ਮੇਰੀ ਸਹੇਲੀ ਬਹੁਤ ਪ੍ਰੇਸ਼ਾਨ ਸੀ। ਆਖਰੀ ਦਿਨ ਸੀ, ਉਹਨੇ ਪੇਪਰ ਦੇਖ ਕੇ ਰਿਪੋਰਟ ਤਿਆਰ ਕਰਕੇ ਪ੍ਰਿੰਸੀਪਲ ਨੂੰ ਦੇਣੀ ਸੀ। ਉਹਦਾ ਸਿਰ ਦਰਦ ਨਾਲ ਫਟਦਾ ਜਾ ਰਿਹਾ ਸੀ ਅਤੇ ਉਹਨੂੰ ਹਲਕਾ ਹਲਕਾ ਬੁਖਾਰ ਵੀ ਸੀ। ਉਹਦੀ ਸਹਾਇਤਾ ਕਰਨ ਲਈ ਉਹਦੇ ਹਿੱਸੇ ਆਏ ਪੇਪਰਾਂ ਵਿੱਚੋਂ ਕੁਝ ਪੇਪਰ ਦੇਖਣ ਲੱਗੀ। ਪੇਪਰ ਅੰਗਰੇਜ਼ੀ ਦਾ ਸੀ। ਸੈਕਸ਼ਪੀਅਰ ਬਾਰੇ ਨੋਟ ਲਿਖਣ ਲਈ ਇਕ ਸਵਾਲ ਸੀ। ਇਕ ਪੇਪਰ ਵਿਚ ਲਿਖਿਆ ਹੋਇਆ ਸੀ ‘ਸੈਕਸ਼ਪੀਅਰ ਵਾਜ ਏ ਗਰੇਟ ਨਾਵਲਿਸਟ। ਪੇਪਰ ਪੜ੍ਹ ਕੇ ਹਾਸਾ ਵੀ ਆਇਆ ਤੇ ਵਿਦਿਆਰਥੀ ਦੀ ਸਮਝ ਤੇ ਗੁੱਸਾ ਵੀ।
ਉਸ ਪੇਪਰ ਦਾ ਜ਼ਿਕਰ ਮੈਂ ਆਪਣੀ ਸਹੇਲੀ ਨਾਲ ਕੀਤਾ, ਉਹ ਆਖਣ ਲੱਗੀ ’ਤੇਰਾ ਇਹਨਾਂ ਨਾਲ ਵਾਹ ਨਹੀਂ ਪੈਂਦਾ। ਅੱਜ ਕਲ ਦੇ ਵਿਦਿਆਰਥੀਆਂ ਦਾ ਕੀ ਕਹਿਣਾ, ਹੋਰ ਪੇਪਰ ਦੇਖੇਗੀ ਤਾਂ ਸ਼ਾਇਦ ਤੈਨੂੰ ਕਦੀ ਕਿਧਰੇ ਇਹ ਵੀ ਲਿਖਿਆ ਹੋਇਆ ਮਿਲ ਜਾਵੇ “ਕਾਲੀਦਾਸ ਵਾਜ ਬੋਰਨ ਇਨ ਇੰਗਲੈਂਡ
best punjabi novels
“ਵਾਹ ਭਾਈ ਵਾਹ! ਕਮਾਲ ਕਰ ਦਿੱਤੀ ਅਮਰ ਸਿੰਘ ਨੇ ਤਾਂ।
‘‘ਲੱਖਾਂ ਦਾ ਨੁਕਸਾਨ ਹੋਣ ਤੋਂ ਬਚਾ ਲਿਆ! ਸ਼ਾਬਾਸ਼ੇ!!“
ਇਸੇ ਲਈ ਕਹਿੰਦੇ ਹਨ ਪਈ ਫੌਜੀ, ਫੌਜੀ ਹੀ ਹੁੰਦਾ ਹੈ। ਜੇਕਰ ਕੋਈ ਹੋਰ ਹੁੰਦਾ ਤਾਂ ਡਰਦਾ ਬਿਰਕਦਾ ਨਾ। ਪਰ ਜੱਟ ਦੇ ਪੁੱਤ ਨੇ ਬੰਨ੍ਹਕੇ ਨਿਸ਼ਾਨਾ ਮਾਰਿਆ, ਜੋ ਚੋਰ ਜ਼ਖਮੀ ਹੋ ਕੇ ਨਸ ਗਿਆ।
“ਉਹ ਜੀ ਨਾਲ ਦੇ ਨੇੜੇ ਚੁੱਕ ਕੇ ਲੈ ਗਏ? ਨਹੀਂ ਤਾਂ ਅਮਰ ਸਿੰਘ ਨੇ ਜਾਨੋ ਮਾਰ ਦੇਣਾ ਸੀ।”
ਕੋਆਪਰੇਟਿਵ ਐਂਡ ਥਰਿਫਟ ਸੁਸਾਇਟੀ ਦੀ ਬੈਂਕ ਵਿਚ ਡਾਕਾ ਪੈਣ ਤੇ ਚੌਕੀਦਾਰ ਦੀ ਚੁਸਤੀ ਨਾਲ ਨੁਕਸਾਨ ਹੋਣੋਂ ਬਚ ਗਿਆ ਨਹੀਂ ਤਾਂ ਡਾਕੂ ਟਰੈਕਟਰ ਟਰਾਲੀ ਨਾਲ ਲੈ ਕੇ ਆਏ ਸਨ ਤੇ ਉਹਨਾਂ ਰਾਤੋ ਰਾਤ ਖੰਡ ਤੇ ਖਾਦ ਦੀਆਂ ਸਾਰੀਆਂ ਬੋਰੀਆਂ ਲੱਦ ਖੜਨੀਆਂ ਸਨ।
ਅਮਰ ਸਿੰਘ ਚੌਕੀਦਾਰ ਪੈਨਸ਼ਨੀ ਫੌਜੀ ਹੋਣ ਕਰਕੇ, ਉਸ ਕੋਲ ਆਪਣੀ ਬੰਦੂਕ ਸੀ। ਡਾਕੂਆਂ ਨੇ ਉਸ ਤੇ ਫਾਇਰ ਕੀਤਾ ਤੇ ਉਸ ਨੇ ਆਪਣੇ ਬਚਾ ਲਈ ਗੋਲੀ ਚਲਾਈ ਜਿਸ ਨਾਲ ਡਾਕੂਆਂ ਵਿੱਚੋਂ ਇੱਕ ਫੱਟੜ ਹੋ ਗਿਆ ਸੀ ਤੇ ਸਾਥੀ ਉਸ ਨੂੰ ਚੁੱਕ ਕੇ ਲੈ ਗਏ ਸਨ।
ਅੱਜ ਮੈਂਬਰਾਂ ਦੀ ਮੀਟਿੰਗ ਹੋ ਰਹੀ ਸੀ ਜਿਸ ਵਿਚ ਫੈਸਲਾ ਹੋਣਾ ਸੀ ਕਿ ਅਮਰ ਸਿੰਘ ਚੌਕੀਦਾਰ ਨੂੰ ਉਸਦੀ ਦਲੇਰੀ ਤੇ ਫਰਜ਼ ਸ਼ਨਾਸੀ ਬਦਲੇ ਕੀ ਇਨਾਮ ਦਿੱਤਾ ਜਾਏ?
