• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Common Tags Punjabi Kahanian Punjabi Kahani

ਪੇਟ ਦੀ ਅੱਗ

by Jasmeet Kaur November 1, 2021

ਸਰਵਿਸ ਸਲੈਕਸ਼ਨ ਬੋਰਡ ਦੀ ਦੁਮੰਜਲੀ ਬਿਲਡਿੰਗ ਦੇ ਬਾਹਰ ਬੇ-ਰੁਜ਼ਗਾਰਾਂ ਦੀ ਭੀੜ ਇਕ ਅਸਾਮੀ ਲਈ ਲਗਪਗ ਸੌ ਕੈਂਡੀਡੇਟ। ਸਭ ਦੇ ਚਿਹਰਿਆਂ ਤੇ ਨਿਰਾਸ਼ਾ-ਆਸ਼ਾ ਦੇ ਮਿਲਵੇਂ ਚਿੰਨ੍ਹ। ਬੋਰਡ ਦੇ ਚੇਅਰਮੈਨ ਸਾਹਿਬ ਦੇ ਲੇਟ ਹੋ ਜਾਣ ਕਾਰਣ, ਇੰਟਰਵਿਊ 10 ਵਜੇ ਦੀ ਨਿਸਬਤ 12 ਵਜੇ ਅਰੰਭ ਹੋਈ। ਮੁਲਾਕਾਤੀਆਂ ਦੀ ਤਰ੍ਹਾਂ ਵਾਰੀ ਵਾਰੀ ਕੈਂਡੀਡੇਟ ਅੰਦਰ ਜਾਂਦੇ ਰਹੇ ਤੇ ਵਾਪਸ ਆਉਂਦੇ ਰਹੇ ਢਾਈ ਵਜੇ ਤੱਕ ਸਾਰੇ ਦੇ ਸਾਰੇ ਭੁਗਤ ਚੁਕੇ ਸਨ। ਅਖੀਰ ਵਿਚ ਉਸ ਨੌਜਵਾਨ ਨੂੰ ਸਮਾਂ ਦਿੱਤਾ ਗਿਆ, ਆਪਣੀ ਵਾਰੀ ਤੋਂ ਖੁੰਝ ਚੁਕਾ ਸੀ।
ਤੁਸੀਂ ਏਨੇ ਲੇਟ ਕਿਉਂ ਹੋ ਗਏ ਹੋ?“ ਚੇਅਰਮੈਨ ਨੇ ਨੌਜਵਾਨ ਤੇ ਸਰਸਰੀ ਝਾਤ ਸੁਟਦਿਆਂ ਪੁੱਛਿਆ।
‘‘ਜੀ ਮੈਂ ਰੋਟੀ ਖਾਣ ਚਲਾ ਗਿਆ ਸਾਂ।”
‘ਤੁਹਾਨੂੰ ਪਤਾ ਏ, ਇੰਟਰਵਿਊ ਦਾ ਸਮਾਂ 2 ਵਜੇ ਤੱਕ ਸੀ ਜਦਕਿ ਹੁਣ ਢਾਈ ਵਜ ਚੁੱਕੇ ਨੇ। ਚੇਅਰਮੈਨ ਦੀ ਨਾਲ ਦੀ ਕੁਰਸੀ ਤੇ ਬੈਠੇ ਭੱਦਰਪੁਰਸ਼ ਨੇ ਕਲਾਕ ਵੱਲ ਤਕਦਿਆਂ ਕਿਹਾ।
ਅਸਲ ਵਿਚ ਮੈਂ ਜਦੋਂ ਗਿਆ ਸੀ, ਉਸ ਸਮੇਂ ਮੇਰੇ ਤੋਂ ਪਹਿਲਾਂ ਹਾਲੇ ਕਾਫੀ ਕੈਂਡੀਡੇ ਟ ਸਨ ਨੌਜਵਾਨ ਬੜਾ ਹੀ ਸੰਜੀਦਾ ਹੋ ਗਿਆ ਸੀ।
‘ਤੇ ਫਰਜ਼ ਕਰੋ- ਤੁਹਾਡੀ ਇਸ ਲੇਟ ਕਾਰਣ, ਤੁਹਾਨੂੰ ਰੀਜੈਕਟ ਕਰ ਦਿੱਤਾ ਜਾਂਦਾ, ਤਾਂ ਕੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਹੁੰਦਾ।
“ਜਰੂਰ ਹੁੰਦਾ ਪਰ ਫਿਰ ਉਸ ਤੋਂ ਵੀ ਵੱਧ ਹੋਣਾ ਸੀ, ਜੇ ਭੁੱਖਾ ਵੀ ਰਹਿੰਦਾ ਤੇ ਨੌਕਰੀ ਵੀ ਨਾ ਮਿਲਦੀ….!
ਬੋਰਡ ਦਾ ਚੇਅਰਮੈਨ ਤੇ ਮੈਂਬਰ ਪ੍ਰਸ਼ਨ-ਵਿਹੂਣ ਹੋ ਗਏ।

ਲਾਗ ਦੀ ਬਿਮਾਰੀ

by Sandeep Kaur October 30, 2021

ਸਹਿਜਪ੍ਰੀਤ ਦੀ ਮੰਮੀ ਨੂੰ ਫਿਕਰ ਜਿਹਾ ਹੋ ਗਿਆ ਸੀ। ਉਸ ਦੀ ਧੀ ਕਦੇ ਇਨੀ ਸੁਸਤ ਅਤੇ ਖੋਈ ਖੋਈ ਜਿਹੀ ਨਹੀਂ ਹੋਈ ਸੀ। ਉਹ ਸਕੂਲ ਵਿੱਚ ਪੜ੍ਹਦੀ ਬੜੀ ਹੱਸਮੁੱਖ ਅਤੇ ਸ਼ਰਾਰਤੀ ਹੁੰਦੀ ਸੀ। ਸ਼ਹਿਰ ਦੇ ਕਾਲਜ ਜਾ ਕੇ ਵੀ ਉਸ ਦੇ ਸੁਭਾਅ ਵਿੱਚ ਕੋਈ ਵਧੇਰੇ ਫਰਕ ਨਹੀਂ ਪਿਆ ਸੀ।
ਇਕ ਮਹੀਨੇ ਤੋਂ ਉਹ ਵੇਖ ਰਹੀ ਸੀ ਕਿ ਕੁੜੀ ਚੁੱਪ ਚੁੱਪ ਅਤੇ ਕੁਝ ਸੋਚਾਂ ਵਿੱਚ ਡੁੱਬੀ ਰਹਿੰਦੀ ਸੀ। ਕਾਲਜ ਜਾਣ ਵੇਲੇ ਤਾਂ ਉਸ ਦਾ ਚਿਹਰਾ ਕੁਝ ਟਹਿਕਿਆ ਹੁੰਦਾ ਸੀ ਪਰ ਘਰ ਸਦਾ ਮੁਰਝਾਏ ਫੁੱਲ ਵਾਂਗ ਹੀ ਪੁੱਜਦੀ ਸੀ। ਉਹ ਘਰ ਵੀ ਅੱਖਾਂ ਮੀਚਕੇ ਜਾਂ ਤਾਂ ਕੁਰਸੀ ਉੱਤੇ ਬੈਠੀ ਸੋਚਾਂ ਵਿੱਚ ਵਹਿ ਤੁਰਦੀ ਜਾਂ ਫਿਰ ਬੈਂਡ ਉੱਤੇ ਪਈ ਬੇਚੈਨੀ ਵਿੱਚ ਪਾਸੇ ਪਰਤਦੀ ਰਹਿੰਦੀ ਸੀ।
ਸਹਿਜ ਬੇਟੀ ਤੇਰਾ ਕੁਝ ਦੁਖਦਾ ਏ, ਬੜੀ ਚੁੱਪ ਜਿਹੀ ਰਹਿੰਦੀ ਏ ਇੱਕ ਦਿਨ ਉਸ ਦੀ ਮਾਂ ਨੇ ਪੁੱਛ ਹੀ ਲਿਆ।
ਮੰਮੀ ਕਈ ਵਾਰੀ ਮੇਰੇ ਅੰਦਰੋਂ ਕੁਝ ਬਾਹਰ ਆਉਣ ਨੂੰ ਕਰਦਾ ਏ, ਅਤੇ ਬਹੁਤੇ ਵਾਰੀ ਬਹੁਤ ਕੁਝ ਬਾਹਰੋਂ ਮੇਰੇ ਅੰਦਰ ਜਾਣ ਦੀ ਜਿੱਦ ਜਿਹੀ ਵੀ ਕਰਦਾ ਰਹਿੰਦਾ ਏ ਅਗੋਂ ਉਹ ਚੁੱਪ ਹੋ ਗਈ।
ਅਜਿਹੀ ਉਮਰ ਵਿੱਚ ਇਹ ਲਾਗ ਦੀ ਬਿਮਾਰੀ ਹੋ ਹੀ ਜਾਂਦੀ ਏ।” ਮਾਂ ਕਹਿਣ ਨੂੰ ਤਾਂ ਕਹਿ ਗਈ, ਪਰ ਉਸ ਦਾ ਮੱਥਾ ਠਣਕਿਆ।

