ਆ ਦਿਓਰਾ ਆਪਾਂ ਚੱਲੀਏ ਖੇਤ ਨੂੰ
ਉਥੇ ਕਰਾਂਗੇ ਹੋਲਾਂ
ਖੇਸ ਵਿਛਾ ਲੀਂ ਵੇ
ਲਾਹ ਲੀਂ ਮਨ ਦੀਆਂ ਭੋਲਾਂ।
Deor Bharjayii Punjabi boliyan
ਆ ਦਿਓਰਾ ਆਪਾਂ ਹਾੜ੍ਹੀ ਵੱਢੀਏ
ਲਾ ਪਾਸੇ ਨਾਲ ਪਾਸਾ
ਝਿੜਕਿਆ ਭਾਬੋ ਦਾ
ਫਿਰਦਾ ਦਿਓਰ ਨਿਰਾਸਾ।
ਰਾਤਾਂ ਨੂੰ ਤਾਂ ਉੱਲੂ ਝਾਕਦੇ
ਨਾਲੇ ਬੋਲੇ ਟਟੀਹਰੀ
ਬਾਗਾਂ ਦੇ ਵਿੱਚ ਕੋਇਲ ਬੋਲਦੀ
ਕਰਦੀ ਤੀਰੀ……ਰੀ ..ਰੀ
ਭੁੱਲਿਆ ਵੇ ਕੰਤਾ
ਨਾਰਾਂ ਬਾਝ ਫਕੀਰੀ।
ਬਗਲੇ ਦੇ ਖੰਭ ਚਿੱਟੇ ਸੁਣੀਂਦੇ
ਕੋਇਲ ਸੁਣੀਂਦੀ ਕਾਲੀ
ਬਗਲਾ ਤਾਂ ਆਪਣੇ ਨਾਲ ਹੀ ਰਲ ਗਿਆ
ਰਹਿ ਗਈ ਕੋਇਲ ਬਿਚਾਰੀ
ਹਾਕਾਂ ਘਰ ਵੱਜੀਆਂ
ਛੱਡ ਮਿੱਤਰਾ ਫੁਲਕਾਰੀ।
ਤਿੰਨ ਦਿਨਾਂ ਦੀ ਤਿੰਨ ਪਾ ਮੱਖਣੀ
ਖਾ ਗਿਆ ਟੁੱਕ ਤੇ ਧਰਕੇ
ਮੈਨੂੰ ਆਂਹਦਾ ਘਿਉ ਨੀ ਜੋੜਦੀ
ਖਾਲੀ ਪੀਪੀ ਖੜਕੇ
ਐਡੇ ਸੋਹਣੇ ਨੂੰ
ਲੈ ਗਿਆ ਦਰੋਗਾ ਫੜ ਕੇ
ਲੈ ਦਿਉਰਾ ਆਪਾਂ ਖੁਰਲੀ ਬਣਾਈਏ
ਕੋਲ ਬਣਾਈਏ ਚਰਨਾ
ਇੱਕ ਚਿੱਤ ਕਰਦਾ ਦਿਉਰ ਮੇਰੇ ਦਾ
ਗੱਡ ਦਿਆਂ ਖੇਤ ਵਿੱਚ ਡਰਨਾ
ਦਾਰੂ ਪੀਵਾਂਗੇ
ਕੌਲ ਬਾਂਝ ਨਹੀਂ ਸਰਨਾ ।
ਪਾਈਏ-ਪਾਈਏ-ਪਾਈਏ
ਪੁੱਛਦੇ ਦਿਉਰ ਖੜ੍ਹੇ
ਤੇਰਾ ਕੀ ਦੁਖਦਾ ਭਰਜਾਈਏ,
ਪੱਲਾ ਚੱਕ ਉਤਲੇ ਦਾ
ਤੇਰੇ ਕੋਕੇ ਦਾ ਦਰਸ਼ਨ ਪਾਈਏ