ਅੱਜ ਦਾ ਖੋਲਾ ਕਦੇ ਸਰਦਾਰਾਂ ਦਾ ਘਰ ਵਜਦਾ ਸੀ। ਸੌ ਕਿੱਲੇ ਜ਼ਮੀਨ ਦੋ ਮੋਘਿਆਂ ਉੱਤੇ ਪੈਂਦੀ ਸੀ ਅਤੇ ਦੂਹਰੀਆਂ ਹਵੇਲੀਆਂ ਵਿੱਚ ਪਰਿਵਾਰ ਘੁੱਗ ਵਸਦਾ ਸੀ। ਘਰ ਵਿੱਚ ਉਹ ਸਭ ਚੀਜਾਂ ਹਾਜ਼ਰ ਸਨ ਜੋ ਉਸ ਸਮੇਂ ਚੰਗੇ ਘਰਾਂ ਵਿੱਚ ਹੋਣੀਆਂ ਜਰੂਰੀ ਸਮਝੀਆਂ ਜਾਂਦੀਆਂ ਸਨ।
ਘਰ ਦੀ ਤਬਾਹੀ ਉਸ ਦਿਨ ਤੋਂ ਹੀ ਆਰੰਭ ਹੋ ਗਈ ਸੀ ਜਦ ਘਰ ਦੀ ਸੱਜ ਵਿਆਹੀ ਨੂੰਹ ਇੱਕ ਮਹੀਨੇ ਦੇ ਅੰਦਰ ਹੀ ਫਾਹਾ ਲੈ ਕੇ ਮਰ ਗਈ ਸੀ। ਕੋਈ ਇਸ ਨੂੰ ਭਾਣਾ ਕਹਿੰਦਾ ਸੀ, ਕੋਈ ਕਾਰਾ ਅਤੇ ਬਹੁਤੇ ਇਸ ਨੂੰ ਘਰ ਦੀ ਬਰਬਾਦੀ ਕਹਿੰਦੇ ਸਨ।
ਪਰਿਵਾਰ ਮੌਤ ਦੇ ਕਾਰਨ ਲਭਦਾ, ਸ਼ੱਕਾਂ ਵਿੱਚ ਉਲਝ ਕੇ ਰਹਿ ਗਿਆ ਸੀ। ਸਭ ਦੇ ਵਿਸ਼ਵਾਸ ਤਿੜਕ ਗਏ ਸਨ ਅਤੇ ਫੁੱਟ ਨੇ ਹਰ ਦਿਲ ਵਿੱਚ ਪੈਰ ਪਸਾਰ ਲਏ ਸਨ। ਖੂਨ ਦਾ ਮੁਕਦਮਾ ਲੰਮਾ ਹੋ ਰਿਹਾ ਸੀ ਅਤੇ ਪਰਿਵਾਰ ਦੇ ਮੁੱਖ ਮੈਂਬਰਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਜਾ ਰਿਹਾ ਸੀ। ਗਮਦੂਰ ਕਰਨ ਲਈ ਘਰ ਵਿੱਚ ਦਿਨ ਦਾ ਅਰੰਭ ਸਦਾ ਸ਼ਰਾਬ ਨਾਲ ਹੁੰਦਾ ਸੀ, ਦੁਪਹਿਰ ਤੱਕ ਕਬਾਬ ਸਾਥ ਦਿੰਦਾ ਸੀ ਅਤੇ ਮੁੰਹ ਹਨੇਰਾ । ਹੁੰਦਿਆਂ ਹੀ ਸ਼ਬਾਬ ਵੀ ਨਾਲ ਆ ਰਲਦਾ ਸੀ।
ਜ਼ਮੀਨ ਗਹਿਣਿਆਂ ਤੋਂ ਅਰੰਭ ਹੋ ਕੇ ਬੈਆਂ ਵਿੱਚ ਸਮਾਪਤ ਹੋ ਗਈ ਸੀ। ਹਵੇ ਲੀਆਂ ਨਿਆਈ ਦੇ ਕੱਚੇ ਕੋਠਿਆਂ ਵਿੱਚ ਬਦਲ ਗਈਆਂ ਸਨ। ਉੱਚੀਆਂ ਸ਼ਾਨਾਂ ਵਾਲੇ ਸਰਦਾਰ ਮਜ਼ਦੂਰ ਜਾਂ ਸੀਰੀ ਹੋਕੇ ਰਹਿ ਗਏ ਸਨ।
ਇੱਕ ਕੁਚੀਲ ਮੌਤ ਹਸਦੀ ਜ਼ਿੰਦਗੀ ਦੇ ਹੱਡੀ ਬਹਿ ਗਈ ਸੀ
ਇਸ ਗੱਲ ਦੀ ਬੜੀ ਹੀ ਚਰਚਾ ਹੋ ਰਹੀ ਸੀ ਕਿ ਉਸਨੇ ਆਪਣੀ ਪਤਨੀ ਕਿਸੇ ਜੋਤਸ਼ੀ ਨੂੰ ਦਾਨ ਕਰ ਦਿੱਤੀ ਹੈ। ਲੋਕ ਕਹਿੰਦੇ ਸਨ ਕਿ ਉਸ ਨੂੰ ਇਕ ਜੋਤਸ਼ੀ ਨੇ ਦੱਸਿਆ ਸੀ ਕਿ ਜੇ ਉਸ ਨੇ ਆਪਣੀ ਪਤਨੀ ਆਪਣੇ ਘਰ ਰੱਖੀ ਤਾਂ ਉਹ ਮਰ ਜਾਏਗੀ ਜੇਕਰ ਉਹ ਆਪਣੀ ਪਤਨੀ ਦੀ ਜ਼ਿੰਦਗੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਪਤਨੀ ਕਿਸੇ ਨੂੰ ਦਾਨ ਕਰ ਦੇਣੀ ਚਾਹੀਦੀ
ਹੈ।
