ਧਰਮਜੀਤ ਕੌਰ ਆਪਣੇ ਸੌਹਰੇ ਪਿੰਡ ਤੋਂ ਕਦੇ ਸ਼ਹਿਰ ਇਕੱਲੀ ਨਹੀਂ ਗਈ ਸੀ। ਆਪਦੀਆਂ ਨਿੱਜੀ ਲੋੜਾਂ ਦੀਆਂ ਚੀਜਾਂ ਖਰੀਣ ਲਈ ਉਸ ਨੂੰ ਸ਼ਹਿਰ ਜਾਣਾ ਜਰੂਰ ਪੈਂਦਾ ਸੀ। ਅੱਜ ਵੀ ਉਹ ਇੱਕ ਜਨਾਨੀ ਅਤੇ ਆਪਣੀ ਨਨਦ ਨਾਲ ਜਦ ਸ਼ਹਿਰ ਦੀ ਇੱਕ ਮੁਨਿਆਰੀ ਦੀ ਦੁਕਾਨ ਵਿੱਚ ਖੜ੍ਹੀ ਕੁਝ ਖਰੀਦ ਰਹੀ ਸੀ ਤਾਂ ਇੱਕ ਨੌਜਵਾਨ ਨੇ ਬੜੇ ਤਪਾਕ ਨਾਲ ਉਸ ਨੂੰ ਫਤਹਿ ਬੁਲਾਈ।
ਉਹ ਆਪਣੀਆਂ ਸਾਥਣਾਂ ਨੂੰ ਸੌਦਾ ਖਰੀਦਣ ਲਈ ਕਹਿਕੇ, ਦੋ ਗੱਲਾਂ ਕਰਨ ਲਈ ਉਸ ਨੌਜਵਾਨ ਦੇ ਨਾਲ ਹੀ ਦੁਕਾਨ ਤੋਂ ਬਾਹਰ ਆ ਗਈ ਸੀ। ਉਹ ਗੱਲਾਂ ਕਰਦੇ ਟੁਰਦੇ ਗਏ ਅਤੇ ਚਾਹ ਪੀਣ ਲਈ ਇੱਕ ਦੁਕਾਨ ਉੱਤੇ ਬੈਠ ਗਏ ਸਨ।
ਨੌਜਵਾਨ ਨੇ ਉਨ੍ਹਾਂ ਦੇ ਸਾਂਝੇ ਪਿੰਡ ਦੀਆਂ ਗੱਲਾਂ ਕੀਤੀਆਂ, ਕਾਲਜ ਦੇ ਦਿਨਾਂ ਦੀਆਂ ਯਾਦਾਂ ਵਿੱਚ ਮੁੜ ਰੰਗ ਭਰੇ ਅਤੇ ਇੱਕ ਦੂਜੇ ਦੇ ਬੱਚਿਆਂ ਦੀ ਸੁੱਖ ਸਾਂਦ ਪੁੱਛੀ। ਮੁੰਡੇ ਨੇ ਭੈਣ ਉੱਤੇ ਗਿਲਾ ਕੀਤਾ ਕਿ ਉਸ ਨੇ ਸੋਹਰੀ ਆਕੇ ਕਦੇ ਵੀ ਰੱਖੜੀ ਨਹੀਂ ਭੇਜੀ, ਪਿੰਡ ਵਿੱਚ ਰਹਿੰਦੀ ਤਾਂ ਉਹ ਹਰ ਸਾਲ ਉਸ ਨੂੰ ਰੱਖੜੀ ਬਣਿਆ ਕਰਦੀ ਸੀ। ਨੌਜਵਾਨ ਨੇ ਮਠਿਆਈ ਦੇ ਡੱਬੇ ਨਾਲ ਸੌ ਰੁਪਏ ਦਾ ਨੋਟ ਦੇ ਕੇ ਭੈਣ ਨੂੰ ਵਿਦਾ ਕਰ ਦਿੱਤਾ।
ਉਸ ਦੀਆਂ ਸਾਥਨਾਂ ਦੁਕਾਨ ਉੱਤੋਂ ਜਾ ਚੁੱਕੀਆਂ ਸਨ। ਉਸ ਨੇ ਸ਼ਹਿਰ ਵਿੱਚ ਉਨ੍ਹਾਂ ਨੂੰ ਦੂਡਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਵੀ ਲੱਭ ਨਾ ਸਕੀਆਂ। ਉਹ ਆਖਰੀ ਬਸ ਫੜ ਕੇ ਪਿੰਡ ਪਹੁੰਚ ਗਈ ਸੀ। ਉਸ ਦੇ ਪਿੰਡ ਵੜਣ ਤੋਂ ਪਹਿਲਾਂ ਹੀ ਖੰਭਾਂ ਦੀਆਂ ਡਾਰਾਂ ਬਣ ਗਈਆਂ ਸਨ। ਪਿੰਡ ਦੀ ਹਰ ਅੱਖ ਉਸ ਦੇ ਮੂੰਹ ਨੂੰ ਨਿਹਾਰ ਕੇ ਉਸ ਦੇ ਤਨ ਨੂੰ ਟੋਹ ਰਹੀ ਸੀ।
Bedtime stories in Punjabi Language
‘ਮੈਂ ਕਿਹਾ ਜੀ ਅੱਜ ਦਫਤਰ ਵਿੱਚੋਂ ਸਮਾ ਕੱਢਕੇ ਘਰ ਬੱਚਿਆਂ ਕੋਲ ਗੇੜਾ ਮਾਰ ਜਾਣਾ, ਮੈਂ ਤਾਂ ਸ਼ਾਮ ਨੂੰ ਹੀ ਮੁੜ ਸਕਾਂਗੀ। ਪਤਨੀ ਨੇ ਤਿਆਰ ਹੁੰਦਿਆਂ ਪਤੀ ਨੂੰ ਕਿਹਾ।
“ਕੀ ਗੱਲ ਅੱਜ ਕੋਈ ਕਿੱਟੀ ਪਾਰਟੀ ਏ? “ਨਹੀ, ਕੋਈ ਕਿੱਟੀ ਪਾਰਟੀ ਨਹੀਂ।” “ਕਿਸੇ ਸਹੇਲੀ ਦਾ ਜਨਮ ਦਿਨ ਹੋਣੈ?” “ਨਹੀਂ, ਉਹ ਵੀ ਨਹੀਂ।” ‘ਤਾਂ ਫਿਰ ਕਿਸੇ ਦੇ ਬੱਚੇ ਦਾ ਹੈਪੀ ਬਰਥ ਡੇ ਹੋਵੇਗਾ? “ਅਜਿਹਾ ਵੀ ਕੁਝ ਨਹੀਂ। “ਕਿਤੇ ਅੱਜ ਤੁਹਾਡਾ ਲਾਟਰੀ ਦਿਨ ਤਾਂ ਨੀ?? “ਅੱਠ ਤਾਰੀਖ ਨੂੰ ਲਾਟਰੀ ਦਿਨ ਕਿੱਥੋਂ ਆ ਗਿਆ। “ਅੱਛਾ, ਅੱਛਾ ਅੱਜ ਕੌਮਾਂਤਰੀ ਇਸਤਰੀ ਦਿਵਸ ਏ।”
“ਹਾਂ ਇਹੀ ਦਿਨ ਏ ਅੱਜ ਮਰਦ ਪ੍ਰਧਾਨ ਸਮਾਜ ਵਿੱਚ ਅੱਜ ਅਸੀਂ ਮਰਦਾਂ ਨੂੰ ਲਲਕਾਰਾਂਗੀਆਂ। ਉਨ੍ਹਾਂ ਦੀਆਂ ਵਧੀਕੀਆਂ ਦੱਸਾਂਗੀਆਂ ਅਤੇ ਔਰਤ ਜਾਤੀ ਨੂੰ ਹਲੂਣਕੇ । ਜਗਾਵਾਂਗੀਆਂ। ਆਪਣੇ ਹੱਕ ਮੰਗਾਂਗੀਆਂ, ਨਹੀਂ ਸੱਚ ਖੋਹਾਂਗੀਆਂ। ਸਵਾਲ ਸੁਣਾਗੀਆਂ ਨਹੀਂ, ਸਵਾਲ ਕਰਾਂਗੀਆਂ। ਸਾਡੇ ਹੱਕ ਤਲੀ ਤੇ ਰੱਖ।
