356
ਗ਼ੈਰ ਦੇ ਹੱਥਾਂ ’ਚ ਅਪਣਾ ਹੱਥ ਫੜਾ ਕੇ ਤੁਰ ਗਿਆ
ਬੇ-ਵਫ਼ਾ ਸੀਨੇ ਮਿਰੇ ਖੰਜ਼ਰ ਖੁਭਾ ਕੇ ਤੁਰ ਗਿਆ।
ਨਾਮ ਕੀ ਲੈਣਾ ਉਦਾ ਤੇ ਯਾਦ ਕੀ ਕਰਨਾ ਉਹਨੂੰ
ਔਖੇ ਵੇਲੇ ਯਾਰ ਜੋ ਪੱਲਾ ਛੁਡਾ ਕੇ ਤੁਰ ਗਿਆ
ਫੇਰ ਨਾ ਮੁੜਿਆ ਕਦੇ ਉਹ ਡਾਲਰਾਂ ਦੇ ਦੇਸ਼ ਤੋਂ
ਦਿਲ, ਜਿਗਰ, ਅਹਿਸਾਸ ’ਤੇ ਪੱਥਰ ਟਿਕਾ ਕੇ ਤੁਰ ਗਿਆ
ਕਦੇ ਹੱਸਾਂ ਕਦੇ ਰੋਵਾਂ, ਇਹ ਕੀ ਹੋ ਗਿਆ ਸ਼ੁਦਾ ਮੈਨੂੰ
ਜਿਊਂਦੀ ਹਾਂ ਜਾਂ ਮੋਈ ਹਾਂ, ਨਾ ਏਨਾ ਵੀ ਪਤਾ ਮੈਨੂੰ
ਕਦੇ ਮੈਂ ਸੋਚਿਆ ਨਾ ਸੀ ਕਿ ਦਿਨ ਇੰਜ ਦੇ ਵੀ ਆਵਣਗੇ
ਉਹ ਪਾਸਾ ਵੱਟ ਜਾਵਣਗੇ ਜੋ ਕਹਿੰਦੇ ਸੀ ਖ਼ੁਦਾ ਮੈਨੂੰ