ਸੋਹਣਾ ਮੁੱਖਣ ਦੇਹ
ਨਹੀਂ ਹੋਰ ਦੁਆਰੇ ਜਾਈਏ
ਮਿੱਤਰਾਂ ਨੂੰ ਕੀ ਘਾਟਾ
ਜੇਬ ਖੜਕਦੀ ਚਾਹੀਏ।
ਨੀ ਤੜਕੇ ਦਾ ਭਾਬੀ ਸੂੜ ਮਾਰਦਾ
ਨਾ ਨੀ ਘੱਲਿਆ ਟੁੱਕ ਟੇਰਾ
ਜੇ ਤਾਂ ਭਾਬੀ ਹੁੰਦੀ ਔਰਤ
ਸੌ-ਸੌ ਮਾਰਦੀ ਗੇੜਾ
ਛੱਪੜੀਆਂ ਦਾ ਪਾਣੀ ਪੀਤਾ
ਢਿੱਡ ਵਿੱਚ ਰੁੱਝੇ ਬਥੇਰਾ
ਭਾਬੀ ਅੱਡ ਹੋ ਜਾ
ਬਹੁਤ ਖੁਸ਼ੀ ਮਨ ਮੇਰਾ।
ਨੀ ਚੱਕ ਲਿਆ ਟੋਕਰਾ
ਤੁਰ ਪਈ ਰਕਾਨੇ
ਮੈਂ ਵੀ ਮਗਰੇ ਆਇਆ
ਭੀੜੀ ਗਲੀ ਵਿੱਚ ਹੋ ਗਏ ਟਾਕਰੇ
ਦੁੱਧ ਦਾ ਗਲਾਸ ਫੜਾਇਆ
ਜੇ ਡਰ ਮਾਪਿਆਂ ਦਾ
ਮਗਰ ਕਾਸਨੂੰ ਲਾਇਆ।
ਜਿਹੜਾ ਮੁੰਡਿਆ ਤੇਰਾ ਛੋਟਾ ਭਾਈ
ਕਰਦਾ ਹੱਥੋ ਪਾਈ
ਵੇ ਵੱਖੀ ਮੇਰੀ ’ਚੋਂ ਰੁੱਗ ਭਰ ਲੈਂਦਾ
ਕੁੜਤੀ ਪਾਟ ਗਈ ਸਾਰੀ
ਜੇ ਮੁੰਡਿਆ ਤੈਨੂੰ ਸੱਚ ਨੀ ਆਉਂਦਾ
ਕੋਲ ਖੜ੍ਹੀ ਸੁਨਿਆਰੀ
ਹਟਦਿਆਂ-ਹਟਦਿਆਂ ਤੋਂ
ਡਾਂਗ ਪੱਟਾਂ ਤੇ ਮਾਰੀ।
ਨੀ ਚੱਕ ਲਿਆ ਚਰਖਾ
ਧਰ ਲਿਆ ਢਾਕ ਤੇ
ਹੋਈ ਕੱਤਣੇ ਦੀ ਤਿਆਰੀ
ਧਰ ਕੇ ਚਰਖਾ ਚੜ੍ਹ ਗਈ ਪੌੜੀਆਂ
ਤੰਦ ਨਰਮੇ ਦੇ ਪਾਵੇ
ਆਖੇ ਤੂੰ ਲੱਗ ਜਾ ਨੀ
ਸੱਪ ਲੜ ਕੇ ਮਰ ਜਾਵੇਂ।
ਸਾਉਣ ਮਹੀਨਾ ਛੜਾ ਮਸਤ ਜਾਂਦਾ
ਰੱਖਦਾ ਡਾਂਗ ਨਰੋਈ
ਖਾ ਕੇ ਗੇੜਾ ਕੱਲਰ ‘ਚ ਬਹਿ ਗਿਆ
ਭਬਕਾ ਨਾ ਆਇਆ ਕੋਈ
ਆਪੇ ਥਿਆ ਜੂ ਗੀ
ਜੇ ਕਰਮਾਂ ਵਿੱਚ ਹੋਈ।