382
ਆਇਆ ਨੀ ਇਕ ਸੱਜਣ ਪਿਆਰਾ,
ਤਨ ਮਨ ਸਾਡਾ ਰੰਗ ਗਿਆ ਸਾਰਾ
ਇਕ ਰੰਗ ਸਾਡੇ ਮੱਥੇ ਲਾਇਆ,
ਕਰ ਗਿਆ ਸਾਰਾ ਲਾਲ ਪਸਾਰਾ
ਜਾਦੂਗਰ ਦੀ ਮੈਂ ਨਾ ਜਾਣੀਂ,
ਕਿਹੜੇ ਚਸ਼ਮਿਓਂ ਲੈ ਕੇ ਪਾਣੀ
ਮੇਰੀ ਅਜ਼ਲ ਦੀ ਪਿਆਸ ਮਿਟਾਈ,
ਐਸਾ ਜਾਦੂ ਕਰ ਗਿਆ ਭਾਰਾ