412
ਮੇਰੇ ਮਹਿਬੂਬ, ਤੈਨੂੰ ਵੀ ਗਿਲਾ ਹੋਣਾ ਮੁਹੱਬਤ ’ਤੇ,
ਮੇਰੇ ਖਾਤਰ ਤੇਰੇ ਅੱਥਰੇ ਜਿਹੇ ਚਾਵਾਂ ਦਾ ਕੀ ਬਣਿਆ।
ਤੂੰ ਰੀਝਾਂ ਦੀ ਸੂਈ ਨਾਲ ਉੱਕਰੀਆਂ ਸੀ ਜੋ ਰੁਮਾਲਾਂ ‘ਤੇ,
ਉਨ੍ਹਾਂ ਧੁੱਪਾਂ ਦਾ ਕੀ ਬਣਿਆ, ਉਨ੍ਹਾਂ ਛਾਵਾਂ ਦਾ ਕੀ ਬਣਿਆ।