339
ਇਸ਼ਕ ਵਿਚ ਇਨਕਾਰ ਵੀ ਇਕਰਾਰ ਵਰਗਾ ਜਾਪਦੈ
ਹਰ ਗੁਨਾਹ ਹੀ ਇਕ ਫ਼ਨਕਾਰ ਵਰਗਾ ਜਾਪਦੈ
ਸਦੀਆਂ ਗੁਜ਼ਾਰੀਆਂ ਇਸ਼ਕ ਨੇ ਅੱਗ ਉੱਤੇ ਚੱਲ ਕੇ
ਤਾਹੀਏਂ ਤਾਂ ਆਸ਼ਕ ਹਰ ਸਮੇਂ ਗੁਲਜ਼ਾਰ ਵਰਗਾ ਜਾਪਦੈ
ਰੂਹ ਦੇ ਬਨੇਰਿਆਂ ਤੋਂ ਇਸ਼ਕ ‘ਵਾਜਾਂ ਮਾਰਦੈ
ਜਾਹ, ਉਹ ਤਾਂ ਪਿਆਰ ਦੇ ਇਜ਼ਹਾਰ ਵਰਗਾ ਜਾਪਦੈ
ਇਸ਼ਕ ਕੇਵਲ ਦਿਲ ਨਹੀਂ ਉਹ ਜਾਨ ਵੀ ਹੈ ਮੰਗਦਾ
ਯਾਰ ਦਾ ਖੰਜਰ ਵੀ ਫੁੱਲਾਂ ਦੇ ਹਾਰ ਵਰਗਾ ਜਾਪਦੈ