ਉਹ ਬਹੁਤ ਹੀ ਸੋਚਾਂ ਵਿਚ ਪੈ ਗਿਆ। ਅੰਤ ਉਸ ਨੇ ਇਸ ਅਨੋਖੇ ਦਾਨ ਨੂੰ ਅਮਲੀ ਰੂਪ ਦੇਣ ਲਈ ਆਪਣਾ ਇਰਾਦਾ ਬਣਾ ਲਿਆ। ਉਸ ਨੇ ਆਪਣੀ ਪਤਨੀ ਪ੍ਰਤੀ ਏਨਾ ਪਿਆਰ ਦਿਖਾਇਆ ਕਿ ਪਤਨੀ ਉਸ ਦੇ ਫੈਸਲੇ ਨਾਲ ਸਹਿਮਤ ਹੋ ਗਈ। ਉਸ ਦੀ ਪਤਨੀ ਆਪਣੇ ਪਤੀ ਪਿਆਰ ਤੇ ਖੀਵੀ ਹੋ ਗਈ ਅਤੇ ਉਸ ਨੇ ਆਪਣੀ ਪਤਨੀ ਦਾ ਦਾਨ ਉਸੇ ਹੀ ਜੋਤਸ਼ੀ ਨੂੰ ਕਰ ਦਿੱਤਾ ਜਿਸ ਨੇ ਪਤਨੀ ਦਾਨ ਕਰਨ ਲਈ ਉਸ ਨੂੰ ਕਿਹਾ ਸੀ।ਜੋਤਸ਼ੀ ਦੂਰ ਪਹਾੜਾਂ ਤੋਂ ਆਇਆ ਸੀ।
ਕੁਝ ਲੋਕ ਤਾਂ ਉਸ ਦੇ ਪਿਆਰ ਦੀ ਸ਼ਲਾਘਾ ਕਰ ਰਹੇ ਸਨ ਅਤੇ ਕੁਝ ਲੋਕ ਉਸ ਨੂੰ ਮੂਰਖ ਸਮਝ ਰਹੇ ਸਨ। ਉਹ ਲੋਕਾਂ ਅੱਗੇ ਏਨਾ ਗੰਭੀਰ ਰਹਿੰਦਾ ਕਿ ਲੋਕ ਸਮਝਦੇ ਕਿ ਵਿਚਾਰਾ ਠੱਗਿਆ ਗਿਆ ਏ। ਕੁਝ ਲੋਕਾਂ ਨੇ ਇਸ ਠੱਗੀ ਦੀ ਰਿਪੋਰਟ ਪੁਲੀਸ ਕੋਲ ਲਿਖਵਾਉਣ ਲਈ ਵੀ ਪ੍ਰੇਤ ਕੀਤਾ ਪਰ ਉਹ ਹੱਸ ਤੋਂ ਮੱਸ ਨਾ ਹੋਇਆ।
ਉਸ ਦਾ ਇਕ ਦੋਸਤ ਇਸ ਅਨੋਖੇ ਦਾਨ ਦੀ ਖਬਰ ਸੁਣ ਕੇ ਉਸ ਕੋਲ ਆਇਆ ਤੇ ਵਿਅੰਗ ਨਾਲ ਕਹਿਣ ਲੱਗਾ- ਤੈਨੂੰ ਪਤਨੀ ਨਾਲ ਐਨਾ ਪਿਆਰ ਸੀ ਕਿ ਤੂੰ ਉਸਦੇ ਜੀਵਨ ਲਈ ਉਸ ਦਾ ਹੀ ਦਾਨ ਕਰ ਦਿੱਤਾ। | ਉਹ ਬੜੀ ਉਤਸੁਕਤਾ ਨਾਲ ਕਹਿਣ ਲੱਗਾ- ਯਾਰ! ਮੈਨੂੰ ਉਸ ਨਾਲ ਪਿਆਰ ਤੇ ਕੋਈ ਨਹੀਂ ਸੀ, ਮੈਂ ਤਾਂ ਇਸ ਬਹਾਨੇ ਇੱਕ ਬਦਚਲਨ ਪਤਨੀ ਤੋਂ ਛੁਟਕਾਰਾ ਪਾਇਆ ਏ।
ਵਜੀਰ ਸਾਹਿਬ ਦੀ ਵਜੀਰੀ ਤਾਂ ਭਾਵੇਂ ਦੋ ਸਾਲ ਹੀ ਚੱਲੀ ਸੀ ਪਰ ਉਨ੍ਹਾਂ ਦੀ ਕੋਠੀ ਨੂੰ ਵੇਖਕੇ ਤਾਂ ਮੂੰਹ ਅੱਡਿਆ ਹੀ ਰਹਿ ਜਾਂਦਾ ਸੀ। ਕੋਠੀ ਦੇ ਇੱਕ ਪਾਸੇ ਸੰਗਮਰਮਰ ਨਾਲ ਬਣਿਆ ਸਵਿਮਿੰਗ ਪੂਲ ਸੀ ਅਤੇ ਦੂਜੇ ਪਾਸੇ ਬਾਹਰਲੇ ਘਾਹ ਦੇ ਹਰੇ ਲਾਅਨ ਸਨ। ਸਾਰਾ ਚੁਗਿਰਦਾ ਫਲਾਂ, ਫੁੱਲਾਂ ਅਤੇ ਪੌਦਿਆਂ ਨਾਲ ਮਹਿਕ ਰਿਹਾ ਸੀ।
ਕੋਠੀ ਵਿੱਚ ਅਣਗਿਣਤ ਕਮਰੇ ਸਨ ਅਤੇ ਹਰ ਕਮਰੇ ਦਾ ਫਰਸ਼ ਸੁੰਦਰ ਗਲੀਚਿਆਂ ਨਾਲ ਢੱਕਿਆ ਹੋਇਆ ਸੀ। ਗਰਮੀਆਂ ਲਈ ਏ.ਸੀ. ਅਤੇ ਸਰਦੀਆਂ ਲਈ ਹੀਟਰਾਂ ਦਾ ਹਰ ਬੈਂਡ-ਰੂਮ ਵਿੱਚ ਪ੍ਰਬੰਧ ਸੀ। ਵਿਸ਼ੇਸ਼ ਕਮਰਿਆਂ ਵਿੱਚ ਸਾਰਾ ਸਾਮਾਨ ਬੜੀ ਸੁਚੱਜੀ ਵਿਉਂਤ ਅਨੁਸਾਰ ਰੱਖਿਆ ਗਿਆ ਸੀ। ਜੋ ਅਜੋਕੇ ਸਮੇਂ ਵਿੱਚ ਉਪਲੱਬਧ ਹੋ ਸਕਦਾ ਸੀ।