ਮਰਦ ਨੇ ਤਾੜੀ ਮਾਰੀ ‘ਵਾਹ ਬਹੁਤ ਖੂਬ! ਅਜਿਹੇ ਕਈ ਦਿਨ ਆਕੇ ਲੰਘ ਗਏ ਹਨ ਅੱਜ ਕਲ ਤਾਂ ਰੂੜੀ ਦੀ ਵੀ ਬਾਰਾਂ ਸਾਲ ਪਿਛੋਂ ਨਹੀਂ ਸੁਣੀ ਜਾਂਦੀ।’ ਘਰ ਵਾਲੀ ਨੂੰ ਅੰਦਰ ਡੱਕਕੇ, ਮਰਦ ਜਾਂਦਾ ਹੋਇਆ ਬਾਹਰੋਂ ਬੂਹਾ ਬੰਦ ਕਰਕੇ ਜਿੰਦਰਾ ਮਾਰ ਗਿਆ
ਸੀ।
ਗੁਰਦਸ਼ਨ ਸਿੰਘ ਦੀ ਸ਼ਹਿਰ ਵਿੱਚ ਪਿਆਰ, ਸਤਿਕਾਰ ਅਤੇ ਨਫ਼ਰਤ ਰਲੀ ਮਿਲੀ ਸੀ। ਉਹ ਕੰਮ ਕਰਦਾ ਤਾਂ ਕਦੇ ਵੇਖਿਆ ਨਹੀਂ ਸੀ ਪਰ ਚੰਗੇ ਖਾਣ-ਪੀਣ ਅਤੇ ਪਹਿਨਣ ਦਾ ਉਸ ਨੂੰ ਠਰਕ ਜਿਹਾ ਸੀ। ਜੇ ਉਸ ਦੀ ਵਡਿਆਈ ਕਰਨ ਵਾਲੇ ਬਹੁਤ ਲੋਕ ਸਨ ਤਾਂ ਉਸ ਦੀਆਂ ਕਰਤੂਤਾਂ ਫਰੋਲਣ ਵਾਲਿਆਂ ਦਾ ਵੀ ਘਾਟਾ ਨਹੀਂ ਸੀ।
ਜਦ ਕਦੇ ਵੀ ਉਸ ਦੇ ਹੱਥ ਕਿਤੋਂ ਕੋਈ ਪੈਸਾ ਲਗਦਾ ਤਾਂ ਅਪਾਹਜਾਂ ਨੂੰ ਭੰਡਾਰਾ ਅਤੇ ਕੱਪੜੇ ਵੰਡਣਾ ਉਹ ਕਦੇ ਨਹੀਂ ਭੁਲਦਾ ਸੀ। ਇਹ ਦਾਨ ਹੀ ਉਸ ਦੀ ਚੜੀ ਗੁੱਡੀ ਦੀ ਡੋਰ ਸੀ ਜਾਂ ਉਸਦੀ ਆਪਣੀ ਤੀਖਣ ਸੋਚ ਇਸ ਦਾ ਸਹਾਰਾ ਬਣਦੀ ਸੀ, ਕੁਝ ਨਹੀਂ ਕਿਹਾ ਜਾ ਸਕਦਾ ਪਰ ਉਸ ਦੀ ਗੁੱਡੀ ਸਦਾ ਅਕਾਸ਼ੀ ਚੜੀ ਰਹਿੰਦੀ ਸੀ।
ਅਪਾਹਜ ਅੱਜ ਭੰਡਾਰਾ ਤਾਂ ਖਾ ਚੁੱਕੇ ਸਨ ਪਰ ਕੱਪੜੇ ਵੰਡਣ ਲਈ ਸਰਦਾਰ ਹਾਲੀ ਪੁੱਜਿਆ ਨਹੀਂ ਸੀ। ਉਸ ਦੇ ਕਰਿੰਦੇ ਉਦਾਸ ਅਤੇ ਚੁੱਪ ਚਾਪ ਕੰਮੀ ਰੁੱਝੇ ਹੋਏ ਸਨ। ਉਹ ਵੀ ਕੁਝ ਨਹੀਂ ਦਸ ਰਹੇ ਸਨ।
ਲਾਊਡ-ਸਪੀਕਰ ਉਤੇ ਸੂਚਨਾ ਦਿੱਤੀ ਗਈ ਕਿ ਇੱਕ ਹਾਦਸੇ ਵਿੱਚ ਸਰਦਾਰ ਸਾਹਿਬ ਦੀ ਸੱਜੀ ਬਾਂਹ ਅਤੇ ਖੱਬੀ ਲੱਤ ਕੱਟੀਆਂ ਗਈਆਂ ਸਨ। ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਨੂੰ ਪੀ.ਜੀ.ਆਈ. ਪਹੁੰਚਾ ਦਿੱਤਾ ਗਿਆ ਸੀ।
ਅਪਾਹਜਾਂ ਨੂੰ ਆਪਣੇ ਮਸੀਹੇ ਦੀ ਅਪਾਹਜਤਾ ਉੱਤੇ ਦੁੱਖ ਨਾਲੋਂ ਹੈਰਾਣੀ ਵਧੇ ਰੇ ਸੀ।
‘‘ਬੰਤਿਆ, ਕੇਨੀ ਕੁ ਤੇਲ ਤਾਂ ਦਈਂ ਕਈ ਦਿਨ ਤੋਂ ਪੰਪ ਤੇ ਤੇਲ ਨਹੀਂ ਆ ਰਿਹਾ ਤੇ ਵੱਤਰ ਮੁੱਕਦਾ ਜਾਂਦੈ।”
“ਸਰਦਾਰ ਜੀ, ਤੁਹਾਨੂੰ ਇੰਨਕਾਰੀ ਥੋੜੇ ਆਂ ਪਰ ਤੇਲ ਤਾਂ ਮੇਰੇ ਕੋਲੋਂ ਵੀ ਮੁੱਕਾਅ। ਦੋ ਦਿਨਾਂ ਤੋਂ ਚੱਕੀ ਵੀ ਬੰਦ ਪਈ ਆ। ਦਾਣੇ ਪੀਹਣ ਵਾਲੀਆਂ ਪੰਡਾਂ ਕੱਠੀਆਂ ਹੋਈਆਂ ਨੇ ਸਗੋਂ।”
‘‘ਤੇ ਜਿਹੜਾ ਓਦਨ ਕਾਟ ਤੇ ਲਿਆਂਦਾ ਸੀ।”
“ਉਹ ਤਾਂ ਮੁੰਡਾ ਰਾਹ `ਚ ਹੀ ਸਾਰਾ ਡੋਲ ਆਇਆ ਸੱਟਾਂ ਵੱਖਰੀਆਂ ਲੁਆਈ ਬੈਠੇ।”
ਤੇਲ ਵਾਲੇ ਡਰੰਮ ਨੂੰ ਉਹਨੇ ਅੰਦਾਜ਼ਾ ਲਗਾਇਆ ਕਿ ਡਰੰਮ ਅਧਿਓਂ ਜ਼ਿਆਦਾ ਭਰ ਗਿਐ। ਜਿਉਂ ਜਿਉਂ ਡਰੰਮ ਦਾ ਖਲਾਅ ਭਰਦਾ ਜਾਂਦਾ ਓਸ ਦੀਆਂ ਗੱਲਾਂ ਦਾ ਰੰਗ ਉਘੜਦਾ ਆਉਂਦਾ। ਘੜੀ ਮੁੜੀ ਉਹਦੇ ਕੰਨਾਂ ਵਿਚ ਬਾਪੂ ਦੇ ਕਹੇ ਬੋਲ ਗੂੰਜਣ ਲਗ ਪੈਂਦੇ।