 ਐਸਾ ਕਿਉਂ?

by Jasmeet Kaur October 29, 2021

ਇੰਝ ਲਗਦਾ ਸੀ ਜਿਵੇਂ ਉਹ ਇਕ ਦੂਜੇ ਨੂੰ ਸਮਝ ਚੁੱਕੇ ਹੋਣ। ਉਨ੍ਹਾਂ ਦੀ ਕੋਈ ਵੀ ਗੱਲ ਇਕ ਦੂਜੇ ਤੋਂ ਲੁਕੀ ਹੋਈ ਨਹੀਂ ਸੀ। ਸੌਰਭ ਦੀ ਹਰੇਕ ਸੋਚ ਦਾ ਹੱਲ ਅਨੂ ਹੀ ਸੀ। ਸੌਰਭ ਲਈ ਤਾਂ ਅਨੂ ਜਿਵੇਂ ਇਕ ਚਾਨਣਾ, ਪ੍ਰੇਣਾ, ਉਤਸ਼ਾਹ ਸਭ ਕੁਝ ਸੀ ਤੇ ਅਨੂ ਵੀ ਤਾਂ ਸੌਰਭ ਵਿੱਚੋਂ ਆਪਣਾ ਆਪ ਪੂਰਾ ਹੁੰਦਾ ਵੇਖ-ਵੇਖ ਜੀਊਂਦੀ ਸੀ।
ਅਨੂ ਦੇ ਦ੍ਰਿੜ ਹੱਥ ਸੌਰਭ ਦੀਆਂ ਭਾਵੁਕ ਅੱਖਾਂ ਦੇ ਅੱਥਰੂ ਪੂੰਝਦੇ। ਟੁੱਟਿਆਂ, ਵੈਰਾਗ ਸੌਰਭ ਅਨੂ ਦੀ ਗੋਦ ਚ ਸਿਰ ਰੱਖ ਇੰਝ ਨਿਸ਼ਚਿੰਤ ਹੋ ਸੌਂ ਜਾਂਦਾ ਜਿਵੇਂ ਬੱਚਾ ਹੋਵੇ।
ਪਰ ਇਹ ਤਾਂ ਨੌਜਵਾਨ ਦੋਸਤਾਂ ਦੀ ਸਾਂਝ ਸੀ- ਇਕ ਦੂਜੇ ਦੇ ਹਰ ਵਕਤ ਦੇ ਸੁਨੇਹੀਦੋ ਚੰਗੇ ਸਾਥੀ, ਪ੍ਰੇਮ ਭਿੱਜੇ, ਪਰ ਅੱਤ ਸ਼ਾਂਤ
ਅੱਜ ਕੋਈ ਨਵੀਂ ਗੱਲ ਨਹੀਂ ਸੀ ਹੋਈ ਸੌਰਭ ਬਹੁਤ ਉਦਾਸ ਸੀ। ਅਨੂ ਦੇ ਹੱਥਾਂ ਨੇ ਉਸਨੂੰ ਸਹਾਰਾ ਦਿੱਤਾ ਤੇ ਸੌਰਭ ਅਨੂ ਦੀ ਗੋਦ ‘ਚ ਲੰਮੇ ਪਿਆ ਫੁੱਟ ਫੁੱਟ ਕੇ ਰੋਣ ਲੱਗ ਪਿਆ, ਬਹੁਤ ਉਦਾਸ ਅੱਥਰੂ ਅਚਾਨਕ ਸੌਰਭ ਨੂੰ ਕੁਝ ਮਹਿਸੂਸ ਹੋਇਆ। ਉਸਨੇ ਅੱਖਾਂ ਖੋਹਲੀਆਂ। ਅਨੂ ਦਾ ਚਿਹਰਾ ਉਸਦੇ ਚਿਹਰੇ ਵੱਲ ਝੁਕਦਾ ਆ ਰਿਹਾ ਸੀ। ਸੌਰਭ ਤਬਕ ਗਿਆ। ਇਸ ਚਿਹਰੇ ਵਿਚ ਤਾਂ ਅਨੂ ਹੈ ਹੀ ਨਹੀਂ ਸੀ, ਉਥੇ ਤਾਂ ਕੋਈ ਹੋਰ ਹੀ ਲਾਲਸਾ ਸੀ।
ਸੌਰਭ ਜਲਦੀ ਨਾਲ ਉਠ ਖੜੋਤਾ, ਅਨੂ ਦੇ ਹੱਥ ਬੜੀ ਆਸ਼ਾ ਨਾਲ ਵਧੇ, ਅਨੂ ਦੀਆਂ ਅੱਖਾਂ ਤਰਲਾ ਕਰ ਰਹੀਆਂ ਸਨ, ਉਸਦਾ ਸਾਰਾ ਸਰੀਰ ਜਿਵੇਂ ਨਿਮੰਣ ਦੇ ਰਿਹਾ ਹੋਵੇ। ਸੌਰਭ ਨੇ ਇਕ ਡੂੰਘੀ ਤਕਣੀ ਅਨੂ ਵੱਲ ਪਾਈ ਤੇ ਬਾਹਰ ਤੁਰ ਗਿਆ।
ਅਗਲੀ ਸਵੇਰ ਸੌਰਭ ਨੇ ਜਦ ਅਨੁ ਦਾ ਦਰਵਾਜ਼ਾ ਖਟਖਟਾਇਆ ਤਾਂ ਅਵਾਜ਼ ਆਈ, ਵਾਪਿਸ ਚਲੇ ਜਾਓ’ ਇਹ ਅਵਾਜ਼ ਸੀ ਕਿ ਫੰਕਾਰ, ਜ਼ਹਿਰੀਲੀ, ਬਦਲੇ ਨਾਲ ਭਰੀ, ਸੌਰਭ ਹੈਰਾਨ ਸੀ
ਸ਼ਾਮ ਨੂੰ ਸੌਰਭ ਫੇਰ ਵਾਪਸ ਆਇਆ, ਫਿਰ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੁੱਲ ਗਿਆ, ਪਰ ਅੰਦਰ ਅਨੂ ਜ਼ਿੰਦਾ ਨਹੀਂ ਸੀ।

ਹੀਰੋ

by Sandeep Kaur October 27, 2021

ਕਾਲਜ ਦੇ ਚੱਲਦੇ ਸੈਸ਼ਨ ਦੇ ਅੱਧ ਵਿੱਚ ਇੱਕ ਕੁੜੀ ਆ ਦਾਖਲ ਹੋਈ। ਕੁੜੀ ਕੀ ਆਈ, ਕਾਲਜ ਵਿੱਚ ਇੱਕ ਧਮਾਕਾ ਪੈ ਗਿਆ। ਹਰ ਥਾਂ ਉਸ ਦੀ ਚਰਚਾ ਚਲਦੀ ਰਹਿੰਦੀ ਸੀ।ਦੋ ਚਾਰ ਦਿਨਾਂ ਵਿੱਚ ਹੀ ਪਤਾ ਲੱਗ ਗਿਆ ਕਿ ਉਹ ਇੱਕ ਉੱਚ ਸਰਕਾਰੀ ਅਫਸਰ ਦੀ ਇੱਕਲੋਤੀ ਧੀ ਸੀ ਅਤੇ ਉਸ ਦਾ ਨਾਮ ਸੰਯੋਗਤਾ ਸੀ।
ਪਹਿਲੇ ਹਫਤੇ ਹੀ ਸੰਯੋਗਤਾ ਨੇ ਬਹੁਤ ਸਾਰੇ ਮੁੰਡਿਆਂ ਨਾਲ ਜਾਣ-ਪਹਿਚਾਣ ਬਣਾ ਲਈ ਸੀ। ਉਹ ਸੋਹਣੀ ਹੋਣ ਦੇ ਨਾਲ ਨਾਲ ਬਹੁਤ ਹੀ ਹੁਸ਼ਿਆਰ ਅਤੇ ਚੁਸਤ ਚਲਾਕ ਸੀ। ਹਾਜਰ ਜਵਾਬ ਇੰਨੀ ਜਿਵੇਂ ਸਵਾਲ ਜਾਂ ਮਖੌਲ ਦਾ ਉਸ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੋਵੇ।
ਇੱਕ ਮਹੀਨੇ ਵਿੱਚ ਹੀ ਉਹ ਕਾਲਜ ਦੇ ਮੁੰਡਿਆਂ ਲਈ ਇੱਕ ਸਵਾਲ ਬਣ ਗਈ ਸੀ।ਹਰ ਮੁੰਡਾ ਉਸ ਨੂੰ ਆਪਣੇ ਨੇੜੇ ਸਮਝਦਾ ਸੀ। ਅੰਤ ਮੁੰਡਿਆਂ ਨੇ ਇੱਕ ਫੈਸਲਾ ਕੀਤਾ ਕਿ ਸੰਯੋਗਤਾ ਨੂੰ ਕਿਸੇ ਵਿਸ਼ੇਸ਼ ਹੋਟਲ ਵਿੱਚ ਖਾਣੇ ਉੱਤੇ ਸੱਦਿਆ ਜਾਵੇ। ਉਸ ਦੇ ਆਉਣ ਉੱਤੇ ਇਕ ਹਾਰ ਉਸ ਦੇ ਗਲ ਵਿੱਚ ਪਾ ਦਿੱਤਾ ਜਾਵੇ ਅਤੇ ਦੂਜਾ ਉਸਦੇ ਹੱਥ ਫੜਾਕੇ ਮੁੰਡਿਆਂ ਵੱਲ ਇਸ਼ਾਰਾ ਕੀਤਾ ਜਾਵੇ। ਜਿਸ ਦੇ ਗਲ ਵਿੱਚ ਉਹ ਹਾਰ ਪਾ ਦੇਵੇ ਗੀ, ਉਹ ਕਾਲਜ ਦਾ ਹੀਰੋ ਹੋਵੇਗਾ।
ਨੀਅਤ ਸਮੇਂ ਸਾਰੇ ਮੁੰਡੇ ਹੋਟਲ ਵਿੱਚ ਪਹੁੰਚ ਗਏ ਸਨ। ਸੰਯੋਗਤਾ ਆਪਣੀ ਕਾਰ ਵਿੱਚ ਆਈ। ਉਸ ਦੇ ਨਾਲ ਉਸ ਵਰਗਾ ਅੱਤ ਸੁੰਦਰ ਲੜਕਾ ਸੀ। ਉਸ ਦੇ ਗਲ ਵਿੱਚ ਪਹਿਲਾਂ ਹੀ ਹਾਰ ਪਾਇਆ ਹੋਇਆ ਸੀ। ਕਾਲਜ ਦੇ ਮੁੰਡੇ ਸਿਰ ਝੁਕਾਈ । ਸੰਯੋਗਤਾ ਦੇ ਨਾਲ ਆਪਣੇ ‘ਹੀਰੋ’ ਨੂੰ ਵੀ ਮਿਲ ਰਹੇ ਸਨ।

ਸੱਠ ਰੁਪਏ

by Jasmeet Kaur October 26, 2021

“ਮੰਮੀ…ਮੰਮੀ….ਮੰਮੀ…. ਸਾਹਮਣੀ ਤੋਥੀ ਵਿਚ ਜਿਹੜਾ ਪੁਰੀ ਸੈਬ ਰਹਿੰਦੇ ਉਹਨਾਂ ਦਾ ਤੱਤਾ ਅਧਾ ਤਿਲੋ ਦੁਦ ਤੇ ਦਾਲਮੀਆਂ ਦੇ ਬਿਸਕੁਟ ਖਾਂਦਾ ਏ ਮੈਂ ਪੂਰੀ ਸੈਬ ਨੂੰ ਤਹਾਂਗਾ ਕਿ ਤੁਤੀ ਥਾਂ ਤੇ ਮੈਨੂੰ ਆਪਣੇ ਤੋਲ ਰਥ ਲਓ ਇਹ ਨਿੱਕੀਆਂ ਨਿੱਕੀਆਂ ਗੱਲਾਂ 4-5 ਸਾਲ ਦੇ ਪੱਪੂ ਨੇ ਕਹੀਆਂ।
“ਪੁੱਤਰ ਮੈਂ ਕੀ ਕਹਾਂ ਆਪਣੇ ਡੈਡੀ ਨੂੰ ਪੁੱਛ
ਦੈਦੀ ਦੈਦੀ, ਤੁਸੀਂ ਦਬੋ ਨਾਂ- ਮੈਂ ਪੂਰੀ ਹੋਰਾਂ ਦੇ…ਇ ਗੱਲਾਂ ਕਰਦੇ ਕਰਦੇ ਉਹ ਭਾਰਤ ਨਗਰ ਦੇ ਚੌਕ ਵਿਚ ਆ ਚੁਕੇ ਸਨ। ਇਸ ਚੌਂਕ ਵਿਚ ਇਕ ਵੱਡੇ ਸਾਰੇ ਕੱਪੜੇ ਉਤੇ ਮਾਟੋ ਲਿਖਿਆ ਹੋਇਆ ਸੀ “ਮਾਸ ਸਤੰਬਰ ਮੇ 60 ਰੁਪਏ ਕਮਾਓ ਜ਼ਿਲਾ ਲੁਧਿਆਣਾ ਵਿਚ ਨਸਬੰਦੀ ਕਰਾਓ।’’ ਨਾਲ ਇਕ ਸਟੇਜ ਲੱਗੀ ਹੋਈ ਸੀ ਜਿਸ ਤੇ ਅਨਾਉਸਮੈਂਟ ਹੋ ਰਹੀ ਸੀ: 0 ਰੁਪਏ ਕਮਾਓ, 60 ਰੁਪਏ ਕਮਾਓ….।
ਪੱਪੂ ਕਹਿਣ ਲੱਗਾ ‘ਦਿੰਦੀ ਆਉ ਆਪਾਂ ਵੀ ਸੱਥ ਪਲਈਏ ਲੈ ਲਈਏ।