ਕੋਠੀ ਵਿੱਚ ਨਿੱਤ ਨਵੀਆਂ ਦਾਹਵਤਾਂ ਹੁੰਦੀਆਂ ਰਹਿੰਦੀਆਂ ਸਨ। ਅਜਿਹੀ ਇੱਕ ਖਾਸ ਦਾਹਵਤ ਵਿੱਚ ਇੱਕ ਸੁਲਝੇ ਮਹਿਮਾਨ ਨੇ ਵਿਅੰਗ ਨੂੰ ਮਿਠਾਸ ਵਿੱਚ ਲਪੇਟ ਕੇ ਕੋਠੀ ਦੀ ਤਾਰੀਫ ਕੀਤੀ, “ਸਰਦਾਰ ਸਾਹਿਬ ਉਪਰਲੇ ਸਵਰਗ ਦੀਆਂ ਗੱਲਾਂ ਤਾਂ ਆਮ ਸੁਣਦੇ ਆਏ ਸੀ ਪਰ ਧਰਤੀ ਉੱਤੇ ਸਵਰਗ ਅੱਜ ਪਹਿਲੀ ਵਾਰ ਹੀ ਵੇਖਿਆ
ਏ।
‘ਬਸ ਜੀ ਸਮਝ ਲਓ ਤੁਹਾਡੇ ਜਿਹੇ ਮਹਿਮਾਨਾਂ ਦੀ ਮਿਹਰ ਸਦਕਾ ਗੁਜਾਰਾ ਜਿਹਾ ਕਰਨ ਦਾ ਸਾਧਨ ਬਣਾ ਲਿਆ ਏ।”
ਜਾਪਦਾ ਸੀ ਮਗਰਮੱਛਾਂ ਨੇ ਹੰਝੂ ਵਹਾਉਣ ਦੇ ਨਾਲ ਹੁਣ ਨਿਵਣਾ ਵੀ ਸਿੱਖ ਲਿਆ ਏ।
ਸ਼ਹਿਰ ਦੇ ਵੱਡੇ ਸ਼ਾਹੂਕਾਰ ਦੇ ਗੁਪਤ ਗੁਦਾਮਾਂ ਵਿਚ ਚੋਰੀ ਹੋ ਗਈ ਸੀ, ਪਰ ਚੋਰ ਨਹੀਂ ਸੀ ਮਿਲ ਰਿਹਾ।
ਚੋਰੀ ਤੂੰ ਕੀਤੀ ਏ?
ਮਾਈ ਬਾਪ, ਮੇਰਾ ਕੋਈ ਕਸੂਰ ਨਹੀਂ। ਥਾਣੇ ਤੋਂ ਬਾਹਰ ਪਾਟੀ ਕਮੀਜ਼ ਗੁੱਛਾ ਮੁੱਛਾ ਹੋ ਕੇ ਬੈਠਾ ਦਿਹਾੜੀਦਾਰ ਕਾਮਾ ਰੋਣੀ ਆਵਾਜ਼ ਵਿਚ ਸਹਿਕਿਆ।
ਮਾਂਈ ਕੀ ਓਏ, ਗੋਰੇ ਤਾਂ ਚਲੇ ਗਏ। ਅਫਸਰ ਦੀ ਆਕੜੀ ਵਰਦੀ ਗਰਜੀ।
ਤੁਸੀਂ ਸਾਡੇ ਲਈ ਗੋਰੇ ਹੀ ਹੋ, ਮਾਈ ਬਾਪ
ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਕੀਮਤੀ ਸਾੜੀ ਵਿੱਚ ਸਜੀ ਜਨਾਨੀ, ਬਾਹਰ ਖੜ੍ਹੀ ਟੈਕਸੀ ਵੱਲ ਵਧ ਰਹੀ ਸੀ। ਟੈਕਸੀ ਵਿੱਚ ਬੈਠੇ ਡਰਾਇਵਰਾਂ ਨੇ ਉਸ ਨੂੰ ਦੂਰੋਂ ਆਉਂਦੀ ਨੂੰ ਪਹਿਲਾਂ ਹੀ ਵੇਖ ਲਿਆ ਸੀ ਕਿ ਇਹ ਉਹੀ ਚੁਸਤ ਚਲਾਕ ਔਰਤ ਏ ਜੋ ਸਾਰੇ ਰਾਹ ਬੋਲਕੇ ਸਿਰ ਤਾਂ ਖਾਂਦੀ ਹੀ ਏ ਨਾਲ ਪੈਸੇ ਵੀ ਘੱਟ ਸੁੱਟ ਕੇ ਟੂਰ ਜਾਂਦੀ ਏ।
‘ਕਨਾਟ ਪਲੇਸ ਪਲੀਜ਼।”
ਡਰਾਇਵਰ ਨੇ ਤਾਕੀ ਖੋਲੀ ਅਤੇ ਨਾਲ ਹੀ ਹੱਥ ਦੇ ਇਸ਼ਾਰੇ ਨਾਲ ਆਪਣੇ ਗੂੰਗਾ ਅਤੇ ਬਹਿਰਾ ਹੋਣ ਦਾ ਸੰਕੇਤ ਦਿੱਤਾ।
ਜਨਾਨੀ ਆਪਣੀ ਆਦਤ ਦੇ ਉਲਟ, ਚੁੱਪ ਬੈਠੀ ਕੁੱਝ ਬੇਚੈਨੀ ਜਿਹੀ ਅਨੁਭਵ ਕਰ ਰਹੀ ਸੀ। ਉਹ ਬੋਲੇ ਵੀ ਤਾਂ ਕਿਸ ਨਾਲ। ਫਿਰ ਉਹ ਸੋਚਣ ਲੱਗੀ ਕਿ ਬਹਿਰੇ ਡਰਾਇਵਰ ਨੂੰ ਕਿਵੇਂ ਪਤਾ ਲੱਗਿਆ ਕਿ ਉਸ ਨੇ ਕਿੱਥੇ ਜਾਣਾ ਏ। ਟੈਕਸੀ ਝਟਕੇ ਨਾਲ ਕਨਾਟ ਪਲੇਸ ਰੁਕ ਗਈ ਸੀ। ਉਸ ਨੇ ਕਰਾਏ ਬਾਰੇ ਪੁੱਛਣ ਤੇ ਡਰਾਇਵਰ ਨੇ ਮੀਟਰ ਵੱਲ ਇਸ਼ਾਰਾ ਕਰ ਦਿੱਤਾ।
