ਸਿਰ ਉਠਾ ਕੇ ਜੀਣ ਦਾ ਵੱਲ ਸਿੱਖ ਲੈ,
ਇਸ ਤਰ੍ਹਾਂ ਘੁਟ-ਘੁਟ ਕੇ ਮਰਨਾ ਛੱਡ ਦੇ।
att punjabi status
ਦੁਰਭਾਗ ਇਹ ਹੈ ਕਿ ਮਨੁੱਖ ਪ੍ਰਸੰਸਾ ਕਰਨ ਵਾਲੇ ਦੀ, ਸੇਵਾ ਕਰਨ ਵਾਲੇ ਨਾਲੋਂ ਵੀ, ਵਧੇਰੇ ਕਦਰ ਕਰਦਾ ਹੈ।
ਨਰਿੰਦਰ ਸਿੰਘ ਕਪੂਰ
ਪਹਿਲੂ ‘ਚ ਤੇਰੇ ਵੱਸਦਾ ਸਾਰਾ ਜਹਾਨ ਮੇਰਾ
ਮੈਂ ਕਹਿਕਸ਼ਾਂ ਹਾਂ ਤੇਰੀ ਤੂੰ ਆਸਮਾਨ ਮੇਰਾਸੁਖਵਿੰਦਰ ਅੰਮ੍ਰਿਤ
ਕੋਈ ਤਬੀਤ ਇਹੋ ਜਿਹਾ ਦਿਓ ਕਿ ਮੈਂ ਚਾਲਾਂਕ ਹੋ ਜਾਵਾਂ
ਕਿ ਬਹੁਤ ਤਕਲੀਫ਼ ਦਿੰਦੀ ਹੈ ਮੈਨੂੰ ਸਾਦਗੀ ਮੇਰੀ
ਮੋਹ, ਮੁਹੱਬਤ, ਪਿਆਰ ਦੇ ਹੁਣ ਅਰਥ ਸਮਝਾਈਏ ਕਿਵੇਂ,
ਤਨ-ਬਦਨ ਤੱਕਦੈ, ਕੋਈ ਪੜ੍ਹਦਾ ਨਹੀਂ ਦਿਲ ਦੀ ਕਿਤਾਬ।ਕੈਲਾਸ਼ ਅਮਲੋਹੀ
ਤਿਣਕਾ ਤਿਣਕਾ ਚੁੱਗ ਕੇ ਖੁਦ ਨੂੰ ਬਣਾਇਆ ਏ ਮੈਂ
ਮੈਨੂੰ ਇਹ ਨਾਂ ਕਿਹੋ ਬਹੁਤ ਮਿਲਣਗੇ ਤੇਰੇ ਵਰਗੇ
ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਸਾਰਾ ਪੱਥਰਾਂ ਵਰਗਾ।
ਘਰਾਂ ਵਿੱਚ ਰਹਿਣ ਦੇਵੋ ਦੋਸਤੋ ਕੁੱਝ ਤਾਂ ਘਰਾਂ ਵਰਗਾ।ਗੁਰਚਰਨ ਨੂਰਪੁਰ
ਜੇ ਕੁਦਰਤ ਨੇ ਮਨੁੱਖ ਨੂੰ ਆਪਣੇ ਸਰੀਰ ਦੇ ਅੰਗ ਅੱਗੇ-ਪਿਛੇ ਕਰਨ ਦੀ ਖੁਲ੍ਹ ਦਿਤੀ ਹੁੰਦੀ ਤਾਂ ਹਰ ਕਿਸੇ ਨੇ ਹਾਸੋ-ਹੀਣਾ ਬਣੇ ਹੋਣਾ ਸੀ।
ਨਰਿੰਦਰ ਸਿੰਘ ਕਪੂਰ
ਕਿਸ ਹੰਢਾਇਆ ਪਿਆਰ ਧੋਖਾ ਸੱਚ ਦਾ
ਸੌਦੇ ਤਨ ਦੇ ਰੋਜ਼ ਕਰਨ ਮਜਬੂਰੀਆਂਪ੍ਰਭਜੋਤ ਕੌਰ
ਸਾਡੇ ਨਾਲ ਮਿਲਣਾ ਏ ਤਾਂ ਗਹਿਰਾਈ ਵਿੱਚ ਆਓ
ਲਾਜਵਾਬ ਮੋਤੀ ਕਿਨਾਰਿਆਂ ਤੇ ਨਹੀਂ ਮਿਲ਼ਿਆ ਕਰਦੇ
ਰੰਬੇ, ਕੁਹਾੜੇ, ਦਾਤੀਆਂ, ਕਹੀਆਂ ਤਾਂ ਸਾਂਭਦੇ,
ਜੇ ਸਾਂਝ ਚੋਰਾਂ ਨਾਲ ਹੀ ਪਾਉਣੀ ਸੀ ਮਾਲੀਆਂ।ਸਰਬਜੀਤ ਸਿੰਘ ਸੰਧੂ
ਜਿਥੇ ਭੁਖ ਦੀ ਗੱਲ ਲੰਮੀ ਉਮਰ ਤੋਂ
ਕੌਣ ਸੁਣਾਵੇ ਬਾਤ ਸੱਚੇ ਇਸ਼ਕ ਦੀਪ੍ਰਭਜੋਤ ਕੌਰ