ਇਕ ਰਾਜੇ ਨੇ , ਆਪਣੇ ਰਾਜ ਦਰਬਾਰ ਵਿੱਚ”””
ਅਨੋਖਾ ਮੁਕਾਬਲਾ , ਸ਼ੁਰੂ ਕਰਵਾਇਆ ।
ਮੁਕਾਬਲੇ ਦੀਆਂ ਸ਼ਰਤਾਂ ਸਨ।
ਰਾਜਾ ਨੇ ਇਕ ਤਰਫ ਸੇਬਾਂ ਦਾ ਢੇਰ ਲਗਾ ਦਿੱਤਾ ।
ਇਕ ਤਬੇਲੇ ਵਿੱਚ ਵਧੀਆ ਨਸਲ ਦੇ ਘੋੜੇ ਬੰਨਵਾ ਦਿੱਤੇ ।
ਸ਼ਹਿਰ ਵਿੱਚ ਮੁਨਾਦੀ ਕਰਵਾ ਦਿੱਤੀ, ਕਿ ਜੋ ਆਦਮੀ ਪਤਨੀ ਦੇ , ਕਹੇ ਅਨੁਸਾਰ ਰਹਿੰਦਾ ਹੈ ।
ਉਹ ਇਕ ਸੇਬ ਲੈ ਜਾਵੇ । ਜੋ ਆਦਮੀ ਆਪਣੀ ਮਰਜੀ ਦੀ , ਜਿੰਦਗੀ ਜਿਉਂਦਾ ਹੈ । ਉਹ ਆਪਣੇ ਮਨ ਪਸੰਦ ਦਾ ਘੋੜਾ ਲੈ ਜਾਵੇ । ਸਭ ਮਨੁੱਖ ਆਏ ।ਸਾਰੇ ਹੀ ਸੇਬ ਲੈਕੇ ਤੁਰਦੇ ਗਏ । ਆਖਰ ‘ਚ ਇਕ ਹੱਟਾ ਕੱਟਾ ਆਦਮੀ ਆਇਆ । ਉਹ ਕਹਿਣ ਲੱਗਾ ਮੈਂ ਆਪਣੀ ਮਰਜੀ ਦਾ ਮਾਲਕ ਹਾਂ ।
ਰਾਜਾ ਬੜਾ ਖੁਸ਼ ਹੋਇਆ । ਕਿ ਕੋਈ ਤਾਂ ਮਰਦ ਹੈ ਮੇਰੇ ਰਾਜ ਵਿੱਚ, ਰਾਜੇ ਨੇ ਤਬੇਲੇ ਵੱਲ ਇਸਾਰਾ ਕੀਤਾ । ਉਸ ਆਦਮੀ ਆਪਣੀ ਪਸੰਦ ਦਾ , ਕਾਲੇ ਰੰਗ ਦਾ ਘੋੜਾ ਫੜਿਆ । ਸਵਾਰ ਹੋਇਆ ਤੇ ਘਰ ਵੱਲ ਚਲ ਪਿਆ ।
ਥੋੜ੍ਹੀ ਦੇਰ ਬਾਅਦ ਉਹ ਆਦਮੀ, ਵਾਪਸ ਆਇਆ , ਰਾਜੇ ਨੇ ਪੁਛਿਆ ਵਾਪਸ ਕਿਉਂ ਆਇਆ ।
ਉਹ ਆਦਮੀ ਕਹਿੰਦਾ ਮੇਰੀ ਘਰਵਾਲੀ ਨੇ ਕਿਹਾ , ਕਾਲਾ ਰੰਗ ਅਸੁਭ ਹੁੰਦਾ । ਤੂੰ ਚਿੱਟਾ ਘੋੜਾ ਲੈਕੇ ਆ । ਸੋ ਮੈਨੂੰ ਚਿੱਟਾ ਘੋੜਾ ਦੇ ਦਿਓ ।
ਰਾਜਾ ਬੋਲਿਆ ਘੋੜਾ ਬੰਨ੍ਹ, ਸੇਬ ਚੁੱਕ ਤੇ ਤੁਰਦਾ ਬਣ।
ਉਸੇ ਰਾਤ ਕਰੀਬ 2 ਵਜੇ ਵਜੀਰ ਦਰਵਾਜ਼ਾ ਖੁੱਲਵਾਕੇ ਰਾਜੇ ਨੂੰ ਮਿਲਣ ਆਇਆ । ਵਜੀਰ ਕਹਿੰਦਾ ਹੇ ਰਾਜਨ ਕਿੰਨਾ ਚੰਗਾ ਹੁੰਦਾ, ਜੇਕਰ ਤੁਸੀਂ ਦਾਣੇ ਤੇ ਸੋਨੇ ਦੇ ਗਹਿਣੇ ਮੁਕਾਬਲੇ ‘ਚ ਰਖਦੇ ‘। ਦਾਣੇ ਕੋਈ ਪਿਸਾ ਕੇ ਖਾਦਾਂ ਤੇ ਗਹਿਣੇ ਪਹਿਨਦਾ ।
ਰਾਜਾ ਕਹਿੰਦਾ ਸੋਚਿਆ ਤਾਂ ਮੈਂ ਵੀਂ ਸੀ । ਪਰ ਰਾਣੀ ਨੇ ਆਖਿਆ ਸੇਬ ਤੇ ਘੋੜੇ ਮੁਕਾਬਲੇ ‘ਚ ਰੱਖ, ਵਜੀਰ ਹਸ ਕੇ ਬੋਲਿਆ । ਹੁਣ ਮੈਂ ਤੁਹਾਡੇ ਲਈ ਸੇਬ ਕੱਟਾਂ , ਰਾਜਾ ਵੀ ਨੀਵੀਂ ਪਾ ਗਿਆ ਕਿਉਂਕਿ ਉਹ ਵੀ ਪਤਨੀ ਭਗਤ ਸੀ ।
ਪਰ ਰਾਜੇ ਨੇ ਵਜੀਰ ਨੂੰ ਕਿਹਾ ਇਹ ਗੱਲ ਤੂੰ ਮੈਨੂੰ ਸਵੇਰੇ ਵੀ ਪੁੱਛ ਸਕਦਾ ਸੀ । ਅੱਧੀ ਰਾਤ ਕਿਉਂ ਆਇਆ, ਵਜੀਰ ਆਖਿਆ ਮੇਰੀ ਪਤਨੀ ਕਹਿੰਦੀ ਹੁਣੇ ਪੁੱਛ ਕੇ ਆ। ਰਾਜਾ ਠਹਾਕਾ ਮਾਰ ਕੇ ਹੱਸਿਆ ਕਿ ਤੇਰਾ ਸੇਬ ਹੁਣ ਕੌਣ ਕੱਟੂ ।
ਹੁਣ ਤੁਸੀਂ ਆਪ ਹਿਸਾਬ ਲਗਾ ਲਓ ਭਾਈ ਇਥੇ ਚਲਦੀ ਕਿਸਦੀ ਆ ।
ਸੇਬ ਤੇ ਘੋੜਾ
709
previous post