‘ਤੁਸੀਂ ਬਹਿਰੇ ਨਹੀਂ ਹੋ।” ਉਸ ਕਰਾਇਆ ਫੜਾਉਂਦੀ ਨੇ ਕਿਹਾ। “ਮੈਂ ਗੁੰਗਾ ਵੀ ਨਹੀਂ ਹਾਂ। ਡਰਾਇਵਰ ਨੇ ਸਲਾਮ ਬੁਲਾਈ।
ਉਹ ਆਪਣੇ ਬੁੱਲਾਂ ਉੱਤੇ ਉਂਗਲੀ ਰੱਖਕੇ ਅੱਗੇ ਟੁਰ ਗਿਆ, ਜਿਵੇਂ ਚੁੱਪ ਰਹਿਣ ਦਾ ਸੁਨਹਿਰੀ ਅਸੂਲ ਦੱਸ ਗਿਆ ਹੋਵੇ।
ਰਤਨ ਸਿੰਘ ਇੱਕ ਅੱਤ ਜ਼ਰੂਰੀ ਕੰਮ ਲਈ ਜਾਣ ਵਾਸਤੇ ਤਿਆਰ ਹੋ ਰਿਹਾ ਸੀ। ਉਸ ਨੂੰ ਆਸ ਸੀ ਕਿ ਉਸ ਦਾ ਦੋਸਤ, ਉਸ ਨੂੰ ਕਦੇ ਵੀ ਨਿਰਾਸ਼ ਨਹੀਂ ਮੋੜੇਗਾ। ਉਸ ਨੇ ਅੱਜ ਤੱਕ ਕਦੇ ਉਸ ਨੂੰ ਕੋਈ ਸਵਾਲ ਨਹੀਂ ਪਾਇਆ ਸੀ ਅਤੇ ਉਸ ਲਈ ਇਹ ਕੋਈ ਵੱਡਾ ਕੰਮ ਵੀ ਨਹੀਂ ਸੀ।
ਉਹ ਹਾਲੀ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ ਸੀ ਕਿ ਉਸ ਦੀ ਵੱਡੀ ਨੂੰਹ ਨੇ ਛਿੱਕ ਮਾਰ ਦਿੱਤੀ। ਉਸ ਨੇ ਆਪਣੇ ਪੈਰ ਜਿਹੇ ਮਲੇ ਅਤੇ ਗਹਿਰੀਆਂ ਅੱਖਾਂ ਨਾਲ ਮੁੜਕੇ ਵੇਖਦਾ ਹੋਇਆ, ਘਰ ਦਾ ਬੂਹਾ ਲੰਘ ਗਿਆ। ਉਸ ਨੇ ਘਰ ਦਾ ਮੋੜ ਮੁੜਿਆ ਹੀ ਸੀ ਕਿ ਕਾਲੀ ਬਿੱਲੀ ਉਸ ਦਾ ਰਾਹ ਕੱਟ ਗਈ। ਉਸ ਦਾ ਮੱਥਾ ਠਣਕਿਆ ਅਤੇ ਨਾਲ ਹੀ ਖੜੇ ਡੱਬੇ ਕੁੱਤੇ ਨੇ ਕੰਨ ਮਾਰ ਦਿੱਤੇ ਸਨ। ਉਹ ਕੁਝ ਹੀ ਕਦਮ ਅੱਗੇ ਟੁਰਿਆ ਸੀ ਕਿ ਕਿਸੇ ਨੇ ਉਸ ਦਾ ਨਾਮ ਲੈ ਕੇ ਪਿਛੋਂ ਆਵਾਜ਼ ਮਾਰ ਦਿੱਤੀ ਸੀ। ਜਦ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਕਾਲਾ ਬਾਹਮਣ ਤੁਲਸੀ ਆਪਣਾ ਕੰਮ ਚੇਤੇ ਕਰਵਾ ਕੇ ਆਪਣੇ ਘਰ ਵੜ ਗਿਆ ਸੀ।
ਕੁਸਣ ਬਹੁਤ ਹੋ ਗਏ ਸਨ ਅਤੇ ਉਹ ਘਰ ਵਾਪਸ ਮੁੜ ਜਾਣ ਬਾਰੇ ਸੋਚ ਰਿਹਾ ਸੀ। ਪਰ ਉਸ ਦੀ ਲੋੜ ਨੇ ਉਸ ਦੇ ਪੈਰਾਂ ਨੂੰ ਫਿਰ ਦੋਸਤ ਦੇ ਘਰ ਵੱਲ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ।
ਉਹ ਆਪਣੇ ਦੋਸਤ ਦੇ ਘਰ ਵੜਿਆ ਹੀ ਸੀ ਕਿ ਉਹ ਸਾਹਮਣੇ ਖੜਾ ਕਿਤੇ ਬਾਹਰ ਜਾਣ ਲਈ ਤਿਆਰ ਹੋ ਰਿਹਾ ਸੀ। ਦੋਸਤ ਨੇ ਰਸਮੀ ਸੁੱਖ ਸਾਂਦ ਪੁੱਛ ਕੇ ਉਸਦੇ ਆਉਣ ਦਾ ਕਾਰਨ ਜਾਨਣਾ ਚਾਹਿਆ। ਰਤਨ ਸਿੰਘ ਨੇ ਝਿਜਕਦੇ ਜਿਹੇ ਆਪਣਾ ਕੰਮ ਦੱਸਿਆ। ਦੋਸਤ ਨੇ ਬੈਗ ਵਿੱਚ ਹੱਥ ਮਾਰਿਆ ਅਤੇ ਦਸ ਹਜ਼ਾਰ ਰੁਪਏ ਦੀ ਗੁੱਟੀ ਉਸ ਦੇ ਹੱਥ ਫੜਾ ਦਿੱਤੀ।
