356
ਇੱਕ ਆਰੀ ਇੱਕ ਕਥਾ ਕੀਰਤਨ ਕਰਨ ਵਾਲਾ ਬਾਬਾ
ਇੱਕ ਸਮਾਗਮ ਵਿੱਚ ਕਥਾ ਕਰਨ ਤੋਂ ਬਾਅਦ ਚੜਾਹਵਾ ਘੱਟ ਹੋਣ ਕਾਰਨ ਦੁਖੀ ਜਾ ਹੋਇਆ ,ਥੱਕਿਆ ਟੁੱਟਿਆ ਜਾ ਆਪਣਾ ਸਮਾਨ ਛੱਲਾ ਜਾ ਸਾਂਭੀ ਜਾਂਦਾ ਸੀ।
ਇੱਕ ਆਪਣੇ ਵਰਗਾ ਜੀਹਨੂ ਕਈ ਗੱਲਾਂ
ਕਥਾ ਸੁਣਦਿਆਂ ਸਮਝ ਨੀ ਆਈਆਂ,
ਸ਼ੰਕਾ ਨਵਿਰਤੀ ਲਈ ਕੱਲਾ ਜਾ ਦੇਖ ਕੇ ਬਾਬੇ ਕੋਲ ਜਾ ਕੇ ਪੁੱਛਣ ਲੱਗਾ
‘ਬਾਬਾ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ?
ਬਾਬਾ ਖਿਝ ਕੇ ਜੇ ਕਹਿੰਦਾ
“ਜੇਬ ਝਲਦੀ ਆ ਤਾਂ ਖਾ ਲਿਆ ਕਰ”।
ਓਹ ਫੇਰ ਨਾ ਸਮਝਿਆ,
ਫੇਰ ਬੋਲ ਪਿਆ’ ਕਹਿੰਦਾ,
” ਮੈਨੂੰ ਤਾਂ ਕਿਸੇ ਨੇ ਕਿਹਾ ਵੀ ਗ੍ਰੰਥਾਂ ਚ’ ਲਿਖਿਆ ਮੀਟ ਖਾਣਾ ਨੀ ਚਾਹੀਦਾ ।”
ਪਹਿਲਾਂ ਈ ਅੱਕਿਆ ਪਿਆ ਬਾਬਾ ਹੋਰ ਖਿੱਝ ਗਿਆ ਓਹਨੂ ਕਹਿੰਦਾ
” ਜਿਹੜੇ ਕੰਜਰ ਨੇ ਤੈਨੂੰ ਇਹ ਗੱਲ ਕਹੀ ਆ
ਓਹਨੂ ਪੁੱਛ ਕੇ ਆ ਕੱਦੂ ਖਾਣਾ ਕਿਹੜੇ ਗ੍ਰੰਥਾਂ ਚ’ ਲਿਖਿਆ “।
Copy