“ਬਸ ਐਤਕੀ ਹਾੜੀ ਪਿੱਛੋਂ ਆਪਾਂ ਕੁੜੀ ਦੇ ਹੱਥ ਪੀਲੇ ਕਰ ਦੇਣੇ ਆ। ਪਿਛਲੀ ਵੇਰ ਡੀਜ਼ਲ ਨੇ ਧੋਖਾ ਦਿੱਤਾ ਸੀ। ਇਸੇ ਕਰਕੇ ਹੁਣ ਤੋਂ ਹੀ ਥੋੜਾ ਥੋੜਾ ਕਰਕੇ `ਕੱਠਾ ਕਰਦਾ ਪਿਆ ਹਾਂ। ਦਿਨ ਰਾਤ ਡਰੰਮੀ ਤੇ ਕਣਕ ਗਾਹ ਕੁੜੀ ਦੇ ਫੇਰਿਆਂ ਜੋਗੇ ਦਾਣੇ ਬਣਾ ਲੈਣੇ ਆ।
ਤੇ ਫਿਰ ਉਸਦਾ ਧਿਆਨ ਨੰਬਰਦਾਰ ਤੇ ਬਾਪੂ ਨਾਲ ਹੋਈ ਗੱਲਬਾਤ ਵਲ ਚਲਾ ਗਿਆ ਤੇ ਇਕ ਮੁਸਕਾਨ ਉਸਦੇ ਬੁੱਲਾਂ ਤੇ ਫੈਲ ਗਈ।
ਪੁਲੀਸ ਦੀ ਜੀਪ ਆਪਣੇ ਬੂਹੇ ਤੇ ਖਲੋਂਦੀ ਵੇਖ ਇਕ ਚੀਕ ਉਹਦੇ ਮੂੰਹ ਤੀਕ ਆਈ।
“ਓਏ ਬੰਤਿਆ, ਬਾਹਰ ਆ ਚੌਧਰੀ ਸਾਬ ਆਏ ਨੇ।’’ ਢਿਲਕੀ ਪੱਗ ਦਾ ਪੱਲਾ ਸੂਤ ਕਰਦਿਆਂ ਉਹ ਥਾਣੇਦਾਰ ਅੱਗੇ ਝੁਕ ਗਿਆ। ਉਸ ਦੀਆਂ ਅੱਖਾਂ ਅੱਗੇ ਸੁਆਲੀਏ ਨਿਸ਼ਾਨ ਘੁੰਮਣ ਲੱਗੇ।
“ਸੁਣਿਐ ਬਈ ਤੂੰ ਤੇਲ ਦਾ ਸਟਾਕ ਕੀਤੇ।” ਪੜਤਾਲਵੀ ਨਜ਼ਰ ਨਾਲ ਥਾਣੇਦਾਰ ਨੇ ਆਲੇ ਦੁਆਲੇ ਵੇਖਦਿਆਂ ਕਿਹਾ ਤੇ ਇਸ਼ਾਰਾ ਮਿਲਦਿਆਂ ਹੀ ਕੋਲ ਖੜੇ ਸਿਪਾਹੀਆਂ ਨੇ ਘਰ ਫੋਲਣਾ ਸ਼ੁਰੂ ਕਰ ਦਿੱਤਾ।
“ਓਏ ਐਹ ਕੀ ਏ ਡਰੰਮ ਵਿਚ!” ਪਾਟੀਆਂ ਬੋਰੀਆਂ ਦੇ ਢੇਰ ਹੇਠਾਂ ਡਰੰਮ ਨੰਗਾ ਹੁੰਦਾ ਵੇਖ ਥਾਣੇਦਾਰ ਕੁਕਿਆ।
“ਜਨਾਬ ਦਾਣੇ ਕੱਢਣ ਆਸਤੇ ਰਖਿਐ। ਬੱਚਿਆਂ ਆਲਿਆ ਇਸੇ ਸਿਰੋਂ ਸਾਲ ਭਰ ਦੇ ਦਾਣੇ ਕੱਢਣੇ ਆਂ।’
ਸਾਡੇ ਦਾਣਿਆਂ ਦਾ ਵੀ ਚੇਤਾ ਰੱਖਣਾ ਸੀ। ਕਹਿੰਦਿਆਂ ਡਰੰਮ ਨੰਬਰਦਾਰ ਦੇ ਟਰੈਕਟਰ ਤੇ ਰਖਵਾ ਥਾਣੇਦਾਰ ਨੇ ਬੰਤੇ ਨੂੰ ਉਸ ਦੀਆਂ ਬਾਹਵਾਂ ਉਸੇ ਦੀ ਪੱਗ ਨਾਲ ਜੁੜ ਅਗੇ ਲਾ ਲਿਆ।
ਨਰਸ
ਦਿਲ ਦੇ ਵੱਡੇ ਉਪਰੇਸ਼ਨ ਪਿੱਛੋਂ ਵਜੁਰਗ ਲੇਖਕ ਨੂੰ ਹੋਸ਼ ਆ ਗਈ ਸੀ ਅਤੇ ਉਹ ਸੁਚੇਤ ਹੋ ਰਿਹਾ ਸੀ।
‘ਬਾਬਾ ਜੀ ਆਪਦੀ ਸੇਵਾ ਲਈ ਮੇਰੀ ਡਿਊਟੀ ਲੱਗੀ ਏ।” ਪਰੀਆਂ ਵਰਗੀ ਨਰਸ ਦੇ ਮੂੰਹੋਂ ਫੁੱਲ ਕਿਰੇ।
‘ਜੀ ਆਇਆਂ ਨੂੰ, ਮੇਰੇ ਬੱਚੇ ਮੈਨੂੰ ਪਾਪਾ ਕਹਿੰਦੇ ਹਨ। ਲੇਖਕ ਨੇ ਦੂਰੀਆਂ ਘਟਾ ਦਿੱਤੀਆਂ ਸਨ।
‘ਪਾਪਾ ਜੀ ਜਦ ਵੀ ਲੋੜ ਹੋਵੇ ਮੈਨੂੰ ਆਵਾਜ ਮਾਰ ਲੈਣੀ। ‘ਮਰੀਜ ਦੀਆਂ ਲੋੜਾਂ ਨਰਸ ਵਧੇਰੇ ਜਾਣਦੀ ਹੁੰਦੀ ਏ। ਲੇਖਕ ਦੀ ਮੁਸ਼ਕਰਾਹਟ ਵਿੱਚ ਅਪਨੱਤ ਸੀ।
ਪਤਾ ਨਹੀਂ ਨਰਸ ਦੀ ਸੇਵਾ ਵਿੱਚ ਕੋਈ ਜਾਦੂ ਸੀ ਜਾਂ ਫਿਰ ਉਸ ਦੀ ਫੱਟਮੇਲ ਛੋਹ ਦਾ ਅਸਰ ਸੀ, ਲੇਖਕ ਦਿਨਾਂ ਵਿੱਚ ਹੀ ਤੰਦਰੁਸਤ ਹੋ ਗਿਆ ਸੀ। ਉਸ ਦੇ ਜ਼ਖਮਾਂ ਉੱਤੋਂ ਪੱਟੀਆਂ ਲੱਥ ਗਈਆਂ ਸਨ ਅਤੇ ਉਹ ਟੂਰਣ, ਫਿਰਣ ਲੱਗ ਗਿਆ ਸੀ। ਉਸ ਨੇ ਆਪਣੀ ਸੋਚ ਵਿੱਚ ਨਵੇਂ ਭਵਿੱਖ ਦੀ ਉਸਾਰੀ ਕਰਨੀ ਅਰੰਭ ਦਿੱਤੀ ਸੀ।
“ਪਾਪਾ ਜੀ ਅੱਜ ਜਾ ਰਹੇ ਨੇ ਰਹਿੰਦੇ ਜੀਵਨ ਲਈ ਮੇਰੇ ਵਲੋਂ ਢੇਰ ਸਾਰੀਆਂ ਸੁਭਇਛਾਵਾਂ ਅਲਵਿਦਾ। ਕੁੜੀ ਨੇ ਮੁਸ਼ਕਰਾਕੇ ਹੱਥ ਚੁੱਕਿਆ ਅਤੇ ਵਿਦਾਇਗੀ ਦਿੱਤੀ। ਲੇਖਕ ਨੇ ਧੰਨਵਾਦ ਵਜੋਂ ਬੇਟੀ ਦਾ ਹੱਥ ਮੰਗ ਕੇ ਚੁੰਮ ਲਿਆ।
