ਇਹ ਪੋਸਟ ਦਾ ਵਿਸ਼ਾ ਬੜਾ ਨਾਜ਼ਕ ਹੈ । ਤੇ ਕਾਮ ਨਾਲ ਸੰਬੰਧਤ ਹੈ
ਇਹ ਪੜਨ ਲਈ ਸੋਚ ਨੂੰ ਉੱਚਾ ਰੱਖਣਾ ਪਊ । ਇਹ ਮਜਾਕ ਲਈ ਨਹੀਂ ਸਗੋਂ ਬਹੁਤ ਸੀਰੀਅਸ ਪੋਸਟ ਹੈ ਤੇ ਜਿਹਦੇ ਨਾਲ ਬੀਤੀ ਹੈ ਉਹਨੇ ਲਿਖਣ ਲਈ ਕਿਹਾ ਮੈਨੂੰ –
ਡਾਢੇ ਤੋਂ ਵੀ ਥੋੜਾ ਡਰਨਾ ਚਾਹੀਦਾ ।ਸਮਾਂ ਹਮੇਸ਼ਾ ਤੁਹਾਡਾ ਸਾਥ ਨਹੀਂ ਦਿੰਦਾ ਤੇ ਜਦੋਂ ਪਾਸਾ ਪੁੱਠਾ ਪੈਣ ਲਗਦਾ ਉਦੋਂ ਮਿੱਤਰ ਵੀ ਵੈਰੀ ਬਣ ਜਾਂਦੇ ਹਨ । ਇਹੋ ਜਹੀ ਹੀ ਸਾਡੇ ਇਸ ਕਹਾਣੀ ਦੇ ਪਾਤਰ ਦੀ ਜ਼ਿੰਦਗੀ ਵਿੱਚ ਬੀਤੀ ਸੱਚੀ ਘਟਨਾ ਹੈ । ਕੈਨੇਡਾ ਵਿੱਚ ਵਾਹਵਾ ਸੋਹਣੀ ਨੌਕਰੀ ਹੈ ਤੇ ਪੈਸਾ ਵੀ ਖ਼ੂਬ ਬਣਾਇਆ ਘਰੇ ਬਾਲ ਬੱਚੇ ਤੇ ਹਰ ਪੱਖੋਂ ਖ਼ੁਸ਼ੀ । ਪੰਜਾਬ ਵਿੱਚ ਕਾਫ਼ੀ ਜ਼ਮੀਨ ਜਾਇਦਾਦ ਦਾ ਇਕਲੌਤਾ ਮਾਲਕ । ਹਰ ਸਾਲ ਮਾਮਲਾ ਲੈਣ ਜਾਂਦਾ । ਤੇ ਜਦੋਂ ਜੁਆਨੀ ਹੋਵੇ ਪੈਸਾ ਹੋਵੇ ਅਜ਼ਾਦੀ ਹੋਵੇ ਉਦੋਂ ਪੈਰ ਜ਼ਰੂਰ ਤਿਲਕ ਜਾਂਦੇ ਨੇ । ਪੰਜਾਬ ਵਿੱਚ ਐਸ਼ ਕਰਨ ਵਾਸਤੇ ਸਹੇਲੀ ਦਾ ਸੰਗ ਮਿਲ ਗਿਆ ਤੇ ਉਹਨੂੰ ਥੋੜੇ ਬਹੁਤ ਪੈਸੇ ਦੇ ਛੱਡਦਾ ਤੇ ਪੰਜਾਬ ਵਿੱਚ ਗਏ ਨੂੰ ਚੋਪੜੀ ਮਿਲ ਜਾਂਦੀ ਸੀ ਤੇ ਫੇਰ ਦੋਸਤਾਂ ਨਾਲ ਹਰ ਸਾਲ ਘਰਵਾਲ਼ੀ ਨੂੰ ਹੋਰ ਕਿਤੇ ਦੱਸ ਕੇ ਥਾਈਲੈਂਡ ਦੋ ਹਫ਼ਤੇ ਲਈ ਮਨੋਰੰਜਨ ਕਰ ਆਉਣਾ ।
