315
ਤੂੰ ਵਿਦਾ ਹੋਇਉਂ ਮੇਰੇ ਦਿਲ ’ਤੇ ਉਦਾਸੀ ਛਾ ਗਈ।
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿੱਚ ਆ ਗਈ।
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ,
ਅੰਤ ਉਹੀ ਪੀੜ ‘ਸ਼ਿਵ’ ਨੂੰ ਖਾਂਦੀ-ਖਾਂਦੀ ਖਾ ਗਈ।