ਨਵੰਬਰ-1972

ਨਵੀਂ ਰਜਾਈ

by Sandeep Kaur October 24, 2021

ਸਰਦੀਆਂ ਦੇ ਅਰੰਭ ਤੋਂ ਹੀ ਇੱਕ ਨਵੀਂ ਰਜਾਈ ਬਣਾਉਣ ਦਾ ਮਸਲਾ ਘਰ ਵਿੱਚ ਚਲ ਰਿਹਾ ਸੀ। ਗਰੀਬੂ ਦੀ ਦਿਹਾੜੀ ਅਤੇ ਬਚਨੀ ਦੀ ਲੋਕਾਂ ਦੇ ਘਰ ਕੀਤੀ ਮਿਹਨਤ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਦਾ ਸੀ। ਕੁੜੀ ਭਰ ਜਵਾਨ ਹੋ ਗਈ ਸੀ, ਉਸ ਦੇ ਵਿਆਹ ਲਈ ਵੀ ਕੁਝ ਬਚਾਉਣਾ ਜਰੂਰੀ ਸੀ।
ਘਰ ਵਿੱਚ ਕੇਵਲ ਚਾਰ ਹੀ ਰਜਾਈਆਂ ਸਨ। ਸਭ ਤੋਂ ਮਾੜੀਆਂ ਦੋ ਰਜਾਈਆਂ ਮਾਪਿਆਂ ਨੇ ਆਪਣੇ ਲਈ ਰੱਖੀਆਂ ਸਨ। ਪੰਦਰਾਂ ਸਾਲ ਦੇ ਜੌੜੇ ਮੁੰਡੇ ਇੱਕ ਰਜਾਈ ਵਿੱਚ ਪੈਂਦੇ ਸਨ। ਸਭ ਤੋਂ ਛੋਟਾ ਦਸ ਸਾਲ ਦਾ ਕੁਲਦੀਪ ਆਪਣੀ ਅਠਾਰਾਂ ਸਾਲ ਦੀ ਭੈਣ ਸੀਬੋ ਨਾਲ ਪੈਂਦਾ ਸੀ। ਕੁਲਦੀਪ ਹਰ ਰੋਜ ਜਿੱਦ ਕਰਿਆ ਕਰਦਾ ਸੀ ਕਿ ਉਸ ਨੇ ਭੈਣ ਨਾਲ ਨਹੀਂ ਪੈਣਾ, ਉਹ ਔਖਾ ਹੁੰਦਾ ਏ। ਭੈਣ ਨਿੱਤ ਆਪਣੇ ਵੀਰ ਨੂੰ ਪਿਆਰ ਕਰਕੇ ਅਤੇ ਉਸ ਦੇ ਕੰਨ ਵਿੱਚ ਕੁਝ ਕਹਿਕੇ ਨਾਲ ਪਾ ਲਿਆ ਕਰਦੀ ਸੀ।
ਅੱਜ ਦੀਪਾ ਆਪਣੀ ਜਿੱਦ ਉੱਤੇ ਅੜ ਹੀ ਗਿਆ ਸੀ ਕਿ ਉਸ ਨੇ ਭੈਣ ਨਾਲ ਨਹੀਂ ਪੈਣਾ। ਵੱਡੇ ਮੁੰਡੇ ਜਵਾਨ ਸਨ, ਉਨ੍ਹਾਂ ਵਿਚੋਂ ਕਿਸੇ ਨੂੰ ਵੀ ਕੁੜੀ ਨਾਲ ਪਾਉਣਾ ਯੋਗ ਨਹੀਂ ਸੀ। ਬਚਨੀ ਰੋਜ਼ ਰੋਜ਼ ਦੇ ਕਲੇਸ਼ ਤੋਂ ਦੁਖੀ ਹੋ ਗਈ ਸੀ। ਅੱਜ ਉਹ ਦੀਪੇ ਦੇ ਦੋ ਚਾਰ ਲਾ ਦੇਣਾ ਚਾਹੁੰਦੀ ਸੀ।
‘‘ਤੂੰ ਰੋਜ਼ ਔਖਾ ਹੋਣ ਦਾ ਰੌਲਾ ਪਾਉਂਦਾ ਰਹਿੰਣੈ, ਆਸਲ ਗੱਲ ਕੀ ਐ? ਮਾਂ ਨੇ ਦੀਪੇ ਤੋਂ ਪੁੱਛਿਆ।
ਮੁੰਡੇ ਨੇ ਭੈਣ ਵਲ ਵੇਖਿਆ। ਕੁੜੀ ਨੇ ਉਸ ਨੂੰ ਅੱਖਾਂ ਨਾਲ ਘੂਰਿਆ ਅਤੇ ਚੁੱਪ ਰਹਿਣ ਲਈ ਥੱਪੜ ਦਾ ਡਰਾਵਾ ਵੀ ਵਿਖਾਇਆ। “ਬੇਬੇ ਭੈਣ ਮੈਨੂੰ ਦੱਬਕੇ ਨਾਲ ਘੱਟ ਲੈਂਦੀ ਐ, ਕਿਨਾ ਚਿਰ ਫਿਰ ਛੱਡਦੀ ਨੀ, ਮੈਂ ਔਖਾ ਹੋ ਜਾਨਾ।’’ ਕੁੜੀ ਨੇ ਸ਼ਰਮ ਦੇ ਮਾਰੇ ਹੱਥਾਂ ਨਾਲ ਆਪਣੀਆਂ ਅੱਖਾਂ ਢਕ ਲਈਆਂ ਸਨ। ਦੂਜੇ ਦਿਨ ਪੁਰਾਣੀਆਂ ਰਜਾਈਆਂ ਵਰਗੀ ਘਰ ਵਿੱਚ ਇੱਕ ਨਵੀਂ ਰਜਾਈ ਆ ਗਈ ਸੀ।

