ਹਜ਼ਰਤ ਮੁਹੰਮਦ ਸਾਹਿਬ ਦੀ ਜਿੰਦਗੀ ਦਾ ੲਿਕ ਅਸੂਲ਼ ਸੀ । ਓੁਹ ਦਿਨ ਭਰ ਵਿੱਚ ਜੋ ਵੀ ਕੁਮਾੳੁਦੇਂ ਸਨ । ਖਾਣ ਪੀਣ ਤੋ ਬਾਅਦ ਜੋ ਵੀ ਬਚਦਾ ਸੀ । ਓੁਹ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ । ਰਾਤ ਨੂੰ ਭਿਖਾਰੀਅਾਂ ਦੀ ਤਰਾ ਖਾਲੀ ਹੋ ਕੇ ਸੌਂ ਜਾਦੇਂ ਸਨ। ੲਿਹ ੳੁਹਨਾਂ ਦਾ ਜਿੰਦਗੀ ਦਾ ਹਰ ਰੋਜ਼ ਦਾ ਅਸੂਲ ਸੀ ।
ਜਿਸ ਦਿਨ ਮੁਹੰਮਦ ਸਾਹਿਬ ਦੁਨੀਅਾ ਤੋ ਰੁਖਸਤ ਹੋੲੇ, ੳੁਹਨਾ ਦੀ ਪਤਨੀ ਨੇ 5 ਦੀਨਾਰ ਬਚਾ ਕੇ ਪਾਸੇ ਰੱਖ ਲੲੇ ਤਾਂ ਜੋ ਰਾਤ ਨੂੰ ਵੇਲੇ-ਕੁਵੇਲੇ ਹਕੀਮ ਨੂੰ ਬਲਾੳੁਣ ਦੀ ਲੋੜ ਪੈ ਜਾਵੇ ਜਾਂ ਦਵਾੲੀ ਬੂਟੀ ਦੀ ਲੋੜ ਪੈ ਜਾਵੇ। ੲਿਸ ਕਰਕੇ 5 ਦੀਨਾਰ ਪਾਸੇ ਰੱਖ ਲੲੇ।
ਰਾਤ 12 ਕੁ ਵਜੇ ਮੁਹੰਮਦ ਸਾਹਿਬ ਜਿਅਾਦਾ ਤੜਪਨ ਲੱਗੇ,,ਤਾਂ ੳੁਹਨਾ ਨੇ ਅਾਪਣੀ ਘਰਵਾਲੀ ਨੂੰ ਬੁਲਾੲਿਅਾ ਤੇ ਕਿਹਾ ਵੇਖ ਮੈਨੂੰ ਲਗਦਾ ਹੈ ਮੈਂ ਜਿੰਦਗੀ ਭਰ ਦਾ ਜੋ ਅਸੂਲ਼ ਬਣਾੲਿਅਾ ਸੀ, ਓੁਹ ਟੁੱਟਣ ਲੱਗਾ ਹੈ ।
ਮੁਹੰਮਦ ਸਾਹਿਬ ਕਹਿਣ ਲੱਗੇ ਮੈਂ ਕਦੇ ਕੱਲ ਦੀ ਫਿਕਰ ਨਹੀ ਕੀਤੀ ।
ਮੈਨੂੰ ਡਰ ਲੱਗ ਰਿਹਾ ਹੈ ਵੀ ਘਰ ਵਿੱਚ ਕਿਤੇ ਪੈਸੇ ਹੈਨ, ਅਗਰ ਹੈ ਤਾਂ ਜਾ ਜਲਦੀ ਲੋੜਵੰਦਾ ਵਿੱਚ ਵੰਡ ਦੇ।
ਮੁਹੰਮਦ ਸਾਹਿਬ ਦੀ ਪਤਨੀ ਘਬਰਾ ਗੲੀ
ਵੀ ੲਿੰਨਾ ਨੂੰ ਕਿਵੇਂ ਪਤਾ ਚੱਲਿਅਾ, ਓੁਹਨਾ ਨੇ ਜਲਦੀ-ਜਲਦੀ 5 ਦੀਨਾਰ ਕੱਢੇ ਤੇ ਕਹਿਣ ਲੱਗੀ ਮਾਫ ਕਰਨਾ ਮੈਂ ਸੋਚਿਅਾ ਅਗਰ ਰਾਤ ਨੂੰ ਵੇਲੇ-ਕੁਵੇਲੇ ਲੋੜ ਪੈ ਗੲੀ । ਤਾਂ ੲਿਸ ਕਰਕੇ ਪਾਸੇ ਰੱਖ ਲੲੇ ।
ਤਾਂ ਮੁਹੰਮਦ ਸਾਹਿਬ ਨੇ ਕਿਹਾ ਪਾਗਲ ਜਿਸ ਖੁਦਾ ਨੇ ਹਰ ਵਾਰ ਦਿੱਤਾ ਹੈ, ਹਰ ਦਿਨ ਦਿੱਤਾ ਹੈ,ਅੈਨੇ ਸਾਲਾਂ ਤਕ ਦਿੰਦਾ ਰਿਹਾ ਹੈ।
ਕੀ ਅਾਪਾਂ ਕਦੇ ਭੁੱਖੇ ਮਰੇ??
ਅਾਪਣੀ ਹਰ ਜਰੂਰਤ ਪੂਰੀ ਕੀਤੀ ਨਾ??