ਨਰਸ ਦੀਆਂ ਅੱਖਾਂ ਭਰ ਆਈਆਂ, ਉਹ ਦੂਜੇ ਬੈਂਡ ਵੱਲ ਜਾ ਰਹੀ ਸੀ।
ਮੇਰੇ ਡੈਡੀ ਹੁਣੀ ਤਿੰਨ ਭਰਾ ਨੇ , ਡੈਡੀ ਤੇ ਤਾਇਆ ਜੀ ਖੇਤੀ ਕਰਦੇ ਸੱਭ ਤੋ ਛੋਟੇ ਚਾਚਾ ਜੀ, ਉਹ ਆਸਟ੍ਰੇਲੀਆ ਰਹਿੰਦੇ ਆ , ਸਾਰਾ ਪਰਿਵਾਰ ਇਕੱਠਾ ਆ , 4 ਸਾਲ ਪਹਿਲਾਂ ਆਸਟ੍ਰੇਲੀਆ ਚਾਚੀ ਕੋਲ ਬੱਚਾ ਹੋਣ ਵਾਲਾ ਸੀ ਸੋ ਦਾਦੀ ਨੂੰ ਚਾਚਾ ਜੀ ਨੇ ਬੁਲਾਲਿਆ, ਬਾਪੂ ਜੀ ਦਾਦੀ ਨੂੰ ਰੋਕਿਆ ਵੀ ਨਾਂ ਜਾਂ ਬਾਹਰਲਾ ਮੁਲਕ ਆਪਣੇ ਨਹੀਂ ਸੂਤ ਆਉਂਦਾ ਖੁੱਲੇ ਡੁੱਲੇ ਮਾਹੌਲ ਵਿੱਚ ਰਹਿਣ ਵਾਲਿਆਂ ਦੇ।
ਪਰ ਦਾਦੀ ਮੰਨੀ ਨਹੀਂ, ਚੜ ਗਈ ਜਹਾਜੇ, ਉਦਾ ਦਾਦੀ ਨੇ ਹਮੇਸ਼ਾ ਸ਼ਾਮ ਨੂੰ ਰੋਟੀ ਖਾਣ ਮਗਰੋ ਦਾਦੇ ਨਾਲ ਤੁਰਨ ਜਾਣਾ, ਸਾਡਾ ਘਰ ਖੇਤਾਂ ਵਿੱਚ ਸੀ, ਘਰ ਦਾ ਸਾਰਾ ਲੈਣ-ਦੇਨ ਦਾਦੀ ਕੋਲ ਸੀ, ਦੋਨਾ ਭੂਆ ਨੇ ਆਉਣਾ, ਦਾਦੀ ਨੇ ਦਾਦੇ ਨੂੰ ਪੈਸੇ ਫੜਾਉਣੇ ਬੀ ਕੁੜੀਆਂ ਨੂੰ ਪਿਆਰ ਦੇ ਦੇ, 6 ਮਹੀਨੇ ਦਾਦੀ ਬਾਹਰਲੇ ਮੁਲਕ ਰਹੀ ਤੇ ਏਧਰ ਬਾਪੂ ਦਿਨੋ ਦਿਨ down ਹੁੰਦਾ ਜਾ ਰਿਹਾ ਸੀ ਚੁੱਪ ਚੁੱਪ ਰਹਿਣਾ ਜੇ ਮੰਮੀ ਹੁਣਾ ਕਹਿਨਾ ਬਾਪੂ ਜੀ ਕੋਈ ਗੱਲਬਾਤ ਕਰਿਆ ਕਰੋ ਸਾਡੇ ਕੋਲ ਬੈਠਿਆ ਕਰੋ, ਬਾਪੂ ਨੇ ਚੁੱਪ ਹੀ ਰਹਿਣਾ, ਹਾਨ ਨੂੰ ਹਾਨ ਪਿਆਰਾ ਹੁੰਦਾ ਆ
ਫੇਰ ਇੱਕ ਦਿਨ ਬਾਹਰੋ ਫੋਨ ਆਇਆ ਕੇ ਦਾਦੀ ਦਾ ਬਾਹਰ ਐਕਸੀਡੈਂਟ ਹੋ ਗਿਆ , ਪੱਟ ਕੋਲੋ ਲੱਤ ਟੁੱਟ ਟੁੱਟ ਗਈ ਦੋ ਜਗਾਹ ਤੋਂ, ਬਾਪੂਦਾ Bp ਚੈਕ ਕਰਵਾਇਆ, ਬਹੁਤ ਜਿਆਦਾ ਵੱਧ ਗਿਆ ਸੀ, ਪਹਿਲੀ ਵਾਰ ਬਾਪੂ ਨੂੰ ਏਨੇ ਗੁੱਸੇ ਵਿੱਚ ਵੇਖਿਆ ਸੀ, ਇਹਨੂੰ ਕਿਹਾ ਸੀ ਕੰਜਰ ਨੇ ਭਗਤਨੀ ਨੂੰ ਨਾਂ ਲੈਕੇ ਜਾਂ ਬਾਹਰਲੇ ਮੁਲਕ ਇਹਨੂੰ ਕੀ ਪਤਾ ਵਿਚਾਰੀ ਨੂੰ ਉਦੋਂ ਦੇ ਰੂਲ ਕਾਨੂੰਨ ਦਾ,
ਦਾਦੀ ਇੱਕ ਦਿਨ ਘਰੋ ਬਾਹਰ ਨਿਕਲੀ ਤੇ ਸੜਕ ਪਾਰ ਕਰਦੀ ਦਾ ਐਕਸੀਡੈਂਟ ਹੋ ਗਿਆ, ਜਦੋ ਦਾਦੀ ਵਾਪਿਸ ਆਈ ਵਹੀਲ ਚੇਅਰ ਤੇ ਸੀ, ਚਾਚੇ ਕੋਲ ਪੁੱਤ ਨੇ ਜਨਮ ਲਿਆ ਸੀ ਪਰ ਦਾਦੇ ਨੇ ਕੋਈ ਚਾਹ ਨਹੀਂ ਕਰਨ ਦਿੱਤਾ, ਉਹਨੂੰ ਕਹੋ ਜਦੋ ਦਾਦੀ ਮਹਿੰਦਰ ਕੌਰ ਠੀਕ ਹੋ ਜਾਉ ਅਸੀਂ ਕਰਲਾਗੇ ਪਾਰਟੀ, 4 ਮਹੀਨੇ ਦਾਦੀ ਵਹੀਲ ਚੇਅਰ ਤੇ ਰਹੀ, ਦਾਦੇ ਕੁਰਸੀ ਪਹੀ ਵੱਲ ਨੂੰ ਰੇਹੜ ਲੈਣੀ, ਜਿਵੇਂ ਪਹਿਲਾਸੈਰ ਕਰਦੇ ਉਵੇਂ, ਹੀ ਦਾਦੀ ਨੇ ਖੇਤ ਬੰਨੇ ਵਿਖਾਕੇ ਲਿਆਉਣੇ,
ਕਦੇ ਕਦੇ ਮਖੌਲ ਨਾਲ ਕਹਿਣਾ ਮਹਿੰਦਰ ਕੁਰੇ ਗੋਰਿਆਂ ਵਾਂਗੂ ਪੈਂਟਾਂ ਤੇ ਨਹੀਂ ਪਾਉਣ ਲੱਗ ਗਈ ਸੀ ਬਾਹਰ ਜਾਕੇ, ਦਾਦੀ ਨੇ ਕਹਿਣਾ ਬੁੱਢੀ ਉਮਰੇ ਹੁਣ ਆਹ ਖੇਖਣ ਕਰਨੇ ਸੀ, ਅਸੀ ਸਾਰਿਆ ਹੱਸਣਾ, ਦਾਦੀ ਨੌ ਬਰ ਨੂੰ ਹੋ ਗਈ ਸੀ, ਸਾਰਾ ਪਰਿਵਾਰ ਰੋਟੀ ਖਾਕੇ ਬੈਠਾ ਸੀ, ਘਰ ਦੇ ਦੇ ਬਾਹਰ ਮੋਟਰ ਚੱਲ ਰਹੀ ਸੀ, ਦਾਦੀ ਬਾਹਰ ਪਾਣੀ ਭਰਨ ਗਈ ਤਿਲਕ ਕੇ ਡਿੱਗ ਗਈ।
