478
ਸਾਡੇ ਰਿਸ਼ੀ ਬੜੇ ਤਿਆਗੀ ਅਤੇ ਤੇਜੱਸਵੀਵਿਆਕਤੀ ਹੋਏ ਹਨ ।
ਇਕ ਰਿਸ਼ੀ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਸ਼ਿਵਜੀ ਨੇ , ਉਸ ਨੂੰ ਵਰ ਮੰਗਣ ਲਈ ਕਿਹਾ ।
ਰਿਸ਼ੀ ਨੇ ਮੰਗਣ ਤੋਂ ਇਨਕਾਰ ਕਰ ਦਿੱਤਾ ਪਰ ਸ਼ਿਵ ਜੀ ਨੇ ਆਪ ਹੀ ਵਰ ਦਿੰਦਿਆ ਕਿਹਾ : ਤੁੰ ਜਿਸਦੇ ਸਿਰ ‘ਤੇ ਹੱਥ ਰੱਖੇਂਗਾ ,ਉਸ ਦੀ ਮਨੋਕਾਮਨਾ ਪੂਰੀ ਹੋਵੇਗੀ।
ਇਹ ਸੁਣ ਕੇ ਰਿਸ਼ੀ ਨੇ ਸੋਚਿਆ , ਇਵੇਂ ਤਾਂ ਮੇਰੇ ਵਿਚ ਹੰਕਾਰ ਆ ਜਾਵੇਗਾ।
ਰਿਸ਼ੀ ਨੇ ਕਿਹਾ : ਜੇ ਤੁਸੀਂ ਇਹ ਵਾਰ ਦੇਣਾ ਹੀ ਹੈ ਤਾਂ ਨਾਲ ਇਹ ਵੀ ਦਿਓ ਕਿ ਜਿਸ ਦੀ ਮੇਰੇ ਰਾਹੀਂ ਮਨੋਕਾਮਨਾ ਪੂਰੀ ਹੋਵੇ, ਮੈਨੂੰ ਉਸ ਦਾ ਚਿਹਰਾ ਵਿਖਈ ਨਾ ਦੇਵੇ, ਤਾਂ ਕਿ ਮੈਂਨੂੰ ਪਤਾ ਹੀ ਨਾ ਲੱਗੇ ਕਿ ਮੈਂ ਕਿਸ-ਕਿਸ ਦੀ ਮਨੋਕਾਮਨਾ ਪੂਰੀ ਕੀਤੀ ਹੈ ।