ਸਾੜਾ ਬੜੀ ਭੈੜੀ ਚੀਜ ਹੈ ਤੇ ਗਏ ਹੋਏ ਮਗਰੋਂ ਉਹਦੇ ਯਾਰ ਨੇ ਹੀ ਕਿਸੇ ਜ਼ਨਾਨੀ ਤੋਂ ਉਹਦੇ ਘਰ ਵਾਲੀ ਨੂੰ ਫ਼ੋਨ ਕਰਾ ਕੇ ਦੱਸ ਦਿੱਤਾ ਕਿ ਉਹ ਆਹ ਕੰਮ ਕਰਦਾ ਫਿਰਦਾ । ਘਰਵਾਲ਼ੀ ਨੇ ਕਾਰ ਵਿੱਚ ਪਏ ਨਿਰੋਧ ਗਿਣ ਲਏ ਤੇ ਆਏ ਦੇ ਮਹੀਨੇ ਕੁ ਬਾਅਦ ਪੁੱਛਣ ਲੱਗੀ ਕਿ ਕਿੱਥੇ ਗਿਆ ਸੀ ? ਝੂਠ ਦੇ ਪੈਰ ਨੀ ਹੁੰਦੇ । ਵਥੇਰਾ ਝੂਠ ਬੋਲਿਆ ਕਿ ਯਾਰਾਂ ਨੇ ਬਿਨਾ ਦੱਸੇ ਟਿਕਟਾਂ ਬੁੱਕ ਕਰ ਦਿੱਤੀਆਂ । ਪਰ ਸੱਚ ਕਾਹਨੂੰ ਲੁਕਦਾ ਜਦੋਂ ਉਹਨੇ ਕਾਰ ਵਿੱਚ ਪਏ ਪੈਕਟਾਂ ਦੀ ਗੱਲ ਕੀਤੀ ਕਿ ਉਹ ਕਿਵੇ ਘਟ ਗਏ ਤਾ ਫੇਰ ਝੂਠ ਬੋਲ ਆਇਆ ਕਿ ਮੇਰੇ ਦੋਸਤ ਨੇ ਮੰਗ ਲਏ ।
ਹਾਲੇ ਇਹ ਨਹੀਂ ਸੀ ਨਿਬੜਿਆ ਹੁਣ ਪੰਜਾਬ ਵਾਲੀ ਨੇ ਮੈਸਿਜ ਕਰ ਦਿੱਤਾ ਕੇ ਮੈਨੂੰ ਤੇਰਾ ਨਿਆਣਾ ਹੋਣ ਵਾਲਾ । ਉਹਨੂੰ ਪਤਾ ਨਹੀਂ ਕਿੰਨੇ ਕੁ ਪੈਸਾ ਦੇ ਕੇ ਸਮਝੌਤਾ ਕੀਤਾ ਤੇ ਘਰਵਾਲ਼ੀ ਨੂੰ ਪਤਾ ਲੱਗਣ ਤੇ ਘਰੋਂ ਬੇਘਰ ਹੋ ਗਿਆ ।
ਇਹ ਸਾਰੀ ਕਹਾਣੀ ਉਹਨੇ ਮੈਨੂੰ ਖ਼ੁਦ ਲਿਖਣ ਨੂੰ ਕਿਹਾ ਕਿ ਹੋਰਾਂ ਨੂੰ ਦੱਸ ਦੇ । ਤੈਨੂੰ ਬਹੁਤ ਪੜਦੇ ਨੇ ਕਿ ਹੋਰ ਜੋ ਮਰਜ਼ੀ ਕਰਿਉ ਵਸਦੇ ਘਰ ਨਾ ਉਜਾੜ ਲਿਉ ।
ਨਹੀਂ ਮੇਰੇ ਵਾਲੀ ਹੋਊ
ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ-
⁃
( ਲੈ ਮੈ ਲਿਖਤੀ ) ਹੋ ਸਕਦਾ ਤੇਰੇ ਵੱਲ ਦੇਖ ਕੇ ਕੋਈ ਬਚ ਜਾਵੇ