ਵੇਸਵਾ – Prostitute

by admin

ਵੇਸਵਾ ਸ਼ਬਦ ਕਹਿਣਾ ਤਾਂ ਬਹੁਤ ਸੌਖਾ ਪਰ ਇਹ ਸ਼ਬਦ ਕੱਲ੍ਹ ਮੇਰੀ ਜ਼ਿੰਦਗੀ ਦਾ ਕਿੱਸਾ ਬਣ ਕੇ ਰਹਿ ਗਿਆ ।।

ਕਲ ਜਦੋੰ ਟੈਕਸੀ ਚਲਾਉੰਦੇ ਨੂੰ ਇੱਕ ਟਰਿੱਪ ਮਿਲਿਆ ਤਾਂ ਘਰ ਦੇ ਦਿੱਤੇ ਗਏ ਅਡਰੈੱਸ ਅੱਗੇ ਪਹੁੰਚਿਆ ਤਾਂ ਦਸ ਕੁ ਮਿੰਟ ਉੜੀਕਣ ਤੇ ਕੋਈ ਨਾ ਆਇਆ ਤਾਂ ਉੱਥੋ ਜਾਣ ਹੀ ਲੱਗਿਆ ਸੀ ਤਾਂ ਤਿੰਨ ਜਾਣੇ ਇੱਕ ਮੁੰਡਾ ਤੇ ਕੁੜੀ ( ਇੱਕ ਗੋਰੀ ਕੁੜੀ ਤੇ ਬਾਕੀ ਮੁੰਡਾ ਕੁੜੀ ਕੈਨੇਡਾ ਦੇ ਹੋਰ ਕੰਮਿਊਨਟੀ ਦੇ ਪੁਰਾਣੇ ਵਸਨੀਕ ) ਉਸ ਘਰ ਵਿੱਚੋੰ ਬਾਹਰ ਤੁਰੇ ਆਉਂਦੇ ਦਿਖੇ ਤਾਂ ਮੈੰ ਕਾਰ ਰੋਕ ਲਈ ਤੇ ਉਹ ਟੈਕਸੀ ਦੀਆ ਪਿਛਲੀਆ ਬਾਰੀਆੰ ਖੋਲ੍ਹ ਕੇ ਬਹਿ ਗਏ, ਜ਼ਿਉ ਹੀ ਮੈੰ ਗੇਅਰ ਪਾਉਣ ਲੱਗਿਆ ਤਾਂ ਕਿਤੋੰ ਆਵਾਜ਼ ਆਈ “ ਸਤਿ ਸ਼੍ਰੀ ਅਕਾਲ ਜੀ” , ਮੈੰ ਸ਼ੀਸ਼ੇ ਥਾਣੀ ਤਿੰਨ੍ਹਾਂ ਦੇ ਚਿਹਰਿਆੰ ਵੱਲ ਦੇਖਿਆ ਤਾਂ ਤਿੰਨ੍ਹਾਂ ਵਿੱਚੋੰ ਕੋਈ ਵੀ ਪੰਜਾਬੀ ਨਹੀ ਸੀ, ਇੱਕ ਕੁੜੀ ਗੋਰੀ ਦੇ ਦੂਜਾ ਮੁੰਡਾ ਤੇ ਕੁੜੀ ਵੀ ਕੈਨੇਡੀਅਨ ਸਨ ਪਰ ਗੋਰੇ ਨਹੀ, ਮੈੰ ਮਨ ਵਿੱਚ ਸੋਚਿਆ ਕਿ ਇਹਨਾਂ ਨੂੰ ਤਾਂ “ ਸਤਿ ਸ਼੍ਰੀ ਅਕਾਲ ” ਦਾ ਮਤਲਬ ਵੀ ਨਹੀ ਪਤਾ ਹੋਣਾ ਤੇ ਮੈੰ ਗੱਲ ਅਣਸੁਣੀ ਕਰਕੇ ਟੈਕਸੀ ਚਲਾਉਣ ਲੱਗ ਗਿਆ, ਗੋਰੀ ਕੁੜੀ ਤੇ ਮੁੰਡਾ ਰਿਸ਼ਤੇ ਵਿੱਚ ਸਨ ( ਗਰਲਫ੍ਰੈੰਡ-ਬੌਏਫ੍ਰੈੰਡ ) ਤੇ ਉਹਨਾਂ ਦੀਆ ਗੱਲਾਂ ਤੋੰ ਇੰਝ ਲੱਗ ਰਿਹਾ ਸੀ ਜਿਵੇੰ ਆਖਰੀ ਵਾਰ ਮਿਲ ਰਹੇ ਹੋਣ ਤੇ ਕੁੜੀ ਮੁੰਡੇ ਦੀਆੰ ਮਿੰਨਤਾਂ ਕੱਢ ਕਹਿ ਰਹੀ ਸੀ ਮੈਨੂੰ ਛੱਡ ਕੇ ਨਾ ਜਾ, ਤੇ ਆਖਿਰ ਉਹਨਾਂ ਵੱਲੋੰ ਦਿੱਤੇ ਟਿਕਾਣੇ ਤੇ ਮੈੰ ਜ਼ਦੋ ਪਹੁੰਚਿਆੰ ਤਾਂ ਮੁੰਡਾ ਕੁੜੀ ਟੈਕਸੀ ਵਿੱਚੋੰ ਉੱਤਰ ਕੇ ਚਲੇ ਗਏ ਤੇ ਗੋਰੀ ਕੁੜੀ ਰਹਿ ਗਈ, ਮੈੰ ਸ਼ੀਸੇ ਵਿੱਚ ਦੀ ਉਹਦੀਆੰ ਅੱਖਾਂ ਵਿੱਚ ਦੇਖ ਕੇ ਅੰਗ੍ਰੇਜ਼ੀ ਵਿੱਚ ਪੁੱਛਿਆ “ ਵੇਅਰ ਡੂ ਯੂ ਵਾਂਟ ਟੂ ਗੋ” ਤਾਂ ਉਹ ਚੁੱਪ ਰਹੀ ਮੈੰ ਫੇਰ ਪੁੱਛਿਆ “ ਵੇਅਰ ਵੁੱਡ ਯੂ ਲਾਈਕ ਟੂ ਗੋ “ ਤਾਂ ਉਹ ਮੈਨੂੰ ਪੰਜਾਬੀ ਵਿੱਚ ਬੋਲੀ “ ਕਿਵੇੰ ਹੋ ਤੁਸੀ “ ? ਮੈੰ ਦੇਖ ਕੇ ਹੈਰਾਨ ਰਹਿ ਗਿਆ ਤੇ ਮੈ ਉਹਨੂੰ ਫਿਰ ਪੁੱਛਿਆ “ ਆਰ ਯੂ ਸਪੀਕਿੰਗ ਪੰਜਾਬੀ “ ਤਾਂ ਉਹ ਫਿਰ ਪੰਜਾਬੀ ਵਿੱਚ ਕਹਿੰਦੀ ਹਾਂਜ਼ੀ “ ਭਾਈ ਜੀ “ ਤੇ ਇੰਝ ਕਹਿਣ ਤੋੰ ਬਾਅਦ ਹੀ ਉਹਦੀਆ ਅੱਖਾਂ ਹੰਝੂਆੰ ਨਾਲ ਵਗ ਪਈਆ ਤੇ ਉੱਚੀ-ਉੱਚੀ ਰੋਣ ਲੱਗ ਪਈ ਤੇ ਕਹਿੰਦੀ ਤੁਸੀ ਮੇਰੀ ਕਹਾਣੀ ਨੀ ਸੁਣਨਾ ਚਾਹੋਗੇ ਤਾਂ ਮੈੰ ਕਿਹਾ “ ਓਕੇ ਆਈ ਹੈਵ ਨੋ ਪ੍ਰੌਬਲਮ ਟੂ ਲਿਸਨ ਯੂ “ ।

ਫਿਰ ਉਸਨੇ ਮੈਨੂੰ ਇੱਕ ਵਿੰਨੀਪੈੱਗ ਵਿੱਚ ਰਹਿੰਦੇ ਪੰਜਾਬੀ ਮੁੰਡੇ ਦਾ ਨਾਮ ਲੈ ਕੇ ਪੁੱਛਿਆ ਕਿ ਤੁਸੀ ਉਸਨੂੰ ਜਾਣਦੇ ਹੋ ਤਾਂ ਮੈੰ ਕਿਹਾ ਨਹੀ, ਤਾਂ ਉਹ ਕਹਿੰਦੀ ਅਸੀ ਬਹੁਤ ਵਧੀਆ ਖੁਸ਼ ਸੀ ਤੇ ਸਾਡਾ ਵਿਆਹ ਹੋਣਾ ਸੀ ਤੇ ਅਚਾਨਕ ਉਹ ਮੁੰਡਾ ਕਹਿੰਦਾ ਮੈੰ ਤਾਂ ਇੰਡੀਆ ਜਾ ਕੇ ਵਿਆਹ ਕਰਾ ਆਇਆ ਹਾਂ ਤੇ ਮੇਰੀ ਘਰਵਾਲੀ ਕੈਨੇਡਾ ਆ ਚੁੱਕੀ ਹੈ ਤੇ ਉਹ ਮੈਨੂੰ ਛੱਡਣ ਲਈ ਕਹਿਣ ਲੱਗ ਪਿਆ ਤੇ ਨਾਲ ਹੀ ਕਹਿੰਦਾ ਤੂੰ ਪੁਲਿਸ ਕੋਲ ਜਾਕੇ ਮੇਰੇ ਤੇ ਸਰੀਰਕ ਸ਼ੋਸ਼ਣ ( Sexual Assault ) ਦਾ ਕੇਸ ਨਾ ਕਰੀੰ ਮੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇ ਮੈਨੂੰ ਪੁਲਿਸ ਵਾਲੇ ਕੈਨੇਡਾ ਵਿੱਚੋੰ ਡਿਪੋਰਟ ਕਰ ਦੇਣਗੇ ਤੇ ਕਹਿੰਦੀ ਮੈੰ ਇੰਝ ਨਹੀ ਕੀਤਾ ਤੇ ਉਸਨੂੰ ਛੱਡ ਦਿੱਤਾ । ਉਸਤੋੰ ਬਾਅਦ ਉਸਨੇ ਕਿਹਾ ਕਿ ਮੇਰੀ ਜ਼ਿੰਦਗੀ ਨਰਕ ਬਣ ਗਈ, ਫਿਰ ਮੈਨੂੰ ਉਸਨੇ ਇੱਕ ਹੋਰ ਇੰਡੀਅਨ ਮੁੰਡੇ ਦਾ ਨਾਮ ਪੁੱਛਿਆ ਤਾਂ ਮੈ ਕਿਹਾ ਹਾਂ ਮੈਨੂੰ ਪਤਾ ਉਹ ਕੌਣ ਹੈ ਤਾਂ ਫਿਰ ਕਹਿੰਦੀ ਮੈੰ ਉਸਦੇ ਨਾਲ ਕੰਮ ਕਰਦੀ ਰਹੀ ਹਾਂ, ਤਾਂ ਮੈੰ ਪੁੱਛਿਆ ਕਿ ਹੁਣ ਕਿੱਥੇ ਕੰਮ ਕਰਦੇ ਹੋ ਤਾਂ ਜਵਾਬ ਦਿੱਤਾ ਕਿ ਸਟ੍ਰਿੱਪ ਕਲੱਬ ਤੇ ਮੈੰ ਚੁੱਪ ਹੋ ਗਿਆ , ਉਸਦੇ ਕੱਪੜੇ ਵੀ ਉਹੀ ਪਾਏ ਹੋਏ ਸਨ। ਮੈੰ ਕਾਰ ਤੋਰਨ ਲੱਗ ਗਿਆ ਤੇ ਉਹ ਫਿਰ ਰੋਣ ਲੱਗ ਗਈ ਤਾਂ ਕਹਿੰਦੀ ਹੁਣ ਕਿੱਥੇ ਜਾਵਾਂ ਮੈਨੂੰ ਖੁਦ ਨੂੰ ਨਹੀ ਪਤਾ ਜੇਕਰ ਮੈੰ ਘਰੇ ਗਈ ਤਾਂ ਮੈਨੂੰ ਮੇਰੇ ਪਿਉ ਨੇ ਜਾਨੋੰ ਮਾਰ ਦੇਣਾ ਹੈ ਤੇ ਉਹ ਬਹੁਤ ਜ਼ਾਲਿਮ ਇਨਸਾਨ ਹੈ ਤੇ ਉਸਨੇ ਮੇਰੀ ਵੱਡੀ ਭੈਣ ਦਾ ਤਿੰਨ੍ਹ-ਚਾਰ ਵਾਰ ਰੇਪ ਵੀ ਕੀਤਾ ਹੈ ਪਰ ਉਸਨੇ ਮੇਰੇ ਨਾਲ ਕਦੇ ਏਦਾਂ ਤਾਂ ਨਹੀ ਕੀਤਾ ਪਰ ਹੁਣ ਉਹ ਮੇਰੇ ਨਾਲ ਹੀ ਵਿਆਹ ਵਾਲੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ ।