ਸੰਨ 1971 ਦੀ ਘਟਨਾ ਹੈ, ਜਨਰਲ ਜਗਜੀਤ ਸਿੰਘ ਅਰੋੜਾ ਨੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ।
ਤਾਂ ਉਸ ਵਕਤ ਦੁਸ਼ਮਣ ਦੀਆਂ ਫੌਜਾਂ ਕੋਲੋਂ ਹਥਿਆਰ ਸੁਟਵਾ ਕੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ ਤੇ ਮੋਰਚਿਆਂ ਵਿੱਚੋਂ ਕੁਝ ਲੜਕੀਆਂ ਮਿਲੀਆਂ
ਜਿਨ੍ਹਾਂ ਦੇ ਸਰੀਰ ਨਗਨ ਅਵਸਥਾ ਵਿੱਚ ਸਨ, ਜੋ ਖਰੋਚ ਖਰੋਚ ਕੇ ਜ਼ਖਮੀ ਕੀਤੇ ਹੋਏ ਸਨ
ਤਮਾਮ ਲੜਕੀਆਂ ਅਰੋੜਾ ਜੀ ਕੋਲ ਭੱਜੀਆਂ ਆਈਆਂ ਤੇ ਪੁਕਾਰਾਂ ਕਰਨ ਲੱਗੀਆਂ ਕਿ ਸਾਨੂੰ ਬਚਾ ਲਵੋ, ਜੀ
ਸਰਦਾਰ ਜਗਜੀਤ ਸਿੰਘ ਜੀ ਨੇ ਹੈਰਾਨ ਹੋ ਕੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਸਗੋਂ ਇਨ੍ਹਾਂ ਆਪਣੇ ਸਿਪਾਹੀਆਂ ਨੂੰ ਕਹੋ ਕਿ ਇਹ ਤੁਹਾਡੀ ਮਦਦ ਕਰਨ
ਮੈਂ ਤਾਂ ਤੁਹਾਡਾ ਦੁਸ਼ਮਣ ਹਾਂ ਦੂਜੇ ਦੇਸ਼ ਵਿੱਚੋਂ ਲੜਨ ਲਈ ਆਇਆ ਹਾਂ
ਲੜਕੀਆਂ ਨੇ ਗਜ਼ਬ ਦਾ ਜਵਾਬ ਦਿੱਤਾ ਕਿ ਸਾਨੂੰ ਸਾਡਿਆਂ ਕੋਲੋਂ ਹੀ ਤਾਂ ਬਚਾਉਣਾ ਹੈ ਇਨ੍ਹਾਂ ਨੇ ਸਾਨੂੰ ਮੋਰਚਿਆਂ ਵਿੱਚ ਰੱਖ ਕੇ ਸਾਡੀ ਪਤਿ ਹੀ ਬਰਬਾਦ ਨਹੀਂ ਕੀਤੀ ਸਗੋਂ ਸਾਨੂੰ ਨੋਚ ਨੋਚ ਕੇ ਵੀ ਖਾ ਗਏ ਹਨ
ਸਾਨੂੰ ਨਹੀਂ ਪਤਾ ਕਿ ਤੁਸੀਂ ਦੁਸ਼ਮਣ ਹੋ ਜਾਂ ਆਪਣੇ ਹੋ, ਸਾਨੂੰ ਤਾਂ ਬੱਸ ਇਤਨਾ ਹੀ ਪਤਾ ਹੈ ਕਿ ਤੁਹਾਡੇ ਸਿਰ ’ਤੇ ਪੱਗ ਹੈ
ਇਸ ਪੱਗ ਨੂੰ ਬੰਨ੍ਹਣ ਵਾਲਾ ਕਦੇ ਕਿਸੇ ਦੀਆਂ ਧੀਆਂ ਭੈਣਾਂ ਦੀ ਪਤਿ ਨੂੰ ਬਰਬਾਦ ਨਹੀਂ ਕਰਦਾ ਸਗੋਂ ਬਚਾਉਂਦਾ ਹੀ ਹੈ
ਅਰੋੜਾ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਉਨ੍ਹਾਂ ਨੇ ਅੰਦਰ ਹੀ ਅੰਦਰ ਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕੀਤੀ ਕਿ ਸਤਿਗੁਰੂ ਜੀ ਮੈਂ ਤਾਂ ਅੱਜ ਤੱਕ ਇੱਕ ਕੱਪੜਾ ਸਮਝ ਕੇ ਹੀ ਬੰਨ੍ਹਦਾ ਰਿਹਾ ਹਾਂ ਪਰ ਅੱਜ ਮੈਨੂੰ ਇਸ ਦੀ ਅਸਲ ਕਦਰ ਕੀਮਤ ਦਾ ਪਤਾ ਲੱਗਿਆ ਹੈ
ਉਨ੍ਹਾਂ ਨੇ ਨਗਨ ਲੜਕੀਆਂ ਦੇ ਸਰੀਰ ਕੱਜ ਕੇ ਉਨ੍ਹਾਂ ਨੂੰ ਨਿਡਰ ਹੋਣ ਦਾ ਹੌਂਸਲਾ ਦਿਵਾਇਆ।
ਪੱਗ ਨੇ ਹੋਰ ਵੀ ਕਈ ਮਾਣਮੱਤੇ ਇਤਿਹਾਸ ਰਚੇ ਹਨ
ਜਿੰਨ੍ਹਾਂ ਨਾਲ ਮਨੁੱਖਤਾ ਦਾ ਸਿਰ ਸਦੀਵੀ ਉੱਚਾ ਹੋ ਜਾਂਦਾ ਹੈ