਹੈ ਇਹ ਵੀ ਮਾਨਸਿਕ ਰੋਗੀ ਕਰ ਜਾਂਦੀ ਹੈ । ਤੇ ਬਹੁਤ ਸਾਰੀਆਂ ਕੁੜੀਆਂ ਡਰਦੀਆਂ ਮੂੰਹ ਨਹੀਂ ਖੋਲਦੀਆ ।
ਬਾਹਰਲੇ ਮੁਲਖਾਂ ਵਿੱਚ ਇੰਨੇ ਕਨੂੰਨ ਤੇ ਇੰਨੇ ਸਹਾਰੇ ਹੋਣ ਦੇ ਬਾਵਜੂਦ ਵੀ ਇਹ ਕੁਝ ਹੋ ਰਿਹਾ ਤੇ ਭਾਰਤ ਵਰਗੇ ਮੁਲ਼ਖ ਚ ਕੀ ਕੀ ਹੋ ਰਿਹਾ ਰੱਬ ਹੀ ਜਾਣਦਾ ।
ਆਪਣੇ ਆਲੇ ਦੁਆਲੇ ਤੇ ਆਪਦੇ ਬਚਿਆਂ ਨੂੰ ਧਿਆਨ ਨਾਲ ਦੇਖੋ ਕਿ ਉਹ ਕੱਲੇ ਅੰਦਰ ਵੜ ਕੇ ਟੀਵੀ ਮੂਹਰੇ ਜਾਂ ਕਮਰੇ ਚ ਬੰਦ ਕਰਕੇ ਹਨੇਰ ਵਿਚ ਨ ਬੈਠਣਾ ਪਸੰਦ ਕਰਦੇ ਹੋਣ । ਉਨਾਂ ਨਾਲ ਸਾਰੀ ਗੱਲ-ਬਾਤ ਕਰੋ ਤੇ ਉਨਾਂ ਨੂੰ ਸਮਝਾਉ ਕਿ ਤੁਹਾਡੇ ਸਰੀਰ ਨੂੰ ਕੋਈ ਹੱਥ ਨ ਲਾਵੇ ਤੇ ਜੇ ਕੋਈ ਲਾਉੰਦਾ ਹੈ ਤਾਂ ਘਰੇ ਆ ਕੇ ਦੱਸੋ । ਬੱਚੇ ਦੀ ਨਿੱਕੀ ਨਿੱਕੀ ਗੱਲ ਨੂੰ ਸੀਰੀਅਸ ਹੋ ਕੇ ਸੁਣੋ । ਕਦੀ ਵੀ ਝਿੜਕ ਕੇ ਨ ਪੈ ਜਾਉ ਕਿ ਬੱਚਾ ਤੁਹਾਡੇ ਨਾਲ ਗੱਲ ਕਰਨ ਲੱਗਾ ਵੀ ਡਰੇ ।
ਇਹ ਅੱਜ ਦੇ ਬੱਚੇ ਹੀ ਕੱਲ ਨੂੰ ਵੱਡੇ ਹੋ ਕੇ ਸਮਾਜ ਵਿੱਚ ਮਨੁੱਖ ਦਾ ਰੂਪ ਧਾਰ ਕੇ ਵਿਚਰਦੇ ਹਨ ਤੇ ਰੱਬ ਨ ਕਰੇ ਕਿਸੇ ਦਾ ਬੱਚਾ ਮਨੁੱਖ ਬਣ ਕੇ ਆਪ ਦੇ ਮੂੰਹ ਵਿੱਚ ਪਿਸਤੌਲ ਪਾ ਕੇ ਆਪਣੇ ਆਪ ਨੂੰ ਗੋਲੀ ਮਾਰਨ ਨੰੂ ਤਿਆਰ ਕਰ ਲਵੇ ।

 

