355
ਹੁਣ ਤੂੰ ਭਾਵੇਂ ਜਿਸਮ ’ਤੇ ਕਿੰਨੇ ਕੱਜਣ ਪਾ
ਮੈਂ ਤੇਰਾ ਨਾਂ ਰੱਖਿਆ ਨੰਗੀ ਸੁਰਖ਼ ਹਵਾ
ਨਾ ਕੋਈ ਪੰਛੀ ਬਿਰਖ਼ ਤੋਂ ਉੱਡ ਕੇ ਕਿਤੇ ਗਿਆ
ਇਕ ਦੂਜੇ ਨੂੰ ਇਸ ਤਰ੍ਹਾਂ ਕੀਤਾ ਅਸਾਂ ਵਿਦਾ