485
ਇਹ ਕਥਾ ਬਹੁਤ ਪਿਆਰੀ ਹੈ। ਸੋਨੇ ਦਾ ਮਿਰਗ ਕਦੀ ਹੁੰਦਾ ਹੀ ਨਹੀ। ਅਸੀ ਸਾਰੇ ਸੋਨੇ ਦੇ ਮਿਰਗ ਪਿਛੇ ਦੋੜਦੇ ਹਾ, ਅੰਦਰ ਦਾ ਰਾਮ ਸੋਨੇ ਦੇ ਮਿਰਗ ਵਾਸਤੇ ਹੀ ਤਾ ਭਟਕਦਾ ਹੈ ਤੇ ਸਾਡੇ ਅੰਦਰ ਦੀ ਸੀਤਾ ਵੀ ਸਾਨੂੰ ਉਕਸਾਉਂਦੀ ਹੈ, ਕਿ ਜਾਓ ਸੋਨੇ ਦੇ ਮਿਰਗ ਨੂੰ ਲੈ ਕੇ ਆਓ।
ਸਾਡੇ ਅੰਦਰ ਦੀਆ ਕਾਮਨਾਵਾ ਸਾਡੇ ਅੰਦਰ ਦੀ ਵਾਸਨਾ ਕਹਿੰਦੀ ਹੈ। ਸਾਡੇ ਅੰਦਰ ਦੀ ਸ਼ਕਤੀ ਨੂੰ ਉਸ ਊਰਜਾ ਨੂੰ, ਉਸ ਰਾਮ ਨੂੰ ਕਿ ਜਾਓ, ਇਛਾ ਹੈ ਸੀਤਾ, ਸ਼ਕਤੀ ਹੈ ਰਾਮ, ਸੋਨੇ ਦਾ ਮਿਰਗ ਹੱਥ ਨਾ ਆਵੇ ਤਾ ਲੱਗਦਾ ਹੈ ਕਿ ਕੁਝ ਕਮੀ ਰਹਿ ਗਈ ਕੋਸ਼ਿਸ਼ ਵਿੱਚ, ਪਰ ਇਹ ਖਿਆਲ ਹੀ ਨਹੀ ਆਉਦਾ ਕਿ ਸੋਨੇ ਦਾ ਮਿਰਗ ਹੁੰਦਾ ਹੀ ਨਹੀ। ਕਾਮਨਾ ਦੇ ਫੁੱਲ ਆਕਾਸ਼ ਕੁਸੁਮ ਨੇ ਕਦੀ ਹੁੰਦੇ ਹੀ ਨਹੀ, ਜਿਸ ਤਰ੍ਹਾ ਧਰਤੀ ਤੇ ਤਾਰੇ ਨਹੀ ਹੁੰਦੇ ਉਸੇ ਤਰ੍ਹਾ ਆਕਾਸ਼ ਵਿਚ ਫੁੱਲ ਨਹੀ ਹੁੰਦੇ। ਕਾਮਨਾ ਆਕਾਸ਼ ਕੁਸੁਮ ਨੇ ਜਾ ਧਰਤੀ ਦੇ ਤਾਰੇ ਨੇ ਜਾ ਆਕਾਸ਼ ਦੇ ਫੁੱਲਾ ਲਈ ਸਿਰਫ ਸਾਡੀ ਦੋੜ ਹੈ, ਵਾਰ ਵਾਰ ਡਿੱਗ ਕੇ ਕੰਡਿਆ ‘ਚ ਉਲਝ ਕੇ ਵੀ ਆਕਾਸ਼ੀ ਫੁੱਲਾ ਦੀ ਕਾਮਨਾ ਨਹੀ ਜਾਦੀ ਸਿਰਫ ਦੁੱਖ ਹੀ ਹੱਥ ਲੱਗਦਾ ਹੈ।