ਦੁੱਖ

by Manpreet Singh December 28, 2018

ਕਹਿੰਦੇ ਇਕ ਵਾਰੀ ਪਿੰਡ ਵਿੱਚ ਕੋਈ ਫਕੀਰ ਆਇਆ ਤੇ ਸਾਰੇ ਲੋਕ ਆਪਣੇ ਆਪਣੇ ਦੁੱਖ ਲੈ ਕੇ ਉਹਦੇ ਕੋਲ ਗਏ ਕਿ ਅਸੀਂ ਬਹੁਤ ਦੁਖੀ ਹਾਂ । ਉਸ ਫਕੀਰ ਨੇ ਉਨਾਂ ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਦੇ ਆਪਦੇ ਦੁੱਖ ਲਿਖ ਕੇ ਟੋਕਰੇ ਵਿੱਚ ਪਾ ਦਿਉ ਤੇ ਦੂਜੇ ਦਿਨ ਉਹਨੇ ਸਾਰਿਆਂ ਨੂੰ ਸੱਦ ਕੇ ਕਿਹਾ ਕਿ ਤੁਹਾਨੂੰ ਜਿਹੜਾ ਦੁੱਖ ਛੋਟਾ ਲਗਦਾ ਉਹ ਚੁੱਕ ਕੇ ਲੈ ਜਾਉ । ਕਹਿੰਦੇ ਸਾਰੇ ਹੀ ਮੁੜ ਆਪਦਾ ਆਪਦਾ ਦੁੱਖ ਚੁੱਕ ਕੇ ਲੈ ਗਏ ਕਿਉਂਕਿ ਉਨਾਂ ਕੋਲ ਦੂਜੇ ਦੇ ਦੁੱਖ ਨਾਲ ਲਿਪਟਣ ਜਿੰਨੀ ਤਾਕਤ ਹੈ ਨਹੀਂ ਸੀ । ਸਾਨੂੰ ਦੂਜੇ ਦਾ ਦੁੱਖ ਉਨਾਂ ਚਿਰ ਛੋਟਾ ਲਗਦਾ ਜਿੰਨਾ ਚਿਰ ਉਹੀ ਦੁੱਖ ਆਪ ਨੂੰ ਨਾ ਆ ਪਵੇ ।
ਜਦੋਂ ਕਦੀ ਸਾਡੇ ਸਰੀਰ ਤੇ ਕੋਈ ਚੂੰਡੀ ਭਰੇ ਸਾਡੇ ਸਰੀਰ ਨੂੰ ਦੁੱਖ ਲਗਦਾ । ਕਦੀ ਸਾਡੇ ਸਰੀਰ ਨੂੰ ਕੋਈ ਮਰੋੜੇ ਦੁੱਖ ਲਗਦਾ । ਜ਼ੋਰ ਜ਼ਿਆਦਾ ਲਾ ਦੇਈਏ ਦੁੱਖ ਲਗਦਾ । ਸਾਡੇ ਹਰ ਨਰਵਜ ਵਿੱਚ ਦੁੱਖ ਵਾਲੇ ਸੈਨਸਰ ਲੱਗੇ ਹੋਏ ਹਨ ਜਿਵੇਂ ਬਹੁਤਿਆਂ ਦੀ ਰੀੜ ਦੀ ਹੱਡੀ ਦੁਖਦੀ ਰਹਿੰਦੀ ਹੈ ਕਿਸੇ ਦਾ ਸਿਰ ਦੁਖਦਾ ਰਹਿੰਦਾ । ਉਹ ਇਸ ਗੱਲ ਤੋਂ ਦੁਖੀ ਹਨ । ਪਰ ਇਹ ਦੁੱਖ ਅੰਦਰਲੇ ਸਿਸਟਮ ਦੀ ਅਵਾਜ਼ ਹੈ ਕਿ ਤੇਰੇ ਸਰੀਰ ਵਿੱਚ ਕੁਝ ਗਲਤ ਹੋ ਰਿਹਾ । ਇਹਦੇ ਤੇ ਧਿਆਨ ਦੇ । ਮੇਰੀ ਮੱਦਦ ਕਰ । ਜਿਵੇਂ ਸਾਹ ਵਾਲੀ ਨਾਲੀ ਵਿੱਚ ਕੁਝ ਰੇਸ਼ਾ ਹੋਵੇ ਸਾਨੂੰ ਖੰਘ ਆਉੰਦੀ ਹੈ । ਖੰਘ ਦੁੱਖ ਹੈ ਪਰ ਉਹ ਸਾਹ ਵਾਲੀ ਨਾਲੀ ਨੂੰ ਸਾਫ਼ ਕਰਨ ਦਾ ਸਰੀਰ ਦਾ ਤਰੀਕਾ ਹੈ । ਖਾਜ ਹੁੰਦੀ ਹੈ ਉਹ ਚਮੜੀ ਦੱਸ ਰਹੀ ਹੁੰਦੀ ਹੈ ਕਿ ਤੇਰੇ ਅੰਦਰ ਪਾਣੀ ਦੀ ਘਾਟ ਹੈ । ਹਰ ਦੁੱਖ ਪਿੱਛੇ ਤੁਹਾਡੀ ਭਲਾਈ ਦਾ ਸੁਨੇਹਾ ਹੈ
ਲੋੜ ਹੈ ਦੁੱਖ ਨੂੰ ਸਮਝਣ ਦੀ ਤੇ ਸਰੀਰ ਦੀ ਅਵਾਜ਼ ਨੂੰ ਸੁਣਨ ਦੀ ਫੇਰ ਦੁੱਖ ਦਾਰੂ ਬਣ ਜਾਂਦਾ ।
ਦੁਖੁ ਦਾਰੂ ਸੁਖੁ ਰੋਗੁ ਭਇਆ ।
ਇਵੇਂ ਸਾਡੇ ਮਾਨਸਿਕ ਦੁੱਖ ਹਨ ਜੋ ਭਾਵੇਂ ਸਰੀਰ ਕਰਕੇ ਹੋਣ ਗਰੀਬੀ ਕਰਕੇ ਹੋਣ ਜਾਂ ਕਿਸੇ ਰਿਸ਼ਤੇ ਪਿਆਰ ਕਰਕੇ ਹੋਣ । ਮੌਤ ਕਰਕੇ ਜਾਂ ਵਿਛੋੜੇ ਕਰਕੇ ਹੋਣ । ਸਾਰੇ ਦੁੱਖ ਸਾਨੂੰ ਦੁਖੀ ਕਰਦੇ ਹਨ । ਇਹ ਦੁੱਖ ਸਰੀਰ ਵਿੱਚ ਨਹੀਂ ਸਗੋਂ ਮਨ ਦੇ ਖਿਆਲ ਕਰਕੇ ਹੁੰਦੇ ਹਨ । ਉਹੀ ਦੁੱਖ ਇਕ ਮਨੁੱਖ ਹੱਸ ਕੇ ਜਰ ਲੈਂਦਾ ਦੂਜਾ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਜਾਂ ਆਤਮਹੱਤਿਆ ਕਰ ਲੈਂਦਾ । ਲੋੜ ਹੈ ਦੁੱਖ ਨੂੰ ਸਮਝਣ ਦੀ ।
ਇਕ ਦਿਨ ਇਕ ਬੱਚਾ ਜਿਹਦੇ ਹੱਥ ਦੀਆਂ ਵਿਚਕਾਰ ਵਾਲ਼ੀਆਂ ਤਿੰਨ ਉਂਗਲਾਂ ਬਚਪਨ ਵਿੱਚ ਕੱਟੀਆਂ ਗਈਆਂ ਸੀ ਉਹ ਹੱਥ ਵਿੱਚ ਕੈਂਚੀ ਲਈ ਆਪ ਦਾ ਅੰਗੂਠਾ ਤੇ ਚੀਚੀ ਨੂੰ ਕੱਟਣ ਲੱਗਾ ਤੇ ਉਹਦੀ ਮਾਂ ਨੇ ਦੇਖ ਲਿਆ ਕਿ ਇਹ ਤੂੰ ਕੀ ਕਰਨ ਲਗਾਂ ? ਉਹ ਰੋਣ ਲੱਗ ਪਿਆ ਕਿ ਮੈਨੂੰ ਸਕੂਲ ਵਿੱਚ ਬੱਚੇ ਬਹੁਤ ਤੰਗ ਕਰਦੇ ਹਨ ਤੇ ਮੈ ਇਹ ਕੱਟ ਦੇਣੀਆਂ । ਬੱਚਾ ਸੀ । ਸਮਝ ਨਹੀਂ ਸੀ । ਪਰ ਮਾਂ ਨੇ ਜੋ ਕਿਹਾ ਉਹ ਬੱਚੇ ਦੇ ਅੰਦਰ ਸਮਾ ਗਿਆ ਤੇ ਉਹ ਮੁੜ ਸਕੂਲ ਵਿੱਚ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਇੰਜਨੀਰਿੰਗ ਕਰ ਕੇ ਬਹੁਤ ਵੱਡੀ ਪੋਜੀਸ਼ਨ ਨੂੰ ਹਾਸਲ ਕੀਤਾ । ਉਹ ਲਿਖਦਾ ਕਿ ਮੈ ਆਪਣੀ ਮਾਂ ਦੇ ਕਹੇ ਹੋਏ ਬੋਲ ਸਾਰੀ ਉਮਰ ਨਾਲ ਲੈ ਕੇ ਚਲਿਆਂ ਮੁੜ ਜ਼ਿੰਦਗੀ ਨਾਲ ਕਦੀ ਸ਼ਿਕਵਾ ਨਹੀਂ ਹੋਇਆ ।
ਉਹ ਬੋਲ ਸੀ
ਪੁਤਰਾ ਕਦੀ ਵੀ ਉਸ ਗੱਲ ਦਾ ਦੁੱਖ ਨਹੀਂ ਮੰਨਾਉਣਾ ਜੋ ਕੋਲ ਨਹੀਂ ਸਗੋਂ ਉਸ ਗੱਲ ਦੇ ਸ਼ੁਕਰ ਵਿੱਚ ਰਹਿਣਾ ਜੋ ਕੋਲ ਹੈ ।
ਅਸੀਂ ਸਾਰੇ ਸਾਰਾ ਦਿਨ ਕੋਈ ਨ ਕੋਈ ਸ਼ਿਕਵਾ ਲੈ ਕੇ ਦੁਖੀ ਹੁੰਦੇ ਰਹਿੰਦੇ ਹਾਂ ਕਿ ਮੇਰੇ ਕੋਲ ਆਹ ਹੈ ਨਹੀਂ ਆਹ ਹੈ ਨਹੀਂ ਜਾਂ ਹਾਇ ਮੇਰਾ ਆਹ ਜਾਂਦਾ ਲੱਗਿਆ
ਪਰ ਇਹ ਦੁੱਖ ਸਾਨੂੰ ਮਾਨਸਿਕ ਤੌਰ ਤੇ ਤਕੜੇ ਕਰਨ ਵਾਸਤੇ ਹੁੰਦੇ ਹਨ ।
ਸਾਡੇ ਪਿੰਡ ਇਕ ਦੀ ਬਾਂਹ ਹੈ ਨਹੀਂ ਸੀ ਪਰ ਉਹ ਕਵੀਸ਼ਰ ਬਣਿਆਂ । ਸਾਡੀ ਰਿਸ਼ਤੇਦਾਰੀ ਵਿੱਚ ਇਕ ਸੂਰਮਾ ( ਨੇਤਰਹੀਣ ) ਸੀ ਉਹ ਕੀਰਤਨੀਆ ਸੀ ।
ਹੋਰ ਪਤਾ ਨਹੀਂ ਕਿੰਨੇ ਨੇ ਜਿਨਾ ਦੇ ਔਲਾਦ ਨਹੀਂ ਕਿਸੇ ਕੋਲ ਪੈਸਾ ਨਹੀਂ ਕਿਸੇ ਕੋਲ ਜ਼ਮੀਨ ਨਹੀਂ ਕਿਸੇ ਕੋਲ ਨੌਕਰੀ ਨਹੀਂ ਕਿਸੇ ਕੋਲ ਪਰਿਵਾਰ ਨਹੀਂ । ਪਰ ਹਰ ਕੋਲ ਜ਼ਿੰਦਗੀ ਹੈ ਤੇ ਜ਼ਿੰਦਗੀ ਕਦੀ ਵੀ ਦੂਜੇ ਨਾਲ਼ੋਂ ਵੱਖਰੀ ਨਹੀਂ ਹੁੰਦੀ । ਦੁੱਖ ਹਰ ਇਕ ਨੂੰ ਹੁੰਦਾ ਬੱਸ ਦਿਖਾਈ ਨਹੀਂ ਦਿੰਦਾ । ਆਹ ਜਿਹੜੇ ਅਮੀਰ ਦੇਖਦੇ ਹੋ ਇਹ ਸਾਰੇ ਕੈਦੀ ਨੇ । ਕੋਈ ਮਹਿਲਾਂ ਅੰਦਰ ਤੇ ਕੋਈ ਆਪਦੇ ਸਕਰਿਉਟੀ ਵਾਲ਼ਿਆਂ ਵਿਚਕਾਰ । ਐਵੇਂ ਲਗਦਾ ਕਿ ਉਹ ਸੁਖੀ ਹਨ ।