ਜੋ ਸਵੇਰੇ ਦਿੰਦਾ,ਸਾਮੀ ਦਿੰਦਾ ਹੈ,,ਕੀ ਓੁਹ ਰਾਤ ਨੂੰ ਨਹੀ ਦੇ ਸਕੇਗਾ
ਤੂੰ ਜਰਾ ਬਾਹਰ ਜਾ ਜਾਕੇ ਵੇਖ
ਮੁਹੰਮਦ ਸਾਹਿਬ ਦੀ ਪਤਨੀ ਜਦੋ ਹੀ 5 ਦੀਨਾਰ ਲੈ ਕੇ ਬਾਹਰ ਗੲੀ ਤਾਂ ੲਿਕ ਲੋੜਵੰਦ ਅਾਦਮੀ ਖੜਾ ਸੀ, ਓੁਹ ਕਹਿਣ ਲੱਗਾ ਮੈਨੂੰ 5 ਦੀਨਾਰਾਂ ਦੀ ਲੋੜ ਹੈ।
ਓੁਨਾ ਨੇ ੳੁਹ 5 ਦੀਨਾਰ ੳੁਸ ਲੋੜਵੰਦ ਨੂੰ ਦੇ ਦਿੱਤੇ।
ਮੁਹੰਮਦ ਸਾਹਿਬ ਨੇ ਕਿਹਾ
ਵੇਖ ਲੈਣ ਵੀ ਓੁਹੀ ਅਾਓੁਦਾਂ ਹੈ
ਦੇਣ ਵੀ ਓੁਹੀ ਅਾਓੁਦਾਂ ਹੈ
ਅਸੀ ਤਾਂ ਸਿਰਫ਼ ਚਿੰਤਾਂ ਖੜੀ ਕਰ ਲੈਣੇ ਅਾ
ਫਿਰ ੳੁਸ ਚਿੰਤਾ ਵਿੱਚ ਪੀੜਤ ਹੁੰਨੇ ਅਾ।
ਹੁਣ ਮੈਂ ਬੇਫਿਕਰ ਹੋੲਿਅਾ, ਹੁਣ ਮੈ ਖੁਦਾ ਦੇ ਸਾਹਮਣੇ ਸਿਰ ੳੁਚਾ ਕਰ ਕੇ ਕਹਿ ਸਕਾਗਾਂ ਵੀ ਸਿਰਫ ਤੇ ਸਿਰਫ ੲਿਕ ਤੂੰ ਹੀ ਮੇਰਾ ਸਹਾਰਾ ਸੀ, ਤੇਰੇ ਤੋ ਬਿਨਾ ਮੈਂ ਕਿਸੀ ਹੋਰ ਤੇ ਭਰੋਸਾ ਨਹੀ ਰੱਖਿਅਾ।
ਜਿਸਦਾ ਪਰਮਾਤਮਾ ਤੇ ਭਰੋਸਾ ਹੁੰਦਾ, ੳੁਸਨੂੰ ਕਿਸੇ ਹੋਰ ਅਾਸਰੇ ਦੀ ਲੋੜ ਨਹੀ ਪੈਦੀਂਂ । ਪਰ ਸਾਡਾ ਭਰੋਸਾ ਤਾਂ insurance ਕੰਪਨੀਅਾ ਤੇ ਹੈ, ਬੈਂਕਾ ਤੇ ਹੈ, ਪਰਿਵਾਰ ਤੇ ਹੈ, ਸਰਕਾਰਾਂ ਤੇ ਹੈ।
ਹੋਰ ਪਤਾ ਨਹੀ ਕਿਥੇ ਕਿੱਥੇ
ਜਦੋ ਹੀ ਮੁਹੰਮਦ ਸਾਹਿਬ ਦੀ ਪਤਨੀ ਨੇ ੳੁਹ ਦੀਨਾਰ ਵੰਡ ਦਿੱਤੇ ਮੁਹੰਮਦ ਸਾਹਿਬ ਹੱਸੇ ਤੇ ਕਿਹਾ !ਹੁਣ ਸਹੀ ਟਾੲਿਮ ਅਾ ਗਿਅਾ,
ਹੁਣ ਮੈ ਬੇਫਿਕਰ ਹੋ ਕੇ ਜਾ ਸਕਦਾ, ੳੁਨਾ ਨੇ ਚਾਦਰ ਮੂੰਹ ਤੇ ਪਾ ਲੲੀ
ਕਹਿੰਦੇ ਨੇ ਮੁਹੰਮਦ ਸਾਹਿਬ ਦੀ ਪਤਨੀ ਨੇ ਚਾਦਰ ਮੂੰਹ ਤੋ ਹਟਾੲੀ,
ਓੁਥੇ ਤਾਂ ਲਾਸ਼ ਪੲੀ ਸੀ, ਮੁਹੰਮਦ ਸਾਹਿਬ ਜਾ ਚੁੱਕੇ ਸਨ।
ਜਿਵੇਂ ਓੁਹ 5 ਦੀਨਾਰ ਹੀ ਅਟਕਾੲੀ ਬੈਠੇ ਸਨ ਮੁਹੰਮਦ ਸਾਹਿਬ ਨੂੰ, ਜਿਸ ਕਰਕੇ ੳੁਹ ਬੇਚੈਨ ਸਨ।
ਅਸੀ ਚਾਹੁੰਦੇ ਹਾਂ ਅਸੀਂ ਸਭ ੲਿਸ ਤੋ ਮੁਕਤ ਹੋੲੀੲੇ, ਪਰ ਅਸ਼ੀ ਜੋ ਧਨ ਸੰਪਦਾਂ ੲਿਕਠੀ ਕਰਦੇ ਹਾਂ, ਓੁਹ ਸਾਨੂੰ ਬੰਨ ਲੈਦੀਂ ਹੈ, ੳੁਹ ਸਾਨੂੰ ਮੁਕਤ ਨਹੀ ਹੋਣ ਦਿੰਦੀ।