941
ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਸਫਲਤਾ ਆਉਣ ਤੋਂ ਪਹਿਲਾਂ ਉਸਦੇ ਜੀਵਨ ਵਿੱਚ ਅਸਥਾਈ ਹਾਰ ਜਰੂਰ ਆਉਂਦੀ ਹੈ। ਜਦੋ ਬੰਦਾ ਹਾਰ ਜਾਂਦਾ ਹੈ ਤਾਂ ਸਬਤੋਂ ਸੌਖਾ ਰਸਤਾ ਇਹ ਹੁੰਦਾ ਹੈ ਕਿ ਉਹ ਮੈਦਾਨ ਛੱਡ ਦਵੇ ਅਤੇ ਜ਼ਿਆਦਾਤਰ ਲੋਕ ਇਹੀ ਕਰਦੇ ਹਨ ।
ਇਸ ਦੇਸ਼ ਦੇ ਸਬਤੋਂ ਕਾਮਯਾਬ 500 ਤੋਂ ਜਿਆਦਾ ਲੋਕਾਂ ਨੇ ਵੀ ਇਹੀ ਦੱਸਿਆ ਕਿ ਉਹਨਾਂ ਨੂੰ ਵੱਡੀਆਂ ਕਾਮਯਾਬੀਆਂ ਉਦੋਂ ਮਿਲੀਆਂ ਜਦੋਂ ਉਹ ਹਾਰ ਚੁੱਕੇ ਸੀ ਅਤੇ ਹਾਰ ਤੋਂ ਇਕ ਕਦਮ ਅੱਗੇ ਹੀ ਸਫਲਤਾ ਓਹਨਾ ਦਾ ਇੰਤਜਾਰ ਕਰ ਰਹੀ ਸੀ। ਅਸਫਲਤਾ ਬਹੁਤ ਚਲਾਕ ਹੁੰਦੀ ਹੈ, ਇਹਨੂੰ ਲੋਕਾਂ ਨੂੰ ਹਰਾਉਣ ਵਿਚ ਓਦੋ ਜਿਆਦਾ ਮਜ਼ਾ ਆਉਂਦਾ ਹੈ ਜਦੋਂ ਸਫਲਤਾ ਉਹਨਾਂ ਦੇ ਬਹੁਤ ਕਰੀਬ ਹੁੰਦੀ ਹੈ।
ਸੋ ਕਦੇ ਵੀ ਹਾਰਨ ਤੋਂ ਬਾਅਦ ਟਿੱਕ ਕੇ ਨਾ ਬੈਠੋ, ਕਿਉਂਕਿ ਸਫਲਤਾ ਬਹੁਤ ਨੇੜੇ ਹੈ
ਪੁਸਤਕ : ਥਿੰਕ ਐਂਡ ਗਰੋ ਰਿੱਚ
ਲੇਖਕ: ਨਾਈਪੋਲੀਅਨ ਹਿਲ