ਅਸੀਂ ਦਾਦੀ ਨੂੰ ਦਾਖਲ ਕਰਵਾਇਆ, ਬਾਪੂ ਜੀ ਉਦੋ ਛੋਟੀ ਭੂਆ ਕੋਲ ਗਏ ਸੀ, ਬਾਪੂ ਜੀ ਸੁਣ ਕੇ ਅਟੈਕ ਆਗਿਆ ਦਾਦੀ ਹੋਸਪੀਟਲ ਸੀ ਤੇ ਬਾਪੂ ਅਕਾਲ ਚਲਾਣਾ ਕਰ ਗਏ, 2 ਸਾਲ ਹੋ ਗਏ ਇਸ ਗੱਲ ਨੂੰ ,ਬੜਾ ਯਾਦ ਕਰੀਦਾ ਬਾਪੂ ਜੀ , ਹੁਣ ਸਾਰਾ ਪਰਿਵਾਰ ਦਾਦੀ ਨੂੰ ਨਾਲ ਲੈਕੇ ਜਾਂਦੇ ਆ ਸੈਰ ਲਈ, ਅਸੀਂ 4 ਪੋਤੇ ਪੋਤੀਆ ਦਾਦੀ ਦੇ ਸਾਨੂੰ ਬਹੁਤ ਪਿਆਰ ਮਿਲਦਾ ਦਾਦੀ ਤੇ।
ਵੱਡੇ ਸ਼ਹਿਰ ਵਿੱਚ ਛੋਟੇ ਹਸਪਤਾਲ ਦੇ ਖਾਸ ਕਮਰੇ ਵਿੱਚ ਦਿਲ ਦੇ ਮਾਹਰ ਡਾਕਟਰ ਅਤੇ ਮਰੀਜ ਨਾਲ ਆਏ ਡਾਕਟਰ ਦੀ ਲੰਮੀ ਗੱਲਬਾਤ ਚੱਲ ਰਹੀ ਸੀ। ਜਦ ਦੇ ਣ ਲੈਣ ਦੇ ਮਾਮਲੇ ਉਤੇ ਆ ਕੇ ਗੱਲ ਅੜ ਗਈ ਤਾਂ ਗਰੀਬ ਮਰੀਜ ਵਿੱਚ ਹੀ ਬੋਲ ਪਿਆ।
‘ਡਾਕਟਰ ਸਾਹਿਬ ਦਿਲ ਦੀ ਗੱਲ ਵਿੱਚ ਦਿਲ-ਲਗੀਆਂ ਚੰਗੀਆਂ ਨਹੀਂ ਹੁੰਦੀਆਂ। ਆਪ ਜੀ ਨੇ ਆਪਣਾ ਫੈਸਲਾ ਪਿੱਛੋਂ ਕਰ ਲੈਣਾ, ਮੈਨੂੰ ਦਸੋ ਆਪ ਨੂੰ ਘੱਟ ਤੋਂ ਘੱਟ ਕਿੰਨੀ ਰਕਮ ਚਾਹੀਦੀ ਏ।
ਡੇਢ ਲੱਖ ‘ਇਹ ਕਦ ਚਾਹੀਦੀ ਏ ਰਕਮ ਪਹਿਲਾਂ ਅਤੇ ਦਿਲ ਦੀ ਮੁਰੰਮਤ ਪਿੱਛੋ। “ਜੇ ਮੈਂ ਉਪਰੇਸ਼ਨ ਦੌਰਾਨ ਮਰ ਜਾਵਾਂ ਤਾ ਕਿਵੇਂ ਕਰੋਗੇ?”
‘ਉਸ ਦੀ ਤੁਸੀਂ ਫਿਕਰ ਨਾ ਕਰੋ। ਅਸੀਂ ਦਿੱਤੀ ਰਕਮ ਵਿੱਚ ਹੀ ਕਿਸੇ ਯੋਗ ਸਾਧਨ ਰਹੀਂ, ਤੁਹਾਡੀ ਲਾਸ਼ ਨੂੰ ਤੁਹਾਡੇ ਪਿੰਡ ਪਹੁੰਚਾ ਦੇਵਾਂਗੇ। ਡਾਕਟਰ ਨੇ ਮੇਜ ਉੱਤੇ ਪਿਆ ਦਿਲ ਦਾ ਮਾਡਲ ਹੱਥ ਨਾਲ ਘੁਮਾਕੇ, ਮਰੀਜ ਦੇ ਦਿਲ ਦੀ ਸੁੱਤੀ ਪੀੜ ਜਗਾ ਦਿੱਤੀ ਸੀ।
ਮਰੀਜ ਆਪਣਾ ਦਰਦ ਭਰਿਆ ਦਿਲ ਹੱਥ ਨਾਲ ਸਾਂਭ ਦਿਲ ਰਹਿਤ ਡਾਕਟਰ ਦੀ ਵਰਕਸ਼ਾਪ ਵਿੱਚੋਂ ਬਾਹਰ ਵੱਲ ਜਾ ਰਿਹਾ ਸੀ।
ਇਕ ਸ਼ੇਰ ਹਰ ਰੋਜ਼ ਬਹੁਤ ਸਾਰੇ ਜੰਗਲੀ ਜੀਵਾਂ ਨੂੰ ਮਾਰਦਾ ਸੀ। ਉਹ ਉਹਨਾਂ ਵਿਚੋਂ ਇਕ ਅੱਧ ਨੂੰ ਖਾਂਦਾ ਤੇ ਬਾਕੀਆਂ ਨੂੰ ਸੁੱਟ ਦਿੰਦਾ ਸੀ। ਜੰਗਲ ਦੇ ਸਾਰੇ ਜਾਨਵਰਾਂ ਨੇ ਇਕ ਦਿਨ ਇੱਕਠਿਆਂ ਰੱਲ ਕੇ ਫੈਸਲਾ ਕੀਤਾ ਕਿ ਅਸੀਂ ਸਾਰੇ ਸ਼ੇਰ ਕੋਲ ਜਾ ਕੇ ਅਰਜ਼ ਕਰਾਂਗੇ ਕਿ ਅਸੀਂ ਉਸ ਨੂੰ ਖਾਣ ਲਈ ਹਰ ਰੋਜ਼ ਇਕ ਜਾਨਵਰ ਭੇਜ ਦਿਆ ਕਰਾਂਗੇ ਅਤੇ ਇਸ ਦੇ ਬਦਲੇ ਵਿਚ ਉਹ ਐਵੇਂ ਜੰਗਲੀ ਜਾਨਵਰਾਂ ਦਾ ਅੰਤ ਨਹੀਂ ਕਰੇਗਾ।
ਸ਼ੇਰ ਨੂੰ ਜਾ ਕੇ ਉਹਨਾਂ ਨੇ ਆਪਣੀ ਗੱਲ ਦੱਸੀ ਤਾਂ ਸ਼ੇਰ ਝੱਟ ਮੰਨ ਗਿਆ। ਇਕ ਦਿਨ ਖਰਗੋਸ਼ ਦੀ ਵਾਰੀ ਆ ਗਈ। ਖਰਗੋਸ਼ ਬੜਾ ਚੁਸਤ ਅਤੇ ਚਲਾਕ ਸੀ। ਉਹ ਹਾਲੀ ਮਰਨਾ ਨਹੀਂ ਚਾਹੁੰਦਾ ਸੀ ਪਰ ਸ਼ੋਰ ਨਾਲ ਕੀਤਾ ਵਾਅਦਾ ਵੀ ਉਸ ਨੂੰ ਯਾਦ ਸੀ। ਉਸ ਨੂੰ ਪਤਾ ਸੀ ਕਿ ਜੇ ਉਹ ਸ਼ੇਰ ਕੋਲ ਨਾ ਗਿਆ ਤਾਂ ਸ਼ੇਰ ਜੰਗਲ ਦੇ ਸਾਰੇ ਜਾਨਵਰਾਂ ਦਾ ਨਾਸ਼ ਕਰ ਦੇਵੇਗਾ। ਉਦਾਸ ਮਨ ਨਾਲ ਖਰਗੋਸ਼ ਸ਼ੇਰ ਦੀ ਗੁਫਾ ਵੱਲ ਚੱਲ ਪਿਆ। ਉਹ ਰਾਹ ਵਿਚ ਸ਼ੇਰ ਨੂੰ ਮਾਰਨ ਦੇ ਵਿਚਾਰ ਸੋਚਣ ਲੱਗਾ।
