ਤਾਰੀ! ਤਾਰੀ!! ਤਾਰੀ!!!
ਨਾਭੇ ਦੀਏ ਬੰਦ ਬੋਤਲੇ,
ਤੇਰੀ ਸਭ ਤੋਂ ਵੱਧ ਖੁਮਾਰੀ।
ਤਾਰੀ! ਤਾਰੀ!! ਤਾਰੀ!!!
ਨਾਭੇ ਦੀਏ ਬੰਦ ਬੋਤਲੇ,
ਤੇਰੀ ਸਦਾ ਸਦਾ ਖੁਮਾਰੀ।
ਤਾਰੀ! ਤਾਰੀ!! ਤਾਰੀ!!!
ਨੀਭੇ ਦੀਏ ਬੰਦ ਬੋਤਲੇ,
ਤੇਰਾ ਸੱਚਾ ਸੁੱਚਾ ਪਿਆਰ।
Bhangra Boliyan Punjabi boliyan
ਪਾਰਸੂ ਝੀਲੇ, ਪਾਰਸੂ ਨਦੀਏ,
ਕਿੱਥੋਂ ਆਇਆ ਐਨਾ ਤਾਣ।
ਪਿਆਸੇ ਖੇਤ ਸੀ, ਪਿਆਸੀਆ ਫਸਲਾਂ,
ਨਿਕਲਦੀ ਸੀ ਦੁਨੀਆਂ ਦੀ ਜਾਨ।
ਸੂਰਜ ਤਪਿਆ, ਸਾਗਰ ਤਪਿਆ,
ਮੇਘਲੇ ਉੱਡ ਜਾਣ।
ਪਾਣੀ ਪਾ ਦਿੱਤੀ….
ਮਰਦਿਆਂ ਅੰਦਰ ਜਾਨ।
ਧਨੁਸ਼ ਇੰਦਰ ਦੇਵ ਦਾ,
ਬਦਲਾਂ ਦੇ ਸੱਤ ਰੰਗ।
ਧਰਤੀ, ਰੁੱਖ, ਪਸ਼ੂ, ਪੰਛੀ,
ਹੋ ਗਏ ਸੀ ਬੇ-ਰੰਗ।
ਸਭ ਨੂੰ ਆਸਾਂ ਤੇਰੀਆਂ,
ਲੋਚਣ ਤੇਰਾ ਸੰਗ।
ਬਖਸ਼ਿਸ਼ ਇੰਦਰ ਦੇਵ ਦੀ,
ਧਰਤੀ ਰੰਗੋ ਰੰਗ ।
ਮੇਲਣ ਮੁੰਡਿਓ ਬੜੀ ਚੁਸਤ ਹੈ
ਟਿੱਚਰ ਕਰਕੇ ਜਾਣੇ
ਅੰਦਰ ਵੜ-ਵੜ ਲਾਵੇ ਟਿੱਕਾ
ਨਵੇਂ ਬਦਲਦੀ ਬਾਣੇ
ਬੁੱਢੇ ਠੇਰਿਆਂ ਨੂੰ ਘਰੇ ਭੇਜ ਦਿਓ
ਇਹ ਕਰਦੂਗੀ ਕਾਣੇ
ਹਾਣ ਦਾ ਮੁੰਡਾ ਖੜ੍ਹਾ ਵਿਹੜੇ ਵਿੱਚ
ਤੁਰੰਤ ਬਣਾਉਂਦਾ ਗਾਣੇ
ਹੋਗੀ ਨਵਿਆਂ ਦੀ
ਭੁੱਲਗੀ ਯਾਰ ਪੁਰਾਣੇ।
ਇੰਦਰ ਦੇਵ ਤੇ ਪਾਰਸੂ ਦੇਵੀ,
ਆਇਦ ਜੁਗਾਦਿ ਯਰਾਨੇ।
ਦੇਖ ਦੇਖ ਕੇ ਸੜੇ ਸਰੀਕਾ,
ਦੇਵੇ ਮੇਹਣੇ ਤੁਆਨੇ।
ਅਰਬਾਂ ਖਰਬਾਂ ਮਣ ਪਾਣੀ,
ਚੜਿਆ ਵਿੱਚ ਅਸਮਾਨੇ।
ਪਿਆਸਾਂ ਜੁਗਾਂ ਦੀਆਂ,
ਕੀਤੀਆਂ ਤਰਿਪਤ ਰਕਾਨੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਸਾਰ।
ਪੰਜਾਂ ਗੁਰੂਆਂ ਪਿੱਛੋਂ,
ਛੇਵੇਂ ਚੱਕਣੀ ਪਈ ਤਲਵਾਰ।
ਵਾਰ ਸਹਿੰਦਿਆਂ ਪੈਂਦੀ ਹੈ,
ਵਾਹਰ ਦੇ ਪਿੱਛੋਂ ਵਾਹਰ।
ਮੀਰੀ, ਪੀਰੀ ਦੀ ।
ਸਮਝਣੀ ਪੈਂਦੀ ਸਾਰ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਜੱਟਣਾ।
ਕੱਲਰ ਖੇਤੀ ਬੀਜ ਕੇ,
ਹੁੰਦਾ ਸੀ ਕੀ ਖੱਟਣਾ।
ਹੁਣ ਕੱਲਰ ਖੇਤੀ ਬੀਜ ਕੇ,
ਖੱਟਣਾ ਈ ਖੱਟਣਾ।
ਨਵੇਂ ਨਵੇਲਿਆਂ ਨੇ..