ਤਿਮਾਹੀ ਇਮਤਿਹਾਨ ਸਨ। ਮੈਂ ਕਲਾਸ ਵਿਚ ਗਈ ਤਾਂ ਸੁਨੀਤਾ ਜ਼ਾਰ ਜ਼ਾਰ ਹੋ ਰਹੀ ਸੀ। ਕੁੜੀਆਂ ਨੇ ਦੱਸਿਆ, ਦੀਦੀ, ਸੁਨੀਤਾ ਕੋਲ ਇਕ ਵੀ ਕਿਤਾਬ ਨਹੀਂ। ਇਹ ਖੀਦ ਨਹੀਂ ਸਕਦੀ। ਇਹਦਾ ਬਾਪ ਹੈ ਨਹੀਂ, ਭਰਾ ਪਾਗਲ ਏ ਤੇ ਮਾਂ ਭਾਂਡੇ ਮਾਂਜਦੀ ਏ।
ਮੈਨੂੰ ਲੱਗਦਾ ਕਿ ਮੇਰੀਆਂ ਅੱਖਾਂ ਦੇ ਕੋਨਿਆਂ ਵਿਚ, ਕਲਾਸ ਵਿਚ ਬੈਠਿਆਂ ਹੀ ਅੱਥਰੂ ਝਲਕ ਆਏ ਸਨ।
ਮੈਂ ਕਲਾਸ ਦੀਆਂ ਕੁੜੀਆਂ ਨੂੰ ਕੁਝ ਦਿਨਾਂ ਲਈ ਉਹਨੂੰ ਕਿਤਾਬਾਂ ਦੇਣ ਲਈ ਕਿਹਾ। ਦੋ ਤਿੰਨ ਕਿਤਾਬਾਂ ਮੈਂ ਉਹਨੂੰ ਆਪਣੇ ਨਾਂ ਤੇ ਲਾਇਬ੍ਰੇਰੀ ਵਿੱਚੋਂ ਕਢਵਾ ਦਿੱਤੀਆਂ ਤੇ ਉਹਦੇ ਕੋਲੋਂ ਪੂਅਰ ਫੰਡ ਇੰਚਾਰਜ ਦੇ ਨਾਂ ਇੱਕ ਪ੍ਰਾਰਥਨਾ ਪੱਤਰ ਲਿਖਵਾ ਲਿਆ, ਸਕੂਲ ਵੱਲੋਂ ਕਿਤਾਬਾਂ ਦੀ ਮਦਦ ਲਈ।
ਪੂਅਰ-ਫੰਡ ਇੰਚਾਰਜ ਨੇ ਦੱਸਿਆ ਕਿ ਸਕੂਲ ਵੱਲੋਂ ਉਹਨੂੰ ਸਿਰਫ ਦੋ ਕਿਤਾਬਾਂ ਮਿਲਸਕਦੀਆਂ ਸਨ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਦੀਆਂ ਅਰਜ਼ੀਆਂ ਆਈਆਂ ਸਨ। ਪੂਅਰ ਫੰਡ ਵਿਚ ਹਾਲੇ ਇੰਨੇ ਪੈਸੇ ਵੀ ਨਹੀਂ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਪ੍ਰਿੰਸੀਪਲ ਦੇ ਆਫਿਸ ਦਾ ਗਲੀਚਾ ਉਸੇ ਵਿੱਚੋਂ ਆਇਆ ਸੀ।
ਮੈਂ ਜਿਹੜੀਆਂ ਕਲਾਸਾਂ ਵਿਚ ਪੜ੍ਹਾਂਦੀ ਸੀ, ਉਹਨਾਂ ਸਭ ਨੂੰ ਕੁਝ ਪੈਸੇ ਇਕੱਠੇ ਕਰਨ ਲਈ ਕਿਹਾ। ਕਿਤਾਬਾਂ ਦੀ ਲਿਸਟ ਬਣਾਈ। ਕੋਈ ਵੀ ਕਿਤਾਬ ਅੱਠ, ਦੱਸ ਰੁਪਏ ਤੋਂ ਘੱਟ ਨਹੀਂ ਸੀ। ਮੈਨੂੰ ਸਮਾਜਵਾਦ ਦਾ ਨਾਅਰਾ ਯਾਦ ਆਇਆ।
ਦੋ ਤਿੰਨ ਕੁੜੀਆਂ ਤਾਂ ਇਕ ਇਕ ਕਿਤਾਬ ਹੀ ਖੀਦ ਲਿਆਈਆਂ। ਇਸੇ ਦੌਰਾਨ ਪਤਾ ਲੱਗਾ ਕਿ ਰਵਿੰਦਰ ਕੋਲ ਵੀ ਕਿਤਾਬਾਂ ਨਹੀਂ ਸਨ। ਉਹਨਾਂ ਦੇ ਘਰ ਦੇ ਹਾਲਾਤ ਵੀ ਬਹੁਤ ਖਰਾਬ ਹਨ।
ਰਵਿੰਦਰ ਨੇ ਦੱਸਿਆ ਕਿ ਪਿੰਸੀਪਲ ਨੇ ਇਕ ਕਿਤਾਬ ਲੈਣ ਵਿਚ ਉਹਦੀ ਮਦਦ ਕੀਤੀ ਸੀ।
ਉਹ ਕਿਸ ਤਰ੍ਹਾਂ?
