ਤੇਰੇ ਤਾਈਂ ਮੈਂ ਆਈ ਵੀਰਨਾ
ਲੰਮਾ ਧਾਵਾ ਧਰਕੇ
ਸਾਕ ਇੰਦੋ ਦਾ ਦੇ ਦੇ ਵੀਰਨਾ
ਆਪਾਂ ਬਹਿ ਜਾਈਏ ਰਲਕੇ
ਚੰਗਾ ਮੁੰਡਾ ਨਰਮ ਸੁਭਾਅ ਦਾ
ਅੱਖ ‘ਚ ਪਾਇਆ ਨਾ ਰੜਕੇ
ਸਾਕ ਭਤੀਜੀ ਦਾ
ਭੁਆ ਲੈ ਗਈ ਅੜਕੇ।
Dadka mail
ਸੁਣ ਨੀ ਚਾਚੀਏ ਸੁਣ ਨੀ ਤਾਈਏ
ਸੁਣ ਵੱਡੀਏ ਭਰਜਾਈਏ
ਪੇਕੇ ਵੀਰ ਬਿਨਾਂ ਨਾ ਆਈਏ
ਸਹੁਰੇ ਕੰਤ ਬਿਨਾਂ ਨਾ ਜਾਈਏ
ਰੰਗ ਦੇ ਕਾਲੇ ਨੂੰ
ਨਾਭਿਓਂ ਕਲੀ ਕਰਾਈਏ।
ਸੁਣ ਵੇ ਚਾਚਾ,
ਸੁਣ ਵੇ ਤਾਇਆ,
ਸੁਣ ਵੇ ਬਾਬਲਾ ਮੋਢੀ,
ਦਾਰੂ ਪੀਣੇ ਦੇ,
ਧੀ ਵੇ ਕੂੰਜ ਕਿਉ ਡੋਬੀ,
ਦਾਰੂ ਪੀਣੇ…,
ਜਾਗੋ ਚੱਕ ਕੇ ਪਾਓ ਬੋਲੀਆਂ
ਗੀਟੀਆਂ ਦੇ ਨਾਲ ਪਟੁ ਗਈ..
ਗਿੱਧੇ ਦੇ ਵਿਚ ਚਾਚੀ ਨਖਰੋ
ਲਾਟ ਵਾਂਗਰਾਂ ਮਚੁਗੀ….
ਜਾਗੋ ਕਰਮਾ ਵਾਲੜੀਏ ਭੂਆ ਦੇ ਘਰ ਬਾਲਣਾ ਤੂੰ
ਮਾਮੀ ਤੈਨੂੰ ਤੇਲ ਚੜਾਏ ..
ਮਾਮਾ ਤੇਰੀਆਂ ਬਤੀਆਂ ਪਾਵੇ
ਫੁਫੜ ਦੇ ਘਰ ਬਾਲਣਾ ਤੂੰ…
ਜਾਗੋ ਕਰਮਾ ਵਾਲੜੀਏ ਭੂਆ ਦੇ ਘਰ ਬਾਲਣਾ ਤੂੰ
ਬਾਰੀ ਬਰਸੀ ਖੱਟਣ ਗਿਆ ਸੀ ਖੱਟ
ਕੇ ਲਿਆਂਦੀ ਡੱਬੀ ਤਾਏ ਨੇ ਤਾਈ ਲਾਡਲੀ ਰੱਖੀ
ਸਿਰ ਮੁੰਨ ਕੇ ਵਿਚਾਲੇ ਬੋਧੀ ਰੱਖੀ
ਚਾਚਾ ਚਾਚੀ ਨੂੰ ਸਮਝਾ
ਲੈ ਇਹ ਅਣਗਿਹਲੀ ਕਰਦੀ
ਏ ਸਾਡੇ ਵਿਹੜੇ ਦੇ ਵਿੱਚ ਜਾਮਣੇ
ਇਹ ਜਾਮਣ ਤੇ ਚੜ੍ਹ ਦੀ ਏ |
ਆੜੂ ਆੜੂ ਆੜੂ
ਭੂਆ ਸਾਡੀ ਏਸ਼ ਕਰੇ
ਫੁਫੜ ਮਾਰੇ ਚਾੜੂ
ਬਣ ਕੇ ਪਟੋਲਾ ਭੂਆ
ਆਈ ਮੱਥੇ ਚੌਂਕ ਗਜਾ ਕੇ
ਭੂਆ ਨੇ ਵਿਹੜਾ ਪੱਟ ਸੁਟਿਆ
ਘੱਗਰਾ ਛੈਲ ਦਾ ਪਾ ਕੇ
ਚਾਚੀ ਨੱਖਰੋ ਨਿੱਕਲ ਚੱਲੀ ਕੱਛ
‘ਚ ਲੈ ਕੇ ਪਰਨਾ , ਕਹਿੰਦੀ
ਬਹੀਆ ਕਰਨਾ, ਬਈਏ
ਬਿੰਨਾਂ ਨਹੀਂ ਸਰਨਾ |
ਚਾਚਾ ਚਾਚੀ ਨੂੰ ਸਮਝਾ ਲੈ ਲੱਛਣ
ਮਾੜੇ ਕਰਦੀ ਏ ਸਾਡੇ ਚੰਗੇ ਭਲੇ
ਮੁੰਡੇ ਜਿਨ੍ਹਾਂ ਨੂੰ ਸੈਨਤਾਂ ਕਰਦੀ ਏ
ਆਉਣ ਜਾਣ ਨੂੰ ਨੌ ਦਰਵਾਜ਼ੇ ,
ਖਿਸਕ ਜਾਣ ਨੂੰ ਮੋਰੀ ,
ਚੱਕ ਲੋ ਭੂਆ ਨੂੰ
ਨਾ ਡਾਕਾ ਨਾ ਚੋਰੀ
- 1
- 2