ਕਾਫੀ ਦੇਰ ਬਾਅਦ ਜਦ ਖਰਗੋਸ਼ ਸ਼ੇਰ ਦੀ ਗੁਫਾ ਕੋਲ ਪੁੱਜਾ ਤਾਂ ਸ਼ੇਰ ਉਸ ਨੂੰ ਵੇਖ ਕੇ ਗਰਜਣ ਲੱਗ ਪਿਆ। ਉਸ ਨੇ ਕਿਹਾ ਕਿ, “ਇਕ ਤਾਂ ਤੂੰ ਉਵੇਂ ਹੀ ਛੋਟਾ ਜਿਹਾ ਹੈ। ਦੂਜਾ ਇੰਨੀ ਦੇਰ ਲਾ ਕੇ ਆਇਆ ਹੈ। ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ। ਖਰਗੋਸ਼ ਨੇ ਠਰੰਮੇ ਨਾਲ ਕਿਹਾ, ਹਜ਼ੂਰ, ਮੈਂ ਤਾਂ ਕਦੋਂ ਦਾ ਤੁਹਾਡੇ ਕੋਲ ਪੁੱਜ ਜਾਣਾ ਸੀ ਪਰ ਮੈਂ ਕੀ ਕਰਦਾ ? ਰਸਤੇ ਵਿਚ ਮੈਨੂੰ ਇਕ ਹੋਰ ਸ਼ੇਰ ਮਿਲ ਗਿਆ। ਉਹ ਮੈਨੂੰ ਖਾਣਾ ਚਾਹੁੰਦਾ ਸੀ ਪਰ ਮੈਂ ਤੁਹਾਡੀ ਖਾਤਰ ਆਪਣੇ ਆਪ ਨੂੰ ਬਚਾ ਕੇ ਲਿਆਂਦਾ ਹੈ। ਖਰਗੋਸ਼ ਦੀ ਗੱਲ ਸੁਣ ਕੇ ਸ਼ੇਰ ਨੂੰ ਹੋਰ ਵੀ ਗੁੱਸਾ ਆ ਗਿਆ। ਕਿੱਥੇ ਹੈ ਉਹ ਸ਼ੇਰ ? ਚੱਲ ਮੈਨੂੰ ਵਿਖਾ, ਪਹਿਲਾਂ ਮੈਂ ਉਸ ਨੂੰ ਮਾਰਾਂਗਾ, ਫਿਰ ਤੈਨੂੰ ਖਾਵਾਂਗਾਂ। ਚੁਸਤ ਖਰਗੋਸ਼ ਸ਼ੇਰ ਨੂੰ ਇਕ ਉਜਾੜ ਖੂਹ ਤੇ ਲੈ ਗਿਆ। ਸ਼ੇਰ ਨੇ ਖੁਦ ਵਿਚ ਆਪਣਾ ਪਰਛਾਵਾਂ ਵੇਖਿਆ। ਉਸ ਨੇ ਸਮਝਿਆ ਕਿ ਕੋਈ ਦੂਜਾ ਸ਼ੇਰ ਖੁਹ ਵਿਚ ਬੈਠਾ ਹੈ। ਸ਼ੇਰ ਜ਼ੋਰ ਦੀ ਗਰਜਿਆ ਤਾਂ ਗਰਜ ਦੀ ਆਵਾਜ਼ ਖੂਹ ਵਿਚੋਂ ਵੀ ਆਈ। ਹੁਣ ਸ਼ੇਰ ਤੋਂ ਹੋਰ ਬਰਦਾਸ਼ਤ ਨਾ ਹੋ ਸਕਿਆ। ਉਸ ਨੇ ਖੁਹ ਵਾਲੇ ਸ਼ੇਰ ਨੂੰ ਸਜ਼ਾ ਦੇਣ ਲਈ ਖੁਹ ਵਿਚ ਛਾਲ ਮਾਰ ਦਿੱਤੀ। ਖੂਹ ਬਹੁਤ ਡੂੰਘਾ ਸੀ। ਸ਼ੇਰ ਖੂਹ ਵਿਚ ਹੀ ਡੁੱਬ ਕੇ ਮਰ ਗਿਆ।
ਚਲਾਕ ਖਰਗੋਸ਼ ਨੇ ਸੁੱਖ ਦਾ ਸਾਹ ਲਿਆ। ਉਹ ਜੰਗਲੀ ਜੀਵਾਂ ਨੂੰ ਇਹ ਖੁਸ਼ਖਬਰੀ ਸੁਣਾਉਣ ਲਈ ਜੰਗਲ ਵੱਲ ਦੌੜ ਪਿਆ।
ਸਿੱਖਿਆ-ਸਰੀਰਕ ਬਲ ਨਾਲੋਂ ਬੁੱਧੀ ਬਲ ਕਿਤੇ ਵੱਡਾ ਹੁੰਦਾ ਹੈ।
ਦਹੇਜ
ਵਹੁਟੀ ਦੇ ਰੂਪ ਵਿੱਚ ਲਕਸ਼ਮੀ ਦੇ ਪੈਰ ਪੈਂਦਿਆਂ ਹੀ ਘਰ ਵਿੱਚ ਖੁਸ਼ੀਆਂ ਅਤੇ ਹਾਸੇ ਪਰਤ ਆਏ ਸਨ। ਸੌਹਰਿਆਂ ਦੇ ਨਾਲ ਰਿਸ਼ਤੇਦਾਰਾਂ ਅਤੇ ਗਵਾਂਢੀਆਂ ਨੇ ਵੀ ਬਹੂ ਦੇ ਖੁਲ੍ਹੇ ਅਤੇ ਕੀਮਤੀ ਦਹੇਜ ਦੀ ਸਲਾਘਾ ਕੀਤੀ ਸੀ।
ਸੌਹਰਿਆਂ ਅਤੇ ਮਾਪਿਆਂ ਨੇ ਸਭ ਕੁਝ ਇੰਨਾਂ ਜਲਦੀ ਕੀਤਾ ਕਿ ਉਹ ਬਹੁਤ ਕੁਝ ਕਰਨਾਂ ਚਾਹੁੰਦੀ ਵੀ ਆਪਣੇ ਪਿਆਰ ਲਈ ਕੁਝ ਨਹੀਂ ਕਰ ਸਕੀ ਸੀ। ਬਦਲੇ ਦੀ ਅੱਗ ਉਸ ਦੇ ਸੀਨੇ ਵਿੱਚ ਮੱਚ ਰਹੀ ਸੀ ਅਤੇ ਉਹ ਯੋਗ ਸਮੇਂ ਦੀ ਉਡੀਕ ਵਿੱਚ ਸੀ।
ਲਕਸ਼ਮੀ ਰਾਤ ਨੂੰ ਉੱਚੀ ਉੱਚੀ ਰੋਣ ਅਤੇ ਚੀਕਾਂ ਮਾਰਨ ਲੱਗ ਜਾਇਆ ਕਰਦੀ ਸੀ ਤਾਂ ਜੋ ਗਵਾਂਢੀਆਂ ਨੂੰ ਉਸ ਦੇ ਕੁੱਟੇ ਜਾਣ ਦਾ ਭੁਲੇਖਾ ਪੈ ਸਕੇ। ਦਿਨੇ ਉਹ ਦੁਹਾਈਆਂ ਪਾਉਣੀਆਂ ਅਰੰਭ ਕਰ ਦਿੰਦੀ ਸੀ ਜਿਵੇਂ ਧੱਕੇ ਦੇਕੇ ਕੋਈ ਉਸ ਨੂੰ ਘਰ ਤੋਂ ਬਾਹਰ ਕੱਢ ਰਿਹਾ ਹੋਵੇ।
