324
ਅਜ਼ੀਬ ਰੁੱਤ ਦਾ ਧੂੰਆਂ
ਸਾਡੇ ਵਟਾ ਦਿੱਤੇ ਭੇਸ
ਸਾਡੇ ਸੁੰਗੜ ਚੱਲੇ ਪਿੰਡੇ
ਅਸੀਂ ਲਿਪਟੇ ਭੇਖ ਦੇ ਖੇਸ
ਸਾਡੀ ਅਣਖ ਆਕੜ ਹੋ ਗਈ
ਸਾਡੀ ਬੁੱਧੀ ਸਾਥੋਂ ਖੋਹ ਗੲੀ
ਇਹ ਹਉਮੈ ਹਾਵੀ ਹੋ ਗਈ
ਵਿਛਗੇ ਕੰਡਿਆਂ ਦੇ ਸੇਜ
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਬੋਲੀ ਹੰਕਾਰ ਚ ਖੱਟੀ ਹੋ ਗਈ
ਸਾਡੀ ਸਾਥੋਂ ਪੋਚ ਫੱਟੀ ਹੋ ਗਈ
ਦੁਨੀਆਂ ਕਾਹਦੀ ਕੱਠੀ ਹੋ ਗੲੀ
ਇਹ ਰੰਗਾਂ ਵਿੱਚ ਵੱਟੀ ਹੋ ਗਈ
ਸੋਢੀ ਕਿਸਮਤ ਸਾਡੀ ਮੱਠੀ ਹੋਗੀ
ਦਿਮਾਗ਼ ਕਾਹਦੇ ਹੋ ਗੲੇ ਤੇਜ਼।।
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਮਿਹਰਬਾਨ ਸਿੰਘ ਸੋਢੀ