ਇਹ ਪਹਿਲੀ ਫੋਟੋ ਰਸ਼ੀਆ ਦੀ ਕੁੜੀ Olga Misik ਦੀ ਹੈ, ਜਿਸਨੂੰ ਦੰਗਿਆਂ ਵੇਲੇ ਰਸ਼ੀਅਨ ਆਰਮੀ ਤੇ ਪੁਲਸ ਘੇਰ ਲੈਂਦੀ ਹੈ, ਤੇ ਉਹ ਉਹਨਾਂ ਸਾਹਮਣੇ ਰਸ਼ੀਆ ਦਾ ਹੀ ਸੰਵਿਧਾਨ ਪੜਨਾ ਸ਼ੁਰੂ ਕਰ ਦਿੰਦੀ ਹੈ, ਕਿਸੇ ਦੀ ਹਿੰਮਤ ਨਹੀਂ ਹੁੰਦੀ ਕੇ ਉਹਨੂੰ ਹੱਥ ਲਾ ਸਕੇ। ਅਨਿਆਂ ਤੇ ਅੱਤਿਆਚਾਰ ਖਿਲਾਫ ਇਹ ਤਸਵੀਰ ਰਸ਼ੀਆ ਦੀ ਹੁਣ ਤੱਕ ਸਭ ਤੋਂ ਜਿਆਦਾ ਬਹਾਦਰੀ ਤੇ ਸ਼ਕਤੀਸ਼ਾਲੀ ਤਸਵੀਰਾਂ ਵਿੱਚੋਂ ਇਕ ਹੈ!
ਦੂਜੀ ਫੋਟੋ ਕਸ਼ਮੀਰ ਦੀ ਹੈ, ਜਿੱਥੇ ਕਰਫਿਊ ਲੱਗਿਆ ਹੋਇਆ ਸੀ,ਇੰਟਰਨੈੱਟ, ਸਕੂਲ ਕਾਲਜ ਤੇ ਸਭ ਆਵਾਜਾਈ ਦੇ ਸਾਧਨ ਬੰਦ ਸਨ। ਇਸੇ ਵਿਚਕਾਰ ਇਕ ਬੱਚੀ ਹੱਥਾਂ ਚ ਕਿਤਾਬਾਂ ਫੜੇ ਹੋਏ ਬੇਖੌਫ ਨਿਕਲਦੀ ਹੈ, ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਉਸਦਾ ਰਸਤਾ ਰੋਕੇ ਜਾਂ ਉਸਨੂੰ ਕੁਝ ਕਹਿ ਸਕੇ!
ਤੀਜੀ ਤਸਵੀਰ ਜਾਮੀਆ ਦਿੱਲੀ ਦੀ ਹੈ, ਜਿੱਥੇ ਇਹ ਕੁੜੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਹੱਥ ਵਿਚ ਗੁਲਾਬ ਫੜ ਕੇ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ! ਕਿਸੇ ਦੀ ਹਿੰਮਤ ਨਹੀਂ ਹੋਈ ਕੇ ਉਸ ਹੱਥੋਂ ਗੁਲਾਬ ਫੜੇ ਜਾਂ ਉਸਨੂੰ ਕੁਝ ਕਹਿ ਸਕੇ!
ਪੋਸਟ ਦਾ ਤੱਤਸਾਰ ਇਹ ਹੈ ਕਿ ਸਭ ਨੂੰ ਸ਼ਾਂਤੀ ਚਾਹੀਦੀ ਹੈ, ਚਾਹੇ ਉਹ ਕੋਈ ਵਿਦਿਆਰਥੀ ਹੋਵੇ, ਆਮ ਨਾਗਰਿਕ ਹੋਵੇ , ਜਾਂ ਫਿਰ ਪੁਲਸ ਜਾ ਮਿਲਟਰੀ ਹੀ ਹੋਵੇ।
ਲੇਕਿਨ ਕੁਝ ਲੋਕ ਹਨ ਜਿਨ੍ਹਾਂ ਨੂੰ ਹਰ ਹਾਲ ਵਿਚ ਸੱਤਾ ਚਾਹੀਦੀ ਹੈ ਤੇ ਸੱਤਾ ਲਈ ਮੁੱਦੇ ਚਾਹੀਦੇ ਹਨ, ਉਹ ਸ਼ਾਂਤੀ ਸਥਾਪਿਤ ਨਹੀਂ ਹੋਣ ਦੇਣੀ ਚਾਹੁੰਦੇ। ਜਦੋਂ ਵੀ ਸ਼ਾਂਤੀ ਸਥਾਪਿਤ ਹੋਣ ਲੱਗਦੀ ਹੈ ਸੱਤਾ ਦੇ ਲੋਭੀਆਂ ਦੀ ਨੀਂਦ ਭੰਗ ਹੋਣ ਲੱਗਦੀ ਹੈ!
(ਅਨੁਵਾਦਤ – ਬਲਜੀਤ ਸਿੰਘ)
ਜ਼ਿੰਦਗੀ ਜ਼ਿੰਦਾਬਾਦ
ਬਲਜੀਤ ਸਿੰਘ