ਪੁਰਾਣਾ ਜੜੋਂ ਪੱਟਣਾ।
ਧਨੁਸ਼ ਇੰਦਰ ਦੇਵ ਦਾ,
ਬਦਲਾਂ ਦੇ ਸੱਤ ਰੰਗ।
ਧਰਤੀ, ਰੁੱਖ, ਪਸ਼ੂ, ਪੰਛੀ,
ਹੋ ਗਏ ਸੀ ਬੇ-ਰੰਗ।
ਸਭ ਨੂੰ ਆਸਾਂ ਤੇਰੀਆਂ,
ਲੋਚਣ ਤੇਰਾ ਸੰਗ।
ਬਖਸ਼ਿਸ਼ ਇੰਦਰ ਦੇਵ ਦੀ,
ਧਰਤੀ ਰੰਗੋ ਰੰਗ ।
ਇੰਦਰ ਦੇਵ ਤੇ ਪਾਰਸੂ ਦੇਵੀ,
ਆਇਦ ਜੁਗਾਦਿ ਯਰਾਨੇ।
ਦੇਖ ਦੇਖ ਕੇ ਸੜੇ ਸਰੀਕਾ,
ਦੇਵੇ ਮੇਹਣੇ ਤਆਨੇ।
ਅਰਬਾਂ ਖਰਬਾਂ ਮਣ ਪਾਣੀ,
ਚੜ੍ਹਿਆ ਵਿੱਚ ਅਸਮਾਨੇ।
ਪਿਆਸਾਂ ਜੁਗਾਂ ਦੀਆਂ…….,
ਕੀਤੀਆਂ ਤਰਿਪਤ ਰਕਾਨੇ।
ਨੇਰ੍ਹ ਕੋਠੜੀ ਜੰਮਿਆਂ ਮਿਰਜਾ
ਲੱਖ-ਲੱਖ ਮੰਨੀ ਵਧਾਈ
ਪੰਜ ਰੁਪਈਏ ਉਹਨੂੰ ਦਿੱਤੇ
ਜਿਹੜੀ ਉਹਦੀ ਦਾਈ
ਮਿਰਜਾ ਵੱਢ ਸੁੱਟਿਆ
ਕੋਲ ਖੜ੍ਹੀ ਭਰਜਾਈ
ਜਾਂ
ਸਾਹਿਬਾਂ ਮਿਰਜੇ ਦੀ
ਬੂਅ ਬੂਅ ਕਰਦੀ ਆਈ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਾਰ।
ਪੰਜਾਂ ਗੁਰੂਆਂ ਪਿੱਛੋਂ,
ਛੇਵੇਂ ਚੱਕਣੀ ਪਈ ਤਲਵਾਰ।
ਵਾਰ ਸਹਿੰਦਿਆਂ ਪੈਂਦੀ ਹੈ,
ਵਾਹਰ ਦੇ ਪਿੱਛੋਂ ਵਾਹਰ।
ਮੀਰੀ, ਪੀਰੀ ਦੀ ।
ਸਮਝਣੀ ਪੈਂਦੀ ਸਾਰ।
ਆਰੀ-ਆਰੀ-ਆਰੀ
ਬੋਲੀਆਂ ਦੇ ਪੁਲ ਬੰਨ੍ਹ ਦਿਆਂ
ਜਿੱਥੇ ਖਲਕਤ ਲੰਘ ਜੇ ਸਾਰੀ
ਬੋਲੀਆਂ ਦੇ ਹਲ ਜੋੜਾਂ
ਫੇਰ ਆਪ ਕਰਾਂ ਸਰਦਾਰੀ
ਬੋਲੀਆਂ ਦੀ ਨਹਿਰ ਭਰਾਂ
ਕਣਕ ਰਮਾ ਲਾਂ ਸਾਰੀ
ਬੋਲੀਆਂ ਦੀ ਰੇਲ ਭਰਾਂ
ਜਿੱਥੇ ਚੜ੍ਹ ਜਾਵਾਂ ਬਿਨ ਤਾੜੀ
ਲੁਧਿਆਣੇ ਜਾ ਖੜ੍ਹਦੀ
ਫੇਰ ਉਤਰੇ ਬਹੁਤ ਵਪਾਰੀ
ਐਡੋ ਜਾਣੇ ਨੇ
ਡਾਂਗ ਪੱਟਾਂ ਤੇ ਮਾਰੀ।