ਸੌਹਰੇ ਪਰਵਾਰ ਦੇ ਤਾਂ ਹੱਥਾਂ ਦੇ ਤੋਤੇ ਹੀ ਉੱਡ ਗਏ ਜਦ ਇੱਕ ਦਿਨ ਮੂੰਹ ਹਨੇਰੇ ਬਹੂ ਘਰ ਤੋਂ ਅਲੋਪ ਹੋ ਗਈ। ਉਹ ਹਾਲੀ ਸੰਭਲੇ ਵੀ ਨਹੀਂ ਸਨ ਕਿ ਦਿਨ ਚੜ੍ਹਦੇ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਆ ਛਾਪਾ ਮਾਰਿਆ। ਪੁਲਿਸ ਨੇ ਸੌਹਰੇ ਸੱਸ, ਪਤੀ ਅਤੇ ਕੰਵਾਰੀ ਨਨਦ ਨੂੰ ਹਿਰਾਸਤ ਵਿੱਚ ਲੈ ਕੇ ਦੱਸਿਆ, “ਤੁਹਾਡੀ ਨੂੰਹ ਨੇ ਸ਼ਕਾਇਤ ਕੀਤੀ ਕਿ ਉਸ ਨੂੰ ਘੱਟ ਦਹੇਜ ਲਿਆਉਣ ਕਰਕੇ ਰੋਜ਼ ਕੁੱਟਿਆ ਜਾਂਦਾ ਸੀ ਅਤੇ ਅੱਜ ਬੁਰੀ ਤਰ੍ਹਾਂ ਕੁੱਟਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਡਾਕਟਰੀ ਰਿਪੋਰਟ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਪੁਲਿਸ ਦੀ ਜੀਪ ਦਹੇਜ ਦੇ ਦੋਸ਼ੀਆਂ ਨੂੰ ਨਾਲ ਲੈ ਕੇ ਥਾਨੇ ਵੱਲ ਚੱਲ ਪਈ।
ਸੁਖਜੀਤ ਸਿੰਘ ਅੱਜ ਰਾਤ ਫਿਰ ਲੇਟ ਹੋ ਗਿਆ ਸੀ। ਜਦ ਉਹ ਘਰ ਪੁੱਜਿਆ ਉਹ ਬੈਂਡ-ਰੂਮ ਵਿੱਚ ਸੁੱਤੀ ਪਈ ਸੀ। ਉਸ ਦਾ ਕਮਲਾਇਆ ਚਿਹਰਾ ਦਸ ਰਿਹਾ ਸੀ ਉਹ ਬਹੁਤ ਉਡੀਕ ਕੇ ਸੁੱਤੀ ਸੀ। ਉਸ ਦਾ ਭਲਾ ਮੂੰਹ ਅਤੇ ਗੋਰਾ ਤਨ ਬੜੇ ਪਿਆਰੇ ਲੱਗ ਰਹੇ ਸਨ। ਉਸ ਦੇ ਵਾਲਾਂ ਦੀ ਇੱਕ ਲਿੱਟ ਪੱਖੇ ਦੀ ਹਵਾ ਨਾਲ ਉਸ ਦੀਆਂ ਗੱਲਾਂ ਉੱਤੇ ਖੇਡ ਰਹੀ ਸੀ।
ਉਹ ਕੁਝ ਦੇਰ ਤੱਕ ਖੜਾ ਉਸ ਦੇ ਮੂੰਹ ਨੂੰ ਨਿਹਾਰਦਾ ਰਿਹਾ। ਉਹ ਚਾਹੁੰਦਾ ਸੀ ਉਸ ਨੂੰ ਉਠਾ ਕੇ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ ਅਤੇ ਰਜ ਕੇ ਪਿਆਰ ਕਰੇ। ਪਰ ਉਸ ਦੀ ਗੂੜੀ ਨੀਂਦ ਨੂੰ ਉਹ ਕਿਸੇ ਵੀ ਕੀਮਤ ਉੱਤੇ ਭੰਗ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਝੁਕਕੇ ਵਾਲਾਂ ਦੀ ਲੁੱਟ ਨੂੰ ਹੱਥ ਨਾਲ ਇੱਕ ਪਾਸੇ ਟੰਗ ਦਿੱਤਾ। ਸਖਤ ਹੱਥ ਦੇ ਸਪਰਸ਼ ਨੇ ਉਸ ਨੂੰ ਕੁਝ ਕੁ ਸੁਚੇਤ ਕੀਤਾ ਪਰ ਪਾਸਾ ਲੈ ਕੇ ਉਹ ਫਿਰ ਸੌਂ ਗਈ।
ਉਸ ਨੇ ਕਮਰੇ ਤੋਂ ਬਾਹਰ ਜਾਣ ਦਾ ਫੈਸਲਾ ਕਰ ਲਿਆ ਸੀ ਪਰ ਉਸ ਦਾ ਦਿਲ ਹਾਲੀ ਵੀ ਉਸ ਦੀ ਸੁੰਦਰਤਾ ਵਿੱਚ ਉਲਝਿਆ ਹੋਇਆ ਸੀ। ਉਸ ਨੇ ਉੱਠ ਰਹੀਆਂ ਭਾਵਨਾਵਾਂ ਨੂੰ ਕਾਬੂ ਕੀਤਾ ਅਤੇ ਕਮਰੇ ਵਿੱਚੋਂ ਬਾਹਰ ਜਾਣ ਲਈ ਪਰਤ ਪਿਆ। ਹਾਲੀ ਉਸ ਨੇ ਬੂਹਾ ਪਾਰ ਵੀ ਨਹੀਂ ਸੀ ਕੀਤਾ ਕਿ ਪਿੱਛੋਂ ਆਵਾਜ਼ ਆਈ, “ਪਾਪਾ ਜੀ
ਉਸ ਨੇ ਆਪਣੇ ਪਿਆਰ ਦੇ ਪਿਆਰ ਨੂੰ ਚੁੰਮ ਕੇ ਹਿੱਕ ਨਾਲ ਲਾ ਲਿਆ।
ਪਰਮਾਤਮਾ ਸਿੰਘ ਨੂੰ ਹੈਰਾਨੀ ਸੀ ਕਿ ਉਸ ਨੂੰ ਏਡਜ਼ ਦੀ ਬਿਮਾਰੀ ਕਿਵੇਂ ਹੋ ਗਈ ਏ। ਉਸ ਨੇ ਆਪਣੀ ਸਾਰੀ ਜ਼ਿੰਦਗੀ ਪਤਨੀ-ਵਰਤ ਮਨੁੱਖ ਵਜੋਂ ਗੁਜਾਰੀ, ਕਦੀ ਖੂਨ ਵੀ ਨਹੀਂ ਚੜਾਇਆ ਅਤੇ ਨਾ ਹੀ ਕਦੀ ਨਵੀਂ ਸੂਈ ਤੋਂ ਬਿਨਾਂ ਟੀਕਾ ਹੀ ਲਗਵਾਇਆ ਸੀ।