ਕਰਾਂਤੀਕਾਰੀ

by Jasmeet Kaur October 23, 2021

ਉਸ ਦੇ ਹਰ ਅੱਖਰ ਦਾ ਮਤਲਬ ਇਨਕਲਾਬ ਹੁੰਦਾ ਸੀ। ਉਹ ਏਨੀ ਜੋਸ਼ੀਲੀ ਕਵਿਤਾ ਲਿਖਦਾ ਸੀ ਕਿ ਚਾਕੂ ਤੋਂ ਲੈ ਕੇ ਹਾਈਡਰੋਜਨ ਤੇ ਹਰ ਐਟਮੀ ਸ਼ਕਤੀ ਤੱਕ ਆਪਣੀ ਕਵਿਤਾ ਵਿਚ ਵਰਤਦਾ ਸੀ। ਉਸ ਦਿਨ ਉਸ ਨੇ ਬਹੁਤ ਹੀ ਗਰਮੀਲੀ ਕਵਿਤਾ ਲਿਖੀ ਜਿਸ ਵਿਚ ਚੀਨ ਵੱਲੋਂ ਚਲਾਏ ਅਖੀਰਲੇ ਐਟਮੀ ਬੰਬ ਦਾ ਜ਼ਿਕਰ ਤੱਕ ਸੀ। ਘਰੋਂ ਬਾਹਰ ਨਿਕਲਿਆ ਤਾਂ ਅੱਗੋਂ ਇੱਕ ਕੁੱਤਾ’ ਆਉਂਦਾ ਦਿਸਿਆ। ਕੁੱਤੇ ਤੋਂ ਡਰਨਾ ਉਸ ਦੀ ਬਚਪਨ ਦੀ ਆਦਤ ਸੀ ਖੌਰੇ ਕਿਸ ਵਕਤ ਸਾਲੇ ਨੇ ਚੱਕ ਮਾਰ ਦੇਣਾ। ਫੇਰ ਉਸਨੂੰ ਆਪਣੀ ਲਿਖੀ ਕਵਿਤਾ ਦਾ ਖਿਆਲ ਆਇਆ ਤਾਂ ਉਹ ਅੱਗੇ ਵਧਣ ਲੱਗਾ ਪਰ ਕੁੱਤੇ ਨਾਲ ਨਜ਼ਰਾਂ ਮਿਲਣ ਤੇ ਫੇਰ ਕੰਬ ਗਿਆ। ਕੁੱਤੇ ਨੂੰ ਹਰ ਆਦਮੀ ਵਲ ਵੇਖ ਕੇ ਘੁਰਕਣ ਦੀ ਵਾਦੀ ਸੀ। ਪਹਿਲਾਂ ਉਸ ਨੇ ਕੁੱਤੇ ਨੂੰ ਡਰਾਉਣ ਲਈ ਆਪਣੀ ਕਵਿਤਾ ਸੁਨਾਉਣ ਦੀ ਸੋਚੀ। ਪਰ ਜੇ ਕੁੱਤੇ ਤੇ ਉਲਟਾ ਅਸਰ ਹੋਇਆ ਤਾਂ? ਇਕ ਬੰਨੇ ਕਵਿਤਾ ਉਸ ਦਾ ਉਤਸ਼ਾਹ ਵਧਾਉਂਦੀ ਪਰ ਦੂਸਰੇ ਬੰਨੇ ਕੁੱਤੇ ਦਾ ਡਰ ਵਾਪਸ ਜਾਣ ਲਈ ਮਜ਼ਬੂਰ ਕਰ ਦਿੰਦਾ। ਅਖੀਰ ਉਸ ਨੇ ਇੱਟ ਫੜਕੇ ਕੁੱਤੇ ਦਾ ਮੁਕਾਬਲਾ ਕਰਨ ਦੀ ਸੋਚੀ। ‘ਕੁੱਤਾ’ ਇਤਨੇ ਚਿਰ ਨੂੰ ਨਜ਼ਦੀਕ ਆ ਚੁੱਕਾ ਸੀ। ਇਸ ਤੋਂ ਪਹਿਲਾਂ ਕਿ ਕੁੱਤਾ ਉਸ ਵੱਲ ਵੇਖਦਾ ਜਾਂ ਉਸ ਨੂੰ ਘੂਰਦਾ ਕਰਾਂਤੀਕਾਰੀ ਆਪਣੀ ਕਵਿਤਾ ਫੜ ਆਪਣੇ ਕਮਰੇ ਵੱਲ ਭੱਜਾ ਜਾ ਰਿਹਾ ਸੀ। |

ਨਵੰਬਰ-1972

ਮੈਂ ਜਦੋਂ ਮੰਮੀ ਬਾਰੇ ਦਸਿਆ ਉਸਨੇ ਮੈਨੂੰ

by Sandeep Kaur October 22, 2021

ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ , ਉਮਰ 28 ਸਾਲ ਆ , ਮੈਂ govt job ਕਰਦੀ ਆ , ਮੈਂ ਇੱਕ ਮੁੰਡੇ ਨੂੰ insta ਤੇ follow ਕਰਦੀ ਸੀ , ਉਹ ਵੀ ਅੰਮ੍ਰਿਤਸਰ ਦਾ ਸੀ , ਉਸਨੇ ਮੈਨੂੰ ਮਿਲਣ ਨੂੰ ਕਿਹਾ ਜਿੱਥੇ ਮੈਂjob ਕਰਦੀ ਸੀ, ਮੈਂ ਹਾਮੀ ਭਰ ਦਿੱਤੀ ਪਰ ਉਸ ਦਿਨ ਮੇਰੇ ਕੋਲੋਂ ਜਾਇਆ ਨਹੀਂ ਗਿਆ।

ਮੰਮੀ ਨੂੰ ਕੈਂਸਰ ਸੀ ਸੋ ਮੈਂ ਮੰਮੀ ਨੂੰ ਲੈਕੇ ਜਲੰਧਰ ਗਈ ਸੀ , ਮੈਂ ਜਦੋਂ ਮੰਮੀ ਬਾਰੇ ਦਸਿਆ ਉਸਨੇ ਮੈਨੂੰ understand ਕੀਤਾ

ਮੇਰੇ ਘਰਦੇ ਮੁੰਡਾ ਵੇਖ ਰਹੇ ਸੀ ਮੰਮੀ last ਸਟੇਜ ਤੇ ਸੀ , ਸੋ ਕਾਹਲੀ ਸੀ ਘਰ ਮੇਰੇ ਰਿਸ਼ਤੇ ਲਈ । ਅਸੀਂ ਇੱਕ ਦੂਜੇ ਨੂੰ like ਕਰਨ ਲੱਗੇ ਸੀ ਪਰ ਮੇਰੀ ਭੂਆ ਜੀ ਨੇ ਮੈਨੂੰ ਬਿਨਾ ਦੱਸੇ ਹਾਂ ਕਰ ਦਿੱਤੀ ਕਿਸੇ ਹੋਰ ਮੁੰਡੇ ਲਈ ।

ਪਰ ਮੈਂ ਆਪਣੀ ਮੰਮੀ ਨਾਲ ਗੱਲ ਕੀਤੀ , ਉਹ ਖੁਸ ਹੋਏ , ਥੋੜੇ ਦਿਨਾਂ ਬਾਹਦ ਮੰਮੀ ਕਾਫੀ  serious ਹੋ ਗਏ , ਉਹ ਬੋਲਣੋਂ ਵੀ ਹੱਟ ਗਏ , : ਮੈਂ ਕਾਫੀ ਡਰ ਗਈ, 3 ਦਿਨਾਂ ਬਾਹਦ ਮੰਮੀ ਬੋਲੇ , ਉਹ ਮੁੰਡਾ ਆਪਣੇ ਪਰਿਵਾਰ ਨਾਲ ਮੰਮੀ ਨੂੰ ਵੇਖਣ ਆਇਆ

ਮੰਮੀ ਬਹੁਤ ਖੁਸ਼ ਹੋਏ | ਭੂਆ ਨੇ ਬਹੁਤ ਕੋਸ਼ਿਸ ਕੀਤੀ ਡੈਡੀ ਨੂੰ ਵੀ ਕਿਹਾ ਮੁੰਡਾ ਮਾੜਾ ਆ , ਸਾਡੀ ਜਾਤ ਦਾ ਨਹੀਂ, ਡੈਡੀ ਨੂੰ ਮੇਰੇ ਵਿਰੁੱਧ ਭੜਕਾਉਣ ਦੀ ਬਹੁਤ ਕੋਸ਼ਿਸ ਕੀਤੀ । – ਪਰ ਮੰਮੀ – ਡੈਡੀ ਸਮਝ ਗਏ ਭੂਆ ਕਿਉਂ ਇਵੇਂ ਕਰ ਰਹੇ ਆ , ਸੋ ਉਹਨਾਂ ਗੱਲ ਟਾਲ ਦਿਤੀ , ਜਿੰਨੇ ਦਿਨ ਮੰਮੀ ਹੋਸਪਿਤਲ ਰਹੇ ਉਹਨਾਂ ਘਰੋਂ ਰੋਟੀ ਆਉਂਦੀ ਰਹੀ ।