ਮੈਂ ਹੈਰਾਨ ਹੁੰਦੇ ਹੋਏ ਪੁੱਛਿਆ।
ਉਹ ਕੰਬਦੀ ਹੋਈ ਬੋਲੀ, ‘ਉਹਨਾਂ ਮੇਰੀ ਬੜੀ ਮਦਦ ਕੀਤੀ। ਆਪ ਬੁਲਾ ਕੇ ਕਿਤਾਬ ਦਿੱਤੀ ਤੇ ਕਿਹਾ, “ਅੱਧੇ ਪੈਸੇ ਮੈਂ ਆਪਣੇ ਕੋਲੋਂ ਪਾ ਦਿਆਂਗੀ।”
ਮੈਂ ਪੁੱਛਿਆ, ਤੂੰ ਕਿੰਨੇ ਪੈਸੇ ਦਿੱਤੇ ਸਨ? ਜੀ ਛੇ ਰੁਪਏ। ਉਹ ਥਿੜਕਦੀ ਆਵਾਜ਼ ਵਿਚ ਬੋਲੀ।
ਮੈਂ ਕਿਤਾਬ ਲੈ ਕੇ ਵੇਖੀ। ਪਬਲਿਸ਼ਰ ਵੱਲੋਂ ਸੈਂਪਲ ਕਾਪੀ ਸੀ। ਪ੍ਰਿੰਸੀਪਲ ਨੇ ਉਸ ਮਜ਼ਮੂਨ ਦੀ ਅਧਿਆਪਕਾ ਨੂੰ ਕਿਤਾਬ ਦੇਣ ਦੀ ਥਾਂ ਇਕ ਗਰੀਬ ਕੁੜੀ ਦੀ ਮਦਦ ਕਰ ਦਿੱਤੀ ਸੀ। ਕਿਤਾਬ ਦਾ ਮੁਲ ਅੱਠ ਰੁਪਏ ਕੁਝ ਪੈਸੇ ਸੀ। ਮੈਨੂੰ ਸਮਝ ਨਹੀਂ ਆ ਰਹੀ ਕਿ ਛੇ ਰੁਪਏ ਦੀ ਮਦਦ ਕਿਸ ਨੇ ਕਿਸ ਨੂੰ ਕੀਤੀ ਸੀ। ਕੀ ਕੁੜੀ ਨੇ ਛੇ ਰੁਪਏ ਦੇ ਕੇ ਪ੍ਰਿੰਸੀਪਲ ਦੀ ਮਦਦ ਨਹੀਂ ਸੀ ਕੀਤੀ?
ਕੰਵਲ ਕਾਲਜ ਵਿੱਚ ਪੜ੍ਹਦੀ ਸੀ। ਕੁਝ ਦਿਨਾਂ ਤੋ. ਉਹ ਘਰ ਲੇਟ ਪੁੱਜ ਰਹੀ ਸੀ। ਪਿਤਾ ਸਭ ਕੁਝ ਜਾਣਦਾ ਸੀ। ਉਸ ਨੇ ਆਸੇ ਪਾਸੇ ਤੋਂ ਪੂਰੀ ਜਾਣਕਾਰੀ ਹਾਸਲ ਕਰ ਲਈ ਸੀ। ਉਹ ਆਪਣੀ ਬੇਟੀ ਦਾ ਰਾਹ ਬਦਲਣਾ ਚਾਹੁੰਦਾ ਸੀ, ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿਸ ਤਰ੍ਹਾਂ ਆਰੰਭ ਕੀਤੀ ਜਾਵੇ। ਉਸ ਨੂੰ ਇਹ ਵੀ ਡਰ ਸੀ ਕਿ ਗੱਲ ਕਿਤੇ ਪੁੱਠੇ ਪਾਸੇ ਨੂੰ ਨਾ ਚਲ ਜਾਵੇ।
ਇੱਕ ਦਿਨ ਜਦ ਕੁੜੀ ਬਹੁਤ ਹੀ ਲੇਟ ਘਰ ਆਈ ਤਾਂ ਪਿਤਾ ਦੇ ਸਬਰ ਦਾ ਪਿਆਲਾ ਭਰਕੇ ਡੁੱਲ੍ਹਣ ਤੱਕ ਪੁੱਜ ਗਿਆ ਸੀ। “ਕੰਵਲ…ਇੱਧਰ ਆ। ਪਿਤਾ ਨੇ ਕੁਰੱਖਤ ਆਵਾਜ਼ ਵਿੱਚ ਆਪਣੀ ਅੰਦਰ ਜਾਂਦੀ ਧੀ ਨੂੰ ਹੁਕਮ ਦਿੱਤਾ।
ਕੁੜੀ ਸਿਰ ਝੁਕਾ ਕੇ ਆਪਣੇ ਪਿਤਾ ਅੱਗੇ ਜਾ ਖੜੀ ਹੋਈ। ਪਿਤਾ ਨੇ ਸਿਰ ਉਤਾਂਹ ਨਹੀਂ ਚੁੱਕਿਆ। ਜਦ ਪੰਜ ਮਿੰਟਾਂ ਤੋਂ ਵੀ ਵੱਧ ਸਮਾਂ ਲੰਘ ਗਿਆ ਤਾਂ ਕੁੜੀ ਮਸਾਂ ਹੀ ਬੋਲ ਸਕੀ, ਪਿਤਾ ਜੀ ਮੈਂ ਜਾਵਾਂ।
“ਹਾਂ ਜਾਓ। ਪਰ ਜਿੱਥੇ ਗਈ ਸੀ ਉੱਥੇ ਮੁੜ ਨਹੀਂ ਜਾਣਾ।”
