ਇੱਕ ਗਹਿਰੀ ਚਿੰਤਾ ਤੇ ਸੱਚਾ ਡਰ

by admin

ਪੰਜਾਬ ਦੇ ਲੋਕਾਂ ਨੇ ਬੀੜਾ ਚੁੱਕ ਲਿਆ ਹੈ ਹੁਣ ਕਿਸੇ ਨੂੰ ਡਰਨ ਦੀ ਲੋੜ ਨਹੀਂ । ਸਭ ਨੂੰ ਪਤਾ ਹੈ ਕਿ ਥੋੜੇ ਸਮੇਂ ਵਿੱਚ ਹੀ ਪਾਣੀ ਖਤਮ ਹੋ ਜਾਣਾ ਤੇ ਇਸ ਤੱਥ ਤੇ ਗੌਰ ਕਰਨ ਤੋਂ ਬਾਅਦ ਪੰਜਾਬ ਦੇ ਲੋਕ ਹਰਕਤ ਵਿੱਚ ਆ ਗਏ। ਲੋਕਾਂ ਨੇ ਨਿਰਣੇ ਕੀਤਾ ਕਿ ਪਾਣੀ ਦੇ ਖਤਮ ਹੋਣ ਦੀ ਕਤਾਰ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਵੇ।ਇਸ ਦੀ ਕਮਾਨ ਆਮ ਲੋਕਾਂ ਨੇ ਪਹਿਲਾਂ ਵੀ ਸੰਭਾਲੀ ਹੋਈ ਸੀ ਸੋ ਹੁਣ ਹੋਰ ਜੋਰ ਸ਼ੋਰ ਨਾਲ ਕੰਮ ਕਰਨ ਦੀ ਜਰੂਰਤ ਹੈ।ਹਰ ਘਰ ਨੇ ਇਸ ਚੀਜ਼ ਦਾ ਠੇਕਾ ਲੈ ਲਿਆ ਹੈ ਤੇ ਆਪਣੀ ਆਪਣੀ ਜਿੰਮੇਵਾਰੀ ਚੁੱਕ ਲਈ ਹੈ।

ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਨਾ, ਬਿਜਲੀ ਤੇ ਚੱਲਣ ਵਾਲੇ ਸਮਾਨ ਦਾ ਸਟੋਰ ਤਿਆਰ ਕਰ ਲਿਆ ਹੈ, ਦਿਨ ਰਾਤ ਇਹਨਾਂ ਦੀ ਦੱਬ ਕੇ ਵਰਤੋਂ ਕਰਨਾ, ਜਿਆਦਾਤਰ ਚੀਜਾਂ ਪਾਣੀ ਦੇ ਮਿਲਾਪ ਜਾਂ ਇਸ ਦੇ ਪਰੋਸੈਸ ਤੋਂ ਹੋ ਕੇ ਤਿਆਰ ਹੁੰਦੀਆਂ ਜਿਵੇਂ ਗੱਡੀਆਂ ਕਾਰਾਂ, ਮੋਟਰਸਾਈਕਲ, ਜਿਨਸ ਦੀਆਂ ਪੇਂਟਾ,ਮੋਬਾਈਲ ਫੋਨ, ਪਲਾਸਟਿਕ ਦਾ ਸਮਾਨ,ਹਰ ਛੋਟੀ ਤੋਂ ਛੋਟੀ ਚੀਜ਼ ਵਿੱਚ ਪਾਣੀ ਦੀ ਵਰਤੋਂ ਵਿੱਚ ਆਉਣ ਤੇ ਤਿਆਰ ਹੁੰਦੇ ਇਥੋਂ ਤੱਕ ਇੱਕ ਲੀਟਰ ਦੀ ਪਾਣੀ ਦੀ ਬੋਤਲ ਨੂੰ ਭਰਨ ਤੇ ਬਨਾਉਣ ਵਿੱਚ ਵੀ 4 ਲੀਟਰ ਪਾਣੀ ਵਰਤੋਂ ਵਿੱਚ ਆਉਂਦਾ ਸ਼ਾਇਦ ਕਿ 2 ਘਰ ਦੇ ਜੀਆਂ ਲਈ 200 ਗਜ ਦੀ ਥਾਂ ਵਿਚ 5-6 ਕਮਰੇ ਬਨਾਉਣ ਲਈ ਵੀ ਪਾਣੀ ਚਾਹੀਦਾ ਸੋ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਭਵਿੱਖ ਨੂੰ ਇਹ ਅਹਿਸਾਸ ਦਿਵਾੳੁਣ ਲੲੀ ਕਿ ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਨੂੰ ਸੋਕੇ ਦੀ ਮਾਰ ਵਾਲਾ ਪਹਿਲਾ ਸੂਬਾ ਬਨਾਉਣ ਲਈ ਹਰ ਕੋਈ ਪੰਜਾਬ ਨੂੰ ਇਸ ਮੁਕਾਮ ਤੇ ਪਹੁੰਚਾਣ ਲਈ ਤੇ ਇਸ ਨਵੇਂ ਮੁਕਾਮ ਦੀ ਖੁਸ਼ੀ ਨੂੰ ਵੰਡਣ ਲਈ ਆਪਣੇ ਪੱਧਰ ਤੇ ਬਹੁਤ ਸੁਚੇਤ ਹਨ ਤੇ ਪੂਰਾ ਜ਼ੋਰ ਲਗਾ ਰਹੇ ਹਨ ਕਿ ਕਿਤੇ ਕੋਈ ਹੋਰ ਸੂਬਾ ਮੋਹਰੀ ਨਾ ਹੋ ਜਾਵੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ“ਇਹ ਸਾਡੀ ਸਮਝ ਵਿੱਚ ਨਹੀਂ ਆਉਂਦੇ ਸ਼ਾਇਦ ਇੰਨੇ ਸਰਲ ਭਾਸ਼ਾ ਵਿਚ ਲਿਖੇ ਗਏ ਹਨ ਕਿ ਸਾਨੂੰ ਜਿਆਦਾ ਪੜ੍ਹਿਆ ਨੂੰ ਇੰਨੀ ਸਰਲ ਭਾਸ਼ਾ ਨੂੰ ਸਮਝਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ।”ਬਲ ਹਾਰੀ ਕੁਦਰਤ ਵਸਿਆ” ਇਸ ਪੁਕਾਰ ਦਾ ਸਾਡੇ ਕੰਨਾਂ ਤੇ ਕੋਈ ਅਸਰ ਨਹੀਂ ਉਹ ਤਾਂ ਲੋਕ ਹੀ ਹੋਰ ਸੀ ਜੋ ਇਹ ਦੱਸ ਗੲੇ ।