ਮੰਮੀ ਨੂੰ ਛੁੱਟੀ ਮਿਲੀ ਤੇ ਮੇਰਾ ਵਿਆਹ ਕਰ ਦਿੱਤਾ ,ਮੈਨੂੰ ਆਪਣੇ ਸੌਹਰੇ ਘਰ ਹਰ ਖੁਸ਼ੀ ਮਿਲੀ , ਭੂਆ ਮੇਰੇ ਵਿਆਹ ਤੇ ਨਹੀਂ ਆਈ, ਫੇਰ ਦੋ ਮਹੀਨੇ ਬਾਹਦ ਮੰਮੀ ਦੀ death ਹੋ ਗਈ ਰੱਬ ਨੇ ਇੱਕ ਪਿਆਰ ਕਰਨ ਵਾਲਾ ਦੇਕੇ ਦੂਜਾ ਖੇਹ ਲਿਆ , ਹੁਣ ਭੂਆ ਵੀ ਫੋਨ ਕਰਦੀ ਆ ਮਿਲਣ ਵੀ ਆਉਂਦੀ ਐ ,ਮਾਵਾਂ ਵਾਂਗ ਪਿਆਰ ਕਰਦੀ ਆ ,ਮੈਂ ਆਪਣੇ ਸੋਹਰੇ ਘਰ ਖੁਸ ਆ ।

ਕਿ ਕਈ ਵਾਰ ਅਸੀਂ ਜੋ ਸਮਝਦੇ ਆਉਹ ਹੁੰਦਾ ਨਹੀਂ

by Sandeep Kaur October 22, 2021

ਮੈਂ ਬਾਰਵੀਂ ਹੋਣ ਦੇ ਬਾਅਦ ਮੈ ਅਪਣੇ ਲਾਗਲੇ ਕਾਲਜ b.a ਕਰਨ ਲੱਗ ਗਿਆ ਪਹਿਲੇ semester ਚ ਉਹ ਮੇਰੇ ਨਾਲ ਪੜਨ ਲੱਗ ਗਈ ਅਸੀਂ ਇੱਕ ਦੂਜੇ ਤੋਂ ਅਣਜਾਣ ਸੀ ਪਹਿਲੀ ਤੱਕਣੀ ਚ ਮਨ ਚ ਪਿਆਰ ਭਰ ਗਿਆ ਅਗਲੇ 2 ਸਾਲ ਏਦਾ ਹੀ ਉਹਨੂੰ ਦੇਖ ਦੇਖ ਬਤੀਤ ਕਰਤੇ ਆਖਿਰ ਵਿਚ ਹੌਸਲਾ ਕਰਕੇ ਉਹਨੂੰ ਮਨ ਦੀ ਗਲ ਦਸ ਦਿੱਤੀ ਅਤੇ ਉਹਨੇ ਵੀ 2 ਦਿਨ ਬਾਅਦ ਹਾਂ, ਕਰਤੀ ਹੌਲੀ ਹੌਲੀ ਫੋਨ ਤੇ ਗਲ ਹੋ ਲੱਗੀ ਅਤੇ what’sapp ਤੇ ਵੀ ਗਲ ਹੁੰਦੀ ਰਹਿੰਦੀ ਏਦਾ ਹੀ 6-7 ਮਹੀਨੇ ਬੀਤ ਗਏ ।

ਓਹਦੇ ਨਾਲ ਬਹੁਤ ਗੂੜਾ ਪਿਆਰ ਪੈ ਗਿਆ, ਇਸ ਦੇ ਬਾਵਜੂਦ ਮੇਰੇ ਨਾਲ ਦੇ ਮਿੱਤਰ ਨੇ ਕਹਿਣਾ ਦੇਖ ਕੁੜੀ ਚੰਗੀ ਹੋਵੇ ! ਮੈ ਉਹਨੂੰ ਹਮੇਸ਼ਾ ਕਹਿਣਾ ਕੁੜੀ ਬਹੁਤ ਸਾਊ ਆ ਮੇਰਾ ਵੀ ਕਦੇ ਓਹਦੇ ਨਾਲ ਕਦੇ ਗਲਤ (ਫਿਜੀਕਲ) ਹੋਣ ਨੂੰ ਮੰਨ ਨਹੀਂ ਕੀਤਾ। ਮਨ ਵਿਚ ਇਹੀ ਧਾਰ ਬੈਠਾ ਸੀ ਇਹਦੇ ਨਾਲ ਵਿਆਹ ਕਰਵਾਉਣਾ! ਸਬ ਕੁਝ ਠੀਕ ਚਲ ਰਿਹਾ ਸੀ ਪਰ ਹੌਲੀ ਹੌਲੀ ਰਾਤ ਨੂੰ what’sapp ਤੇ ਗਲ ਕਰਦੇ ਟਾਈਮ ਓਹਨੇ ਵਾਰ ਵਾਰ ਚੈਟ ਵਿੱਚੋਂ ਬਾਹਰ ਨਿਕਲੀ ਜਾਣਾ ਮੇਰੇ ਵਾਰ ਵਾਰ ਪੁਸ਼ਣ ਤੇ ਕਹਿਣਾ ਕੁੜੀ (ਕਲਾਸਮੇਟ) ਨਾਲ ਗਲ ਕਰਦੀ ਆ ਮੈ ok ਕਿk ਸਾਰ ਦੇਣਾ!

ਦਿਨ ਚ ਕਾਲਜ ਟਾਈਮ ਵਧੀਆ ਗਲ ਕਰਨੀ ਪਰ ਰਾਤ ਨੂੰ ਫਰ ਓਹੀ ਕੁਝ ! ਇਹ ਗੱਲ ਮੈਨੂੰ ਬਹੁਤ ਅਜੀਬ ਲੱਗੀ ਆਖਿਰ ਮੈ 15-20 ਇਹੀ ਕੁਝ ਰੋਜ ਚਲ ਲੱਗ ਪਿਆ, ਮੇਰੇ ਪੁੱਛਨ ਤੇ ਓਹਨੇ ਲੜਨ ਲੱਗ ਜਾਣਾ ਫੇਰ ਮੈਉਹਨੂੰ ਕਹਿਣਾ ਹੀ ਛੱਡ ਤਾਂ ਫਰ ਮੈ ਓਹਦੀ best Friend ਨਾਲ ਓਹਦੇ ਇਸਤਦੇ ਵਿਵਹਾਰ ਬਾਰੇ ਗਲ ਕੀਤੀ, ਓਹਦੀ ਫਰੈਡ ਨੂੰ ਪੁਸ਼ਿਆਕ ਰੋਜ ਇਹ ਤੁਹਾਡੇ ਨਾਲ ਗਲ ਕਰਦੀ ਆ ਓਹਨੇ ਸਾਫ ਮਨਾ ਕਰਤਾ ਇਹ ਸੁਣਦੇ ਸਾਰ ਹੀ ਬਹੁਤ ਮਨ ਦੁਖਿਆ & ਸ਼ਾਇਦ ਉਹਦੀ ਫੁੱਡ ਨੂੰ ਪਤਾ ਸੀ।

ਕਿ ਇਹ ਕੁੜੀਓਹਦੀ ਪਿੱਠ ਪਿੱਛੇ ਮੇਰੇ ਨਾਲ ਧੋਖਾ ਕਰ ਰਹੀ ਆ ਕਿਸੇ ਹੋਰ ਮੁੰਡੇ ਨਾਲ ਰਾਤ ਨੂੰ ਗਲ ਕਰਦੀ ਆ

