1.1K
ਇਕ ਵਾਰ ਅਸੀਂ ਆਪਣੇ ਪਿੰਡ ਦੇ ਬਾਹਰਵਾਰ ਸਾਈਕਲਾਂ ਨੂੰ ਪੰਚਰ ਵਗੈਰਾ ਲਾਉਣ ਵਾਲ਼ੇ ਨਿੰਮੇਂ ਦੀ ਹੱਟੀ ਬੈਠੇ ਅਖਬਾਰ ਪੜ੍ਹ ਰਹੇ ਸੀ…ਵੱਡੀ ਖਬਰ ਸੀ ਕਿ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਅਕਾਲ ਤਖਤ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਸਿੱਧੇ ਆਪਣੇ ਨਿਵਾਸ ‘ਕੀਰਤਨ ਵਿਲਾ’ ਲੁਧਿਆਣੇ ਚਲੇ ਗਏ !
ਨਿੰਮਾਂ ਕਹਿੰਦਾ-‘ਯਾਰ ਆਹ ‘ਕੀਰਤਨ ਬਿੱਲਾ’ ਕਿਆ ਚੀਜ ਹੋਈ !’
ਉੱਥੇ ਬੈਠੇ ਇਕ ਸੂਬੇਦਾਰ ਨੇ ਦੱਸਿਆ ਕਿ ਅਮੀਰ ਲੋਕ ਆਪਣੀ ਰਿਹਾਇਸ਼ ਦਾ ਨਾਂ ਆਪਣੇ ਕਾਰੋਬਾਰ ਦੇ ਨਾਮ ‘ਤੇ ਰੱਖ ਲੈਂਦੇ ਆ !
ਸੂਬੇਦਾਰ ਨੇ ਤਾੜਿਆ ਕਿ ਨਿੰਮੇਂ ਦੇ ਗੱਲ ਖਾਨੇ ਨੀ ਪਈ ! ਉਹ ਫਿਰ ਜਟਕੇ ਅੰਦਾਜ਼ ਵਿਚ ਸਮਝਾਉਂਦਿਆਂ ਕਹਿੰਦਾ-
ਦੇਖ ਨਿੰਮਿਆਂ, ਜਿਵੇਂ ਤੂੰ ਆਪਣੀ ਵਧੀਆ ਜਿਹੀ ਕੋਠੀ ਪਾ ਕੇ ਮੋਹਰੇ ਲਿਖ ਲਵੇਂ-‘ਪੈੰਚਰ ਵਿਲਾ !’