447
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਖਿੜਦੇ ਨਰਮਿਆਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੇ ਬਰਮਿਆਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਕੜਕਦੀਆਂ ਧੁੱਪਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਤੂੜੀ ਦਿਆਂ ਕੁੱਪਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਨਿੰਮ-ਡੇਕ ਦੀਆਂ ਛਾਵਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਰਦੀਆਂ ਮੱਝਾਂ-ਗਾਵਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਖੇਤਾਂ ਦੀਆਂ ਪਹੀਆਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੀਆਂ ਕਹੀਆਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੇ ਬੋਰਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਸਾਡੇ ਪਿੰਡ ਦੇ ਟਿੱਬਿਆਂ ਤੇ ਨੱਚਦੇ ਮੋਰਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਲੁਕਦੇ ਖੂਹਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਤੜਪਦੀਆਂ ਰੂਹਾਂ ਤੋਂ।
ਹਰਪ੍ਰੀਤ ਜੋਗੇਵਾਲਾ (harpreetjogewala987654@gmail. com)