ਕਾਲਜ ਵਿੱਚ ਰੋਜ ਆਉਣਾ ਤੇ ਕਲਾਸ ਵਿਚ ਨਾਜਾਣਾ ਏਦਾ ਹੀ ਇਕ ਹਫਤਾ ਚਲਦਾ ਰਿਹਾ ਓਹਦੀ ਫਰੈਡ ਨੇ ਹੌਸਲਾ ਕਰਕੇ ਇਕ ਦਿਨ ਸਾਰਾ ਕੁਝ ਦਸਦਿੱਤਾ ਕਿ ਤੇਰੀ girlfriend ਦੀ ਤੇਰੇ ਤੋ ਪਹਿਲਾ ਕਿਤੇ ਹੋਰ ਨਾਲ ਗੱਲ ਹੈਗੀ ਆਓਹ ਵੀ ਓਹਦੇ ਪਿੰਡ ਦੇ ਮੁੰਡੇ ਨਾਲ ਤੇ | ਉਹ ਉਹਦੇ ਨਾਲ ਸਾਰਾ ਕੁਝ ਕਰ ਚੁੱਕੀ ਆ।

ਤੇ ਤੇਰੇ ਨਾਲ ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਰਿਸ਼ਤਾ ਨਿਭਾ ਰਹੀ ਆ? ਉਹਦੀ ਫੁੱਡ ਦੀਆਂ ਗੱਲਾਂ ਸੁਣ ਕੇ ਮੈਨੂੰ attack ਹੋਣ ਨੂੰ ਕਰੇ , ਪਰ ਦਿਲ ਇਸ ਗੱਲ ਦੀ ਹਾਮੀ ਨਹੀਂ ਭਰਦਾ ਸੀ, ਉਹ ਕੁੜੀਏਦਾ ਵੀ ਕਰ ਸਕਦੀ ਆ, ਓਹਦੀ ਫੂਡ ਨੇ ਮੈਨੂੰ ਉਹਦੀਆਤੇ ਓਹਦੇ boyfriend diya ਫੋਟੋਆ ਦਿਖਾਈਆ,

ਫਿਰ ਆਖਿਰ ਵਿਚ ਉਹਨੂੰ ਮੈ ਓਹਦੇ boyfriend ਬਾਰੇ,ਪੁੱਛਿਆ ਉਹਨੇ ਇਸ ਬਾਰੇ ਸਾਫ ਮਨਾ ਕਰਤਾ ਕਿ ਇਸ ਤਰਾ ਦੀ ਕੋਈ ਵੀ ਗੱਲ ਨਹੀ ਆ,ਉਹ ਫੋਟੋਆਨੂੰ ਝੂਠਾਕਹਿ ਦਿੱਤਾ , ਮੈਨੂੰ ਉਹਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ,ਉਹਨੂੰ ਮੈਨੂੰ ਝੂਠ ਬੋਲਿਆ ਮੈ ਉਹਦੇ ਨਾਲ ਗਲ ਕਰਨੀ ਬੰਦ ਕਰਤੀ ਹਫਤੇ ਬਾਅਦ ਉਹਨੇ ਆਪਣੀ ਮੰਮੀ ਦੇ ਫੋਨ ਤੇ ਗਲ ਕੀਤੀ, ਉਹਨੇ ਕਿਹਾ ਮੈ ਤੈਨੂੰ ਨਹੀਂ ਛੱਡ ਨਹੀਂ ਸਕਦੀ & ਜੇ ਮੇਰੇ ਨਾਲ ਗੱਲ ਨਾਂ ਕੀਤੀ ਤੇ ਮੈ ਮਰ ਜਾਵਾਂਗੀ ਤੇ ਉਹਨੇ 2 ਵਾਰ | ਮਰਨ ਦੀ ਕੋਸ਼ਿਸ਼ ਵੀ ਕੀਤੀ।

ਅਖੀਰ ਉਸ ਕੁੜੀ ਨੇ ਮੈਨੂੰ ਸੱਚ ਦਸਿਆ ਕਿ ਉਹ ਮੁੰਡਾ ਉਸਨੂੰ Blackmail ਕਰਦਾ ਆ, ਤੇ ਇਸ ਕਰਕੇ ਉਸਨੂੰ ਉਸ ਨਾਲ ਗੱਲ ਕਰਨੀ ਪੈਂਦੀ ਆ, ਮੈਂ ਸੱਚਾ ਪਿਆਰ ਤੈਨੂੰ ਕਰਦੀ ਆ, ਮੈਂ ਆਪਣੇ ਘਰ ਰਿਸ਼ਤੇ ਲਈ ਗੱਲ ਕੀਤੀ , ਸਾਡਾ ਰਿਸ਼ਤਾ ਹੋ ਗਿਆ,ਮੈਂ ਆਪਣੀ wife ਦੇ ਭਰਾ ਨੂੰ ਲੈਕੇ ਸਿੱਧਾ ਉਸ ਮੁੰਡੇ ਘਰ ਚਲਾ ਗਿਆ ਕਿ ਜੇ ਹੁਣ ਫੋਨ ਜਾਂ Blackmail ਕੀਤਾ ਅਸੀਂ ਪੁਲਿਸ ਰਿਪੋਰਟ ਕਰਾਂਗੇ।

ਹੁਣ ਸਾਡੀ Engegment ਹੋਈ ਆ,ਇਸ  Novmber ਸਾਡਾਵਿਆਹ ਆ, ਮੇਰਾ ਕਹਾਣੀ ਦੱਸਣ ਦਾ ਮਤਲਬ ਇਹ ਸੀ ਕਿ ਕਈ ਵਾਰ ਅਸੀਂ ਜੋ ਸਮਝਦੇ ਆਉਹ ਹੁੰਦਾ ਨਹੀਂ,ਸੋ ਕਦੇ ਵੀ ਕੋਈ ਰਿਸ਼ਤਾ ਤੋੜਨ ਲੱਗੇ ਕਾਹਲੀ ਨਾਂ ਕਰੋ, ਅਸੀਂ ਆਪਣੀ life ਵਿੱਚ ਖੁਸ਼ ਆ।

 

