ਆਪ ਤਾਂ ਮੁੰਡੇ ਨੇ ਕੈਂਠਾ ਘੜਾ ਲਿਆ
ਸਾਨੂੰ ਵੀ ਘੜਾ ਦੇ ਛੱਲਾ ਮੁੰਡਿਆ
ਨਹੀਂ ਤਾਂ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆ।
Deor bharjayii
ਦਿਨ ਨਾ ਵੇਖਦਾ ਰਾਤ ਨਾ ਵੇਖਦਾ ਆ ਖੜਕਾਉਂਦਾ ਕੁੰਡਾ ਹਾੜਾ ਨੀ ਮੇਰਾ ਦਿਲ ਮੰਗਦਾ ਟੁੱਟ ਪੈਣਾ ਲੰਬੜਾਂ ਦਾ ਮੁੰਡਾ।[/blockquote]
ਦਿਨ ਨਾ ਵੇਖਦਾ ਰਾਤ ਨਾ ਵੇਖਦਾ
ਆ ਖੜਕਾਉਂਦਾ ਕੁੰਡਾ
ਹਾੜਾ ਨੀ ਮੇਰਾ ਦਿਲ ਮੰਗਦਾ
ਟੁੱਟ ਪੈਣਾ ਲੰਬੜਾਂ ਦਾ ਮੁੰਡਾ।
ਸੁਣ ਵੇ ਦਿਉਰਾ ਫੌਰਨ ਵਾਲਿਆ
ਲੱਗੇਂ ਜਾਨ ਤੋਂ ਮਹਿੰਗਾ
ਵੇ ਲੈ ਜਾ ਮੇਰਾ ਲੱਕ ਮਿਣਕੇ
ਮੇਲੇ ਗਿਆ ਤਾਂ ਲਿਆ ਦੇਈਂ ਲਹਿੰਗਾ !
ਜੇ ਮੁੰਡਿਓ ਤੁਸੀਂ ਵਿਆਹ ਵੇ ਕਰਾਉਣਾ
ਦਾਜ ਤੋਂ ਦੱਸੋ ਤੁਸੀਂ ਕੀ ਲੈਣਾ
ਮੁੰਡਿਓ ਵੇ ਸੋਹਣੀ ਨਾਰ ਉਮਰਾਂ ਦਾ ਗਹਿਣਾ ਮੁੰਡਿਓ ਵੇ
ਗਿੱਧੇ ਵਿੱਚ ਤੂੰ ਨੱਚਦੀ
ਮਾਰ ਮਾਰ ਕੇ ਅੱਡੀ
ਮੁੰਡੇ ਵੀ ਬੈਠੇ ਨੇ
ਬੈਠੇ ਨੇ ਮੂੰਹ ਟੱਡੀ।
ਦਿਉਰ ਮੇਰੇ ਦਾ ਪਵੇ ਚੁਬਾਰਾ,
ਤਿੰਨ ਭਾਂਤ ਦੀ ਇੱਟ ਲੱਗ ਜਾਂਦੀ।
ਚਹੁੰ ਭਾਂਤ ਦਾ ਗਾਰਾ,
ਅੰਦਰੋਂ ਡਰ ਲੱਗਦਾ,
ਬੁਰਛਾ ਦਿਉਰ ਕੁਮਾਰਾ।
ਲੋਕਾਂ ਦੇ ਗੱਡੇ ਹਾਰ ਸ਼ਿੰਗਾਰੇ
ਸਾਡੇ ਗੱਡੇ ਨੂੰ ਘੁਣ ਵੇ
ਤੂੰ ਬੁੱਢਾ ਸੁਣੀਂਦਾ
ਮੇਰੇ ਤੇ ਜਵਾਨੀ ਹੁਣ ਵੇ।
ਡੁੱਬੜੀ ਦੇ ਨੈਣ ਤਿੱਖੇ,
ਕਰਕੇ ਛੱਡਣ ਸ਼ੁਦਾਈ।
ਭਾਬੀ ਦਿਉਰ ਨੂੰ ਆਖਣ ਲੱਗੀ,
ਮਗਰੇ ਨਾ ਤੁਰ ਜਾਈਂ।
ਤੇਰੇ ਵਰਤਣ ਨੂੰ,
ਫੁੱਲ ਵਰਗੀ ਭਰਜਾਈ।
ਲੰਮੀ ਧੌਣ ਤੇ ਸਜੇ ਤਵੀਤੀ,
ਮਧਰੀ ਧੌਣ ਤੇ ਵਾਲੇ।
ਰੋਟੀ ਲੈ ਕੇ ਚੱਲ ਪਈ ਖੇਤ ਨੂੰ,
ਦਿਉਰ ਮੱਝੀਆਂ ਚਾਰੇ।
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ,
ਜਾਂਦੀ ਨੂੰ ਅੱਖੀਆਂ ਮਾਰੇ।
ਟੁੱਟ ਪੈਣਾ ਵਿਗੜ ਗਿਆ,
ਬਿਨ ਮੁਕਲਾਈਆਂ ਭਾਲੇ।
ਵਿਹੜੇ ਦੇ ਵਿਚ ਖੜ੍ਹੀ ਭਾਬੀਏ,
ਮੈਂ ਤਾਂ ਨਿਗਾਹ ਟਿਕਾਈ।
ਤੂੰ ਤਾਂ ਸਾਨੂੰ ਯਾਦ ਨੀ ਕਰਦੀ,
ਮੈਂ ਨੀ ਦਿਲੋਂ ਭੁਲਾਈ।
ਤੇਰੇ ਨਖਰੇ ਨੇ,
ਅੰਗ ਕਾਲਜੇ ਲਾਈ।
ਜੇ ਭਾਬੀ ਮੇਰਾ ਖੂਹ ਨੀ ਜਾਣਦੀ,
ਖੁਹ ਨੀ ਤੂਤਾਂ ਵਾਲਾ।
ਜੇ ਭਾਬੀ ਮੇਰਾ ਨਾਂ ਨੀ ਜਾਣਦੀ,
ਨਾਂ ਮੇਰਾ ਕਰਤਾਰਾ।
ਬੋਤਲ ਪੀਂਦੇ ਦਾ,
ਸੁਣ ਭਾਬੀ ਲਲਕਾਰਾ।
ਦੇਖੋ ਨੀ ਸਈਓ
ਮੇਰੀ ਘੜਤ ਤਵੀਤ ਦੀ
ਸਾਂਭ ਲੈ ਹਵੇਲੀ
ਜਿੰਦ ਜਾਂਦੀ ਐ ਵੇ ਬੀਤਦੀ।