1K
ਕਿਰਪਾ ਕਰਕੇ ਪੂਰੀ ਪੋਸਟ ਪੜ੍ਹਨਾ
—Indian Institute of Technology (IIT) ਵਿੱਚ ਦਾਖਲਾ ਲੈਣਾ ਬਹੁਤ ਬੱਚਿਆਂ ਦਾ ਸੁਪਨਾ ਹੁੰਦਾ ਹੈ ਪਰ ਇਸ ਸੁਪਨੇ ਨੂੰ ਸੱਚ ਕਰਨ ਲਈ ਬਹੁਤ ਹੀ ਚੰਗੇ ਦਿਮਾਗ ਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ—ਇਸ ਅਦਾਰੇ ਨੂੰ ਗੌਰਮਿੰਟ ਤੋਂ ਬਾਕੀ ਇੰਜਨੀਅਰ ਅਦਾਰਿਆਂ ਨਾਲੋਂ ਜਿਆਦਾ ਗਰਾਂਟ ਮਿਲਦੀ ਹੈ ਤੇ ਇਸ ਗਰਾਂਟ ਨਾਲ undergraduate students ਦੀ 80 % ਫੀਸ ਮਾਫ਼ ਕੀਤੀ ਜਾਂਦੀ ਹੈ—ਮਕਸਦ—ਭਾਰਤੀ ਬੱਚਿਆਂ ਨੂੰ ਉੱਚ ਵਿੱਦਿਆ ਲਈ ਉਤਸਾਹਿਤ ਕਰਨਾ—
Indian Institute of Technology (IIT) ਵਿੱਚ ਦਾਖਲਾ ਲੈਣ ਵਾਲਾ test ਐਨਾ ਔਖਾ ਹੁੰਦਾ ਹੈ ਕਿ ਬਹੁਤ ਲੋਕ ਬਹੁਤ ਸਾਰੇ ਪੈਸੇ ਖਰਚ ਕਰਕੇ ਇਸ ਦੀ ਤਿਆਰੀ ਕਰਦੇ ਹਨ ਪਰ ਬਿਹਾਰ ਦਾ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਬੁਰਕਾਰੋੰ—ਐਥੋਂ ਦੇ ਬੱਚਿਆਂ ਨੇ ਤਾਂ ਜਿਵੇਂ ਠਾਣ ਹੀ ਲਿਆ ਹੈ ਕਿ ਇਹ ਟੈਸਟ ਪਾਸ ਕਰਨਾ ਹੀ ਹੈ—-ਖੁਦ ਹੀ ਸਾਰੇ ਇੱਕ ਜਗਾਹ ਤੇ ਬੈਠ ਕੇ ਪੜ੍ਹਦੇ ਹਨ ਤੇ ਸਫਲਤਾ ਪ੍ਰਾਪਤ ਕਰ ਲੈਂਦੇ ਹਨ—ਇਸ ਪਿੰਡ ਵਿੱਚ ਕੋਈ ਦਸ ਹਜ਼ਾਰ ਘਰ ਹੈ ਤੇ ਤਕਰੀਬਨ ਹਰ ਘਰ ਵਿੱਚ ਹੀ ਖੱਡੀ ਦਾ ਕੰਮ ਕੀਤਾ ਜਾਂਦਾ ਹੈ—ਪੰਦਰਾਂ ਕੁ ਸਾਲ ਪਹਿਲਾਂ ਇਸ ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਆਪਾਂ ਗਰੀਬੀ ਚੋਂ ਨਿੱਕਲਣਾ ਹੈ ਤੇ ਬੱਚਿਆਂ ਨੂੰ ਉੱਚ ਸਿੱਖਿਆ ਜਰੂਰ ਦੇਣੀ ਹੈ ਨਤੀਜਾ ਹਰ ਸਾਲ ਹੀ ਕੋਈ ਦਸ ਬੱਚੇ IIT ਵਿੱਚ ਦਾਖਲਾ ਲੈ ਲੈਂਦੇ ਨੇ—ਇਸ ਸਾਲ 26000 ਬੱਚਿਆਂ ਵਿੱਚੋਂ ਜਿਹਨਾ ਨੇ ਇਹ ਟੈਸਟ ਪਾਸ ਕੀਤਾ ਇਸ ਪਿੰਡ ਦੇ ਅਠਾਰਾਂ ਬੱਚੇ ਹਨ—ਜਿਹਨਾਂ ਵਿੱਚੋਂ ਇੱਕ ਕੁੜੀ ਵੀ ਹੈ—
ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਪਿੰਡ ਦੀ ਨੁਹਾਰ ਅੱਜ ਤੋਂ 10 -15 ਸਾਲ ਬਾਅਦ ਕਿਹੋ ਜਿਹੀ ਹੋਵੇਗੀ—ਅਸ਼ਕੇ ਇਹਨਾਂ ਲੋਕਾਂ ਤੇ—ਤੇ ਦਿਲੋਂ ਸਲਾਮ ਇਹਨਾਂ ਨੂੰ—
ਦੋਸਤੋ ਆਪਣੇ ਸਮਾਜ ਆਪਣੀ ਕੌਮ ਦੀ ਨੁਹਾਰ ਨੂੰ ਸਾਰਥਿਕ ਤਰੀਕੇ ਨਾਲ ਬਦਲਣ ਦਾ ਬੱਸ ਏਹੋ ਇੱਕ ਤਰੀਕਾ ਹੈ—ਵੱਡੀਆਂ ਵੱਡੀਆਂ ਗੱਲਾਂ,ਵਿਰਸੇ ਦੀਆਂ ਫੜ੍ਹਾਂ ਜਾਂ ਸ਼ਿਕਵੇ ਸ਼ਿਕਾਇਤਾਂ ਨਾਲ ਕੁੱਝ ਨਹੀਂ ਸੰਵਰਦਾ—ਮੇਰੀ ਦਿਲੀ ਤਮੰਨਾ ਹੈ ਕਿ ਮੇਰੇ ਪੰਜਾਬੀ ਇਸ ਮਿਸਾਲ ਨੂੰ ਇੱਕ ਚਣੌਤੀ ਦੀ ਤਰਾਂ ਲੈਣ ਤੇ ਕੁੱਝ ਇਸ ਤਰਾਂ ਦਾ ਕਰ ਕੇ ਦਿਖਾਉਣ—ਅਗਰ ਇਹ ਪੋਸਟ ਪੜ੍ਹ ਕੇ ਅਗਲੇ ਟੈਸਟ ਵਿੱਚ ਦੋ ਜਿਆਦਾ ਪੰਜਾਬੀ ਬੱਚੇ ਵੀ ਇਸ ਟੈਸਟ ਵਿੱਚੋਂ ਪਾਸ ਹੋ ਗਏ ਤਾਂ ਮੇਰੇ ਜਿੰਨਾ ਖੁਸ਼ ਇਸ ਦੁਨੀਆਂ ਤੇ ਹੋਰ ਕੋਈ ਨਹੀਂ ਹੋਣਾ—ਤੇ ਇਹ ਪੋਸਟ ਸਾਰਥਿਕ ਹੋ ਜਾਵੇਗੀ—–
ਆਪ ਦੀ ਦੋਸਤ —ਕਰਮ
ਕਰਮ