ਭੀਮ

by Sandeep Kaur October 21, 2021

ਦੀਵਾਲੀ ਦੀ ਰਾਤ ਸੀ। ਦੀਵੇ ਬੁੱਝ ਚੁੱਕੇ ਸਨ। ਸਾਹਿਤਕਾਰ ਦੋਸਤਾਂ ਦੀ ਇੱਕ ਪਾਰਟੀ, ਫਿੱਟ ਛੱਟ ਮੂੰਹ ਲਾਕੇ, ਜੂਏ ਦੀ ਰਸਮ ਪੂਰੀ ਕਰਨ ਵਿੱਚ ਰੁੱਝੀ ਹੋਈ ਸੀ। ਖੇਡ ਪੂਰੇ ਜੋਬਨ ਉੱਤੇ ਸੀ, ਦਾਅ ਉਤੇ ਦਾਅ ਲੱਗ ਰਹੇ ਸਨ। ਹਾਰਾਂ ਜਿੱਤਾਂ ਹੋ ਰਹੀਆਂ ਸਨ। ਇੱਕ ਸਰੇਸ਼ਟ ਬੁੱਧੀਜੀਵੀ ਲਗਾਤਾਰ ਹਾਰ ਰਿਹਾ ਸੀ। ਉਹ ਦੁਖੀ ਹੋਣ ਦੇ ਨਾਲ ਨਾਲ ਉਦਾਸ ਅਤੇ ਚਿੰਤਾਤੁਰ ਵੀ ਸੀ। ਉਹ ਕਰ ਕੁਝ ਨਹੀਂ ਸੀ ਸਕਦਾ। ਸਾਰੇ ਸਾਥੀਆਂ ਦੇ ਮਖੌਲਾਂ ਦਾ ਕੇਂਦਰ ਬਿੰਦੂ ਵੀ ਉਹੀ ਬਣਿਆ ਹੋਇਆ ਸੀ।
ਸਰੇਸ਼ਟ ਬੁੱਧੀਜੀਵੀ ਨੇ ਆਪਣਾ ਘੋਖਵਾਂ ਹੱਥ ਜੇਬ ਵਿੱਚ ਪਾਇਆ ਅਤੇ ਜੋ ਕੁਝ ਵੀ ਜੇਬ ਵਿਚੋਂ ਨਿਕਲਿਆ ਆਖਰੀ ਦਾਅ ਉੱਤੇ ਲਾ ਦਿੱਤਾ। ਤਾਸ਼ ਦੀ ਸੀਰਣੀ ਵੰਡੀ ਗਈ ਅਤੇ ਦਾਅ ਦੀ ਸਾਰੀ ਰਕਮ ਕਿਸੇ ਹੋਰ ਦੀ ਝੋਲੀ ਵਿੱਚ ਜਾ ਡਿੱਗੀ। ਜਿੱਤਣ ਵਾਲਾ ਜਿੱਤ ਦੀ ਖੁਸ਼ੀ ਵਿੱਚ ਕਹਿਣ ਲੱਗਾ, “ਹੁਣ ਦਰੋਪਤੀ ਨੂੰ ਵੀ ਦਾਅ ਉੱਤੇ ਲਾ ਵੇਖ
‘‘ਯੁਧਿਸ਼ਟਰ ਦਾ ਰੋਲ ਤਾਂ ਮੈਂ ਨਹੀਂ ਕਰ ਸਕਦਾ, ਹਾਂ ਭੀਮ ਦਾ ਕਰਕੇ ਵੇਖ ਲੈਂਦਾਂ ਹਾਂ।’ ਇਹ ਕਹਿਕੇ, ਦੂਜਿਆਂ ਦੇ ਰੋਕਦਿਆਂ ਵੀ, ਉਸ ਨੇ ਕਹਿਣ ਵਾਲੇ ਦੇ ਦੋ ਚਾਰ ਜੜ ਦਿੱਤੀਆਂ। ਉਹ ਭੀਮ ਬਣਿਆ ਮਸਤ ਹਾਥੀ ਦੀ ਚਾਲ ਚੱਲਦਾ ਬੂਹਿਓ ਬਾਹਰ ਹੋ ਗਿਆ।

ਸੁੱਕੀ ਟਾਹਣੀ

by Jasmeet Kaur October 20, 2021

ਰਮੇਸ਼ ਨੇ ਸੀਮਾ ਨੂੰ ਕਿਹਾ ਕਿ ਉਹ ਉਸ ਨਾਲ ਸ਼ਾਦੀ ਕਰਵਾ ਲਵੇਗਾ ਪਰ ਜੇ ਉਹ ਆਪਣਾ ਗਰਭ ਗਿਰਾ ਲਵੇ। ਸੀਮਾ ਕਿਸੇ ਵੀ ਹਾਲਤ ‘ਚ ਰਮੇਸ਼ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਉਸਨੂੰ ਬੇਹਦ ਪਿਆਰ ਕਰਦੀ ਸੀ। ਉਸਦੇ ਪੇਟ `ਚ, ਭਾਵੇਂ ਰਮੇਸ਼ ਦਾ ਹੀ ਬੱਚਾ ਸੀ ਪਰ ਉਹ ਗਰਭ ਗਿਰਾਉਣ ਲਈ ਤਿਆਰ ਹੋ ਗਈ।
| ਗਰਭ ਗਿਰਾਕੇ ਉਹ ਜਦ ਰਮੇਸ਼ ਨੂੰ ਮਿਲੀ ਤਾਂ ਉਹ ਖਿੜ ਖਿੜਾਕੇ ਹਸ ਪਿਆ। ਸੀਮਾ ਹੈਰਾਨ ਸੀ। ਉਹ ਬੋਲਿਆ, “ਸੀਮਾ ਹੁਣ ਤੂੰ ਮੈਨੂੰ ਸ਼ਾਦੀ ਲਈ ਮਜ਼ਬੂਰ ਨਹੀਂ ਕਰ ਸਕਦੀ। ਇਹ ਬੱਚਾ ਹੀ ਸਬੂਤ ਸੀ ਜੋ ਨਸ਼ਟ ਹੋ ਚੁੱਕਾ ਹੈ। ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਵਾ ਸਕਦਾ….!

ਬੱਚਾ ਚੁੱਪ ਸੀ

by Sandeep Kaur October 18, 2021

ਸ਼ਹਿਰ ਦੀ ਸੜਕ ਕੰਢੇ ਕੂੜਾਦਾਨ ਕੋਲ ਕੱਪੜੇ ਵਿੱਚ ਲਪੇਟਿਆ ਸਜਾਇਆ ਬੱਚਾ ਰੋ ਰਿਹਾ ਸੀ। ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਹਰ ਇੱਕ ਇਸ ਬੱਚੇ ਬਾਰੇ ਸੋਚ ਰਿਹਾ ਸੀ।
‘ਕਿਸੇ ਕੁਆਰੀ ਦਾ ਹੋਵੇਗਾ।” ਇੱਕ ਬੋਲਿਆ। ‘ਬਦਨਾਮੀ ਤੋਂ ਡਰਦੀ ਇੱਥੇ ਸੁੱਟ ਗਈ ਹੋਵੇਗੀ। ਦੂਜੇ ਦਾ ਵਿਚਾਰ ਸੀ
‘ਹੋਰ ਉਹ ਵਿਚਾਰੀ ਕਰ ਵੀ ਕੀ ਸਕਦੀ ਸੀ।’ ਤੀਜਾ ਮਾਂ ਦੇ ਹੱਕ ਵਿੱਚ ਭੁਗਤ ਗਿਆ ਸੀ।
‘ਇਸ ਦੇ ਤਾਂ ਜਮਾਦਰੂ ਦੰਦ ਹਨ ਇਹ ਤਾਂ ਕੁਸਣੀ ਬੱਚਾ ਲੱਗਦਾ ਏ। ਕਿਸੇ ਨੇ ਰੋਦੇ ਬੱਚੇ ਦੇ ਦੰਦ ਵੇਖ ਲਏ ਸਨ ਅਤੇ ਉਸਨੇ ਇਸ ਦੇ ਸੁੱਟਣ ਦੇ ਕਾਰਨ ਵੱਲ ਸੰਕੇਤ ਕਰ ਦਿੱਤਾ ਸੀ।
‘ਕਿੰਨਾ ਸੋਹਣਾ ਮੁੰਡਾ ਏ।” ਕਿਸੇ ਹੋਰ ਦੀ ਨਜ਼ਰ ਨੇ ਬੱਚੇ ਦਾ ਮੁੱਲ ਵਧਾ ਦਿੱਤਾ ਸੀ।
ਸਾਰਿਆਂ ਦੀ ਆਗਿਆ ਨਾਲ ਕਿਸੇ ਨੇ ਮੁੰਡੇ ਨੂੰ ਚੁੱਕ ਲਿਆ ਸੀ ਅਤੇ ਉਹ ਆਪਣੀ ਕਾਰ ਵੱਲ ਜਾ ਰਿਹਾ ਸੀ।
ਜਿੰਨੇ ਮੁੰਹ ਸਨ ਹਾਲੀ ਵੀ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ ਪਰ ਬੱਚਾ ਹੁਣ ਚੁੱਪ ਸੀ।

  • 1
  • …
  • 13
  • 14
  • 15
  • 16
  • 17
  • …
  • 20

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close