ਕ੍ਰਿਸ਼ਨਾਮੂਰਤੀ:ਇਹ ਜਾਨਣ ਦਾ ਇੱਕ ਹੀ ਉਪਾਅ ਹੈ ਕਿ ਤੁਸੀਂ ਮਰ ਕੇ ਦੇਖੋ,ਨਹੀਂ ਨਹੀਂ, ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਹਾਂ,ਤੁਹਾਨੂੰ ਮਰਨਾ ਹੀ ਹੋਵੇਗਾ।ਇਕੱਲੇ ਸਰੀਰਕ ਰੂਪ ਵਿੱਚ ਨਹੀਂ ਸਗੋਂ ਮਾਨਸਿਕ ਤਲ ਤੇ ਗਹਿਰਾਈ ਵਿੱਚ ਆਪਣੇ ਅੰਦਰ ਮਰਨਾ,ਉਹਨਾਂ ਚੀਜ਼ਾਂ ਪ੍ਰਤੀ ਜਿੰਨ੍ਹਾਂ ਨੂੰ ਤੁਸੀਂ ਆਪਣੇ ਦਿਲ ਵਿੱਚ ਸਜਾ ਕੇ ਰੱਖਿਆ ਹੋਇਆ ਹੈ,ਅਤੇ ਨਾਲ਼ ਹੀ ਉਹਨਾਂ ਚੀਜ਼ਾਂ ਪ੍ਰਤੀ ਵੀ ਜਿੰਨਾਂ ਚੀਜ਼ਾਂ ਦੇ ਪ੍ਰਤੀ ਤੁਸੀਂ ਕੁੜੱਤਣ ਦੇ ਨਫ਼ਰਤ ਭਰੀ ਹੋਈ ਹੈ। ਜੇਕਰ ਤੁਸੀਂ ਸਹਿਜਤਾ ਨਾਲ਼ ਬਿਨਾ ਕਿਸੇ ਜ਼ੋਰ ਜ਼ਬਰਦਸਤੀ ਜਾਂ ਦਲੀਲ ਦੇ ਆਪਣੇ ਵੱਡੇ ਤੋਂ ਵੱਡੇ ਜਾਂ ਛੋਟੇ ਤੋਂ ਛੋਟੇ ਸੁੱਖਾਂ ਚੋਂ ਇਮਾਨਦਾਰੀ ਨਾਲ਼ ਕਿਸੇ ਇੱਕ ਦੇ ਪ੍ਰਤੀ ਵੀ ਮਰ ਗਏ ਤਾਂ ਤੁਸੀਂ ਜਾਣ ਜਾਉਗੇ ਕੇ ਮਰਨਾ ਕੀ ਹੁੰਦਾ, ਮਰਨ ਦਾ ਅਰਥ ਕੀ ਹੁੰਦਾ, ਸਮਝੇ? ਮਰਨ ਦਾ ਅਰਥ ਹੈ ਪੂਰੀ ਤਰ੍ਹਾਂ ਖ਼ਾਲੀ ਹੋ ਜਾਣਾ ,ਰੋਜ਼ਾਨਾ ਦੀਆਂ ਖਾਹਿਸ਼ਾਂ ,ਦੁੱਖਾਂ ਸੁੱਖਾਂ ਇਹਨਾਂ ਸਭ ਤੋਂ ਖ਼ਾਲੀ ਹੋ ਜਾਣਾ। ਮੌਤ ਇੱਕ ਰੂਪਾਂਤਰਣ ਹੈ, ਇੱਕ ਨਵੀਨੀਕਰਨ ਹੈ।ਉਥੇ ਵਿਚਾਰਾਂ ਦਾ ਵਜੂਦ ਨਹੀਂ ਹੁੰਦਾ, ਕਿਉਂਕਿ ਵਿਚਾਰ ਪੁਰਾਣਾ ਹੈ।ਜਿੱਥੇ ਮੌਤ ਹੈ ,ਓਥੋਂ ਹੀ ਕੁੱਛ ਨਵਾਂ ਜਨਮਦਾ ਹੈ। ਜਾਣੇ ਹੋਏ ਤੋਂ ਆਜ਼ਾਦੀ ਹੀ ਮੌਤ ਹੈ, ਜਿਥੋਂ ਤੁਹਾਡਾ ਜੀਉਣਾ ਸ਼ੁਰੂ ਹੁੰਦਾ ਹੈ।
ਜੇ.ਕ੍ਰਿਸ਼ਨਾਮੂਰਤੀ