793
ਤੇਰੀਆਂ ਬਾਹਾਂ ‘ਚ ਜਿਹੜਾ ਸਿਮਟਿਆ ਸੀ ਮੈਂ ਹੀ ਸਾਂ
ਦੂਰ ਪਰ ਜੋ ਅੰਬਰਾਂ ਤਕ ਫੈਲਿਆ ਸੀ ਮੈਂ ਹੀ ਸਾਂ
ਲਾਟ ਲਾਗੇ ਆਣ ਕੇ ਵੀ ਮੋਮ ਨਾ ਪੰਘਰੀ ਜਦੋਂ
ਤਦ ਜੋ ਪੱਥਰ ਪਾਣੀ ਪਾਣੀ ਹੋ ਗਿਆ ਸੀ ਮੈਂ ਹੀ ਸਾਂ