ਇੱਕ ਹੋਰ ਵੱਡੀ ਅਣਹੋਣੀ ਇਹ ਵੀ ਸੀ ਕਿ ਉਸ ਦੀ ਪਤਨੀ ਹਾਲੀ ਵੀ ਇਸ ਬਿਮਾਰੀ ਤੋਂ ਸੁਰੱਖਿਅਤ ਸੀ। ਡਾਕਟਰ ਦੀ ਰਿਪੋਰਟ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ ਸੀ ਅਤੇ ਬਿਮਾਰੀ ਨੂੰ ਸਵੀਕਾਰ ਕਰਨਾ ਅਸੰਭਵ ਨੂੰ ਸੰਭਵ ਸਮਾਨ ਸਮਝਣ ਦੇ ਬਰਾਬਰ ਸੀ। ਉਸ ਲਈ ਇਹ ਨਮੋਸ਼ੀ ਦੇ ਨਾਲ ਇੱਕ ਵੱਡਾ ਸਦਮਾ ਵੀ ਸੀ। ਉਹ ਦਾਗੀ ਜਿੰਦਗੀ ਜੀਣ ਨਾਲੋਂ ਇਸ ਦਾਗ ਨੂੰ ਸਦਾ ਲਈ ਧੋ ਦੇਣਾ ਚਾਹੁੰਦਾ ਸੀ। ਉਸ ਨੇ ਇਸ ਨਰਕ ਦੀ ਜਿੰਦਗੀ ‘ਚੋਂ ਨਿਕਲ ਕੇ ਕਿਸੇ ਨਵੀਂ ਸਵਰਗ ਦੀ ਜਿੰਦਗੀ ਵਿੱਚ ਜਾਣ ਦਾ ਫੈਸਲਾ ਕਰ ਲਿਆ ਸੀ। ਉਹ ਆਪਣੀ ਸੋਚ ਨੂੰ ਅਮਲੀ ਜਾਮਾ ਪਹਿਣਾਉਣ ਲਈ ਕਿਸੇ ਯੋਗ ਸਾਧਨ ਨੂੰ ਲੱਭ ਰਿਹਾ ਸੀ।
ਡਾਕਟਰ ਨੇ ਉਸ ਦੀ ਸੋਚ ਨਾਲ ਸਹਿਮਤੀ ਰਲਾ ਦਿੱਤੀ ਸੀ। ਉਸ ਨੇ ਮਰੀਜ ਦੀ ਇੱਕ ਉਂਗਲ ਉੱਤੇ ਕਰੀਮ ਵਰਗੀ ਦਵਾਈ ਲਾ ਦਿੱਤੀ ਸੀ, ਜਿਸ ਦੇ ਚੱਟਣ ਨਾਲ ਉਸ ਦੀ ਮਨੋਕਾਮਨਾ ਝੱਟ ਹੀ ਪੂਰੀ ਹੋ ਜਾਣ ਦਾ ਭਰੋਸਾ ਦਵਾ ਦਿੱਤਾ ਸੀ।
ਡਾਕਟਰ ਦੇ ਚਿਹਰੇ ਦੇ ਹਾਵ ਭਾਵ ਦੁਚਿੱਤੀ ਵਿੱਚ ਸਨ। ਮਰੀਜ ਦੀ ਸੋਚ ਨੇ ਅੰਤਮ ਫੈਸਲਾ ਕਰਕੇ ਦਵਾਈ ਮੂੰਹ ਅੰਦਰ ਲੰਘਾ ਲਈ ਸੀ। ਉਸ ਦੀ ਜੀਭ ਉੱਤੇ ਦਵਾਈ ਦਾ ਸੁਆਦ ਤਰ ਰਿਹਾ ਸੀ ਅਤੇ ਉਹ ਮੌਤ ਦਾ ਅਨੁਭਵ ਮਾਨਣ ਲਈ ਆਪਣੇ ਆਪ ਨੂੰ ਤਿਆਰ ਕਰ ਹੀ ਰਿਹਾ ਸੀ ਕਿ ਅਚਾਨਕ ਸੁਪਨਾ ਟੁੱਟ ਗਿਆ।
ਰਾਜਸਥਾਨ ਦਾ ਪੱਛਮੀ ਹਿੱਸਾ ਭਿਆਣਕ ਕਾਲ ਦੀ ਲਪੇਟ ਵਿੱਚ ਸੀ। ਪਿੰਡ ਵਿੱਚ ਸੋਕਾ ਅਤੇ ਗਰਮੀ ਕਹਿਰ ਵਹਾ ਰਹੀ ਸੀ। ਅੱਤ ਦੀ ਗਰਮੀ ਕਈ ਬੱਚਿਆਂ ਅਤੇ ਬੁੱਢਿਆਂ ਦੀਆਂ ਜਾਨਾਂ ਲੈ ਚੁੱਕੀ ਸੀ। ਮੌਤ ਦਾ ਦੂਜਾ ਹੂੰਝਾ, ਸੋਕੇ ਕਾਰਨ ਭੁੱਖ ਫੇਰ ਚੁੱਕੀ ਸੀ। ਹੁਣ ਪਾਣੀ ਦੀ ਅਣਹੋਂਦ ਕਾਰਨ ਪੰਜ, ਚਾਰ ਸਿਵੇ ਰੋਜ ਹੀ ਬਲਦੇ ਰਹਿੰਦੇ ਸਨ।
ਸਰਕਾਰ ਵਲੋਂ ਹਰ ਕਿਸਮ ਦੀ ਖਾਣ ਸਮੱਗਰੀ ਪੁੱਜ ਗਈ ਸੀ ਅਤੇ ਹਰ ਦੂਜੇ ਦਿਨ ਪਾਣੀ ਦਾ ਟੈਂਕਰ ਖਾਲੀ ਘੜੇ ਭਰ ਜਾਂਦਾ ਸੀ। ਲੋਕਾਂ ਦੇ ਸਾਹ ਵਿੱਚ ਸਾਹ ਆ ਗਿਆ ਸੀ। ਸਰਕਾਰ ਵਲੋਂ ਚਲਾਏ ਜਾ ਰਹੇ ਕੰਮਾਂ ਵਿੱਚ ਉਹ ਹਿੱਸਾ ਲੈਣ ਲੱਗ ਗਏ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਭਾਵੇਂ ਖੁਸ਼ੀ ਤਾਂ ਹਾਲੀ ਨਹੀਂ ਪਰਤੀ ਸੀ ਪਰ ਗ਼ਮ ਦੀਆਂ ਲਕੀਰਾਂ ਮਿਟਣੀਆਂ ਆਰੰਭ ਹੋ ਗਈਆਂ ਸਨ।
ਇੱਕ ਦਿਨ ਪਿੰਡ ਉੱਤੇ ਫਿਰ ਅਚਾਨਕ ਗਮ ਦੇ ਕਹਿਰ ਟੁੱਟ ਪਏ ਸਨ। ਸ਼ਾਮ ਤੱਕ ਪਿੰਡ ਵਿੱਚ ਮੌਤਾਂ ਦੀ ਗਿਣਤੀ ਤੀਹ ਤੋਂ ਉਪਰ ਟੱਪ ਗਈ ਸੀ। ਬਲਦੇ ਸਿਵਿਆਂ ਨੂੰ ਵੇਖ ਕੇ ਲੋਕ ਰੋਹ ਵਿੱਚ ਆ ਗਏ ਸਨ। ਉਹ ਸਰਕਾਰ ਵਿਰੁੱਧ ਨਾਹਰੇ ਲਾ ਰਹੇ ਸਨ। ਇਹ ਮੌਤਾਂ ਪਾਣੀ ਦੀ ਥੁੜ ਕਰਕੇ ਨਹੀਂ ਸਗੋਂ ਸਰਕਾਰੀ ਟੈਂਕਰ ਦਾ ਗੰਦਾ ਪਾਣੀ ਪੀਣ ਕਰਕੇ ਹੋਈਆਂ ਸਨ। ਲੋਕ ਇਸ ਨੂੰ ਰੱਬ ਦੀ ਕਰੋਪੀ ਦੀ ਥਾਂ ਸਰਕਾਰੀ-ਹੱਤਿਆ ਗਰਦਾਨ ਰਹੇ ਸਨ।