524
ਨਵੇਂ ਸਾਲ ਵਾਲੀ ਸੋਹਣੀ ਜਿਹੀ ਨਵੀਂ ਏ ਸਵੇਰ,
ਖਿੜੇ ਸੋਹਣੇ ਸੋਹਣੇ ਫੁੱਲ ਮਹਿਕਾਂ ਰਹੇ ਨੇ ਬਿਖਰੇ
ਅੱਜ ਚੜਿਆ ਸੂਰਜ ਇਹ ਪੈਗਾਮ ਲੈਕੇ ਆਇਆ
ਦੂਰ ਹੋ ਜਾਵੇ ਦੁੱਖਾਂ ਤੇ ਮੁਸੀਬਤਾਂ ਦਾ ਸਾਇਆ
ਦਿਲ ਹੋਵਣ ਨਾਂ ਕਦੇ ਕਿਸੇ ਗੱਲੋ ਵੀ ਉਦਾਸੇ
ਰਹਿਣ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਸਦਾ ਹਾਸੇ
ਹੋਣ ਵੈਰ ਤੇ ਵਿਰੋਧ ਤੋਂ ਇਹ ਮੁਕਤ ਫਿਜਾਵਾਂ
ਹੋਰ ਪਾਸਿਓਂ ਹੀ ਪਿਆਰ ਦੀਆਂ ਵਗਣ ਹਵਾਵਾਂ
ਏਹੋ ਦਿਲ ਵਿੱਚ ਲੈਕੇ ਮੇਰੇ ਦੋਸਤੋ ਖ਼ਿਆਲ
ਪ੍ਰੀਤ ਆਖਦਾ ਮੁਬਾਰਕ ਤੁਹਾਨੂੰ ਨਵਾਂ ਸਾਲ