740
“ਬੇਟਾ ਬੰਟੀ ਜਿੱਦ ਨਹੀਂ ਕਰਦੇ, ਜਲਦੀ ਸਕੂਲ ਜਾਓ। “”ਨਹੀਂ -ਨਹੀਂ ,ਮੈਂ ਸਕੂਲ ਨਹੀਂ ਜਾਂਦਾ, ਮੈਨੂੰ ਅਧਿਆਪਕ ਨੇ ਫੇਲ ਕਰ ਦਿੱਤਾ ਹੈ। ”
ਇਕ ਮਧੂਮੱਖੀੀ ਜ਼ਮੀਨ ਤੇ ਆ ਡਿੱਗੀ ਤੇ ਤੜਫਣ ਲੱਗੀ। ਬੰਟੀ ਧਿਆਨ ਨਾਲ ਮੱਖੀ ਵੱਲ ਦੇਖਣ ਲੱਗਾ। ਮੱਖੀ ਵਾਰ-ਵਾਰ ਉੱਠਣ ਦਾ ਯਤਨ ਕਰ ਰਹੀ ਸੀ। ਮਧੂਮੱਖੀ ਬਾਰ -ਬਾਰ ਡਿੱਗ ਪੈਂਦੀ। ਮੱਖੀ ਕਿੰਨੀ ਦੇਰ ਇਵੇਂ ਹੀ ਕਰਦੀ ਰਹੀ। ਅੰਤ ਉਸਨੇ ਖੰਭ ਫੜਫੜਾੲਏ ਤੇ ਉੱਡ ਗਈ।
“ਮੱਖੀ ਉੱਡ ਗਈ…………. ਮੱਖੀ ਉੱਡ ਗਈ। “ਬੰਟੀ ਖੁਸ਼ੀ ਵਿੱਚ ਉੱਛਲਣ ਲੱਗਾ। “ਮੰਮੀ ਦੇਖੋ, ਮੱਖੀ ਵਾਰ-ਵਾਰ ਯਤਨ ਕਰਕੇ ਉੱਡ ਗਈ ਹੈ। ”
“ਪਰ ਮੇਰਾ ਬੇਟਾ ਕਿਉਂ ਨਹੀਂ ਉੱਡਦਾ? ਹਸਦੇ ਹੋਏ ਮਾਂ ਕਹਿੰਦੀ ਹੈ ਮੇਰਾ ਬੇਟਾ ਵੀ ਤਾਂ ਯਤਨ ਕਰ ਸਕਦਾ ਹੈ। ”
ਇਹ ਸੁਣ ਕੇ ਬੰਟੀ ਬਸਤਾ ਲੈਂ ਕੇ ਸਕੂਲ ਚਲਾ ਜਾਂਦਾ ਹੈ।