908
ਅਮਰੀਕਾ ਵਿਚ ਹਰ ਚੀਜ਼ ਵਿਕਾਊ ਹੈ, ਹਰ ਚੀਜ਼ ਦਾ ਵਪਾਰ ਹੈ ਅਤੇ ਹਰ ਵਪਾਰ ਕਾਮਜਾਬ ਹੈ । ਇਕ ਵਿਅਕਤੀ ਨੇ ਸ਼ੋਂਕ ਚੰਗੀ ਨਸਲ ਦੇ ਕੁੱਤੇ ਪਾਲੇ ਹੋਏ ਸਨ ।ਇਕ ਵਾਰੀ ਇਕ ਕੁੱਤੀ ਰਾਹੀਂ ਪੰਜ ਬੱਚੇ ਹੋਏ ਸਨ ।
ਉਸ ਨੇ ਕੁੱਤੇ ਪਾਲਣ ਦੇ ਸ਼ੌਕੀਨਾਂ ਨੂੰ ਬੱਚੇ ਮੁਫ਼ਤ ਦੇਣ ਦੀ ਪੇਸ਼ਕਾਸ਼ ਕੀਤੀ । ਸਾਰਿਆ ਨੇ ਸੋਚਿਆ ਮੁਫ਼ਤ ਇਸ ਲਈ ਦਿੱਤੇ ਜਾ ਰਹੇ ਹਨ ਕਿ ਅਵਾਰਾ ਕੁੱਤੇ ਦੇ ਬੱਚੇ ਹੋਣਗੇ ਜਾਂ ਬੱਚਿਆਂ ਵਿਚ ਕੋਈ ਨੁਕਸ ਹੋਵੇਗਾ ।
ਮੁਫ਼ਤ ਹੋਣ ਕਰਕੇ ਕੋਈ ਲੈਣ ਨਾ ਆਇਆ ।
ਉਸ ਨੇ ਫਿਰ ਇਸ਼ਤਿਹਾਰ ਕਢਵਾਇਆ ਅਤੇ ਘੱਟੋ –ਘੱਟ ਕੀਮਤ ਪੰਜ ਸੌਂ ਡਾਲਰ ਰੱਖੇ । ਸ਼ਾਮ ਤੱਕ ਪੰਜ-ਪੰਜ ਸੌਂ ਡਾਲਰ ਨਾਲੋਂ ਮਹਿਗੇ , ਸਾਰੇ ਵਿਕ ਗਏ ।
ਨਰਿੰਦਰ ਸਿੰਘ ਕਪੂਰ