ਕੌੜਾ ਸੱਚ

by Sandeep Kaur

ਗੁਰਪ੍ਰੀਤ ਬਹੁਤ ਹੀ ਹੋਣਹਾਰ ਅਤੇ ਦੂਰਅੰਦੇਸ਼ ਬੱਚਾ ਸੀ। ਪੜ੍ਹਾਈ ਵਿੱਚ ਤਾਂ ਉਸ ਦਾ ਸਿੱਕਾ ਚਲਦਾ ਹੀ ਸੀ, ਉਸ ਦੀ ਬਾਲ-ਬੁੱਧ ਸਮਾਜਿਕ ਸਮੱਸਿਆਵਾਂ ਦੀ ਚੀਰ ਫਾੜ ਵੀ ਕਰਦੀ ਰਹਿੰਦੀ ਸੀ। ਉਸ ਦੇ ਮਾਤਾ ਪਿਤਾ ਜੋ ਉੱਚ ਸਰਕਾਰੀ ਅਫਸਰ ਸਨ, ਆਪਣੇ ਮਾਪਿਆਂ ਵੱਲ ਕੁਝ ਘਿਰਣਤ ਜਿਹਾ ਰਵੱਈਆ ਹੀ ਰੱਖਦੇ ਸਨ। ਉਨ੍ਹਾਂ ਦੀਆਂ ਸਰੀਰਕ ਲੋੜਾਂ ਤਾਂ ਨੌਕਰ ਪੂਰੀਆਂ ਕਰ ਦਿੰਦੇ ਸਨ, ਪਰ ਮਾਨਸਿਕ ਅਤੇ ਆਰਥਕ ਲੋੜਾਂ ਸਦਾ ਉਨ੍ਹਾਂ ਦੇ ਅੰਦਰ ਹੀ ਤਰਕਦੀਆਂ ਰਹਿੰਦੀਆਂ ਸਨ। ਉਹ ਤਾਂ ਆਪਣੇ ਪੁੱਤਰ ਨਾਲ ਦੋ ਸ਼ਬਦ ਸਾਝੇ ਕਰਨ ਤੋਂ ਵੀ ਤਰਸ ਗਏ ਸਨ। ਜਦ ਕਦੇ ਵੀ ਉਨ੍ਹਾਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਦਾ ਇਹੀ ਉੱਤਰ ਮਿਲਦਾ ਮੇਰੇ ਕੋਲ ਹੁਣ ਸਮਾਂ ਨਹੀਂ
ਪੀਤੀ ਬੇਟੇ ਮੇਰੀ ਗੱਡੀ ਦੀ ਅੰਦਰੋਂ ਚਾਬੀ ਤਾਂ ਲਿਆਈ। ਪਿਤਾ ਦਾ ਹੁਕਮ ਸੀ।
ਡੈਡੀ ਮੇਰੇ ਕੋਲ ਤੁਹਾਡੇ ਲਈ ਕੋਈ ਸਮਾਂ ਨਹੀਂ। ਪੁੱਤਰ ਦਾ ਕੜਾਕ ਉੱਤਰ ਸੀ।
ਗੁਸਤਾਖ ਇਹ ਜਵਾਬ ਕਿਸ ਤੋਂ ਸਿੱਖਿਆ ਏ। ਪਿਤਾ ਨੇ ਪੁੱਤਰ ਦੇ ਚਪੇ ੜ ਮਾਰ ਕੇ ਪੁੱਛਿਆ।
‘ਜੀ ਆਪ ਜੀ ਤੋਂ। ਮੁੰਡੇ ਦੀ ਨਿੱਡਰਤਾ ਵਿੱਚ ਕੌੜਾ ਸੱਚ ਸੀ।

You may also like