ਦੁੱਖ ਤੋਂ ਬਚਿਆ ਨਹੀਂ ਜਾ ਸਕਦਾ ਪਰ ਉਹਦੇ ਨਾਲ ਲੜਿਆ ਜਾ ਸਕਦਾ ਤੇ ਲੜਨ ਵਾਸਤੇ ਇਕ ਖਿਆਲ ਚਾਹੀਦਾ ਹੁੰਦਾ । ਜੇ ਉਹ ਖਿਆਲ ਆਪ ਕੋਲ ਨ ਹੋਵੇ ਤਾਂ ਉਹ ਗੁਰੂ ਕੋਲੋਂ ਲੈ ਲੈਣਾ ਚਾਹੀਦਾ
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੀ ਏਕੈ ਨੇਤੈ ।
ਆਤਮਹੱਤਿਆ ਕਰਕੇ ਮਰਨ ਵਾਲਾ ਵੀ ਖਿਆਲ ਦੇ ਹੱਥੋਂ ਦੁਖੀ ਹੁੰਦਾ ਜੋ ਆਪ ਦੇ ਖਿਆਲ ਹੱਥੋਂ ਹਾਰ ਗਿਆ ਵਰਨਾ ਦੁਨੀਆ ਚਲੀ ਜਾ ਰਹੀ ਹੈ । ਹਰ ਸ਼ੈਅ ਮੌਜੂਦ ਹੈ । ਜਿਨਾ ਕੋਲ ਇਕ ਵਖਤ ਦੀ ਰੋਟੀ ਨਹੀਂ ਉਹ ਜੀਅ ਰਹੇ ਹਨ । ਫਰਕ ਸਿਰਫ ਏਨਾ ਹੈ ਉਨਾ ਕੋਲ ਜੋ ਵੀ ਹੈ ਉਹ ਇਸੇ ਗੱਲ ਵਿੱਚ ਖੁਸ਼ ਨੇ ਤੇ ਮਰਨ ਵਾਲਾ ਇਸੇ ਦੁੱਖ ਕਰਕੇ ਮਰ ਜਾਂਦਾ ਕਿ ਮੇਰੇ ਕੋਲ ਆਹ ਹੈ ਨਹੀਂ ।
ਕਾਸ਼ ਅਸੀਂ ਉਸ ਮਾਂ ਦੀ ਗੱਲ ਯਾਦ ਰੱਖ ਸਕੀਏ ਜੋ ਕਹਿੰਦੀ ਸੀ ਕਿ ਪੁੱਤ ਉਹ ਗੱਲ ਦਾ ਕਦੀ ਦੁੱਖ ਨਹੀਂ ਮੰਨਾਉਣਾ ਜੋ ਕੋਲ ਨਹੀਂ ਹੈ ਸਗੋਂ ਇਸ ਗੱਲ ਦਾ ਸ਼ੁਕਰ ਕਰਨਾ ਜੋ ਕੋਲ ਹੈ ।
ਜਦੋਂ ਵੀ ਮਨ ਡਿਗਣ ਲੱਗੇ ਇੱਕੋ ਗੱਲ ਯਾਦ ਰੱਖੋ ਤੇ ਕਹੋ ਕਿ ਮੈ ਇਹਤੋ ਉੱਪਰ ਉਠਣਾ ਕਿਉਂਕਿ ਮੈ ਕਰ ਸਕਦਾਂ

 

 

 

 

  • 1
  • 2

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close