 

ਅਸੀਂ ਅੱਜ ਦੇ ਯੁੱਗ ਦੇ ਪਾੜੇ ਜ਼ਿਆਦਾ ਸਮਝਦਾਰ ਤੇ ਸਿਆਣੇ ਆ ਸਾਨੂੰ ਸਾਰੀ ਸਮਝ ਆਉਂਦੀ ਜ਼ੋ ਮਿੱਟੀ ,ਹਵਾ,ਪਾਣੀ ਨੂੰ ਖਰਾਬ ਕਰਨ ਦਾ ਬੀੜਾ ਚੁੱਕਿਆ ਇਹ ਰੁਕਣਾ ਨਹੀਂ ਚਾਹੀਦਾ ਨਹੀਂ ਕੋਈ ਹੋਰ ਸੂਬਾ ਮੋਹਰੀ ਹੋ ਗਿਆ ਸਾਡੀ ਤਾਂ ਕੀਤੀ ਕਰਾਈ ਤੇ ਇਹੀ ਪਾਣੀ ਫਿਰ ਜਾਣਾ ਜਿਸ ਦੇ ਸੋਕੇ ਦੇ ਮੋਹਰੀ ਹੋਣਾ ਦਾ ਐਡਾ ਵੱਡਾ ਬਿੜਾ ਚੁੱਕਿਆ ਸੋ ਚੱਕ ਦਿਓ ਫੱਟੇ ਤੇ ਨੱਪ ਦਿਉ ਕੀਲੀ ।”ਪੰਜਾਬ ਸਿਆਂ ਹੁਣ ਤੇਰਾ ਕੰਮ ਔਖਾ ਹੁਣ ਤਾਂ ਬਸ ਘਰ ਲਿਜਾ ਕੇ ਸੇਵਾ ਹੀ ਹੋ ਸਕਦੀ” ਇਹ ਕਹਿਣ ਤੋਂ ਪਹਿਲਾਂ ਅਸੀਂ ਤੈਨੂੰ ਮੋਹਰੀ ਕਰ ਕੇ ਹੀ ਰਹਿਣਾ।
ਇੱਕ ਗਹਿਰੀ ਚਿੰਤਾ ਤੇ ਸੱਚਾ ਡਰ 


ਭੁਪਿੰਦਰ ਕੁਮਾਰ ਭਾਰਦਵਾਜ

Bhupinder Bhardwaj

You may also like