ਮੈਨੂੰ ਫਿਰ ਪੁੱਛਿਆ ਜੇਕਰ ਤੁਹਾਡੀ ਕੋਈ ਬੇਟੀ ਹੋਵੇ ਤੇ ਉਸਨੂੰ ਤੁਸੀ ਜਾਂ ਕੋਈ ਹੋਰ ਛੂਹੇ ਵੀ ਤਾਂ ਤੁਸੀ ਉਸਨੂੰ ਮਾਰ ਨਹੀ ਦਵੋਗੇ, ਫਿਰ ਕਹਿੰਦੀ ਮੇਰੇ ਪਿਉ ਨੂੰ ਇਸ ਸਭ ਨਾਲ ਕੋਈ ਫਰਕ ਨਹੀ ਪੈੰਦਾ, ਮੈੰ ਉਦਾਸ ਮਨ ਨਾਲ ਕਿਹਾ “ਆਈ ਐੱਮ ਸੌਰੀ” ਤਾਂ ਕਹਿੰਦੀ ਕੋਈ ਨਾ ਮੈੰ ਫਿਰ ਵੀ ਹਜ਼ੇ ਸਭ ਨੂੰ ਪਿਆਰ ਕਰਦੀ ਹਾਂ ਕਿਉੰਕਿ ਬਾਈਬਲ ਸਭ ਨੂੰ ਪਿਆਰ ਕਰਨਾ ਸਿਖਾਉੰਦੀ ਹੈ, ਉਸਦੀਆ ਗੱਲਾਂ ਵਿੱਚੋੰ ਵੀ ਲੱਗ ਰਿਹਾ ਸੀ ਕਿ ਉਹ ਰੱਬ ਵਿੱਚ ਵਿਸ਼ਵਾਸ਼ ਰੱਖਣ ਵਾਲੀ ਕੁੜੀ ਹੈ ਤੇ ਮੈਨੂੰ ਵੀ ਇੱਕ ਵਾਰ ਪੁੱਛਿਆ ਸੀ ਕਿ ਤੁਸੀ ਕਦੇ ਬਾਈਬਲ ਪੜੀ ਹੈ ਤਾਂ ਮੈੰ ਨਹੀੰ ਵਿੱਚ ਜਵਾਬ ਦਿੱਤਾ ਸੀ, ਅੱਗੇ ਜਾਕੇ ਮੈੰ ਫਿਰ ਕਾਰ ਰੋਕ ਲਈ ਤੇ ਪੁੱਛਿਆ “ ਵੇਅਰ ਆਈ ਕੈਨ ਡਰੌਪ ਯੂ “ ਤਾਂ ਕੁਝ ਨਹੀ ਬੋਲੀ, ਉਸੇ ਹੀ ਪਲ ਪੁਲਿਸ ਦੀ ਕਾਰ ਮੇਰੇ ਤੋੰ ਕੁਝ ਦੂਰੀ ਤੇ ਆ ਕੇ ਸਾਈਡ ਤੇ ਰੁਕ ਗਈ, ਮੈਨੂੰ ਲੱਗਿਆ ਟੈਕਸੀ ਦੇਖ ਕੇ ਰੁਕੇ ਨੇ, ਮੈੰ ਪੁਲਿਸ ਵਾਲਿਆ ਨੂੰ ਟੈਕਸੀ ਦੇ ਹਾਈ ਬੀਮ ਵੀ ਮਾਰੇ ਪਰ ਉਹਨਾਂ ਨੂੰ ਪਤਾ ਨਹੀ ਲੱਗਿਆ, ਫਿਰ ਮੈੰ ਟੈਕਸੀ ਦੀ ਛੱਤ ਉੱਪਰ ਲੱਗੀ ਐੰਮਰਜੈਸੀ ਲਾਈਟ ਛੱਡਣ ਹੀ ਲੱਗਿਆ ਸੀ ਕਿ ਉਹ ਆਵਦੇ ਕੰਬਦੇ ਹੱਥਾਂ ਨੂੰ ਘੁੱਟ ਕੇ ਤੇ ਸਿਰ ਨੀਵਾਂ ਕਰ ਰੋਦੀਆੰ ਅੱਖਾਂ ਨਾਲ ਕਹਿੰਦੀ “ ਪਲੀਜ਼ ਡੌੰਟ ਡੂ ਦੈਟ, ਦੇ ਵਿੱਲ ਅਰੈਸਟ ਮੀੰ ਐੰਡ ਆਈ ਡੌੰਟ ਵੰਨਾ ਅਰੈਸਟ ਬਾਏ ਦੈੱਮ ਬਿਕੌਜ਼ ਮਾਈ ਫਾਦਰ ਇਜ਼ ਆ ਕੌਪ(ਪੁਲਿਸ) ” । ਮੈੰ ਇੱਕ ਪਲ ਤਾਂ ਹੈਰਾਨ ਰਹਿ ਗਿਆ ਤੇ ਕੁਝ ਨਾ ਕੀਤਾ ਤੇ ਤੁਰ ਪਿਆ ,ਮੈੰ ਕਾਰ ਫੇਰ ਅੱਗੇ ਤੋਰ ਲਈ ਤਾਂ ਉਹ ਕਹਿੰਦੀ ਮੈਨੂੰ ਮੇਰੇ ਕਜ਼ਨ ਤੇ ਘਰੇ ਡਰੌਪ ਕਰ ਦਵੋ, ਘਰ ਦੇ ਦਰਵਾਜ਼ੇ ਅੱਗੇ ਜਾਕੇ ਕਹਿੰਦੀ “ ਦੇ ਡੌੰਟ ਲਾਈਕ ਮੀੰ” ਉਸਦੇ ਫੋਨ ਕਰਨ ਤੇ ਫੋਨ ਵੀ ਨਾ ਚੁੱਕਿਆ ਤੇ ਉਸਨੇ ਦੋ ਵਾਰ ਕਾਰ ਦੇ ਹਾਰਨ ਵੀ ਮਰਵਾਏ ਪਰ ਕਿਸੇ ਨੇ ਦਰਵਾਜ਼ਾ ਵੀ ਨਾ ਖੋਲਿ੍ਹਆ, ਫਿਰ ਉਹ ਜਾਣ ਹੀ ਲੱਗੀ ਸੀ ਕਿ ਮੈੰ ਪੁੱਛਿਆ “ ਵੱਟਜ਼ ਯੂਅਰ ਨੇਮ, ਤਾਂ ਬਹੁਤ ਹੀ ਨਮ ਅੱਖਾਂ ਨਾਲ ਸਿਰ ਝੁਕਾ ਕਿਹਾ “ Faith of God” ਤੇ ਕੰਬਦੇ ਬੁੱਲ੍ਹਾਂ ਨਾਲ ਕਹਿੰਦੀ “ ਡੂ ਯੂ ਬਲੀਵ, ਆਈ ਐੱਮ ਪਰੈੱਗਨੈਟ” ਇੰਝ ਕਹਿ ਉਹ ਘਰ ਦਾ ਦਰਵਾਜ਼ਾ ਆਪਣੇ ਆਪ ਖੋਲ੍ਹ ਅੰਦਰ ਚਲੀ ਗਈ ਤੇ ਮੈੰ ਉਦਾਸ ਮਨ ਨਾਲ ਆਪਣੇ ਰਾਹ ਪੈ ਗਿਆ ।

ਵੱਡੇ-ਵੱਡੇ ਦੇਸ਼ਾ ਦੀਆ ਗੱਲਾਂ ਤੇ ਇਮਾਰਤੀ ਫੋਟੋਆ ਤਾਂ ਦੁਨੀਆ ਭਰ ਦੇ ਅਖਬਾਰਾਂ ਵਿੱਚ ਛਪ ਜਾਂਦੀਆ ਤੇ ਕਈ ਅਜਿਹੀਆੰ ਕਹਾਣੀਆ ਸੁਣੀਆੰ ਹੋ ਕੇ ਵੀ ਅਣਸੁਣੀਆੰ ਰਹਿ ਜਾਦੀਆੰ ।।

Kulwinder Singh Bhagta

You may also like