ਗੁਰਪ੍ਰੀਤ ਬਹੁਤ ਹੀ ਹੋਣਹਾਰ ਅਤੇ ਦੂਰਅੰਦੇਸ਼ ਬੱਚਾ ਸੀ। ਪੜ੍ਹਾਈ ਵਿੱਚ ਤਾਂ ਉਸ ਦਾ ਸਿੱਕਾ ਚਲਦਾ ਹੀ ਸੀ, ਉਸ ਦੀ ਬਾਲ-ਬੁੱਧ ਸਮਾਜਿਕ ਸਮੱਸਿਆਵਾਂ ਦੀ ਚੀਰ ਫਾੜ ਵੀ ਕਰਦੀ ਰਹਿੰਦੀ ਸੀ। ਉਸ ਦੇ ਮਾਤਾ ਪਿਤਾ ਜੋ ਉੱਚ ਸਰਕਾਰੀ ਅਫਸਰ ਸਨ, ਆਪਣੇ ਮਾਪਿਆਂ ਵੱਲ ਕੁਝ ਘਿਰਣਤ ਜਿਹਾ ਰਵੱਈਆ ਹੀ ਰੱਖਦੇ ਸਨ। ਉਨ੍ਹਾਂ ਦੀਆਂ ਸਰੀਰਕ ਲੋੜਾਂ ਤਾਂ ਨੌਕਰ ਪੂਰੀਆਂ ਕਰ ਦਿੰਦੇ ਸਨ, ਪਰ ਮਾਨਸਿਕ ਅਤੇ ਆਰਥਕ ਲੋੜਾਂ ਸਦਾ ਉਨ੍ਹਾਂ ਦੇ ਅੰਦਰ ਹੀ ਤਰਕਦੀਆਂ ਰਹਿੰਦੀਆਂ ਸਨ। ਉਹ ਤਾਂ ਆਪਣੇ ਪੁੱਤਰ ਨਾਲ ਦੋ ਸ਼ਬਦ ਸਾਝੇ ਕਰਨ ਤੋਂ ਵੀ ਤਰਸ ਗਏ ਸਨ। ਜਦ ਕਦੇ ਵੀ ਉਨ੍ਹਾਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਦਾ ਇਹੀ ਉੱਤਰ ਮਿਲਦਾ ਮੇਰੇ ਕੋਲ ਹੁਣ ਸਮਾਂ ਨਹੀਂ
ਪੀਤੀ ਬੇਟੇ ਮੇਰੀ ਗੱਡੀ ਦੀ ਅੰਦਰੋਂ ਚਾਬੀ ਤਾਂ ਲਿਆਈ। ਪਿਤਾ ਦਾ ਹੁਕਮ ਸੀ।
ਡੈਡੀ ਮੇਰੇ ਕੋਲ ਤੁਹਾਡੇ ਲਈ ਕੋਈ ਸਮਾਂ ਨਹੀਂ। ਪੁੱਤਰ ਦਾ ਕੜਾਕ ਉੱਤਰ ਸੀ।
ਗੁਸਤਾਖ ਇਹ ਜਵਾਬ ਕਿਸ ਤੋਂ ਸਿੱਖਿਆ ਏ। ਪਿਤਾ ਨੇ ਪੁੱਤਰ ਦੇ ਚਪੇ ੜ ਮਾਰ ਕੇ ਪੁੱਛਿਆ।
‘ਜੀ ਆਪ ਜੀ ਤੋਂ। ਮੁੰਡੇ ਦੀ ਨਿੱਡਰਤਾ ਵਿੱਚ ਕੌੜਾ ਸੱਚ ਸੀ।
ਦਾਦਾ ਆਪਣੇ ਪੋਤਰੇ ਪੋਤਰੀਆਂ ਨੂੰ ਮਹਾਂ ਭਾਰਤ ਦੀ ਕਥਾ ਸੁਣਾ ਰਿਹਾ ਸੀ।
ਦਾਦਾ ਜੀ ਧਿਰਤ ਰਾਸ਼ਟਰ ਅੰਨਾ ਸੀ ਤੇ ਫੇਰ ਉਹ ਰਾਜ ਕਿਸ ਤਰ੍ਹਾਂ ਕਰਦਾ ਸੀ?
ਬੇਟਾ, ਰਾਜ ਕਰਨ ਵਾਲਾ ਅੰਨਾ ਹੀ ਤਾਂ ਹੁੰਦਾ ਹੈ। ਉਸਨੂੰ ਸਿਵਾਏ ਆਪਣੇ ਹਿਤਾਂ ਦੇ ਹੋਰ ਕੁਝ ਨਹੀਂ ਦਿਸਦਾ।
ਹੱਛਾ ਦਾਦਾ ਜੀ, ਇਹ ਦਸੋ ਕਿ ਧਿਰਤ ਰਾਸ਼ਟਰ ਤਾਂ ਭਲਾ ਅੰਨਾ ਸੀ ਪਰ ਉਸਦੀ ਪਤਨੀ ਆਪਣੀਆਂ ਅੱਖਾਂ ਤੇ ਪੱਟੀ ਬੰਨਕੇ ਅੰਨੀ ਕਿਉਂ ਬਣ ਗਈ?
ਬੇਟਾ, ਜਦੋਂ ਰਾਜ ਚਾਲਕ ਅੰਨ੍ਹਾ ਹੋਵੇ ਤਾਂ ਉਸਦੇ ਮੰਤਰੀ ਜਾਣ ਬੁਝਕੇ ਅੰਨ੍ਹੇ ਬਣ ਜਾਂਦੇ ਹਨ।