ਮੈਂ ਇਕ ਦਿਨ ਧਾਰਮਿਕ ਗ੍ੰਥ ਵਿਚੋਂ ਇਕ ਸਾਖੀ ਪੜੑ ਰਿਹਾ ਸੀ।ਰਿਸ਼ੀ ਚਾਣਕ ਨੇ ਇਹ ਬੜੀ ਬਾ-ਕਮਾਲ ਤੇ ਸੁੰਦਰ ਸਾਖੀ ਲਿਖੀ ਹੈ।
ਉਹ ਕਹਿੰਦਾ ਹੈ ਦਸ ਪੰਦਰਾਂ ਸ਼ਰਾਬੀ ਸ਼ਰਾਬ ਦੇ ਨਸ਼ੇ ‘ਚ ਚੂਰ,ਰਾਤ ਦੇ ਵਕਤ ਦਰਿਆ ਦੇ ਕੰਢੇ ‘ਤੇ ਜਾ ਪਹੁੰਚੇ।ਇਕ ਬੇੜੀ ਦੇ ਵਿਚ ਬੈਠ ਗਏ ,ਨਸ਼ੇ ਦੇ ਵਿਚ ਚੂਰ ਸਨ।ਹਰ ਇਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ ਚੱਪੂ,ਹੈਨ ਸਾਰੇ ਅਚੇਤ,ਬੇਹੋਸ਼।ਸਰੀਰ ਦੇ ਵਿਚ ਜਿਤਨੀ ਤਾਕਤ ਸੀ ਸਾਰੀ ਚੱਪੂ ਨੂੰ ਮਾਰਨ ਦੇ ਵਿਚ ਲਗਾ ਰਹੇ ਸੀ।ਰਾਤ ਅੱਧੀ ਹੋ ਗਈ,ਨਸ਼ੇ ਟੁੱਟਣ ਲੱਗੇ।ਬਾਅਦ ਵਿਚ ਪਹੁ-ਫੁੱਟਣ ਲੱਗੀ,ਰਾਤ ਦਾ ਅੰਤ ਹੋਣ ਲੱਗਾ।ਇਧਰ ਨਸ਼ਿਆਂ ਦਾ ਵੀ ਅੰਤ ਹੋਣ ਲੱਗਾ।ਜਦ ਇਧਰ ਰਾਤ ਖਤਮ ਹੋਣ ਲੱਗੀ,ਇਹਨਾਂ ਦੇ ਨਸ਼ੇ ਵੀ ਟੁੱਟਣ ਲੱਗੇ ਹਨ।ਇਕ ਦੀ ਅੱਖ ਖੁਲੑੀ,ਸੁਰਤ ਆਈ ਹੋਸ਼ ਆਈ,ਨਾਲ ਦੇ ਸਾਥੀਆਂ ਤੋਂ ਪੁੱਛਦਾ ਹੈ,
“ਮਿੱਤਰਾ!
ਰਾਤ ਦਾ ਤੇ ਹੁਣ ਅੰਤ ਹੋਣ ਲੱਗਾ ਹੈ,ਚੱਪੂ ਮਾਰਦਿਆਂ-ਮਾਰਦਿਆਂ ਬਾਹਵਾਂ ਥੱਕ ਗਈਆਂ ਹਨ।ਇਹ ਦੱਸ ਆਪਾਂ ਪਹੁੰਚੇ ਕਿੱਥੇ ਹਾਂ?
ਤੇ ਸਾਰੇ ਕਹਿਣ ਲੱਗੇ,
“ਮਿੱਤਰਾ!
ਕਿਧਰੇ ਵੀ ਨਹੀਂ ਪਹੁੰਚੇ।ਸਾਰੀ ਰਾਤ ਚੱਪੂ ਤੇ ਮਾਰਦੇ ਰਹੇ ਹਾਂ,ਪਰ ਜਿੰੰਨਾੑਂ ਸੰਗਲਾਂ ਨਾਲ,ਜਿੰਨਾੑਂ ਰੱਸਿਆਂ ਨਾਲ ਬੇੜੀ ਬੰਨੀੑ ਹੋਈ ਸੀ,ਉਹ ਤੇ ਖੋਲੀੑ ਕੋਈ ਨਹੀਂ।ਅੈਂਵੇ ਹੀ ਸਰੀਰ ਥੱਕਾ ਦਿੱਤਾ।”
ਗੁਸਤਾਖ਼ੀ ਮੁਆਫ਼,ਅਸੀਂ ਕਥਾ ਦੇ,ਕੀਰਤਨ ਦੇ,ਦਾਨ ਦੇ,ਪੁੰਨ ਦੇ,ਲੰਗਰ ਦੇ ਚੱਪੂ ਤਾਂ ਚਲਾਂਦੇ ਰਹਿੰਦੇ ਹਾਂ,ਪਰ ਜਿਹੜੇ ਗ਼ਲਤ ਖਿਆਲਾਂ ਦੇ ਨਾਲ ਸਾਡੇ ਜੀਵਨ ਦੀ ਨੌਕਾ ਬੰਨੀੑ ਪਈ ਏ,ਉਹ ਗ਼ਲਤ ਖਿਆਲ ਤੋੜਦੇ ਨਹੀਂ,
ਤੇ ਹੁੰਦਾ ਕੀ ਏ?
ਜ਼ਿੰਦਗੀ ਉਥੇ ਦੀ ਉਥੇ ਹੀ ਰਹਿੰਦੀ ਹੈ।ਅਸੀਂ ਕਿਸੇ ਥਾਂ ਤੇ ਪਹੁੰਚੇ ਹੋਈਏ,ਨਜ਼ਰ ਨਹੀਂ ਅਾਉਂਦਾ।ਥੋੜਾੑ ਜਿਹਾ ਤੁਸੀਂ ਵਿਚਾਰ ਕਰ ਲਵੋ।
ਸੋਚੋ।
700
previous post